Punjab Breaking News LIVE: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਲੋੜੀਂਦਾ ਏਅਰਪੋਰਟ ਤੋਂ ਦਬੋਚਿਆ, ਮੁਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲਾ ਕਰਨ ਵਾਲਾ ਮੁੰਬਈ ਤੋਂ ਫੜਿਆ, ਪਰਾਲੀ ਸਾੜਨ ਦੇ ਮਾਮਲੇ ਘਟਣ ਲੱਗੇ, ਸੀਐਮ ਭਗਵੰਤ ਮਾਨ ਦੀ ਕੋਠੀ ਸਾਹਮਣੇ ਕਿਸਾਨਾਂ ਦੀ 'ਲਲਕਾਰ'

Punjab Breaking News, 13 October 2022 LIVE Updates: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਲੋੜੀਂਦਾ ਏਅਰਪੋਰਟ ਤੋਂ ਦਬੋਚਿਆ, ਮੁਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲਾ ਕਰਨ ਵਾਲਾ ਮੁੰਬਈ ਤੋਂ ਫੜਿਆ, ਪਰਾਲੀ ਸਾੜਨ ਦੇ ਮਾਮਲੇ ਘਟਣ ਲੱਗੇ

ABP Sanjha Last Updated: 13 Oct 2022 04:16 PM
Punjab News: ਵਿੱਤ ਮੰਤਰੀ ਹਰਪਾਲ ਚੀਮਾ ਦਾ ਦਾਅਵਾ, ਪਹਿਲੀ ਵਾਰ ਆਬਾਕਾਰੀ ਨੀਤੀ 'ਚੋਂ ਲਗਪਗ 1110 ਕਰੋੜ ਰੁਪਏ ਦਾ ਵਾਧਾ ਹੋਇਆ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਪਹਿਲੀ ਵਾਰ ਪੰਜਾਬ ਨੂੰ ਆਬਾਕਾਰੀ ਨੀਤੀ 'ਚੋਂ ਲਗਪਗ 1110 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ 'ਚੋਂ ਸ਼ਰਾਬ ਦਾ ਗੈਰ-ਕਾਨੂੰਨੀ ਤੌਰ 'ਤੇ ਕੰਮ ਕਰਨ ਵਾਲੇ ਸ਼ਰਾਬ ਮਾਫੀਏ ਦਾ ਸਫਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਨਵੀਂ ਕਹਾਣੀ ਲਿਖ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਦੌਰਾਨ ਆਬਾਕਾਰੀ ਨੀਤੀ 'ਚੋਂ ਆਖ਼ਰੀ ਵਰ੍ਹੇ ਸਿਰਫ਼ 6200 ਕਰੋੜ ਰੁਪਏ ਪੰਜਾਬ ਦੇ ਖ਼ਜ਼ਾਨੇ 'ਚ ਆਏ ਸੀ। ਆਮ ਆਦਮੀ ਪਾਰਟੀ ਦੀ ਇਮਾਨਦਾਰ ਮਾਨ ਸਰਕਾਰ ਦੌਰਾਨ ਸਿਰਫ਼ ਪਹਿਲੇ 3 ਮਹੀਨਿਆਂ 'ਚ ਹੀ 4280 ਕਰੋੜ ਰੁ. ਦਾ ਵਾਧਾ ਦਰਜ ਹੋਇਆ ਹੈ। ਇਸ ਸਭ ਸੰਭਵ ਇਸੇ ਕਰਕੇ ਹੋਇਆ ਹੈ ਕਿਉਂਕਿ ਪੰਜਾਬ 'ਚ ਇਮਾਨਦਾਰ ਸਰਕਾਰ ਕੰਮ ਕਰ ਰਹੀ ਹੈ।

Sonu Sood Shares His Mother's Photo: ਸੋਨੂੰ ਸੂਦ ਮਾਂ ਨੂੰ ਯਾਦ ਕਰ ਹੋਏ ਇਮੋਸ਼ਨਲ, ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਤਸਵੀਰ

ਬਾਲੀਵੁੱਡ ਐਕਟਰ ਤੇ ਆਮ ਜਨਤਾ ਦੇ ਮਸੀਹਾ ਸੋਨੂੰ ਸੂਦ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਸਖ਼ਤ ਮੇਹਨਤ ਤੇ ਟੈਲੇਂਟ ਨਾਲ ਇੰਡਸਟਰੀ `ਚ ਖਾਸ ਮੁਕਾਮ ਹਾਸਲ ਕੀਤਾ ਹੈ। ਸੋਨੂੰ ਸੂਦ ਦੇ ਵੀਡੀਓ ਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ 13-10-2007 ਅਤੇ ਅੱਜ 13-10-2022ਹੈ। ਤੇਰੇ ਬਿਨ੍ਹਾਂ 15  ਸਾਲ ਹੋ ਗਏ ਮਾਂ। ਜ਼ਿੰਦਗੀ ਕਦੇ ਵੀ ਪਹਿਲਾਂ ਵਰਗੀ ਨਹੀਂ ਹੋਏਗੀ’। ਦਰਅਸਲ ਸੋਨੂੰ ਸੂਦ ਨੇ ਇਹ ਵੀਡੀਓ ਆਪਣੀ ਮਾਂ ਦੀ ਬਰਸੀ ‘ਤੇ ਸਾਂਝਾ ਕੀਤਾ ਹੈ।

India vs Western Australia :  ਦੂਜੇ ਅਭਿਆਸ ਮੈਚ 'ਚ ਚਮਕੇ ਅਸ਼ਵਿਨ, ਹਰਸ਼ਲ ਪਟੇਲ ਨੇ ਕੀਤੀ ਵਾਪਸੀ

ਭਾਰਤੀ ਟੀਮ ਨੂੰ ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਪੱਛਮੀ ਆਸਟ੍ਰੇਲੀਆ ਵਿਰੁੱਧ ਦੋ ਅਭਿਆਸ ਮੈਚ ਖੇਡਣੇ ਸਨ। ਪਹਿਲਾ ਮੈਚ 11 ਅਕਤੂਬਰ ਨੂੰ ਖੇਡਿਆ ਗਿਆ ਸੀ, ਜਿਸ 'ਚ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ ਸੀ। ਦੂਜਾ ਮੈਚ 13 ਅਕਤੂਬਰ ਵੀਰਵਾਰ ਨੂੰ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੱਛਮੀ ਆਸਟ੍ਰੇਲੀਆ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 168 ਦੌੜਾਂ ਬਣਾਈਆਂ। ਇਸ ਮੈਚ 'ਚ ਭਾਰਤੀ ਗੇਂਦਬਾਜ਼ ਕਾਫੀ ਲੈਅ 'ਚ ਨਜ਼ਰ ਆਏ।

ਪੰਜਾਬ ਸਰਕਾਰ ਨੇ 9 ਇੰਪਰੂਵਮੈਂਟ ਟਰੱਸਟ ਬੰਦ ਕਰਨ ਦੇ ਦਿੱਤੇ ਹੁਕਮ

ਪੰਜਾਬ ਸਰਕਾਰ ਨੇ ਵਿੱਤੀ ਸੰਕਟ ਨਾਲ ਜੂਝ ਰਹੇ 9 ਇੰਪਰੂਵਮੈਂਟ ਟਰੱਸਟਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਇਜਾਜ਼ਤ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਦੇ 9 ਇੰਪਰੂਵਮੈਂਟ ਟਰੱਸਟ ਬੰਦ ਹੋ ਜਾਣਗੇ। ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਲੋਕਲ ਬਾਡੀਜ਼ ਵਿਭਾਗ ਨੇ ਇੰਪਰੂਵਮੈਂਟ ਟਰੱਸਟ ਕੋਟਕਪੂਰਾ, ਖੰਨਾ, ਨੰਗਲ, ਸਮਾਣਾ, ਮਲੇਰਕੋਟਲਾ, ਰਾਜਪੁਰਾ, ਅਬੋਹਰ, ਕਰਤਾਰਪੁਰ ਅਤੇ ਇੰਪਰੂਵਮੈਂਟ ਟਰੱਸਟ ਮਾਛੀਵਾੜਾ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Behbal Kalan Goli Kand: ਵਿਸ਼ੇਸ਼ ਜਾਂਚ ਟੀਮ ਨੇ ਕੀਤੀ ਸੁਖਬੀਰ ਬਾਦਲ ਤੋਂ ਪੁੱਛ-ਪੜਤਾਲ

