ਪੜਚੋਲ ਕਰੋ

ਫਿਰੋਜ਼ਪੁਰ 'ਚ ਸੁਖਬੀਰ ਬਾਦਲ ਲਈ ਨਵਾਂ ਪੁਆੜਾ

ਫਿਰੋਜ਼ਪੁਰ ਹਲਕੇ ਤੋਂ ਚੋਣ ਲੜੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਭਾਈਵਾਲ ਪਾਰਟੀ ਬੀਜੇਪੀ ਦੇ ਸਾਬਕਾ ਵਿਧਾਇਕ ਤੇ ਕਿਸਾਨ ਮੋਰਚਾ ਸੈੱਲ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਨੰਨੂ ਔਰਤ ਨੂੰ ਅਗਵਾ ਕਰਨ ਦੇ ਕੇਸ ਵਿੱਚ ਉਲਝ ਗਏ ਹਨ। ਸੁਖਪਾਲ ਨੰਨੂ ਖਿਲਾਫ ਮਾਮਲਾ ਦਰਜ ਹੋ ਗਿਆ ਹੈ ਤੇ ਉਹ ਰੂਪੋਸ਼ ਹਨ। ਇਹ ਮਾਮਲਾ ਲੋਕ ਸਭਾ ਚੋਣਾਂ ਵਿੱਚ ਸੁਖਬੀਰ ਬਾਦਲ ਲਈ ਸਮੱਸਿਆ ਪੈਦਾ ਕਰ ਸਕਦਾ ਹੈ।

ਫ਼ਿਰੋਜ਼ਪੁਰ: ਫਿਰੋਜ਼ਪੁਰ ਹਲਕੇ ਤੋਂ ਚੋਣ ਲੜੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਭਾਈਵਾਲ ਪਾਰਟੀ ਬੀਜੇਪੀ ਦੇ ਸਾਬਕਾ ਵਿਧਾਇਕ ਤੇ ਕਿਸਾਨ ਮੋਰਚਾ ਸੈੱਲ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਨੰਨੂ ਔਰਤ ਨੂੰ ਅਗਵਾ ਕਰਨ ਦੇ ਕੇਸ ਵਿੱਚ ਉਲਝ ਗਏ ਹਨ। ਸੁਖਪਾਲ ਨੰਨੂ ਖਿਲਾਫ ਮਾਮਲਾ ਦਰਜ ਹੋ ਗਿਆ ਹੈ ਤੇ ਉਹ ਰੂਪੋਸ਼ ਹਨ। ਇਹ ਮਾਮਲਾ ਲੋਕ ਸਭਾ ਚੋਣਾਂ ਵਿੱਚ ਸੁਖਬੀਰ ਬਾਦਲ ਲਈ ਸਮੱਸਿਆ ਪੈਦਾ ਕਰ ਸਕਦਾ ਹੈ।

