Breaking News LIVE: ਕੋਰੋਨਾ ਨਾਲ ਵਿਗੜਦੇ ਹਾਲਾਤ ਵਿਚਾਲੇ ਮੋਦੀ ਵੱਲੋਂ ਫੌਜ ਮੁਖੀ ਨਾਲ ਮੀਟਿੰਗ
Punjab Breaking News, 29 April 2021 LIVE Updates: ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕੋਵਿਡ ਪ੍ਰਬੰਧਨ 'ਚ ਮਦਦ ਲਈ ਫੌਜ ਵੱਲੋਂ ਕੀਤੀ ਜਾ ਰਹੀ ਵੱਖ-ਵੱਖ ਪਹਿਲ 'ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਪੀਐਮ ਮੋਦੀ ਹਵਾਈ ਫੌਜ ਮੁਖੀ ਤੇ ਸੀਡੀਐਸ ਬਿਪਨ ਰਾਵਤ ਨਾਲ ਮੀਟਿੰਗ ਕਰ ਚੁੱਕੇ ਹਨ।
ਜਨਰਲ ਨਰਵਣੇ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਫੌਜ ਜਿੱਥੇ ਸੰਭਵ ਹੋ ਰਿਹਾ ਹੈ, ਉੱਥੇ ਆਪਣੇ ਹਸਪਤਾਲਾਂ ਨੂੰ ਆਮ ਲੋਕਾਂ ਲਈ ਖੋਲ੍ਹ ਰਹੀ ਹੈ। ਆਮ ਨਾਗਰਿਕ ਨਜ਼ਦੀਕੀ ਫੌਜੀ ਹਸਪਤਾਲ ਜਾ ਸਕਦੇ ਹਨ। ਫੌਜ ਕੋਵਿਡ ਦੇ ਮਾਮਲਿਆਂ ਨਾਲ ਨਜਿੱਠਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਸਥਾਈ ਹਸਪਤਾਲ ਬਣਾ ਰਹੀ ਹੈ। ਫੌਜ ਪ੍ਰਮੁੱਖ ਨੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਹੈ ਕਿ ਆਯਾਤ ਕੀਤੇ ਗਏ ਆਕਸੀਜਨ ਟੈਂਕਰਾਂ ਤੇ ਗੱਡੀਆਂ ਦੇ ਪ੍ਰਬੰਧਨ ਵਿੱਚ ਜਿੱਥੇ ਮਾਹਿਰਾਂ ਦੀ ਲੋੜ ਪੈ ਰਹੀ ਹੈ, ਉੱਥੇ ਫੌਜ ਵੱਲੋਂ ਮਦਦ ਪਹੁੰਚਾਈ ਜਾ ਰਹੀ ਹੈ।
ਇੱਕ ਮੀਡੀਆ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਕੋਰੋਨਾ ਮਹਾਮਾਰੀ ਦੀ ਮਾਰ ਦੇ ਚੱਲਦਿਆਂ ਵਿਦੇਸ਼ੀ ਸਹਾਇਤਾ ਪ੍ਰਾਪਤ ਕਰਨ ਦੇ ਸਬੰਧ ਵਿੱਚ ਦੋ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲੀਆਂ ਹਨ। ਭਾਰਤ ਨੂੰ ਹੁਣ ਚੀਨ ਤੋਂ ਆਕਸੀਜਨ ਨਾਲ ਜੁੜੇ ਉਪਕਰਣ ਤੇ ਜੀਵਨ-ਰੱਖਿਅਕ ਦਵਾਈਆਂ ਖ਼ਰੀਦਣ ਵਿੱਚ ਵੀ ਕੋਈ ਸਮੱਸਿਆ ਨਹੀਂ। ਉੱਧਰ ਗੁਆਂਢੀ ਮੁਲਕ ਪਾਕਿਸਤਾਨ ਨੇ ਵੀ ਭਾਰਤ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਜਿੱਥੋਂ ਤੱਕ ਪਾਕਿਸਤਾਨ ਤੋਂ ਸਹਾਇਤਾ ਹਾਸਲ ਕਰਨ ਦਾ ਸੁਆਲ ਹੈ, ਤਾਂ ਭਾਰਤ ਨੇ ਇਸ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਕੀਤਾ। ਸੂਤਰਾਂ ਨੇ ਦੱਸਿਆ ਕਿ ਰਾਜ ਸਰਕਾਰਾਂ ਵਿਦੇਸ਼ੀ ਏਜੰਸੀਆਂ ਤੋਂ ਜੀਵਨ-ਰੱਖਿਅਕ ਦਵਾਈਆਂ ਖ਼ਰੀਦ ਸਕਦੀਆਂ ਹਨ। ਕੇਂਦਰ ਸਰਕਾਰ ਉਨ੍ਹਾਂ ਦੇ ਰਸਤੇ ’ਚ ਨਹੀਂ ਆਵੇਗੀ।
ਗੁਰਦਾਸਪੁਰ ’ਚ ਸਭ ਤੋਂ ਵੱਧ 22, ਅੰਮ੍ਰਿਤਸਰ ’ਚ 18, ਸੰਗਰੂਰ ’ਚ 17, ਲੁਧਿਆਣਾ ’ਚ 15, ਐਸਏਐਸ ਨਗਰ (ਮੋਹਾਲੀ) ’ਚ 12, ਪਟਿਆਲਾ ’ਚ 10, ਜਲੰਧਰ ’ਚ ਅੱਠ, ਰੂਪਨਗਰ ’ਚ ਛੇ, ਹੁਸ਼ਿਆਰਪੁਰ ਅਤੇ ਫ਼ਿਰੋਜ਼ਪੁਰ ’ਚ ਪੰਜ-ਪੰਜ, ਫ਼ਾਜ਼ਿਲਕਾ, ਫ਼ਤਿਹਗੜ੍ਹ ਸਾਹਿਬ ਤੇ ਨਵਾਂਸ਼ਹਿਰ ’ਚ ਚਾਰ–ਚਾਰ, ਤਰਨ ਤਾਰਨ, ਮੁਕਤਸਰ ਤੇ ਮਾਨਸਾ ’ਚ ਤਿੰਨ–ਤਿੰਨ ਅਤੇ ਬਰਨਾਲਾ, ਮੋਗਾ ਤੇ ਪਠਾਨਕੋਟ ’ਚ ਇੱਕ-ਇੱਕ ਕੋਰੋਨਾ ਮਰੀਜ਼ ਨੇ ਦਮ ਤੋੜ ਦਿੱਤਾ।
ਪੰਜਾਬ ਦੇ ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਹੋਰ ਪਾਬੰਦੀਆਂ ਲੱਗ ਸਦੀਆਂ ਹਨ। ਦੱਸ ਦਈਏ ਕਿ ਦੇਸ਼ ਦੇ ਲਗਪਗ 150 ਜ਼ਿਲ੍ਹਿਆਂ 'ਚ ਕੋਵਿਡ-19 ਪੌਜ਼ੇਟੀਵਿਟੀ ਦਰ 15 ਫ਼ੀਸਦੀ ਤੋਂ ਵੱਧ ਹੈ ਤੇ ਕੋਰੋਨਾ ਮਹਾਂਮਾਰੀ ਇਨ੍ਹਾਂ ਜ਼ਿਲ੍ਹਿਆਂ ਦੀ ਸਿਹਤ ਪ੍ਰਣਾਲੀ ਉੱਤੇ ਦਬਾਅ ਵਧਾ ਰਹੀ ਹੈ। ਅਜਿਹੀ ਸਥਿਤੀ 'ਚ ਇਨ੍ਹਾਂ ਜ਼ਿਲ੍ਹਿਆਂ 'ਚ ਲੌਕਡਾਊਨ ਲਾਇਆ ਜਾ ਸਕਦਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਉੱਚ ਪੱਧਰੀ ਮੀਟਿੰਗ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਜਿਹੇ ਕਦਮਾਂ ਚੁੱਕਣ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਕੇਂਦਰ ਅੰਤਮ ਫ਼ੈਸਲਾ ਸੂਬਾ ਸਰਕਾਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੋਵੇਗਾ। ਮੰਤਰਾਲੇ ਨੇ ਕਿਹਾ ਹੈ ਕਿ ਜ਼ਿਲ੍ਹਿਆਂ 'ਚ ਵੱਧ ਰਹੇ ਕੋਰੋਨਾ ਮਾਮਲੇ ਤੇ ਸਿਹਤ ਪ੍ਰਣਾਲੀ ਦੇ ਪੈ ਰਹੇ ਦਬਾਅ ਕਾਰਨ ਸਖ਼ਤ ਕਦਮ ਚੁੱਕਣ ਦੀ ਤੁਰੰਤ ਲੋੜ ਹੈ।
ਪਿਛੋਕੜ