ਬਹਿਬਲ ਕਲਾਂ ਪੁਲਿਸ ਗੋਲੀਬਾਰੀ ਕਾਂਡ ਬਾਰੇ ਵਿਸ਼ੇਸ਼ ਜਾਂਚ ਟੀਮ ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਪੁੱਛ-ਪੜਤਾਲ ਕੀਤੀ। ਇਸ ਜਾਂਚ ਟੀਮ ਦੀ ਅਗਵਾਈ ਇੰਸਪੈਕਟਰ-ਜਨਰਲ ਨੌਨਿਹਾਲ ਸਿੰਘ ਕਰ ਰਹੇ ਹਨ। ਸੁਖਬੀਰ ਬਾਦਲ ਤੋਂ ਪੁੱਛਗਿੱਛ ਇੱਥੋਂ ਦੇ ਸੈਕਟਰ 32 ਸਥਿਤ ਪੁਲਿਸ ਆਫਿਸਰਜ਼ ਇੰਸਟੀਚਿਊਟ ਵਿੱਚ ਕੀਤੀ ਗਈ। ਦੱਸ ਦਈਏ ਕਿ ਕੋਟਕਪੂਰਾ ਪੁਲਿਸ ਫਾਇਰਿੰਗ ਦੀ ਘਟਨਾ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬੀਤੇ ਦਿਨ ਪੁੱਛ ਪੜਤਾਲ ਕੀਤੀ ਗਈ ਸੀ। ਪੁਲਿਸ ਨੇ ਉਨ੍ਹਾਂ ਤੋਂ ਤਿੰਨ ਘੰਟੇ ਪੁੱਛਗਿੱਛ ਕੀਤੀ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਬੇਸ਼ੱਕ ਉਨ੍ਹਾਂ ਦੀ ਸਿਹਤ ਠੀਕ ਨਹੀਂ ਪਰ ਉਹ ਵਿਸ਼ੇਸ਼ ਜਾਂਚ ਟੀਮ ਨੂੰ ਪੂਰਾ ਸਹਿਯੋਗ ਦੇਣਗੇ।

Chandigarh University Video: 4 ਮੁਲਜ਼ਮਾਂ ਦੇ ਮੋਬਾਈਲ ਦੀ ਫੋਰੈਂਸਿਕ ਰਿਪੋਰਟ ਆਈ

ਚੰਡੀਗੜ੍ਹ ਯੂਨੀਵਰਸਿਟੀ (ਸੀ.ਯੂ.) ਦੀ ਵੀਡੀਓ ਕਾਂਡ ਦੇ ਮੁੱਖ ਮੁਲਜ਼ਮ ਸੰਜੀਵ ਸਿੰਘ ਸਮੇਤ ਚਾਰ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਰਿਪੋਰਟ ਆ ਗਈ ਹੈ, ਪਰ ਪੁਲਿਸ ਲਈ ਸੰਜੀਵ ਸਿੰਘ ਅਤੇ ਦੋਸ਼ੀ ਵਿਦਿਆਰਥੀ ਵਿਚਕਾਰ ਗੱਲਬਾਤ ਦੀ ਲੰਮੀ ਛਾਣਬੀਣ ਵੀ ਜ਼ਰੂਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਵਿਚਾਲੇ ਹੋਈ ਗੱਲਬਾਤ, ਫੋਟੋ ਸ਼ੇਅਰਿੰਗ ਆਦਿ ਦਾ ਡਾਟਾ ਕਰੀਬ 8 ਹਜ਼ਾਰ ਪੰਨਿਆਂ ਦਾ ਹੈ। ਪੁਲਿਸ ਨੇ ਮੁਲਜ਼ਮ ਸੰਜੀਵ ਦੇ ਦੋਵੇਂ ਮੋਬਾਈਲ ਫ਼ੋਨਾਂ ਦਾ ਡਾਟਾ ਕਢਵਾ ਲਿਆ ਹੈ। ਇਸ 'ਚ ਕਈ ਗੱਲਾਂ ਬੇਕਾਰ ਹਨ, ਕੁਝ ਮਾਮਲੇ ਨਾਲ ਜੁੜੀਆਂ ਹੋ ਸਕਦੀਆਂ ਹਨ, ਜੋ ਬਹੁਤ ਮਹੱਤਵਪੂਰਨ ਸਾਬਤ ਹੋਣਗੀਆਂ।

