ਪੜਚੋਲ ਕਰੋ

ਅੱਗ ਨਾਲ ਖੇਡ ਰਹੀ ਬੀਜੇਪੀ! ਜਾਖੜ ਵੱਲੋਂ ਖਤਰਨਾਕ ਸਿੱਟਿਆਂ ਦੀ ਚੇਤਾਵਨੀ

ਕਿਸਾਨ ਅੰਦੋਲਨ ਵਿਚਾਲੇ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਕੇਂਦਰ ਕੋਲ ਐਸਵਾਈਐਲ ਦਾ ਮੁੱਦਾ ਚੁੱਕਿਆ ਹੈ। ਕਿਸਾਨ ਯੂਨੀਅਨਾਂ ਤੇ ਵਿਰੋਧੀ ਸਿਆਸੀ ਧਿਰਾਂ ਨੇ ਇਲਜ਼ਾਮ ਲਾਇਆ ਹੈ ਕਿ ਬੀਜੇਪੀ ਅਜਿਹਾ ਕਿਸਾਨ ਅੰਦੋਲਨ ਵਿੱਚ ਪਾੜਾ ਪਾਉਣ ਲਈ ਕਰ ਰਹੀ ਹੈ।

ਚੰਡੀਗੜ੍ਹ: ਕਿਸਾਨ ਅੰਦੋਲਨ ਵਿਚਾਲੇ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਕੇਂਦਰ ਕੋਲ ਐਸਵਾਈਐਲ ਦਾ ਮੁੱਦਾ ਚੁੱਕਿਆ ਹੈ। ਕਿਸਾਨ ਯੂਨੀਅਨਾਂ ਤੇ ਵਿਰੋਧੀ ਸਿਆਸੀ ਧਿਰਾਂ ਨੇ ਇਲਜ਼ਾਮ ਲਾਇਆ ਹੈ ਕਿ ਬੀਜੇਪੀ ਅਜਿਹਾ ਕਿਸਾਨ ਅੰਦੋਲਨ ਵਿੱਚ ਪਾੜਾ ਪਾਉਣ ਲਈ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਹੁਣ ਸਰਕਾਰ ਡਰ ਕੇ ਦੋਵਾਂ ਸੂਬਿਆਂ ਦੇ ਕਿਸਾਨਾਂ ਵਿੱਚ ਪਾੜਾ ਪਾਉਣ ਦੀ ਸਾਜਿਸ਼ ਰਚ ਰਹੀ ਹੈ। ਇਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕਿਸਾਨੀ ਅੰਦੋਲਨ ਨੂੰ ਦੋਫਾੜ ਕਰਨ ਲਈ ਬੀਜੇਪੀ ਨੇ ਐਸਵਾਈਐਲ ਦਾ ਮੁੱਦਾ ਚੁੱਕਿਆ ਹੈ ਜਿਸ ਨਾਲ ਬੀਜੇਪੀ ਦੇ ਖਤਰਨਾਕ ਇਰਾਦੇ ਜ਼ਾਹਰ ਹੋ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਬੀਜੇਪੀ ਅਜਿਹਾ ਕਰਕੇ ਅੱਗ ਨਾਲ ਖੇਡ ਰਹੀ ਹੈ, ਜੋ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਆਪਣੀ ਜ਼ਿੱਦ ਪੁਗਾਉਣ ਲਈ ਕਰੋੜਾਂ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਬਰਬਾਦ ਕਰਨ ’ਤੇ ਤੁਲੀ ਹੋਈ ਹੈ। ਕਾਬਲੇਗੌਰ ਹੈ ਕਿ ਸੋਮਵਾਰ ਨੂੰ ਬੀਜੇਪੀ ਦੇ ਹਰਿਆਣਾ ਨਾਲ ਸਬੰਧਤ ਸੰਸਦ ਮੈਂਬਰਾਂ ਨੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਕੇ ਐਸਵਾਈਐਲ ਨਹਿਰ ਦਾ ਮੁੱਦਾ ਚੁੱਕਿਆ ਸੀ। ਜਾਖੜ ਨੇ ਕਿਹਾ ਕਿ ਇਹ ਮੁੱਦਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ ਤੇ ਜਦੋਂ ਕਿਸਾਨ ਅੰਦੋਲਨ ਸਿਖਰਾਂ ’ਤੇ ਹੈ ਤਾਂ ਇਸ ਵਿਸ਼ੇ ’ਤੇ ਗੱਲ ਕਰਨਾ ਭਾਜਪਾ ਦੇ ਇਰਾਦੇ ਜ਼ਾਹਰ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਚਾਲ ਰਾਹੀਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਵੱਲੋਂ ਲੜੇ ਜਾ ਰਹੇ ਸਾਂਝੇ ਘੋਲ ਦੇ ਏਕੇ ਵਿੱਚ ਤਰੇੜ ਪਾਉਣਾ ਤੇ ਪੰਜਾਬ ਨੂੰ ਡਰਾਉਣ ਦਾ ਕੋਝਾ ਯਤਨ ਹੈ ਪਰ ਪੰਜਾਬ ਕੇਂਦਰ ਦੇ ਕਿਸੇ ਦਾਬੇ ਤੋਂ ਡਰਨ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਕਿਸਾਨਾਂ ਸਗੋਂ ਹੋਰ ਵਰਗਾਂ ਲਈ ਵੀ ਮਾਰੂ ਕਾਨੂੰਨ ਜਦੋਂ ਕੇਂਦਰ ਨੇ ਲਾਗੂ ਕੀਤੇ ਤਾਂ ਪੰਜਾਬ ਨੇ ਦੇਸ਼ ਦੇ ਵੱਡੇ ਹਿੱਤਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ। ਜਾਖੜ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਨਾਲ ਧੱਕੇਸ਼ਾਹੀ ਦਾ ਰਵੱਈਆ ਤਿਆਗ ਕੇ ਕਿਸਾਨਾਂ ਦੀ ਮੰਗ ਮੰਨੀ ਜਾਵੇ ਤੇ ਤਿੰਨੋਂ ਕਾਲੇ ਕਾਨੂੰਨ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਭਾਜਪਾ ਆਗੂ ਪੰਜਾਬ ਤੋਂ ਉੱਠੀ ਸੱਚ ਦੀ ਆਵਾਜ਼ ਦੀ ਕਦਰ ਕਰਨ ਤੇ ਆਪਣੇ ਗਲਤ ਨਿਰਣੇ ਵਾਪਸ ਲੈਣ, ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ।

