ਨਵਾਂ ਸ਼ਹਿਰ: ਜ਼ਿਲ੍ਹਾ ਐਸਬੀਐਸ ਨਗਰ ਅਧੀਨ ਪੈਂਦੇ ਬੰਗਾ ਤੋਂ ਇੱਕ ਬੇਹੱਦ ਦੁੱਖਦ ਖ਼ਬਰ ਸਾਹਮਣੇ ਆਈ ਹੈ।ਇੱਥੇ ਗਣਪਤੀ ਦੀ ਮੂਰਤੀ ਵਿਸਰਜਨ ਕਰਨ ਗਏ ਇੱਕ ਨੌਜਵਾਨ ਦੀ ਸਤਲੁਜ ਦਰਿਆ ਦੇ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।ਇਹ ਘਟਨਾ ਰਾਹੋਂ ਮਾਛੀਵਾੜਾ ਪੁਲ ਦੇ ਥੱਲੇ ਵਗ੍ਹ ਰਹੇ ਸਤਲੁੱਜ ਦਰਿਆ ਦੀ ਹੈ।
ਦਸ ਦੇਈਏ ਕਿ ਬੰਗਾ ਦੇ ਕੁੱਝ ਲੋਕ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਲਈ ਸਤਲੁਜ ਦਰਿਆ ਤੇ ਗਏ ਸੀ।ਜਿਸ ਤੋਂ ਬਾਅਦ ਮੂਰਤੀ ਵਿਸਰਜਨ ਕਰਕੇ ਮੁੱੜ ਰਹੇ ਲੋਕਾਂ ਵਿੱਚੋਂ ਦੋ ਨੌਜਵਾਨ ਡੁੱਬਣ ਲੱਗੇ।ਇਸ ਘਟਨਾ ਦੌਰਾਨ ਇੱਕ ਨੌਜਵਾਨ ਨੂੰ ਤਾਂ ਬਚਾ ਲਿਆ ਗਿਆ ਪਰ 17 ਸਾਲਾ ਨਮਨ ਪਾਣੀ ਵਿੱਚ ਡੁੱਬ ਗਿਆ।
ਇਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਨੂੰ ਲਾਸ਼ ਲੱਭਣ ਲਈ ਬੁਲਾਇਆ।ਦਸ ਦੇਈਏ ਕਿ ਨਮਨ ਦੋ ਭੈਣਾਂ ਦਾ ਇੱਕਲੋਤਾ ਭਰਾ ਸੀ।ਮੌਕੇ ਤੇ ਪਹੁੰਚੇ ਏਐਸਆਈ ਗੁਰਬਖਸ਼ ਸਿੰਘ ਨੇ ਦੱਸਿਆ ਕੇ ਇਕਨੌਜਵਾਨ ਦਰਿਆ ਵਿੱਚ ਵਹਿ ਗਿਆ ਜਿਸਨੂੰ ਉਹ ਕੱਢਣ ਲੇਈ ਯਤਨ ਕਰ ਰਹੇ ਹਨ।
ਇਹ ਵੀ ਪੜ੍ਹੋ: Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ
Ganesh Visarjan: ਗਣਪਤੀ ਦੀ ਮੂਰਤੀ ਵਿਸਰਜਨ ਕਰਨ ਗਿਆ ਨੌਜਵਾਨ ਸਤਲੁਜ ਦਰਿਆ 'ਚ ਡੁੱਬਿਆ
ਏਬੀਪੀ ਸਾਂਝਾ
Updated at:
01 Sep 2020 06:33 PM (IST)
ਜ਼ਿਲ੍ਹਾ ਐਸਬੀਐਸ ਨਗਰ ਅਧੀਨ ਪੈਂਦੇ ਬੰਗਾ ਤੋਂ ਇੱਕ ਬੇਹੱਦ ਦੁੱਖਦ ਖ਼ਬਰ ਸਾਹਮਣੇ ਆਈ ਹੈ।ਇੱਥੇ ਗਣਪਤੀ ਦੀ ਮੂਰਤੀ ਵਿਸਰਜਨ ਕਰਨ ਗਏ ਇੱਕ ਨੌਜਵਾਨ ਦੀ ਸਤਲੁਜ ਦਰਿਆ ਦੇ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।
- - - - - - - - - Advertisement - - - - - - - - -