Chandigarh News: ਮੁਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਮੁੰਬਈ ਤੋਂ ਕਾਬੂ

 ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁਹਾਲੀ ਸਥਿਤ ਹੈੱਡਕੁਆਰਟਰ 'ਚ ਹੋਏ ਰਾਕੇਟ ਹਮਲੇ 'ਚ ਪੰਜਾਬ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਕੇਂਦਰੀ ਏਜੰਸੀ ਤੇ ਏਟੀਐਸ ਮਹਾਰਾਸ਼ਟਰ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਅੱਜ ਸਵੇਰੇ ਇੰਟੈਲੀਜੈਂਸ ਹੈੱਡਕੁਆਰਟਰ ਮੁਹਾਲੀ ਵਿਖੇ ਆਰਪੀਜੀ ਹਮਲੇ ਦਾ ਮੁੱਖ ਮੁਲਜ਼ਮ ਚੜ੍ਹਤ ਸਿੰਘ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਕੈਨੇਡਾ ਸਥਿਤ ਬੀਕੇਆਈ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਦਾ ਮੁੱਖ ਸੰਚਾਲਕ ਤੇ ਸਹਿਯੋਗੀ ਹੈ।

Kotkapura Police firing case: ‘ਆਪ’ ਸਰਕਾਰ ਨਾਕਾਮੀਆਂ ’ਤੇ ਪਰਦਾ ਪਾਉਣ ਤੇ ਲੋਕਾਂ ਦਾ ਧਿਆਨ ਵੰਡਾਉਣ ਲਈ ਸਿਆਸੀ ਬਦਲਾਖੋਰੀ ’ਤੇ ਉੱਤਰੀ

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ ਸਾਲ 2015 ਦੌਰਾਨ ਵਾਪਰੇ ਕੋਟਕਪੂਰਾ ਪੁਲਿਸ ਗੋਲੀ ਕਾਂਡ ਦੀ ਤਫ਼ਤੀਸ਼ ਸਬੰਧੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਤੋਂ ਪੁੱਛ-ਪੜਤਾਲ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਭੜਕ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਕਿਹਾ ਕਿ ‘ਆਪ’ ਸਰਕਾਰ ਪਿਛਲੀ ਕਾਂਗਰਸ ਸਰਕਾਰ ਦੇ ਰਾਹ ’ਤੇ ਚੱਲਦਿਆਂ ਜਾਂਚ ਦਾ ਸਿਆਸੀਕਰਨ ਕਰ ਰਹੀ ਹੈ। 

SpiceJet Emergency Landing: ਸਪਾਈਸਜੈੱਟ ਜਹਾਜ਼ ਦੀ ਹੈਦਰਾਬਾਦ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ

ਗੋਆ ਤੋਂ ਆ ਰਹੇ ਸਪਾਈਸਜੈੱਟ ਜਹਾਜ਼ ਨੇ ਬੁੱਧਵਾਰ ਰਾਤ ਨੂੰ ਹੈਦਰਾਬਾਦ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀਜੀਸੀਏ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੋਆ ਤੋਂ ਉਡਾਣ ਭਰਨ ਵਾਲੇ ਇਸ ਜਹਾਜ਼ ਦੀ ਹੈਦਰਾਬਾਦ 'ਚ ਐਮਰਜੈਂਸੀ ਲੈਂਡਿੰਗ ਹੋਈ। ਸਪਾਈਸਜੈੱਟ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੋਆ ਤੋਂ ਹੈਦਰਾਬਾਦ ਜਾ ਰਹੇ ਸਪਾਈਸ ਜੈੱਟ ਨੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ।

Stubble Burning: ਪਿਛਲੇ ਸਾਲਾਂ 'ਚ 2500 ਮਾਮਲਿਆਂ ਦੇ ਮੁਕਾਬਲੇ ਇਸ ਵਾਰ ਸਿਰਫ਼ 700 ਮਾਮਲੇ ਸਾਹਮਣੇ ਆਏ: ਖੇਤੀਬਾੜੀ ਮੰਤਰੀ ਧਾਲੀਵਾਲ

ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਕਿਸਾਨ ਪਹਿਲਾਂ ਦੇ ਮੁਕਾਬਲੇ ਘੱਟ ਪਰਾਲੀ ਸਾੜ ਰਹੇ ਹਨ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪਿਛਲੇ ਸਾਲਾਂ 'ਚ 2500 ਮਾਮਲਿਆਂ ਦੇ ਮੁਕਾਬਲੇ ਇਸ ਵਾਰ ਸਿਰਫ਼ 700 ਮਾਮਲੇ ਪਰਾਲੀ ਸਾੜਨ ਦੇ ਆਏ ਹਨ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਵੀ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕਹਿਣ ਤਾਂ ਕਿ ਵਾਤਾਵਰਨ ਦੂਸ਼ਿਤ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਸਾਲ ਹੁਣ ਤੱਕ ਪਰਾਲੀ ਸਾੜਨ ਦੀਆਂ 700 ਘਟਨਾਵਾਂ ਸਾਹਮਣੇ ਆਈਆਂ ਹਨ ਜੋ ਪਹਿਲਾਂ ਨਾਲੋਂ ਕਿਤੇ ਘੱਟ ਹਨ।

Sidhu Moosewala murder case: ਦੁਬਈ ਭੱਜਣ ਲੱਗਾ ਸੀ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮੁਲਜ਼ਮ

 ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ 'ਚ ਪੁਲਿਸ ਨੂੰ ਲੋੜੀਂਦਾ ਵਿਅਕਤੀ ਜਗਤਾਰ ਸਿੰਘ ਮੂਸੇਵਾਲਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਇਮੀਗ੍ਰੇਸ਼ਨ ਨੇ ਕਾਬੂ ਕੀਤਾ ਹੈ। ਪਤਾ ਲੱਗਾ ਹੈ ਕਿ ਉਕਤ ਵਿਅਕਤੀ ਸਵੇਰੇ 8 ਵਜੇ ਦੁਬਈ ਨੂੰ ਰਵਾਨਾ ਹੋਣ ਵਾਲੀ ਸਪਾਈਸ ਜੈੱਟ ਰਾਹੀਂ ਦੁਬਈ ਭੱਜਣ ਦੀ ਤਾਕ 'ਚ ਸੀ, ਜਦੋਂਕਿ ਇਮੀਗ੍ਰੇਸ਼ਨ ਵਿਭਾਗ ਵਲੋਂ ਕਾਬੂ ਕਰ ਲਿਆ ਗਿਆ ਤੇ ਕਾਬੂ ਕਰਨ ਉਪਰੰਤ ਪੁਲਿਸ ਥਾਣਾ ਹਵਾਈ ਅੱਡਾ ਹਵਾਲੇ ਕੀਤਾ ਗਿਆ।

