Breaking News LIVE: ਕੋਰੋਨਾ ਦੇ ਕਹਿਰ ਵਿੱਚ ਰਾਹਤ ਦਾ ਖਬਰ, ਅਗਲੇ ਦੋ ਹਫਤਿਆਂ 'ਚ ਦੂਜੀ ਲਹਿਰ ਖਤਮ

Punjab Breaking News, 7 May 2021 LIVE Updates: ਦੇਸ਼ 'ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਇਸ ਵਿਚਕਾਰ ਸਰਕਾਰ ਦੇ ਮੈਥੇਮੈਟਿਕਲ ਮਾਡਲਿੰਗ ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੀ ਮੌਜੂਦਾ ਦੂਜੀ ਲਹਿਰ ਅਗਲੇ 15 ਦਿਨਾਂ ਦੇ ਅੰਦਰ ਆਪਣੇ ਸ਼ਿਖਰ ਤਕ ਪਹੁੰਚ ਸਕਦੀ ਹੈ। ਆਈਆਈਟੀ-ਹੈਦਰਾਬਾਦ ਦੇ ਪ੍ਰੋ. ਐਮ. ਵਿਦਿਆਸਾਗਰ, ਜੋ ਕੋਵਿਡ-19 ਇੰਡੀਆ ਨੈਸ਼ਨਲ ਸੁਪਰ ਮਾਡਲ ਕਮੇਟੀ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ ਕਿ ਕੋਰੋਨ ਵਾਇਰਸ 7 ਮਈ ਤੋਂ ਆਪਣੇ ਸਿਖਰ 'ਤੇ ਹੋਵੇਗਾ ਤੇ ਲਗਪਗ 15 ਦਿਨ ਬਾਅਦ ਹਾਲਾਤ ਸੁਧਰਣੇ ਸ਼ੁਰੂ ਹੋਣਗੇ।

ਏਬੀਪੀ ਸਾਂਝਾ Last Updated: 07 May 2021 09:59 AM
36,110 ਲੋਕਾਂ ਦੀ ਮੌਤ

ਪਿਛਲੇ 10 ਦਿਨਾਂ ਦੌਰਾਨ ਭਾਰਤ ਵਿੱਚ ਕੋਵਿਡ-19 ਕਾਰਨ 36,110 ਲੋਕਾਂ ਦੀ ਮੌਤ ਹੋਈ ਹੈ। ਕੱਲ੍ਹ ਯਾਨੀ ਵੀਰਵਾਰ ਨੂੰ ਦੇਸ਼ ਵਿੱਚ 4.14 ਲੱਖ ਕੋਵਿਡ-19 ਸੰਕਰਮਣ ਦੇ ਤਾਜ਼ਾ ਕੇਸ ਸਾਹਮਣੇ ਆਏ, ਜਦੋਂਕਿ 3927 ਲੋਕਾਂ ਦੀ ਮੌਤ ਹੋ ਗਈ।

ਪ੍ਰੋ. ਵਿਦਿਆਸਾਗਰ ਨੇ ਕਿਹਾ ਕਿ 7 ਮਈ ਨੂੰ ਕੋਰੋਨਾ ਆਪਣੇ ਸਿਖਰ 'ਤੇ ਹੋਵੇਗਾ

ਪ੍ਰੋ. ਵਿਦਿਆਸਾਗਰ ਨੇ ਕਿਹਾ ਕਿ 7 ਮਈ ਨੂੰ ਕੋਰੋਨਾ ਆਪਣੇ ਸਿਖਰ 'ਤੇ ਹੋਵੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਹਰੇਕ ਸੂਬੇ 'ਚ ਹਾਲਾਤ ਥੋੜੇ ਬਦਲੇ ਹੋਏ ਨਜ਼ਰ ਆ ਸਕਦੇ ਹਨ। ਹਰੇਕ ਸੂਬੇ 'ਚ ਕੋਰੋਨਾ ਦੇ ਸਿਖਰ 'ਤੇ ਪਹੁੰਚਣ ਦਾ ਸਮਾਂ ਵੀ ਥੋੜਾ ਵੱਖ ਹੋ ਸਕਦਾ ਹੈ, ਪਰ ਪੂਰੇ ਦੇਸ਼ 'ਚ ਜਿਸ ਤਰ੍ਹਾਂ ਕੋਰੋਨਾ ਦੇ ਅੰਕੜੇ ਵੱਧ ਰਹੇ ਹਨ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਕੋਰੋਨਾ ਦੀ ਲਹਿਰ ਜਾਂ ਤਾਂ ਸਿਖਰ 'ਤੇ ਹੈ ਜਾਂ ਉਸ ਦੇ ਬਹੁਤ ਨੇੜੇ ਹੈ।

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬਾਰੇ ਵੱਡਾ ਖੁਲਾਸਾ, ਅਗਲੇ 15 ਦਿਨਾਂ ਮਗਰੋਂ ਸੁਧਰਣਗੇ ਹਾਲਾਤ

