ਪੜਚੋਲ ਕਰੋ
Advertisement
ਟੈਂਕਰ ‘ਚੋਂ ਤੇਲ ਕੱਢਣ ਦੌਰਾਨ ਹੋਇਆ ਧਮਾਕਾ, ਤਿੰਨ ਜਣਿਆਂ ਦੀ ਮੌਤ
ਟੈਂਕਰ ‘ਚੋਂ ਤੇਲ ਕੱਢਦੇ ਸਮੇਂ ਇਹ ਹਾਦਸਾ ਵਾਪਰਿਆ ਹੈ। ਤੇਲ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੈ। ਟੈਂਕਰ ‘ਚੋਂ ਟੁੱਲੂ ਪੰਪ ਨਾਲ ਢਾਬੇ ਦੀ ਬੇਸਮੈਂਟ ‘ਚ ਰੱਖੇ ਡਰੰਮਾਂ ‘ਚ ਤੇਲ ਭਰਨ ਸਮੇਂ ਧਮਾਕਾ ਹੋਇਆ।
ਚੰਡੀਗੜ੍ਹ: ਡੇਰਾਬੱਸੀ ਨੇੜੇ ਪਿੰਡ ਸਰਸੀਣੀ 'ਚ ਇਕ ਤੇਲ ਟੈਂਕਰ 'ਚ ਭਿਆਨਕ ਧਮਾਕਾ ਹੋਣ ਨਾਲ ਦਰਦਨਾਕ ਹਾਦਸਾ ਵਾਪਰਿਆ। ਇਸ ਘਟਨਾ ‘ਚ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ। ਇਹ ਹਾਦਸਾ ਰਾਮਾ ਢਾਬੇ ‘ਤੇ ਵਾਪਰਿਆ ਹੈ। ਧਮਾਕੇ ਤੋਂ ਬਾਅਦ ਇਕਦਮ ਭਾਜੜ ਪੈ ਗਈ ਅਤੇ ਪੂਰੇ ਇਲਾਕੇ 'ਚ ਅਫਰਾ-ਤਫੜੀ ਮੱਚ ਗਈ। ਲੋਕਾਂ 'ਚ ਇਸ ਘਟਨਾ ਨਾਲ ਦਹਿਸ਼ਤ ਫੈਲ ਗਈ। ਧਮਾਕੇ ਦੀ ਆਵਾਜ਼ ਕਈ-ਕਈ ਕਿਲੋਮੀਟਰ ਦੂਰ ਤਕ ਸੁਣਾਈ ਦਿੱਤੀ।
ਦੱਸਿਆ ਗਿਆ ਕਿ ਟੈਂਕਰ ‘ਚੋਂ ਤੇਲ ਕੱਢਦੇ ਸਮੇਂ ਇਹ ਹਾਦਸਾ ਵਾਪਰਿਆ ਹੈ। ਤੇਲ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੈ। ਟੈਂਕਰ ‘ਚੋਂ ਟੁੱਲੂ ਪੰਪ ਨਾਲ ਢਾਬੇ ਦੀ ਬੇਸਮੈਂਟ ‘ਚ ਰੱਖੇ ਡਰੰਮਾਂ ‘ਚ ਤੇਲ ਭਰਨ ਸਮੇਂ ਧਮਾਕਾ ਹੋਇਆ। ਧਮਾਕੇ ਦੌਰਾਨ ਚਾਰ ਵਿਅਕਤੀ ਬੇਸਮੈਂਟ ‘ਚ ਹੀ ਫਸ ਗਏ ਜਿੰਨ੍ਹਾਂ ‘ਚੋਂ ਤਿੰਨ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਢਾਬਾ ਸੀਲ ਕਰ ਦਿੱਤਾ ਗਿਆ ਹੈ ਤੇ ਹੋਰ ਜੋ ਟੈਂਕਰ ਚਾਲਕ ਇਸ ਢਾਬੇ ‘ਤੇ ਤੇਲ ਵੇਚਦੇ ਸਨ ਉਨ੍ਹਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਮੌਕੇ ‘ਤੇ ਪਹੁੰਚੇ ਮੋਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਮੁਤਬਾਕ ਢਾਬੇ ਦੇ ਮਾਲਕ ਤੇ ਫਰਾਰ ਟੈਂਕਰ ਚਾਲਕ ਖਿਲਾਫ ਧਾਰਾ 304 ਸਣੇ ਗੈਰਾ ਕਾਨੂੰਨੀ ਤੌਰ ‘ਤੇ ਜਲਣਸ਼ੀਲ ਪਦਾਰਸ਼ ਰੱਖਣ ਦੇ ਜੁਰਮ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦੀਵਾਲੀ ਤੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਗੋਲ਼ੀਬਾਰੀ ‘ਚ 5 ਜਵਾਨ ਸ਼ਹੀਦ, 6 ਨਾਗਰਿਕਾਂ ਦੀ ਮੌਤਾਂ, ਭਾਰਤ ਨੇ ਦਿੱਤਾ ਮੂਹ ਤੋੜ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਪੰਜਾਬ
Advertisement