ਅੰਮ੍ਰਿਤਸਰ : ਅੰਮ੍ਰਿਤਸਰ ਏਅਰਪੋਰਟ 'ਤੇ ਲਗਾਤਾਰ ਦੂਜੇ ਦਿਨ ਰੋਮ ਤੋਂ ਆਈ ਫਲਾਈਟ 'ਚ 173 ਮੁਸਾਫਰ ਕੋਰੋਨਾ ਪਾਜ਼ੇਟਿਵ ਪਾਏ ਗਏ।ਇਟਲੀ ਦੇ ਰੋਮ ਤੋਂ ਆਈ ਸਪਾਇਸ ਜੈਟ ਦੀ ਚਾਰਟਰਡ ਫਲਾਈਟ 'ਚ 285 ਮੁਸਾਫਰਾਂ ਦੇ ਅੰਮ੍ਰਿਤਸਰ ਏਅਰਪੋਰਟ 'ਤੇ ਆਰਟੀਪੀਸੀਆਰ ਟੈਸਟ ਹੋਏ ਸਨ। ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਵਿਪਨ ਕਾਂਤ ਸੇਠ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਕੱਲ੍ਹ ਦੇ ਮੁਕਾਬਲੇ ਅੱਜ ਸਾਡਾ ਸਟਾਫ, ਜ਼ਿਲ੍ਹਾ ਪ੍ਰਸਾਸ਼ਨ 'ਤੇ ਸਿਹਤ ਵਿਭਾਗ ਪਹਿਲਾਂ ਤੋਂ ਤਿਆਰ ਸਨ ਤੇ ਇਸ ਕਰ ਕੇ ਇਨ੍ਹਾਂ ਸਾਰੇ ਹੀ ਪਾਜ਼ੇਟਿਵ ਆਏ ਮੁਸਾਫਰਾਂ ਨੂੰ ਪਾਜ਼ੇਟਿਵ ਆਉਣ 'ਤੇ ਸੰਬੰਧਤ ਜ਼ਿਲਿਆਂ 'ਚ ਕੁਆਰੰਟਾਈਨ ਕਰ ਕੀਤਾ ਗਿਆ ਹੈ।


ਅੱਜ ਲਗਾਤਾਰ ਦੂਜੇ ਦਿਨ ਏਨੀ ਵੱਡੀ ਸੰਖਿਆ 'ਚ ਇਟਲੀ ਤੋਂ ਆਏ ਮੁਸਾਫਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦਕਿ ਬੀਤੇ ਕੱਲ ਵੀ ਰੋਮ ਤੋਂ ਆਈ ਫਲਾਈਟ 'ਚ 125 ਮੁਸਾਫਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਵਿਪਨਕਾਂਤ ਸੇਠ ਨੇ ਦੱਸਿਆ ਕਿ ਕੱਲ ਕੁਝ ਮੁਸਾਫਰਾਂ ਵੱਲੋਂ ਹੰਗਾਮਾ ਕੀਤਾ ਗਿਆ ਸੀ ਤਾਂ ਉਸ ਤਹਿਤ ਅੱਜ ਸਾਡੇ ਸਟਾਫ ਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਸੀ ਤੇ ਮੁਸਾਫਰਾਂ ਨੂੰ ਤੁਰੰਤ ਸੰਬੰਧਤ ਜ਼ਿਲ੍ਹਿਆਂ 'ਚ ਰਵਾਨਾ ਕਰ ਦਿੱਤਾ ਗਿਆ।


ਇਹ ਵੀ ਪੜ੍ਹੋ


ਇਸ ਤੋਂ ਪਹਿਲਾਂ ਇੱਥੇ ਏਅਰਪੋਰਟ 'ਤੇ ਕੋਰੋਨਾ ਪੌਜੇਟਿਵ ਆਏ 125 ਮੁਸਾਫਰਾਂ 'ਚੋਂ 13 ਜਣੇ ਕੱਲ੍ਹ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚੋਂ ਫਰਾਰ ਹੋ ਗਏ ਸਨ। ਇਸ ਮਾਮਲੇ 'ਚ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਵੱਲੋਂ ਦਿਖਾਈ ਗਈ ਸਖਤੀ ਦੇ ਨਤੀਜੇ ਵਜੋਂ ਸਾਰੇ ਮੁਸਾਫਰਾਂ ਦੀ ਸ਼ਨਾਖਤ ਕਰ ਲਈ ਗਈ ਹੈ। ਸਾਰੇ ਮੁਸਾਫਰਾਂ ਨੂੰ ਲੈਣ ਲਈ ਸਿਹਤ ਵਿਭਾਗ ਵੱਲੋਂ ਐਂਬੂਲੈਂਸ ਰਵਾਨਾ ਕਰ ਦਿੱਤੀਆਂ ਗਈਆਂ ਹਨ।

ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ 13 ਮੁਸਾਫਰਾਂ 'ਚ 3 ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਤੇ ਇੱਕ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਨ੍ਹਾਂ ਦੇ ਪੁਰਾਣੇ ਪਤੇ ਅੰਮ੍ਰਿਤਸਰ ਦੇ ਸਨ। ਜਦਕਿ ਇਸ ਵੇਲੇ 9 ਮੁਸਾਫਰ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904