ਪੜਚੋਲ ਕਰੋ

ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ ਨੇ ਨਹੀਂ ਸੁਣਾਇਆ ਫੈਸਲਾ

ਵਕੀਲ ਦਮਨਬੀਰ ਸੋਬਤੀ ਨੇ ਦੱਸਿਆ ਕਿ ਜੱਜ ਨੇ ਕਿਹਾ ਹੈ ਕਿ ਉਹ ਅੱਜ ਫੈਸਲਾ ਸੁਣਾਉਣ ਦੀ ਕੋਸ਼ਿਸ਼ ਕਰਨਗੇ। ਮਜੀਠੀਆ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਕੱਲ੍ਹ ਪੁਲਿਸ ਨੇ ਮਜੀਠੀਆ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਸੀ

ਰਵਨੀਤ ਕੌਰ

ਚੰਡੀਗੜ੍ਹ: ਡਰੱਗ ਕੇਸ 'ਚ ਜੇਲ੍ਹ ਗਏ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਫਿਲਹਾਲ ਅਦਾਲਤ ਨੇ ਇਹ ਨਹੀਂ ਦੱਸਿਆ ਕਿ ਫੈਸਲਾ ਕਦੋਂ ਸੁਣਾਇਆ ਜਾਵੇਗਾ। 

ਵਕੀਲ ਦਮਨਬੀਰ ਸੋਬਤੀ ਨੇ ਦੱਸਿਆ ਕਿ ਜੱਜ ਨੇ ਕਿਹਾ ਹੈ ਕਿ ਉਹ ਅੱਜ ਫੈਸਲਾ ਸੁਣਾਉਣ ਦੀ ਕੋਸ਼ਿਸ਼ ਕਰਨਗੇ। ਮਜੀਠੀਆ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਕੱਲ੍ਹ ਪੁਲਿਸ ਨੇ ਮਜੀਠੀਆ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਸੀ। ਇਸ ਲਈ ਹੁਣ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਰੱਖਣ ਦੀ ਕੋਈ ਤੁਕ ਨਹੀਂ ਬਣਦੀ ਤੇ ਮਜੀਠੀਆ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਨਸ਼ਾ ਤਸਕਰੀ ਦੇ ਕੇਸ ਵਿੱਚ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਕੇਂਦਰੀ ਜੇਲ੍ਹ ਪਟਿਆਲਾ ’ਚ ਰਾਤ ਗੁਜਾਰੀ ਹੈ। ਬਿਕਰਮ ਮਜੀਠੀਆ ਦਾ ਨਾਂ ਨਸ਼ਾ ਤਸਕਰੀ ਕੇਸਾਂ ਵਿੱਚ ਲੰਬੇ ਸਮੇਂ ਤੋਂ ਗੂੰਝ ਰਿਹਾ ਹੈ ਪਰ ਉਹ ਕਈ ਵਰ੍ਹਿਆਂ ਮਗਰੋਂ ਪਹਿਲੀ ਵਾਰ ਜੇਲ੍ਹ ਗਿਆ ਹੈ। ਬਿਕਰਮ ਮਜੀਠੀਆ ਦਾ ਦਾਅਵਾ ਹੈ ਕਿ ਨਸ਼ਾ ਤਸਕਰੀ ਕੇਸ ਦੇ ਸਾਰੇ ਦੋਸ਼ੀ ਪਹਿਲਾਂ ਹੀ ਸਲਾਖਾਂ ਪਿੱਛੇ ਹਨ ਤੇ ਕਾਂਗਰਸ ਸਰਕਾਰ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾ ਰਹੀ ਹੈ।

ਮਜੀਠੀਆ ਨੂੰ ਪੁਲਿਸ ਦੇ ਸਖ਼ਤ ਸੁਰੱਖਿਆ ਪਹਿਰੇ ਹੇਠ ਵੀਰਵਾਰ ਰਾਤ ਨੌਂ ਵਜੇ ਤੋਂ ਬਾਅਦ ਪਟਿਆਲਾ ਲਿਆਂਦਾ ਗਿਆ ਤੇ ਮੁੱਢਲੀ ਦਸਤਾਵੇਜ਼ੀ ਕਾਰਵਾਈ ਤੋਂ ਮੁਕੰਮਲ ਕਰਨ ’ਤੇ ਮਜੀਠੀਆ ਨੂੰ ਰਾਤ ਸਵਾ ਨੌਂ ਵਜੇ ਜੇਲ੍ਹ ਅੰਦਰ ਭੇਜ ਦਿੱਤਾ ਗਿਆ। ਉਂਜ ਮਜੀਠੀਆ ਨੂੰ ਜੇਲ੍ਹ ਦੀ ਡਿਓਢੀ ’ਚ ਵੀ ਤਕਰੀਬਨ ਅੱਧਾ ਘੰਟਾ ਰੋਕ ਕੇ ਰੱਖਿਆ ਗਿਆ ਕਿਉਂਕਿ ਕਿਸੇ ਵੀ ਬੈਰਕ ’ਚ ਭੇਜਣ ਤੋਂ ਪਹਿਲਾਂ ਸਬੰਧਤ ਮੁਲਜ਼ਮ ਦਾ ਕੁਰਸੀਨਾਮਾ (ਸਮੁੱਚੀ ਜਾਣਕਾਰੀ) ਡਿਓਢੀ ’ਚ ਹੀ ਤਿਆਰ ਕੀਤਾ ਜਾਂਦਾ ਹੈ।