ਪਿਛੋਕੜ

Punjab Breaking News, 13 October 2022 LIVE Updates: ਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ 'ਚ ਪੁਲਿਸ ਨੂੰ ਲੋੜੀਂਦਾ ਵਿਅਕਤੀ ਜਗਤਾਰ ਸਿੰਘ ਮੂਸੇਵਾਲਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਇਮੀਗ੍ਰੇਸ਼ਨ ਨੇ ਕਾਬੂ ਕੀਤਾ ਹੈ। ਪਤਾ ਲੱਗਾ ਹੈ ਕਿ ਉਕਤ ਵਿਅਕਤੀ ਸਵੇਰੇ 8 ਵਜੇ ਦੁਬਈ ਨੂੰ ਰਵਾਨਾ ਹੋਣ ਵਾਲੀ ਸਪਾਈਸ ਜੈੱਟ ਰਾਹੀਂ ਦੁਬਈ ਭੱਜਣ ਦੀ ਤਾਕ 'ਚ ਸੀ, ਜਦੋਂਕਿ ਇਮੀਗ੍ਰੇਸ਼ਨ ਵਿਭਾਗ ਵਲੋਂ ਕਾਬੂ ਕਰ ਲਿਆ ਗਿਆ ਤੇ ਕਾਬੂ ਕਰਨ ਉਪਰੰਤ ਪੁਲਿਸ ਥਾਣਾ ਹਵਾਈ ਅੱਡਾ ਹਵਾਲੇ ਕੀਤਾ ਗਿਆ। ਦੁਬਈ ਭੱਜਣ ਲੱਗਾ ਸੀ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮੁਲਜ਼ਮ, ਇਮੀਗ੍ਰੇਸ਼ਨ ਨੇ ਏਅਰਪੋਰਟ 'ਤੇ ਦਬੋਚਿਆ


 


ਮੁਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਮੁੰਬਈ ਤੋਂ ਕਾਬੂ


ਮੁਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਉੱਪਰ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਮੁੰਬਈ ਤੋਂ ਕਾਬੂ ਕੀਤਾ ਗਿਆ ਹੈ। ਇਹ ਹਮਲਾ 9 ਮਈ ਨੂੰ ਕੀਤਾ ਗਿਆ ਸੀ। ਪੰਜਾਬ ਤੇ ਮੁੰਬਈ ਪੁਲਿਸ ਦੇ ਸਾਂਝੇ ਆਪਰੇਸ਼ਨ ਰਾਹੀਂ ਮੁੱਖ ਮੁਲਜ਼ਮ ਚੜ੍ਹਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਮੁਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਮੁੰਬਈ ਤੋਂ ਕਾਬੂ


 


ਪਿਛਲੇ ਸਾਲਾਂ 'ਚ 2500 ਮਾਮਲਿਆਂ ਦੇ ਮੁਕਾਬਲੇ ਇਸ ਵਾਰ ਸਿਰਫ਼ 700 ਮਾਮਲੇ ਸਾਹਮਣੇ ਆਏ: ਖੇਤੀਬਾੜੀ ਮੰਤਰੀ ਧਾਲੀਵਾਲ


ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਕਿਸਾਨ ਪਹਿਲਾਂ ਦੇ ਮੁਕਾਬਲੇ ਘੱਟ ਪਰਾਲੀ ਸਾੜ ਰਹੇ ਹਨ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪਿਛਲੇ ਸਾਲਾਂ 'ਚ 2500 ਮਾਮਲਿਆਂ ਦੇ ਮੁਕਾਬਲੇ ਇਸ ਵਾਰ ਸਿਰਫ਼ 700 ਮਾਮਲੇ ਪਰਾਲੀ ਸਾੜਨ ਦੇ ਆਏ ਹਨ।  ਪਿਛਲੇ ਸਾਲਾਂ 'ਚ 2500 ਮਾਮਲਿਆਂ ਦੇ ਮੁਕਾਬਲੇ ਇਸ ਵਾਰ ਸਿਰਫ਼ 700 ਮਾਮਲੇ ਸਾਹਮਣੇ ਆਏ: ਖੇਤੀਬਾੜੀ ਮੰਤਰੀ ਧਾਲੀਵਾਲ


