GST ਘੁਟਾਲੇ 'ਤੇ ਭਗਵੰਤ ਦੀ ਟਿੱਪਣੀ, ਕਿਹਾ ਲੁੱਟਣ ਵਾਲਿਆਂ ਲਈ ਨਹੀਂ, ਸਿਰਫ ਲੋਕਾਂ ਲਈ ਹੀ ਖਾਲੀ ਹੈ ਖਜਾਨਾ...

ਏਬੀਪੀ ਸਾਂਝਾ Updated at: 23 Aug 2020 06:33 PM (IST)

ਆਬਕਾਰੀ ਵਿਭਾਗ ‘ਚ 100 ਕਰੋੜ ਤੋਂ ਵੱਧ ਦੇ ਜੀਐੱਸਟੀ (ਟੈੱਕਸ) ਚੋਰੀ ਘੁਟਾਲੇ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਿੱਪਣੀ ਕੀਤੀ ਹੈ।

NEXT PREV
ਚੰਡੀਗੜ੍ਹ: ਆਬਕਾਰੀ ਵਿਭਾਗ ‘ਚ 100 ਕਰੋੜ ਤੋਂ ਵੱਧ ਦੇ ਜੀਐੱਸਟੀ (ਟੈੱਕਸ) ਚੋਰੀ ਘੁਟਾਲੇ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਿੱਪਣੀ ਕੀਤੀ ਹੈ।ਉਨ੍ਹਾਂ ਕਿਹਾ ਕਿ "ਖਜ਼ਾਨਾ ਸਿਰਫ ਲੋਕਾਂ ਲਈ ਖਾਲੀ ਹੈ।ਭ੍ਰਿਸ਼ਟਾਚਾਰੀਆਂ, ਦਲਾਲਾਂ ਅਤੇ ਬਹੁਭਾਂਤੀ ਮਾਫੀਏ ਦੇ ਲੁੱਟਣ ਲਈ ਸਰਕਾਰੀ ਸੋਮੇ-ਸਰੋਤ ਨੱਕੋਂ-ਨੱਕ ਭਰੇ ਹੋਏ ਹਨ।"


ਇਹ ਵੀ ਪੜ੍ਹੋ: ਮੀਂਹ ਨਾਲ ਕਿਸਾਨਾਂ ਦੀ ਝੋਨੇ ਤੇ ਨਰਮੇ ਦੀ ਸੈਂਕੜੇ ਏਕੜ ਫਸਲ ਬਰਬਾਦ
ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪੂਰੀ ਤਰਾ ਫੇਲ ਮੁੱਖ ਮੰਤਰੀ ਕਰਾਰ ਦਿੱਤਾ। ਭਗਵੰਤ ਮਾਨ ਨੇ ਕਿਹਾ, 

ਕਰ ਅਤੇ ਆਬਕਾਰੀ ਮਹਿਕਮੇ ਦਾ ਇਹ ਭ੍ਰਿਸ਼ਟਾਚਾਰੀ ਗਿਰੋਹ ਰਾਤੋਂ-ਰਾਤ ਪੈਦਾ ਨਹੀਂ ਹੋਇਆ, ਬਲਕਿ ਬਾਦਲਾਂ ਦੇ ਰਾਜ ਵੇਲੇ ਤੋਂ ਚਲਦਾ ਆ ਰਿਹਾ ਹੈ।ਇਸ ਪੂਰੇ ਗਿਰੋਹ ਦੀ ਨਿਰਪੱਖ ਜਾਂਚ ਹਾਈਕੋਰਟ ਦੇ ਜੱਜਾਂ ਦੀ ਨਿਗਰਾਨੀ ਥੱਲੇ ਹੋਵੇ ਤਾਂ ਇਸ ਭ੍ਰਿਸ਼ਟਾਚਾਰੀ ਗਿਰੋਹ ਦੀਆਂ ਜੜਾਂ ਤੁਹਾਡੀ 2002-2007 ਸਰਕਾਰ ਤੋਂ ਵੀ ਡੂੰਘੀਆਂ ਉਤਰ ਜਾਣਗੀਆਂ।-


ਇਹ ਵੀ ਪੜ੍ਹੋ: ਦਾਊਦ ਇਬਰਾਹਿਮ 'ਤੇ ਕਬੂਲਨਾਮੇ ਤੋਂ ਪਲਟਿਆ ਪਾਕਿਸਤਾਨ, ਕਿਹਾ 'ਸਾਡੀ ਜ਼ਮੀਨ 'ਤੇ ਨਹੀਂ ਅੰਡਰਵਰਲਡ ਡੌਨ'

ਮਾਨ ਨੇ ਕਿਹਾ, 

ਜਨਾਬ! ਤੁਸੀ ਕਿੱਥੇ ਸੁੱਤੇ ਪਏ ਰਹੇ ਸਾਢੇ ਤਿੰਨ ਸਾਲ ਕਿ ਤੁਹਾਨੂੰ ਆਪਣੇ ਹੀ ਮਹਿਕਮੇ ਦੇ ਚੱਲ ਰਹੇ ਅਰਬਾਂ ਰੁਪਏ ਦੇ ਗੋਰਖਧੰਦੇ ਬਾਰੇ ਪਤਾ ਨਹੀਂ ਲੱਗ ਸਕਿਆ। ਰਾਜਾ ਸਾਹਿਬ! ਐਨੇ ਲੰਬੇ ਸਮੇਂ ਤੋਂ ਆਰਗੇਨਾਇਜਡ ਤਰੀਕੇ ਨਾਲ ਹੋ ਰਹੀ ਚੋਰ-ਬਜਾਰੀ ਬਾਰੇ ਤੁਹਾਨੂੰ ਪੱਕਾ ਜਾਣਕਾਰੀ ਹੋਵੇਗੀ, ਪਰ ਤੁਸੀ ਉਸੇ ਤਰਾਂ ਅੱਖਾ ਮੁੰਦੀ ਰੱਖੀਆਂ ਜਿਵੇ ਰੇਤ ਮਾਫੀਆਂ, ਸ਼ਰਾਬ ਮਾਫੀਆਂ ਆਦਿ ਬਾਰੇ ਮੁੰਦ ਰੱਖੀਆਂ ਹਨ।-


- - - - - - - - - Advertisement - - - - - - - - -

© Copyright@2024.ABP Network Private Limited. All rights reserved.