ਚੰਡੀਗੜ੍ਹ: ਟੀਵੀ ਰੀਅਲਟੀ ਸ਼ੋਅ ਬਿੱਗ ਬੌਸ ਦੇ 14ਵੇਂ ਸੀਜ਼ਨ ਦੇ ਆਉਣ ਦੀਆਂ ਤਿਆਰੀਆਂ ਹਨ।ਇਸ ਦੌਰਾਨ ਬਹੁਤ ਸਾਰੀਆਂ ਖ਼ਬਰਾਂ ਚਰਚਾ ਵਿੱਚ ਹਨ।ਪਿਛਲੇ ਸੀਜ਼ਨ 'ਚ ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਣਾ ਦੇ ਮਨੋਰੰਜਨ ਤੋਂ ਬਾਅਦ ਇਸ ਸਾਲ ਵੀ ਪੰਜਾਬ ਤੋਂ ਇੱਕ ਅਦਾਕਾਰਾ ਦੇ ਇਸ ਸ਼ੋਅ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਹਨ।


ਇਹ ਵੀ ਪੜ੍ਹੋ: ਮੀਂਹ ਨਾਲ ਕਿਸਾਨਾਂ ਦੀ ਝੋਨੇ ਤੇ ਨਰਮੇ ਦੀ ਸੈਂਕੜੇ ਏਕੜ ਫਸਲ ਬਰਬਾਦ

ਖ਼ਬਰਾਂ ਅਨੁਸਾਰ, ਕੌਨਟਰਵਰਸ਼ੀਅਲ ਸ਼ੋਅ ਬਿੱਗ ਬੌਸ 'ਚ ਲੋਕ ਇਸ ਵਾਰ ਪੰਜਾਬੀ ਅਦਾਕਾਰ, ਮਾਡਲ ਅਤੇ ਸਿੰਗਰ ਸਾਰਾ ਗੁਰਪਾਲ ਨੂੰ ਦੇਖ ਸਕਦੇ ਹਨ।ਸਾਰਾ ਦੀ ਸੋਸ਼ਲ ਮੀਡੀਆ 'ਤੇ ਭਾਰੀ ਫੈਨ ਫੌਲੋਇੰਗ ਹੈ ਅਤੇ ਉਹ ਚੰਡੀਗੜ੍ਹ ਦਾ ਇਕ ਪ੍ਰਸਿੱਧ ਚਿਹਰਾ ਹੈ।ਸਾਰਾ ਬਿੱਗ ਬੌਸ ਦੀ ਸਾਬਕਾ ਕੰਟੈਸਟੈਂਟ ਹਿਮਾਂਸ਼ੀ ਖੁਰਾਣਾ ਦੀ ਚੰਗੀ ਦੋਸਤ ਹੈ ਅਤੇ ਕਥਿਤ ਤੌਰ 'ਤੇ ਸ਼ਹਿਨਾਜ਼ ਗਿੱਲ ਨੂੰ ਨਾਪਸੰਦ ਕਰਦੀ ਹੈ।

ਇਹ ਵੀ ਪੜ੍ਹੋ: ਦਾਊਦ ਇਬਰਾਹਿਮ 'ਤੇ ਕਬੂਲਨਾਮੇ ਤੋਂ ਪਲਟਿਆ ਪਾਕਿਸਤਾਨ, ਕਿਹਾ 'ਸਾਡੀ ਜ਼ਮੀਨ 'ਤੇ ਨਹੀਂ ਅੰਡਰਵਰਲਡ ਡੌਨ'

ਸਾਰਾ ਗੁਰਪਾਲ ਨੂੰ ਪਹਿਲਾਂ ਵੀ ਬਿੱਗ ਬੌਸ ਦੀ ਪੇਸ਼ਕਸ਼ ਆਈ ਸੀ।ਹਾਲਾਂਕਿ, ਅਜਿਹਾ ਲਗਦਾ ਹੈ ਕਿ ਇਸ ਵਾਰ ਉਸਦੇ ਪ੍ਰਸ਼ੰਸਕ ਉਸ ਨੂੰ ਕੌਨਟਰਵਰਸ਼ੀਅਲ ਰਿਐਲਿਟੀ ਸ਼ੋਅ 'ਚ ਦੇਖ ਸਕਣਗੇ।ਜਾਣਕਾਰੀ ਹੈ ਕਿ ਸਾਰਾ ਨੇ ਤਾਂ ਸ਼ੋਅ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।ਪਰ ਫਿਲਹਾਲ ਸਾਰਾ ਵਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਹੈ ਅਤੇ ਨਾ ਹੀ ਉਸਨੇ ਇਸ ਸਬੰਧੀ ਕੋਈ ਪੁਸ਼ਟੀ ਕੀਤੀ ਹੈ।