Punjab Breaking News, 29 April 2021 LIVE Updates: ਦੇਸ਼ ਭਰ 'ਚ ਕੋਰੋਨਾਵਾਇਰਸ ਨੂੰ ਰੋਕਣ ਲਈ ਕੋਰੋਨਾ ਟੀਕਾਕਰਨ ਪ੍ਰੋਗਰਾਮ 16 ਜਨਵਰੀ ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਦੇ ਤਹਿਤ ਹੁਣ 18 ਸਾਲ ਦੀ ਉਮਰ ਦੇ ਲੋਕਾਂ ਨੂੰ ਦੇਸ਼ ਵਿੱਚ 1 ਮਈ ਤੋਂ ਕੋਰੋਨਾ ਵੈਕਸੀਨ ਲਗਾਈ ਜਾਵੇਗੀ। ਇਸ ਸਮੇਂ ਦੇਸ਼ ਭਰ 'ਚ ਬੁੱਧਵਾਰ ਨੂੰ 20 ਲੱਖ ਹੋਰ ਕੋਵਿਡ -19 ਐਂਟੀ-ਟੀਕੇ ਖੁਰਾਕਾਂ ਦੇ ਨਾਲ ਟੀਕੇ ਲਗਾਉਣ ਵਾਲਿਆਂ ਦੀ ਗਿਣਤੀ 15 ਕਰੋੜ ਦੇ ਨੇੜੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਬੁੱਧਵਾਰ ਰਾਤ ਅੱਠ ਵਜੇ ਤੱਕ ਦੀ ਅੰਤ੍ਰਿਮ ਰਿਪੋਰਟ ਦੇ ਅਨੁਸਾਰ ਦੇਸ਼ ਵਿੱਚ ਐਂਟੀ ਕੋਵਿਡ -19 ਟੀਕਾ ਲੈਣ ਵਾਲਿਆਂ ਦੀ ਗਿਣਤੀ ਵਧ ਕੇ 14 ਕਰੋੜ 98 ਲੱਖ 77 ਹਜ਼ਾਰ 121 ਹੋ ਗਈ ਹੈ। ਇਨ੍ਹਾਂ 'ਚੋਂ 93 ਲੱਖ 66 ਹਜ਼ਾਰ 239 ਸਿਹਤ ਸੰਭਾਲ ਕਰਮਚਾਰੀਆਂ (ਐਚਸੀਡਬਲਯੂ) ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਅਤੇ 61 ਲੱਖ 45 ਹਜ਼ਾਰ 854 ਐਚਸੀਡਬਲਯੂ ਨੂੰ ਦੂਜੀ ਖੁਰਾਕ ਦਿੱਤੀ ਗਈ। ਇਸ ਦੇ ਨਾਲ ਹੀ ਐਡਵਾਂਸ ਫਰੰਟ ਦੇ 1 ਕਰੋੜ 23 ਲੱਖ 9 ਹਜ਼ਾਰ 507 ਜਵਾਨਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ, ਜਦਕਿ ਐਡਵਾਂਸ ਫਰੰਟ ਦੇ 65 ਲੱਖ 99 ਹਜ਼ਾਰ 492 ਜਵਾਨਾਂ ਨੂੰ ਦੂਜੀ ਖੁਰਾਕ ਦਿੱਤੀ ਗਈ।
ਇਸ ਤੋਂ ਇਲਾਵਾ 5 ਕਰੋੜ 9 ਲੱਖ 75 ਹਜ਼ਾਰ 753 ਅਤੇ 31 ਲੱਖ 42 ਹਜ਼ਾਰ 239 ਲਾਭਪਾਤਰੀ 45 ਤੋਂ 60 ਸਾਲ ਦੇ ਹਨ ਜਿਨ੍ਹਾਂ ਨੂੰ ਪਹਿਲੀ ਅਤੇ ਦੂਜੀ ਖੁਰਾਕ ਦਿੱਤੀ ਗਈ। ਜਦਕਿ 5 ਕਰੋੜ 14 ਲੱਖ 70 ਹਜ਼ਾਰ 903 ਅਤੇ 98 ਲੱਖ 67 ਹਜ਼ਾਰ 134 ਲੋਕ 60 ਸਾਲ ਤੋਂ ਵੱਧ ਉਮਰ ਦੇ ਹਨ ਜਿਨ੍ਹਾਂ ਨੇ ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਲਈ।
