10 ਰੁਪਏ ਦੇ ਨੋਟ ਨਾਲ BJP ਨੇਤਾ ਦਾ PA ਹੋਇਆ ਮਾਲਾਮਾਲ, ਲੋਕਾਂ ਵੱਲੋਂ ਮਿਲ ਰਹੀਆਂ ਵਧਾਈਆਂ
ਇੱਕ ਸਥਾਨਕ ਰਹਿਣ ਵਾਲੇ ਵਿਅਕਤੀ ਦੀ ਕਿਸਮਤ ਉਸ ਸਮੇਂ ਚਮਕ ਗਈ ਜਦੋਂ ਉਸਨੇ ਰਾਣੀ ਝਾਂਸੀ ਮਾਰਕੀਟ ਵਿਚਲੇ ਲਾਟਰੀ ਸੈਂਟਰ ਤੋਂ ਟਿਕਟ ਖਰੀਦੀ ਅਤੇ ਉਸ ‘ਤੇ 9 ਲੱਖ ਰੁਪਏ ਦਾ ਇਨਾਮ ਨਿਕਲਿਆ। ਜਦੋਂ ਨਤੀਜੇ ਆਏ ਤਾਂ ਉਸਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ

ਇੱਕ ਸਥਾਨਕ ਰਹਿਣ ਵਾਲੇ ਵਿਅਕਤੀ ਦੀ ਕਿਸਮਤ ਉਸ ਸਮੇਂ ਚਮਕ ਗਈ ਜਦੋਂ ਉਸਨੇ ਰਾਣੀ ਝਾਂਸੀ ਮਾਰਕੀਟ ਵਿਚਲੇ ਲਾਟਰੀ ਸੈਂਟਰ ਤੋਂ ਟਿਕਟ ਖਰੀਦੀ ਅਤੇ ਉਸ ‘ਤੇ 9 ਲੱਖ ਰੁਪਏ ਦਾ ਇਨਾਮ ਨਿਕਲਿਆ। ਜਦੋਂ ਨਤੀਜੇ ਆਏ ਤਾਂ ਉਸਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਇਨਾਮ ਜਿੱਤਣ ਤੋਂ ਬਾਅਦ ਲਾਟਰੀ ਸੈਂਟਰ ‘ਤੇ ਖਾਸ ਸਮਾਰੋਹ ਰੱਖਿਆ ਗਿਆ, ਜਿੱਥੇ ਅਧਿਕਾਰੀ ਖੁਦ ਮੌਜੂਦ ਰਹੇ ਅਤੇ ਉਨ੍ਹਾਂ ਨੇ ਜੇਤੂ ਨੂੰ ਨਕਦ ਰਕਮ ਸੌਂਪ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਮੌਜੂਦ ਲੋਕਾਂ ਨੇ ਵੀ ਉਸਨੂੰ ਵਧਾਈਆਂ ਦਿੱਤੀਆਂ।
ਜਾਣਕਾਰੀ ਮੁਤਾਬਕ ਸਾਈ ਵਿਹਾਰ ਗਲੀ ਨੰਬਰ 7 ਦੇ ਰਹਿਣ ਵਾਲੇ ਰਾਜਿੰਦਰ ਨੇ ਦੋ ਦਿਨ ਪਹਿਲਾਂ ਉਸ ਲਾਟਰੀ ਸੈਂਟਰ ਤੋਂ 10 ਰੁਪਏ ਵਾਲੀਆਂ 100 ਲਾਟਰੀਆਂ ਖਰੀਦੀਆਂ ਸਨ। ਜਦੋਂ ਉਸ ਲਾਟਰੀ ਦੇ ਇਨਾਮ ਦੀ ਘੋਸ਼ਣਾ ਹੋਈ ਤਾਂ ਰਾਜਿੰਦਰ ਨੂੰ ਉਹਨਾਂ ਵਿੱਚੋਂ 9 ਲੱਖ ਰੁਪਏ ਦਾ ਇਨਾਮ ਨਿਕਲਿਆ, ਜਿਸ ਨਾਲ ਉਸਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। 19 ਅਗਸਤ ਨੂੰ ਰਾਜਸ਼੍ਰੀ ਲਾਟਰੀ ਦੇ ਲੁਧਿਆਣਾ ਅਤੇ ਬਠਿੰਡਾ ਇੰਚਾਰਜ ਵੀਰੇਸ਼ ਹਿਮਾਰਨੀ ਅਤੇ ਭਰਤ ਮਿਸ਼ਰਾ ਮਨੋਕਾਮਨਾ ਲਾਟਰੀ ਸੈਂਟਰ ‘ਤੇ ਪਹੁੰਚੇ ਅਤੇ ਲਾਟਰੀ ਸੈਂਟਰ ਦੇ ਸੰਚਾਲਕ ਰਾਘਵ ਨਾਗਪਾਲ ਨੂੰ ਵਧਾਈ ਦਿੱਤੀ। ਇਸੇ ਮੌਕੇ ਉੱਪਸਥਿਤ ਰਾਜਿੰਦਰ ਸੁਥਾਰ ਨੂੰ 9 ਲੱਖ ਰੁਪਏ ਨਕਦ ਭੇਂਟ ਕਰਦੇ ਹੋਏ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ਼ ਅਬੋਹਰ ਤੋਂ ਭਾਜਪਾ ਨੇਤਾ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਪੀਏ ਹੈ। ਦੱਸਿਆ ਜਾਂਦਾ ਹੈ ਕਿ ਸੁਨੀਲ ਜਾਖੜ ਦੇ ਪੀਏ ਰਾਜਿੰਦਰ ਕੁਮਾਰ ਉਰਫ਼ ਰਾਜੂ, ਜੋ ਅਬੋਹਰ ਹਲਕੇ ਵਿੱਚ ਸਰਗਰਮ ਰਹਿੰਦੇ ਹਨ, ਨੇ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇੱਕ ਲਾਟਰੀ ਸੈਂਟਰ ਤੋਂ ਰਾਜਸ਼੍ਰੀ ਨਾਮਕ ਕੰਪਨੀ ਦੀ ਲਾਟਰੀ ਖਰੀਦੀ ਸੀ। ਜਿਸ ‘ਤੇ 9 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਇਸ ਖੁਸ਼ੀ ‘ਚ ਰੇਲਵੇ ਸਟੇਸ਼ਨ ਨੇੜੇ ਲਾਟਰੀ ਸੈਂਟਰ ਦੇ ਬਾਹਰ ਨਾ ਸਿਰਫ਼ ਕੇਕ ਕੱਟਿਆ ਗਿਆ, ਸਗੋਂ ਜ਼ੋਰਦਾਰ ਭੰਗੜਾ ਵੀ ਪਾਇਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















