ਪੰਜਾਬ 'ਚ ਬਾਕਸਿੰਗ ਕਰਦਿਆਂ ਹੋਇਆਂ ਖਿਡਾਰੀ ਦੀ ਮੌਤ, Weight ਕੈਟੇਗਰੀ 'ਚ ਕਰ ਰਿਹਾ ਸੀ ਫਾਈਟ
Punjab News: ਮੋਹਾਲੀ ਦੀ ਇੱਕ ਨਿੱਜੀ ਯੂਨੀਵਰਸਿਟੀ 'ਚ ਚੱਲ ਰਹੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਦੌਰਾਨ ਖਿਡਾਰੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਖਿਡਾਰੀ ਦੀ ਪਛਾਣ ਮੋਹਿਤ ਵਜੋਂ ਹੋਈ ਹੈ, ਜੋ 85 ਕਿੱਲੋ ਵੈਟ ਕੈਟਗਰੀ 'ਚ ਫਾਈਟ ਕਰ ਰਿਹਾ ਸੀ।

Punjab News: ਮੋਹਾਲੀ ਦੀ ਇੱਕ ਨਿੱਜੀ ਯੂਨੀਵਰਸਿਟੀ 'ਚ ਚੱਲ ਰਹੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਦੌਰਾਨ ਖਿਡਾਰੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਖਿਡਾਰੀ ਦੀ ਪਛਾਣ ਮੋਹਿਤ ਵਜੋਂ ਹੋਈ ਹੈ, ਜੋ 85 ਕਿੱਲੋ ਵੈਟ ਕੈਟਗਰੀ 'ਚ ਫਾਈਟ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਹ ਮੈਟ 'ਤੇ ਡਿੱਗ ਗਿਆ।
ਰੈਫ਼ਰੀ ਅਤੇ ਹੋਰ ਅਧਿਕਾਰੀਆਂ ਨੇ ਉਸ ਨੂੰ ਉਠਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠਿਆ ਤਾਂ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੋਹਿਤ ਜੈਪੁਰ ਦੇ ਕਾਲਵਾੜ ਸਥਿਤ ਕਾਲਜ ਦਾ ਵਿਦਿਆਰਥੀ ਸੀ।
ਰਾਜਸਥਾਨ ਯੂਨੀਵਰਸਿਟੀ ਖੇਡ ਬੋਰਡ ਦੇ ਸਕੱਤਰ ਸਚਿਵ ਪ੍ਰਮੋਦ ਸਿੰਘ ਨੇ ਖਿਡਾਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸ਼ੁਰੂਆਤੀ ਜਾਂਚ 'ਚ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸਹੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਲੱਗੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















