ਬੀਜੇਪੀ ਦਾ ਕੇਜਰੀਵਾਲ 'ਤੇ ਪਲਵਾਰ, ਰਾਘਵ ਚੱਢਾ ਤੇ ਸੰਦੀਪ ਪਾਠਕ ਨੂੰ ਪੰਜਾਬ ਤੋਂ ਰਾਜ ਸਭਾ 'ਚ ਭੇਜਿਆ, ਉਨ੍ਹਾਂ ਦਾ ਪੰਜਾਬ ਨਾਲ ਕੀ ਸਬੰਧ ? ਪੰਜਾਬ ਦਾ ਕਿਹੜਾ ਮੁੱਦਾ ਉਠਾਇਆ?
ਕੇਜਰੀਵਾਲ ਨੇ ਸਵਾਲ ਉਠਾਇਆ ਕਿ ਮਹਾਰਾਸ਼ਟਰ ਦੇ @CRPAatil ਗੁਜਰਾਤ ਭਾਜਪਾ ਦੇ ਪ੍ਰਧਾਨ ਹਨ। ਕੀ ਭਾਜਪਾ ਨੂੰ ਪ੍ਰਧਾਨ ਬਣਾਉਣ ਲਈ ਇੱਕ ਵੀ ਗੁਜਰਾਤੀ ਨਹੀਂ ਮਿਲਿਆ? ਲੋਕ ਕਹਿੰਦੇ ਹਨ, ਇਹ ਸਿਰਫ਼ ਪ੍ਰਧਾਨ ਹੀ ਨਹੀਂ, ਇਹ ਗੁਜਰਾਤ ਸਰਕਾਰ ਚਲਾਉਂਦਾ ਹੈ।
ਚੰਡੀਗੜ੍ਹ: ਬੀਜੇਪੀ ਤੇ ਆਮ ਆਦਮੀ ਪਾਰਟੀ ਵਿਚਾਲੇ ਜੰਗ ਤਿੱਖੀ ਹੁੰਦੀ ਜਾ ਰਹੀ ਹੈ। 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਵਾਲ ਉੱਪਰ ਬੀਜੇਪੀ ਨੇ ਪਲਟਵਾਰ ਕਰਦਿਆਂ ਪੁੱਛਿਆ ਹੈ ਕਿ ਤੁਸੀਂ ਰਾਘਵ ਚੱਢਾ ਤੇ ਸੰਦੀਪ ਪਾਠਕ ਨੂੰ ਪੰਜਾਬ ਤੋਂ ਰਾਜ ਸਭਾ 'ਚ ਭੇਜਿਆ ਹੈ। ਉਨ੍ਹਾਂ ਦਾ ਪੰਜਾਬ ਨਾਲ ਕੀ ਸਬੰਧ ਹੈ? ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਪੰਜਾਬ ਦਾ ਕਿਹੜਾ ਮੁੱਦਾ ਉਠਾਇਆ?
ਦਰਅਸਲ ਕੇਜਰੀਵਾਲ ਨੇ ਸਵਾਲ ਉਠਾਇਆ ਕਿ ਮਹਾਰਾਸ਼ਟਰ ਦੇ @CRPAatil ਗੁਜਰਾਤ ਭਾਜਪਾ ਦੇ ਪ੍ਰਧਾਨ ਹਨ। ਕੀ ਭਾਜਪਾ ਨੂੰ ਪ੍ਰਧਾਨ ਬਣਾਉਣ ਲਈ ਇੱਕ ਵੀ ਗੁਜਰਾਤੀ ਨਹੀਂ ਮਿਲਿਆ? ਲੋਕ ਕਹਿੰਦੇ ਹਨ, ਇਹ ਸਿਰਫ਼ ਪ੍ਰਧਾਨ ਹੀ ਨਹੀਂ, ਇਹ ਗੁਜਰਾਤ ਸਰਕਾਰ ਚਲਾਉਂਦਾ ਹੈ। ਇਹੀ ਅਸਲੀ ਸੀਐਮ ਹੈ। ਇਹ ਗੁਜਰਾਤ ਦੇ ਲੋਕਾਂ ਦਾ ਘੋਰ ਅਪਮਾਨ ਹੈ। ਗੁਜਰਾਤ ਨੂੰ ਗੁਜਰਾਤੀ ਪ੍ਰਧਾਨ ਦਿਓ।
महाराष्ट्र के .@CRPaatil गुजरात भाजपा अध्यक्ष है। भाजपा को अपना अध्यक्ष बनाने के लिए एक भी गुजराती नहीं मिला? लोग कहते हैं, ये केवल अध्यक्ष नहीं, गुजरात सरकार यही चलाते हैं। असली CM यही हैं। ये तो गुजरात के लोगों का घोर अपमान है
— Arvind Kejriwal (@ArvindKejriwal) May 1, 2022
भाजपा वालों, गुजरात को गुजराती अध्यक्ष दो
ਇਸ ਦਾ ਜਵਾਬ ਦਿੰਦਿਆਂ ਬੀਜੇਪੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਸ਼੍ਰੀਮਾਨ @ਅਰਵਿੰਦ ਕੇਜਰੀਵਾਲ ਜੀ। @CRPAatil ਗੁਜਰਾਤ ਦੀ ਧਰਤੀ ਨਾਲ ਜੁੜੇ ਹਨ। 2019 ਦੀਆਂ ਚੋਣਾਂ 6.9 ਲੱਖ ਦੇ ਰਿਕਾਰਡ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਪਲਟਵਾਰ ਕਰਦਿਆਂ ਪੁੱਛਿਆ ਹੈ ਕਿ ਤੁਸੀਂ ਰਾਘਵ ਚੱਢਾ ਤੇ ਸੰਦੀਪ ਪਾਠਕ ਨੂੰ ਪੰਜਾਬ ਤੋਂ ਰਾਜ ਸਭਾ 'ਚ ਭੇਜਿਆ ਹੈ। ਉਨ੍ਹਾਂ ਦਾ ਪੰਜਾਬ ਨਾਲ ਕੀ ਸਬੰਧ ਹੈ? ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਪੰਜਾਬ ਦਾ ਕਿਹੜਾ ਮੁੱਦਾ ਉਠਾਇਆ?
श्री @ArvindKejriwal जी, @CRPaatil गुजरात की मिट्टी से जुड़े हैं, 2019 का चुनाव 6.9 लाख के रीकार्ड मार्जिन से जीते हैं । आपने जिस @raghav_chadha @SandeepPathak04 को पंजाब से राज्यसभा में भेजा है उनका पंजाब से क्या नाता है ? MP बनने के बाद पंजाब का कौन सा मुद्दा उन्होंने उठाया ? pic.twitter.com/kTBnb8wl2X
— Subhash Sharma (@DrSubhash78) May 2, 2022