ਦੱਸ ਦਈਏ ਕਿ ਕਿ ਪੰਜਾਬ ਦੀ ਚੰਨੀ ਸਰਕਾਰ ਨੇ ਆਪਣੇ ਅੰਤਲੇ ਦਿਨਾਂ ਦੌਰਾਨ ਹੀ 21 ਦਸੰਬਰ 2021 ਨੂੰ ਮਜੀਠੀਆ ਖ਼ਿਲਾਫ਼ ਡੀਜੀਪੀ ਦੇ ਹੁਕਮਾਂ ਅਨੁਸਾਰ ਸਟੇਟ ਕ੍ਰਾਈਮ ਥਾਣਾ ਮੁਹਾਲੀ ਵਿੱਚ ਨਸ਼ਾ ਤਸਕਰੀ ਦੇ ਦੋਸ਼ਾਂ ਅਧੀਨ ਇਹ ਕੇਸ ਦਰਜ ਕੀਤਾ ਸੀ, ਜਿਸ ਦੌਰਾਨ ਐਸਟੀਐਫ਼ ਵੱਲੋਂ ਨਸ਼ਾ ਤਸਕਰੀ ਮਾਮਲੇ ’ਚ ਸਾਲ 2018 ਨੂੰ ਹਾਈ ਕੋਰਟ ’ਚ ਦਾਖਲ ਕੀਤੀ ਗਈ ਸਟੇਟਸ ਰਿਪੋਰਟ ਦਾ ਹਵਾਲਾ ਵੀ ਦਿੱਤਾ ਗਿਆ।

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਅੱਜ ਪੈ ਸਕਦਾ ਮੀਂਹ, ਤਾਪਮਾਨ 'ਚ ਆਈ ਗਿਰਾਵਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ-ਚੰਡੀਗੜ੍ਹ 'ਚ ਅੱਜ ਪੈ ਸਕਦਾ ਮੀਂਹ, ਤਾਪਮਾਨ 'ਚ ਆਈ ਗਿਰਾਵਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
Moga News : ਲੱਖਾਂ ਰੁਪਏ ਖਰਚ ਕਰਕੇ ਖਰੀਦੀ ਨਵੀਂ ਗੱਡੀ, Innova ਨੂੰ ਬਲਦ ਨਾਲ ਖਿੱਚਵਾ ਕੇ ਸ਼ੋਰੂਮ ਪਹੁੰਚਿਆ ਗਾਹਕ 
Moga News : ਲੱਖਾਂ ਰੁਪਏ ਖਰਚ ਕਰਕੇ ਖਰੀਦੀ ਨਵੀਂ ਗੱਡੀ, Innova ਨੂੰ ਬਲਦ ਨਾਲ ਖਿੱਚਵਾ ਕੇ ਸ਼ੋਰੂਮ ਪਹੁੰਚਿਆ ਗਾਹਕ 
Punjab Bandh : ਪੰਜਾਬ 'ਚ 27 ਅਗਸਤ ਨੂੰ 'ਮਹਾ-ਬੰਦ' , ਮੁਲਾਜ਼ਮ ਤੇ ਪੈਨਸ਼ਨਰ ਰਹਿਣਗੇ ਸਮੂਹਿਕ ਛੁੱਟੀ 'ਤੇ, ਸਰਕਾਰੀ ਕੰਮਕਾਜ ਹੋ ਸਕਦਾ ਪ੍ਰਭਾਵਿਤ
Punjab Bandh : ਪੰਜਾਬ 'ਚ 27 ਅਗਸਤ ਨੂੰ 'ਮਹਾ-ਬੰਦ' , ਮੁਲਾਜ਼ਮ ਤੇ ਪੈਨਸ਼ਨਰ ਰਹਿਣਗੇ ਸਮੂਹਿਕ ਛੁੱਟੀ 'ਤੇ, ਸਰਕਾਰੀ ਕੰਮਕਾਜ ਹੋ ਸਕਦਾ ਪ੍ਰਭਾਵਿਤ
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
Vaani Kapoor Birthday : ਹੋਟਲ 'ਚ ਕੰਮ ਕਰਨ ਵਾਲੀ ਵਾਣੀ ਕਿਵੇਂ ਬਣੀ ਅਦਾਕਾਰਾ? ਅਕਸ਼ੈ-ਅਜੇ ਅਤੇ ਰਣਵੀਰ ਵਰਗੇ ਸੁਪਰਸਟਾਰਾਂ ਨਾਲ ਕੀਤਾ ਕੰਮ
Vaani Kapoor Birthday : ਹੋਟਲ 'ਚ ਕੰਮ ਕਰਨ ਵਾਲੀ ਵਾਣੀ ਕਿਵੇਂ ਬਣੀ ਅਦਾਕਾਰਾ? ਅਕਸ਼ੈ-ਅਜੇ ਅਤੇ ਰਣਵੀਰ ਵਰਗੇ ਸੁਪਰਸਟਾਰਾਂ ਨਾਲ ਕੀਤਾ ਕੰਮ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
Embed widget