ਟੀਕਾਕਰਨ ਮੁਹਿੰਮ ਦੇ ਤਹਿਤ 103ਵੇਂ ਦਿਨ ਬੁੱਧਵਾਰ ਸ਼ਾਮ 8 ਵਜੇ ਤੱਕ ਦੇਸ਼ ਭਰ ਵਿੱਚ ਕੁੱਲ 20,49,754 ਵਿਅਕਤੀਆਂ ਨੂੰ ਐਂਟੀ-ਕੋਵਿਡ -19 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ।
ਇੰਗਲੈਂਡ ਵੱਲੋਂ ਭਾਰਤ ਨੂੰ ਕੋਰੋਨਾ ਵੈਕਸੀਨ ਦੇਣ ਤੋਂ ਇਨਕਾਰ, ਦੱਸੀ ਇਹ ਵਜ੍ਹਾ
ਇੰਗਲੈਂਡ ਦੇ ਸਿਹਤ ਮੰਤਰੀ ਮੈਟ ਹੈਨਕੌਕ (Minister of Health Matt Hancock) ਨੇ ਕਿਹਾ ਹੈ ਕਿ ਇੰਗਲੈਂਡ (England) ਕੋਲ ਇਸ ਵੇਲੇ ਭਾਰਤ ਨੂੰ ਦੇਣ ਲਈ ਕੋਵਿਡ ਟੀਕਿਆਂ (Corona Vaccine) ਦੀ ਕੋਈ ਵਾਧੂ ਖੇਪ ਨਹੀਂ ਕਿਉਂਕਿ ਸਾਡਾ ਦੇਸ਼ ਖ਼ੁਦ ਕੋਰੋਨਾਵਾਇਰਸ (Coronavirus in India) ਦੀ ਘਾਤਕ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇੰਗਲੈਂਡ ਨੇ ਭਾਰਤ ਨੂੰ ਵੈਂਟੀਲੇਟਰ ਤੇ ਆਕਸੀਜਨ ਕੰਸੈਂਟ੍ਰੇਟਰ ਦਿੱਤੇ ਹਨ ਪਰ ਹੈਨਕੌਕ ਨੇ ਕਿਹਾ ਕਿ ਇੰਗਲੈਂਡ ਕੋਲ ਵੈਕਸੀਨ ਦੀ ਵਾਧੂ ਖੇਪ ਮੌਜੂਦ ਨਹੀਂ।
‘ਰਾਇਟਰਜ਼’ ਦੀ ਰਿਪੋਰਟ ਅਨੁਸਾਰ ਇੰਗਲੈਂਡ ਨੇ ਕਿਹਾ ਕਿ ਉਹ ਫ਼ਿਲਹਾਲ ਕੋਰੋਨਾ ਟੀਕਿਆਂ ਲਈ ਆਪਣੀ ਘਰੇਲੂ ਤਰਜੀਹ ਉੱਤੇ ਜ਼ੋਰ ਦੇ ਰਿਹਾ ਹੈ ਤੇ ਇਸ ਗੇੜ ’ਚ ਭਾਰਤ ਜਿਹੇ ਜ਼ਰੂਰਤਮੰਦ ਦੇਸ਼ਾਂ ਨੂੰ ਮੁਹੱਈਆ ਕਰਵਾਉਣ ਲਈ ਉਸ ਕੋਲ ਵਾਧੂ ਡੋਜ਼ ਨਹੀਂ ਹੈ।
ਭਾਰਤ ’ਚ ਮਹਾਮਾਰੀ ਦੀ ਦੂਜੀ ਲਹਿਰ ਦੇ ਸੰਦਰਭ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਬੁਲਾਰੇ ਨੇ ਕਿਹਾ ਕਿ ਇਸ ਪ੍ਰਕਿਰਿਆ ਦੀ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ। ਦੇਸ਼ 495 ਆਕਸੀਜਨ ਕੰਸੈਂਟ੍ਰੇਟਰ, 120 ਵੈਂਟੀਲੇਟਰ ਆਦਿ ਦਾ ਇੱਕ ਸਹਾਇਤਾ ਪੈਕੇਜ ਭੇਜ ਰਿਹਾ ਹੈ, ਤਾਂ ਜੋ ਭਾਰਤ ਵਿੱਚ ਸਪਲਾਈ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। 100 ਵੈਂਟੀਲੇਟਰ ਤੇ 95 ਆਕਸੀਜਨ ਕੰਸੈਂਟ੍ਰੇਟਰ ਦੀ ਪਹਿਲੀ ਖੇਪ ਮੰਗਲਵਾਰ ਤੜਕੇ ਨਵੀਂ ਦਿੱਲੀ ਪੁੱਜੀ।
- - - - - - - - - Advertisement - - - - - - - - -