 


ਸੀਐਮ ਭਗਵੰਤ ਮਾਨ ਦੀ ਕੋਠੀ ਸਾਹਮਣੇ ਕਿਸਾਨਾਂ ਦੀ 'ਲਲਕਾਰ', ਦਿੱਲੀ ਵਾਂਗ ਹੀ ਡਟ ਗਏ ਹਜ਼ਾਰਾਂ ਕਿਸਾਨ


ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਕੇਂਦਰ ਤੇ ਰਾਜ ਸਰਕਾਰ ਖ਼ਿਲਾਫ਼ ਅਣਮਿਥੇ ਸਮੇਂ ਲਈ ਚੱਲ ਰਿਹਾ ਪੱਕਾ ਮੋਰਚਾ ਮਘਣ ਲੱਗਾ ਹੈ। ਇਹ ਮੋਰਚਾ ਹੁਣ ਦਿੱਲੀ ਕਿਸਾਨ ਅੰਦੋਲਨ ਦੀ ਤਰਜ਼ ਉੱਪਰ ਅੱਗੇ ਵਧ ਰਿਹਾ ਹੈ। ਸੜਕਾਂ ਕਿਸਾਰੇ ਖੜ੍ਹੀਆਂ ਟਰਾਲੀਆਂ ਵੇਖ ਦਿੱਲੀ ਟਿੱਕਰੀ ਬਾਰਡਰ ਦੀ ਯਾਦ ਆਉਂਦੀ ਹੈ।  ਸੀਐਮ ਭਗਵੰਤ ਮਾਨ ਦੀ ਕੋਠੀ ਸਾਹਮਣੇ ਕਿਸਾਨਾਂ ਦੀ 'ਲਲਕਾਰ', ਦਿੱਲੀ ਵਾਂਗ ਹੀ ਡਟ ਗਏ ਹਜ਼ਾਰਾਂ ਕਿਸਾਨ


 


 ਕਿਸਾਨਾਂ ਲਈ ਨਵੀਂ ਮੁਤੀਬਤ, ਬਾਰਸ਼ ਮਗਰੋਂ ਝੋਨੇ ਦੀ ਫਸਲ 'ਚ ਵਧੀ ਨਮੀ, ਖਰੀਦ ਏਜੰਸੀਆਂ ਹੱਥ ਪਿਛਾਂਹ ਖਿੱਚਣ ਲੱਗੀਆਂ


ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬੇਸ਼ੱਕ ਖੇਤਾਂ ਵਿੱਚ ਵੀ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਸਭ ਤੋਂ ਵੱਡੀ ਮੁਸੀਬਤ ਮੰਡੀਆਂ ਵਿੱਚ ਖੜ੍ਹੀ ਹੋ ਰਹੀ ਹੈ। ਬਾਰਸ਼ ਕਰਕੇ ਝੋਨੇ ਵਿੱਚ ਨਮੀ ਦੀ ਮਾਤਰਾ ਵਧ ਗਈ ਹੈ। ਖਰੀਦ ਏਜੰਸੀਆਂ ਦੇ ਸਖਤ ਨਿਯਮਾਂ ਕਰਕੇ ਕਿਸਾਨਾਂ ਦੀ ਫਸਲ ਵਿਕਣ ਵਿੱਚ ਅੜਿੱਕਾ ਲੱਗ ਰਿਹਾ ਹੈ।  ਕਿਸਾਨਾਂ ਲਈ ਨਵੀਂ ਮੁਤੀਬਤ, ਬਾਰਸ਼ ਮਗਰੋਂ ਝੋਨੇ ਦੀ ਫਸਲ 'ਚ ਵਧੀ ਨਮੀ, ਖਰੀਦ ਏਜੰਸੀਆਂ ਹੱਥ ਪਿਛਾਂਹ ਖਿੱਚਣ ਲੱਗੀਆਂ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.