ਪੜਚੋਲ ਕਰੋ
Advertisement
ਮਜੀਠੀਆ ਨੇ ਸਿੱਧੂ ਦੇ ਹੱਕ 'ਚ ਮਾਰਿਆ 'ਹਾਅ ਦਾ ਨਾਅਰਾ', ਰਾਹੁਲ ਵਾਲੀ ਥਾਂ ਬਿਠਾਉਣ ਦੀ ਅਪੀਲ
ਅਕਾਲੀ ਦਲ ਦੇ ਜਨਰਲ ਸਕੱਤਰ ਮਜੀਠੀਆ ਨੇ ਸਿੱਧੂ ਦੀ ਬਦਲੀ 'ਤੇ ਕੈਪਟਨ ਤੋਂ ਨਾਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਕੈਪਟਨ ਤੋਂ ਮੈਂ ਵੀ ਔਖਾ ਕਿਉਂਕਿ ਮੇਰੇ ਮਿੱਤਰ ਪਿਆਰੇ ਦਾ ਵਿਭਾਗ ਬਦਲਿਆ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਸਮੇਤ ਆਪਣੇ ਵਜ਼ੀਰਾਂ ਦੇ ਵਿਭਾਗ ਬਦਲੀ ਕਰਨ ਤੋਂ ਬਾਅਦ ਅਕਾਲੀ ਦਲ ਸਿੱਧੂ ਤੇ ਕਾਂਗਰਸ 'ਤੇ ਖੂਬ ਨਿਸ਼ਾਨੇ ਲਾ ਰਿਹਾ ਹੈ। ਜਿੱਥੇ ਬਿਕਰਮ ਮਜੀਠੀਆ ਸਿੱਧੂ ਨੂੰ ਰਾਹੁਲ ਗਾਂਧੀ ਦੀ ਥਾਂ ਬਿਠਾਉਣ ਦੀ ਗੱਲ ਕਹਿ ਕੇ ਚੋਭਾਂ ਕੱਸ ਰਹੇ ਹਨ ਉੱਥੇ ਹੀ ਸੁਖਬੀਰ ਨੇ ਸਿੱਧੂ ਨੂੰ ਬਿਜਲੀ ਮੰਤਰੀ ਬਣਾਉਣ 'ਤੇ ਪਿੰਡਾ ਦਾ ਭੱਠਾ ਬਿਠਾਉਣ ਦੀ ਗੱਲ ਕਹੀ ਹੈ।
ਅਕਾਲੀ ਦਲ ਦੇ ਜਨਰਲ ਸਕੱਤਰ ਮਜੀਠੀਆ ਨੇ ਸਿੱਧੂ ਦੀ ਬਦਲੀ 'ਤੇ ਕੈਪਟਨ ਤੋਂ ਨਾਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਕੈਪਟਨ ਤੋਂ ਮੈਂ ਵੀ ਔਖਾ ਕਿਉਂਕਿ ਮੇਰੇ ਮਿੱਤਰ ਪਿਆਰੇ ਦਾ ਵਿਭਾਗ ਬਦਲਿਆ। ਮਜੀਠੀਆ ਨੇ ਵਿਅੰਗ ਕਰਦਿਆਂ ਕਿਹਾ ਕਿ ਸਿੱਧੂ ਨੂੰ ਤਾਂ ਰਾਹੁਲ ਗਾਂਧੀ ਦੀ ਥਾਂ ਕਾਂਗਰਸ ਦਾ ਪ੍ਰਧਾਨ ਲਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲਣੀ ਚਾਹੀਦੀ ਹੈ ਅਤੇ ਉਹ ਉੱਥੇ ਸਾਰਿਆਂ ਨੂੰ ਹਸਾ ਕੇ ਇੱਕਜੁੱਟ ਵੀ ਕਰ ਲੈਣਗੇ।
ਉੱਧਰ, ਬੀਤੇ ਦਿਨ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਨੇ ਸਿੱਧੂ ਨੂੰ ਸਥਾਨਕ ਸਰਕਾਰਾਂ ਵਿਭਾਗ ਤੋਂ ਉਨ੍ਹਾਂ ਦਾ ਪ੍ਰਦਰਸ਼ਨ ਠੀਕ ਨਾ ਹੋਣ ਕਰਕੇ ਹਟਾਇਆ ਸੀ, ਪਰ ਹੁਣ ਸਿੱਧੂ ਨੂੰ ਬਿਜਲੀ ਮਹਿਕਮਾ ਦੇ ਕੇ ਕੀ ਉਹ ਪਿੰਡਾਂ ਦਾ ਵੀ ਉਹੀ ਹਾਲ ਕਰਵਾਉਣਾ ਚਾਹੁੰਦੇ ਹਨ?Interesting. @capt_amarinder removes @sherryontopp from Local bodies citing his performance as the reason for Cong defeat in urban areas in Lok Sabha poll. And now Sidhu has been given "Power" so that Sidhu can "perform" and achieve the same results in rural areas too.
— Sukhbir Singh Badal (@officeofssbadal) June 7, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement