ਪੜਚੋਲ ਕਰੋ

ਹਾਈਕੋਰਟ ਤੇ ਸੈਕਟੀਰੇਟ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ, ਪੁਲਿਸ ਰਹੀ ਅਲਰਟ

ਪੰਜਾਬ ਤੇ ਹਰਿਆਣਾ ਹਾਈਕੋਰਟ ਤੇ ਸਕੱਤਰੇਤ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਅੱਜ ਪੂਰੀ ਤਰ੍ਹਾਂ ਅਲਰਟ ਰਹੀ। ਮੰਗਲਵਾਰ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਾਈਕੋਰਟ ਤੇ ਸਕੱਤਰੇਤ 16 ਅਕਤੂਬਰ ਨੂੰ ਬੰਬਾਂ ਨਾਲ ਉਡਾਉਣ ਦੀ ਯੋਜਨਾ ਬਾਰੇ ਪੱਤਰ ਭੇਜਿਆ ਸੀ। ਇਸ ਮਗਰੋਂ ਚੰਡੀਗੜ੍ਹ ਪੁਲਿਸ ਅਲਰਟ ਹੋ ਗਈ ਤੇ ਦੋਵਾਂ ਇਮਾਰਤਾਂ ਦੀ ਸੁਰੱਖਿਆ ਵਧਾ ਦਿੱਤੀ।

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਤੇ ਸਕੱਤਰੇਤ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਅੱਜ ਪੂਰੀ ਤਰ੍ਹਾਂ ਅਲਰਟ ਰਹੀ। ਮੰਗਲਵਾਰ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਾਈਕੋਰਟ ਤੇ ਸਕੱਤਰੇਤ 16 ਅਕਤੂਬਰ ਨੂੰ ਬੰਬਾਂ ਨਾਲ ਉਡਾਉਣ ਦੀ ਯੋਜਨਾ ਬਾਰੇ ਪੱਤਰ ਭੇਜਿਆ ਸੀ। ਇਸ ਮਗਰੋਂ ਚੰਡੀਗੜ੍ਹ ਪੁਲਿਸ ਅਲਰਟ ਹੋ ਗਈ ਤੇ ਦੋਵਾਂ ਇਮਾਰਤਾਂ ਦੀ ਸੁਰੱਖਿਆ ਵਧਾ ਦਿੱਤੀ। ਪੁਲਿਸ ਨੇ ਇੱਥੇ ਤਿੰਨ ਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਿਸ ਤਹਿਤ ਪੁਲਿਸ ਦੇ ਜਵਾਨ, ਘੋੜ ਸਵਾਰ ਪੁਲਿਸ ਤੇ ਅਪਰੇਸ਼ਨ ਸੈੱਲ ਦੇ ਕਮਾਂਡੋ ਤਾਇਨਾਤ ਕੀਤੇ ਗਏ। ਪੁਲਿਸ ਸੂਤਰਾਂ ਅਨੁਸਾਰ ਕਿਸੇ ਵਿਅਕਤੀ ਨੇ ਰਜਿਸਟਰਡ ਪੱਤਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਨੂੰ ਲਿਖਿਆ ਹੈ। ਇਸ ਪੱਤਰ ਵਿੱਚ ਪੰਜਾਬੀ ਦੇ ਸ਼ਬਦ ਅੰਗਰੇਜ਼ੀ ਵਿੱਚ ਲਿਖੇ ਗਏ ਹਨ। ਪੱਤਰ ਲਿਖਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਉਹ ਪਿਛਲੇ ਸਮੇਂ ਇੱਕ ਜੇਲ੍ਹ ਵਿੱਚ ਬੰਦ ਸੀ ਤੇ ਉੱਥੇ ਉਸ ਨੂੰ ਇੱਕ ਵਿਅਕਤੀ ਮਿਲਿਆ ਸੀ। ਉਸ ਵਿਅਕਤੀ ਨੇ ਕਿਹਾ ਸੀ ਕਿ ਜੇ ਉਹ ਜੇਲ੍ਹ ਵਿੱਚੋਂ ਬਾਹਰ ਜਾ ਕੇ ਉਸ ਲਈ ਕੰਮ ਕਰੇਗਾ ਤਾਂ ਉਸ ਨੂੰ ਪੈਸੇ ਨਾਲ ਮਾਲਾ-ਮਾਲ ਕਰ ਦਿੱਤਾ ਜਾਵੇਗਾ। ਇਸ ਵਿਅਕਤੀ ਨੇ ਅੱਗੇ ਲਿਖਿਆ ਹੈ ਕਿ ਜੇਲ੍ਹ ਵਿੱਚੋਂ ਬਾਹਰ ਆਉਣ ’ਤੇ 8 ਅਕਤੂਬਰ ਨੂੰ ਉਸ ਨੂੰ ਦੋ ਅਣਪਛਾਤੇ ਵਿਅਕਤੀ ਮਿਲੇ, ਜਿਨ੍ਹਾਂ ਦੇ ਨਾਮ ਸੁਲੇਮਾਨ ਤੇ ਹਮੀਦ ਸਨ। ਉਸ ਨੇ ਦਾਅਵਾ ਕੀਤਾ ਹੈ ਕਿ ਇਹ ਵਿਅਕਤੀ ਉਸ ਨੂੰ ਸੰਗਰੂਰ ਲੈ ਗਏ, ਜਿੱਥੇ ਉਹ ਕੁਝ ਵਿਅਕਤੀਆਂ ਨੂੰ ਮਿਲੇ ਸਨ। ਉਸ ਨੇ ਅੱਗੇ ਲਿਖਿਆ ਹੈ ਕਿ ਫਿਰ ਉਹ ਦੋਵੇਂ ਵਿਅਕਤੀ ਉਸ ਨੂੰ 10 ਅਕਤੂਬਰ ਨੂੰ ਚੰਡੀਗੜ੍ਹ ਲੈ ਆਏ ਸਨ। ਉਸ ਨੇ ਲਿਖਿਆ ਹੈ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਉਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ 16 ਅਕਤੂਬਰ ਨੂੰ ਹਾਈ ਕੋਰਟ ਤੇ ਸਕੱਤਰੇਤ ਦੀਆਂ ਇਮਾਰਤਾਂ ਨੂੰ ਬੰਬਾਂ ਨਾਲ ਉਡਾਉਣ ਦੀ ਯੋਜਨਾ ਬਣਾਈ ਹੈ। ਇਹ ਵਿਅਕਤੀ ਅੱਗੇ ਲਿਖਦਾ ਹੈ ਕਿ ਉਸ ਨੂੰ ਆਪਣੇ ਦੇਸ਼ ਨਾਲ ਬੜਾ ਪਿਆਰ ਹੈ, ਜਿਸ ਕਾਰਨ ਉਹ ਅਜਿਹੀ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਇਹ ਪੱਤਰ ਲਿਖ ਰਿਹਾ ਹੈ ਤਾਂ ਜੋ ਸਬੰਧਤ ਪ੍ਰਸ਼ਾਸਨ ਨੂੰ ਅਲਰਟ ਕੀਤਾ ਜਾ ਸਕੇ। ਰਜਿਸਟਰਾਰ ਵੱਲੋਂ ਇਹ ਪੱਤਰ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰਦਿਆਂ ਹੀ ਸਥਾਨਕ ਪੁਲਿਸ ਅਲਰਟ ਹੋ ਗਈ ਹੈ।

ਟਾਪ ਹੈਡਲਾਈਨ

Punjab Sahib: ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸਾਬਕਾ ਵਿਧਾਇਕ ਦੇ ਛੋਟੇ ਭਰਾ ਦਾ ਦੇਹਾਂਤ, ਸਿਆਸੀ ਹਲਕਿਆਂ 'ਚ ਦੌੜੀ ਸੋਗ ਦੀ ਲਹਿਰ...
ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸਾਬਕਾ ਵਿਧਾਇਕ ਦੇ ਛੋਟੇ ਭਰਾ ਦਾ ਦੇਹਾਂਤ, ਸਿਆਸੀ ਹਲਕਿਆਂ 'ਚ ਦੌੜੀ ਸੋਗ ਦੀ ਲਹਿਰ...
Punjab News: ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
Punjab News: ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, ਸੀਨੀਅਰ ਆਗੂ ਸਾਥੀਆਂ ਸਣੇ 'ਅਕਾਲੀ ਦਲ' 'ਚ ਹੋਇਆ ਸ਼ਾਮਲ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, ਸੀਨੀਅਰ ਆਗੂ ਸਾਥੀਆਂ ਸਣੇ 'ਅਕਾਲੀ ਦਲ' 'ਚ ਹੋਇਆ ਸ਼ਾਮਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡਿਆ ‘ਪੁਨਰ ਸੁਰਜੀਤ ਅਕਾਲੀ ਦਲ’ ਦਾ ਸਾਥ , ਕਰਤਾ ਵੱਡਾ ਐਲਾਨ 
Punjab News : ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡਿਆ ‘ਪੁਨਰ ਸੁਰਜੀਤ ਅਕਾਲੀ ਦਲ’ ਦਾ ਸਾਥ , ਕਰਤਾ ਵੱਡਾ ਐਲਾਨ 
Agniveer ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ 25 ਨਹੀਂ, 75 ਫੀਸਦੀ ਨੂੰ ਮਿਲੇਗਾ ਫੌਜ 'ਚ ਮੌਕਾ?
Agniveer ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ 25 ਨਹੀਂ, 75 ਫੀਸਦੀ ਨੂੰ ਮਿਲੇਗਾ ਫੌਜ 'ਚ ਮੌਕਾ?
Gold Price Today : ਟਰੰਪ ਦੀ ਹਾਰ ਦਾ ਅਸਰ ! ਸੋਨਾ-ਚਾਂਦੀ ਇੱਕੋ ਝਟਕੇ 'ਚ ਹਜ਼ਾਰਾਂ ਰੁਪਏ ਮਹਿੰਗੇ!
Gold Price Today : ਟਰੰਪ ਦੀ ਹਾਰ ਦਾ ਅਸਰ ! ਸੋਨਾ-ਚਾਂਦੀ ਇੱਕੋ ਝਟਕੇ 'ਚ ਹਜ਼ਾਰਾਂ ਰੁਪਏ ਮਹਿੰਗੇ!
Health Tips : ਸਰਦੀਆਂ ਵਿੱਚ ਕਿਉਂ ਹੋ ਜਾਂਦੀ ਹੈ ਸਰੀਰ ਵਿੱਚ Vitamin D ਦੀ ਕਮੀ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ
Health Tips : ਸਰਦੀਆਂ ਵਿੱਚ ਕਿਉਂ ਹੋ ਜਾਂਦੀ ਹੈ ਸਰੀਰ ਵਿੱਚ Vitamin D ਦੀ ਕਮੀ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ
Punjab News: ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
Big News: ਸਿਆਸੀ ਜਗਤ ਤੋਂ ਵੱਡੀ ਖਬਰ, CMO ਦੀ ਧੀ ਨਾਲ ਦੁਰਵਿਵਹਾਰ, CM ਨੇ ਲਿਆ ਐਕਸ਼ਨ, ਪਟਵਾਰੀ ਨੂੰ ਕੀਤਾ ਸਸਪੈਂਡ; ਇਨ੍ਹਾਂ 2 ਅਫ਼ਸਰਾਂ ਖਿਲਾਫ ਵੀ ਕਾਰਵਾਈ ਦੇ ਹੁਕਮ...
ਸਿਆਸੀ ਜਗਤ ਤੋਂ ਵੱਡੀ ਖਬਰ, CMO ਦੀ ਧੀ ਨਾਲ ਦੁਰਵਿਵਹਾਰ, CM ਨੇ ਲਿਆ ਐਕਸ਼ਨ, ਪਟਵਾਰੀ ਨੂੰ ਕੀਤਾ ਸਸਪੈਂਡ; ਇਨ੍ਹਾਂ 2 ਅਫ਼ਸਰਾਂ ਖਿਲਾਫ ਵੀ ਕਾਰਵਾਈ ਦੇ ਹੁਕਮ...
 Alcohol Side Effects : ਸ਼ਰਾਬ ਪੀਣ ਨਾਲ ਕਿੰਨੇ ਸਾਲਾਂ ਬਾਅਦ ਖਰਾਬ ਹੋ ਜਾਂਦਾ ਹੈ ਲਿਵਰ? ਜਾਣੋ ਕਦੋਂ ਦਿਖਣ ਲੱਗਦੇ ਹਨ ਲੱਛਣ
 Alcohol Side Effects : ਸ਼ਰਾਬ ਪੀਣ ਨਾਲ ਕਿੰਨੇ ਸਾਲਾਂ ਬਾਅਦ ਖਰਾਬ ਹੋ ਜਾਂਦਾ ਹੈ ਲਿਵਰ? ਜਾਣੋ ਕਦੋਂ ਦਿਖਣ ਲੱਗਦੇ ਹਨ ਲੱਛਣ
 Sugar Prices Rise : ਦੀਵਾਲੀ ਤੋਂ ਪਹਿਲਾਂ ਮਹਿੰਗੀ ਹੋਈ ਚੀਨੀ, ਜਾਣੋ ਕਿੰਨਾ ਵਧਿਆ ਰੇਟ 
 Sugar Prices Rise : ਦੀਵਾਲੀ ਤੋਂ ਪਹਿਲਾਂ ਮਹਿੰਗੀ ਹੋਈ ਚੀਨੀ, ਜਾਣੋ ਕਿੰਨਾ ਵਧਿਆ ਰੇਟ 
Embed widget