ਫਿਰੋਜ਼ਪੁਰ 'ਚ ਸੁਖਬੀਰ ਬਾਦਲ ਲਈ ਨਵਾਂ ਪੁਆੜਾ

ਇਹ ਮਾਮਲਾ ਸਾਹਮਣੇ ਆਉਂਦੇ ਹੀ ਨੰਨੂ ਖ਼ਿਲਾਫ਼ ਬੀਜੇਪੀ ਹਾਈਕਮਾਨ ਵੱਲੋਂ ਵੱਡੀ ਕਾਰਵਾਈ ਕਰਨ ਦੇ ਆਸਾਰ ਹਨ। ਦੂਜੇ ਪਾਸੇ ਸੁਖਬੀਰ ਬਾਦਲ ਦੇ ਚੋਣ ਬੋਰਡਾਂ ’ਤੇ ਨੰਨੂ ਦੀ ਤਸਵੀਰ ਨਾ ਲਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਕੋਈ ਵਿਵਾਦ ਖੜ੍ਹਾ ਨਾ ਹੋਵੇ। ਬੇਸ਼ੱਕ ਅਕਾਲੀ ਦਲ ਨੇ ਇਸ ਮਾਮਲੇ ਨਾਲੋਂ ਦੂਰੀ ਬਣਾ ਲਈ ਹੈ ਪਰ ਇਹ ਮਾਮਲਾ ਗਰਮਾ ਸਕਦਾ ਹੈ। ਕਾਬਲੇਗੌਰ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਅੱਕੂ ਵਾਲਾ ਵਿੱਚੋਂ 24 ਅਪਰੈਲ ਦੀ ਰਾਤ ਨਵਵਿਆਹੁਤਾ ਅਗਵਾ ਹੋਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਸੁਖਪਾਲ ਸਿੰਘ ਨੰਨੂ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਇਹ ਕਾਰਵਾਈ ਅਗਵਾ ਹੋਈ ਲੜਕੀ ਨਵਪ੍ਰੀਤ ਕੌਰ (24) ਦੇ ਪਤੀ ਸਤਨਾਮ ਸਿੰਘ ਤੇ ਦਿਓਰ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਮਲ ਵਿੱਚ ਲਿਆਂਦੀ ਗਈ ਹੈ। ਡੀਐਸਪੀ (ਸਿਟੀ) ਸੁਰਿੰਦਰ ਬਾਂਸਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰੱਤੋ ਕੇ ਦੀ ਰਹਿਣ ਵਾਲੀ ਨਵਪ੍ਰੀਤ ਦਾ ਵਿਆਹ ਲੰਘੀ 6 ਅਪਰੈਲ ਨੂੰ ਸਤਨਾਮ ਸਿੰਘ ਨਾਲ ਹੋਇਆ ਸੀ। ਸਤਨਾਮ ਸਿੰਘ ਮੋਟਰਸਾਈਕਲਾਂ ਦੀ ਏਜੰਸੀ ਵਿੱਚ ਨੌਕਰੀ ਕਰਦਾ ਹੈ। ਘਟਨਾ ਵਾਲੀ ਰਾਤ ਸਾਢੇ ਗਿਆਰਾਂ ਵਜੇ ਨਵਪ੍ਰੀਤ ਪਾਣੀ ਪੀਣ ਵਾਸਤੇ ਉੱਠੀ ਤੇ ਲਾਪਤਾ ਹੋ ਗਈ। ਬਾਅਦ ਵਿੱਚ ਭਾਲ ਕਰਨ ’ਤੇ ਪਤਾ ਲੱਗਾ ਕਿ ਉਸ ਨੂੰ ਕੋਈ ਅਗਵਾ ਕਰਕੇ ਲੈ ਗਿਆ ਹੈ। ਸੁਖਪਾਲ ਨੰਨੂ, ਨਵਪ੍ਰੀਤ ਦੇ ਵਿਆਹ ਤੋਂ ਪਹਿਲਾਂ ਹੀ ਉਸ ਦੇ ਸਾਰੇ ਪਰਿਵਾਰ ਨੂੰ ਜਾਣਦਾ ਸੀ ਤੇ ਉਨ੍ਹਾਂ ਦੇ ਘਰ ਉਸ ਦਾ ਆਉਣ ਜਾਣ ਵੀ ਸੀ। ਸ਼ਗਨ ਵਾਲੇ ਦਿਨ ਵੀ ਸੁਖਪਾਲ ਨੰਨੂ, ਸਤਨਾਮ ਨੂੰ ਸ਼ਗਨ ਲਾਉਣ ਵਾਸਤੇ ਪਰਿਵਾਰ ਨਾਲ ਗਿਆ ਸੀ। ਪੁਲਿਸ ਵੱਲੋਂ ਕੀਤੀ ਮੁੱਢਲੀ ਜਾਂਚ ਦੌਰਾਨ ਨਵਪ੍ਰੀਤ ਤੇ ਨੰਨੂ ਦਰਮਿਆਨ ਹੋਈਆਂ ਕਈ ਫ਼ੋਨ ਕਾਲਾਂ ਦੀ ਗੱਲ ਸਾਹਮਣੇ ਆਈ ਹੈ। ਕੁਝ ਕਾਲਾਂ ਨੰਨੂ ਦੇ ਰਸੋਈਏ ਦੇ ਫ਼ੋਨ ’ਤੇ ਵੀ ਹੋਈਆਂ ਹਨ।

ਟਾਪ ਹੈਡਲਾਈਨ

ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, AAP ਨੇ SC ਕਮਿਸ਼ਨ ਚੇਅਰਮੈਨ ਨੂੰ ਬਣਾਇਆ ਹਲਕਾ ਇੰਚਾਰਜ; ਸੌਂਪੀ ਵੱਡੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, AAP ਨੇ SC ਕਮਿਸ਼ਨ ਚੇਅਰਮੈਨ ਨੂੰ ਬਣਾਇਆ ਹਲਕਾ ਇੰਚਾਰਜ; ਸੌਂਪੀ ਵੱਡੀ ਜ਼ਿੰਮੇਵਾਰੀ
Punjab News: ਪੰਜਾਬ CM ਮਾਨ ਨੇ ਹੜਤਾਲੀ ਮੁਲਾਜ਼ਮਾਂ ਨੂੰ ਬਾਹਰ ਬਿਠਾਇਆ, ਬੋਲੇ-
ਪੰਜਾਬ CM ਮਾਨ ਨੇ ਹੜਤਾਲੀ ਮੁਲਾਜ਼ਮਾਂ ਨੂੰ ਬਾਹਰ ਬਿਠਾਇਆ, ਬੋਲੇ- "ਹੜਤਾਲ ਖਤਮ ਕਰੋ, ਫਿਰ ਗੱਲਬਾਤ ਹੋਏਗੀ", ਨਹੀਂ ਤਾਂ...
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਚੀਨੀ ਤੋਂ ਬਾਅਦ ਗੁੜ ਵੀ ਹੋਇਆ ਮਹਿੰਗਾ, ਜਾਣੋ ਨਵੇਂ ਰੇਟ
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਚੀਨੀ ਤੋਂ ਬਾਅਦ ਗੁੜ ਵੀ ਹੋਇਆ ਮਹਿੰਗਾ, ਜਾਣੋ ਨਵੇਂ ਰੇਟ
ਵੱਡੀ ਖ਼ਬਰ! ਕਾਂਗਰਸੀ ਆਗੂ 'ਤੇ ਚੱਲੀ ਗੋਲੀ, ਮੱਚਿਆ ਹੜਕੰਪ; ਜਾਣੋ ਵਜ੍ਹਾ...
ਵੱਡੀ ਖ਼ਬਰ! ਕਾਂਗਰਸੀ ਆਗੂ 'ਤੇ ਚੱਲੀ ਗੋਲੀ, ਮੱਚਿਆ ਹੜਕੰਪ; ਜਾਣੋ ਵਜ੍ਹਾ...

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Singer Murder: ਮਸ਼ਹੂਰ ਗਾਇਕ ਦਾ 14 ਗੋਲੀਆਂ ਮਾਰ ਕਤਲ, ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ,
Singer Murder: ਮਸ਼ਹੂਰ ਗਾਇਕ ਦਾ 14 ਗੋਲੀਆਂ ਮਾਰ ਕਤਲ, ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ,
ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹੇਗਾ Insta-Facebook, Meta ਦਾ ਵੱਡਾ ਫੈਸਲਾ
ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹੇਗਾ Insta-Facebook, Meta ਦਾ ਵੱਡਾ ਫੈਸਲਾ
ਚੀਨੀ 15 ਰੁਪਏ ਤੇ ਪਿਆਜ 8 ਰੁਪਏ ਹੋਏ ਘੱਟ, ਸਰਕਾਰ ਦੀ ਸਖ਼ਤੀ ਤੋਂ ਬਾਅਦ ਨਵੇਂ ਰੇਟ ਹੋਏ ਜਾਰੀ
ਚੀਨੀ 15 ਰੁਪਏ ਤੇ ਪਿਆਜ 8 ਰੁਪਏ ਹੋਏ ਘੱਟ, ਸਰਕਾਰ ਦੀ ਸਖ਼ਤੀ ਤੋਂ ਬਾਅਦ ਨਵੇਂ ਰੇਟ ਹੋਏ ਜਾਰੀ
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
Famous Singer Murder: ਸੰਗੀਤ ਜਗਤ ਨੂੰ ਝਟਕਾ, ਮੂਸੇਵਾਲਾ ਵਾਂਗ ਮਾਰਿਆ ਇੱਕ ਹੋਰ ਮਸ਼ਹੂਰ ਗਾਇਕ! ਹਮਲਾਵਰਾਂ ਨੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ; AGP ਨੇ ਦਿੱਤਾ ਬਿਆਨ...
ਸੰਗੀਤ ਜਗਤ ਨੂੰ ਝਟਕਾ, ਮੂਸੇਵਾਲਾ ਵਾਂਗ ਮਾਰਿਆ ਇੱਕ ਹੋਰ ਮਸ਼ਹੂਰ ਗਾਇਕ! ਹਮਲਾਵਰਾਂ ਨੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ; AGP ਨੇ ਦਿੱਤਾ ਬਿਆਨ...
ਕੱਲ੍ਹ ਬੈਂਕ ਖੁੱਲ੍ਹਾ ਰਹੇਗਾ ਜਾਂ ਬੰਦ? ਰੱਖੜੀ 'ਤੇ ਬੈਂਕ ਜਾਣ ਤੋਂ ਪਹਿਲਾਂ ਆਹ ਖ਼ਬਰ
ਕੱਲ੍ਹ ਬੈਂਕ ਖੁੱਲ੍ਹਾ ਰਹੇਗਾ ਜਾਂ ਬੰਦ? ਰੱਖੜੀ 'ਤੇ ਬੈਂਕ ਜਾਣ ਤੋਂ ਪਹਿਲਾਂ ਆਹ ਖ਼ਬਰ
LPG ਸਿਲੰਡਰ, ਕਾਰਾਂ ਦੀ ਕੀਮਤ ਤੋਂ ITR ਤੱਕ...1ਤਰੀਕ ਤੋਂ ਹੋਣਗੇ ਆਹ ਵੱਡੇ ਬਦਲਾਅ
LPG ਸਿਲੰਡਰ, ਕਾਰਾਂ ਦੀ ਕੀਮਤ ਤੋਂ ITR ਤੱਕ...1ਤਰੀਕ ਤੋਂ ਹੋਣਗੇ ਆਹ ਵੱਡੇ ਬਦਲਾਅ
ਰੱਖੜੀ ਤੋਂ ਪਹਿਲਾਂ ਘੱਟ ਹੋਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ 1 ਲੀਟਰ ਦੀ ਕੀਮਤ
ਰੱਖੜੀ ਤੋਂ ਪਹਿਲਾਂ ਘੱਟ ਹੋਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ 1 ਲੀਟਰ ਦੀ ਕੀਮਤ
Embed widget