ਟਾਪ ਹੈਡਲਾਈਨ

Mohali 'ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ 'ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ 'ਚ ਬੰਦ ਕਰ ਕੀਤਾ ਜਬਰ-ਜ਼ਿਨਾਹ
Mohali 'ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ 'ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ 'ਚ ਬੰਦ ਕਰ ਕੀਤਾ ਜਬਰ-ਜ਼ਿਨਾਹ
 Tarn Taran ‘ਚ ਰੂਹ ਕੰਬਾਊ ਵਾਰਦਾਤ ! ਸਾਲੇ ਨੇ ਜੀਜੇ ਨੂੰ ਅੱਗ ਲਗਾ ਕੇ ਜ਼ਿੰਦਾ ਸਾੜਿਆ ,ਬਚਾਅ ਲਈ ਆਈ ਮਹਿਲਾ ਦੀ ਵੀ ਮੌਤ
 Tarn Taran ‘ਚ ਰੂਹ ਕੰਬਾਊ ਵਾਰਦਾਤ ! ਸਾਲੇ ਨੇ ਜੀਜੇ ਨੂੰ ਅੱਗ ਲਗਾ ਕੇ ਜ਼ਿੰਦਾ ਸਾੜਿਆ ,ਬਚਾਅ ਲਈ ਆਈ ਮਹਿਲਾ ਦੀ ਵੀ ਮੌਤ
Mohali ਦੇ ਚਰਚਿਤ ਏਕਮ ਢਿੱਲੋਂ ਦੇ ਕਤਲ ਮਾਮਲੇ 'ਚ ਪਤਨੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ 
Mohali ਦੇ ਚਰਚਿਤ ਏਕਮ ਢਿੱਲੋਂ ਦੇ ਕਤਲ ਮਾਮਲੇ 'ਚ ਪਤਨੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ 
Barnala News : ਅਮਰਨਾਥ ਯਾਤਰਾ ਦੌਰਾਨ ਬਰਨਾਲਾ ਦੇ 40 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਮੌਤ
Barnala News : ਅਮਰਨਾਥ ਯਾਤਰਾ ਦੌਰਾਨ ਬਰਨਾਲਾ ਦੇ 40 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਮੌਤ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ
200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
ਪੰਜਾਬ ਕਾਂਗਰਸ ‘ਚ ਕਾਟੋਕਲੇਸ਼, ਚੰਨੀ ਧੜੇ ਨੇ ਕਿਹਾ- ਰਾਜਾ ਵੜਿੰਗ ਪ੍ਰਧਾਨ ਮੰਜ਼ੂਰ ਨਹੀਂ, ਹਾਈਕਮਾਨ ਦੁਬਾਰਾ ਕਰੇ ਵਿਚਾਰ
ਪੰਜਾਬ ਕਾਂਗਰਸ ‘ਚ ਕਾਟੋਕਲੇਸ਼, ਚੰਨੀ ਧੜੇ ਨੇ ਕਿਹਾ- ਰਾਜਾ ਵੜਿੰਗ ਪ੍ਰਧਾਨ ਮੰਜ਼ੂਰ ਨਹੀਂ, ਹਾਈਕਮਾਨ ਦੁਬਾਰਾ ਕਰੇ ਵਿਚਾਰ
 Refrigerator Tips : ਕੀ ਤੁਸੀਂ ਵੀ ਵਾਰ-ਵਾਰ ਖੋਲ੍ਹਦੇ ਹੋ ਫ੍ਰਿਜ? ਜਾਣੋ ਬਿਜਲੀ ਦੇ ਬਿੱਲ 'ਤੇ ਕਿੰਨਾ ਪੈਂਦਾ ਹੈ ਅਸਰ
 Refrigerator Tips : ਕੀ ਤੁਸੀਂ ਵੀ ਵਾਰ-ਵਾਰ ਖੋਲ੍ਹਦੇ ਹੋ ਫ੍ਰਿਜ? ਜਾਣੋ ਬਿਜਲੀ ਦੇ ਬਿੱਲ 'ਤੇ ਕਿੰਨਾ ਪੈਂਦਾ ਹੈ ਅਸਰ
Mansa 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਦਾ ਕਤਲ ਕਰਕੇ ਮਗਰੋਂ ਕੀਤੀ ਖੁਦਕੁਸ਼ੀ
Mansa 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਦਾ ਕਤਲ ਕਰਕੇ ਮਗਰੋਂ ਕੀਤੀ ਖੁਦਕੁਸ਼ੀ
ਈ-ਰਿਕਸ਼ਾ ਨੂੰ ਬਲਾਕ ਕਰਨ ਵਾਲੀਆਂ ਐਪਾਂ ਵਿਰੁੱਧ ਕਾਰਵਾਈ, ਦੋ ਡਿਲੀਟ
ਈ-ਰਿਕਸ਼ਾ ਨੂੰ ਬਲਾਕ ਕਰਨ ਵਾਲੀਆਂ ਐਪਾਂ ਵਿਰੁੱਧ ਕਾਰਵਾਈ, ਦੋ ਡਿਲੀਟ
Embed widget