ਦੇਸ਼ 'ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਇਸ ਵਿਚਕਾਰ ਸਰਕਾਰ ਦੇ ਮੈਥੇਮੈਟਿਕਲ ਮਾਡਲਿੰਗ ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੀ ਮੌਜੂਦਾ ਦੂਜੀ ਲਹਿਰ ਅਗਲੇ 15 ਦਿਨਾਂ ਦੇ ਅੰਦਰ ਆਪਣੇ ਸ਼ਿਖਰ ਤਕ ਪਹੁੰਚ ਸਕਦੀ ਹੈ। ਆਈਆਈਟੀ-ਹੈਦਰਾਬਾਦ ਦੇ ਪ੍ਰੋ. ਐਮ. ਵਿਦਿਆਸਾਗਰ, ਜੋ ਕੋਵਿਡ-19 ਇੰਡੀਆ ਨੈਸ਼ਨਲ ਸੁਪਰ ਮਾਡਲ ਕਮੇਟੀ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ ਕਿ ਕੋਰੋਨ ਵਾਇਰਸ 7 ਮਈ ਤੋਂ ਆਪਣੇ ਸਿਖਰ 'ਤੇ ਹੋਵੇਗਾ ਤੇ ਲਗਪਗ 15 ਦਿਨ ਬਾਅਦ ਹਾਲਾਤ ਸੁਧਰਣੇ ਸ਼ੁਰੂ ਹੋਣਗੇ।

ਪਿਛੋਕੜ

Punjab Breaking News, 7 May 2021 LIVE Updates: ਦੇਸ਼ 'ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਇਸ ਵਿਚਕਾਰ ਸਰਕਾਰ ਦੇ ਮੈਥੇਮੈਟਿਕਲ ਮਾਡਲਿੰਗ ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੀ ਮੌਜੂਦਾ ਦੂਜੀ ਲਹਿਰ ਅਗਲੇ 15 ਦਿਨਾਂ ਦੇ ਅੰਦਰ ਆਪਣੇ ਸ਼ਿਖਰ ਤਕ ਪਹੁੰਚ ਸਕਦੀ ਹੈ। ਆਈਆਈਟੀ-ਹੈਦਰਾਬਾਦ ਦੇ ਪ੍ਰੋ. ਐਮ. ਵਿਦਿਆਸਾਗਰ, ਜੋ ਕੋਵਿਡ-19 ਇੰਡੀਆ ਨੈਸ਼ਨਲ ਸੁਪਰ ਮਾਡਲ ਕਮੇਟੀ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ ਕਿ ਕੋਰੋਨ ਵਾਇਰਸ 7 ਮਈ ਤੋਂ ਆਪਣੇ ਸਿਖਰ 'ਤੇ ਹੋਵੇਗਾ ਤੇ ਲਗਪਗ 15 ਦਿਨ ਬਾਅਦ ਹਾਲਾਤ ਸੁਧਰਣੇ ਸ਼ੁਰੂ ਹੋਣਗੇ।

ਪ੍ਰੋ. ਵਿਦਿਆਸਾਗਰ ਨੇ ਕਿਹਾ ਕਿ 7 ਮਈ ਨੂੰ ਕੋਰੋਨਾ ਆਪਣੇ ਸਿਖਰ 'ਤੇ ਹੋਵੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਹਰੇਕ ਸੂਬੇ 'ਚ ਹਾਲਾਤ ਥੋੜੇ ਬਦਲੇ ਹੋਏ ਨਜ਼ਰ ਆ ਸਕਦੇ ਹਨ। ਹਰੇਕ ਸੂਬੇ 'ਚ ਕੋਰੋਨਾ ਦੇ ਸਿਖਰ 'ਤੇ ਪਹੁੰਚਣ ਦਾ ਸਮਾਂ ਵੀ ਥੋੜਾ ਵੱਖ ਹੋ ਸਕਦਾ ਹੈ, ਪਰ ਪੂਰੇ ਦੇਸ਼ 'ਚ ਜਿਸ ਤਰ੍ਹਾਂ ਕੋਰੋਨਾ ਦੇ ਅੰਕੜੇ ਵੱਧ ਰਹੇ ਹਨ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਕੋਰੋਨਾ ਦੀ ਲਹਿਰ ਜਾਂ ਤਾਂ ਸਿਖਰ 'ਤੇ ਹੈ ਜਾਂ ਉਸ ਦੇ ਬਹੁਤ ਨੇੜੇ ਹੈ।

ਜ਼ਿਕਰਯੋਗ ਹੈ ਕਿ ਇੰਡੀਆ ਨੈਸ਼ਨਲ ਸੁਪਰ ਮਾਡਲ ਕਮੇਟੀ ਨੇ ਦੂਜੀ ਲਹਿਰ 'ਚ ਕੋਰੋਨਾ ਪੀਕ 'ਚ ਰੋਜ਼ਾਨਾ ਮਿਲਣ ਵਾਲੇ ਮਾਮਲਿਆਂ ਦੀ ਗਿਣਤੀ 1.20 ਲੱਖ ਤਕ ਦਾ ਅੰਦਾਜ਼ਾ ਲਾਇਆ ਸੀ, ਪਰ ਮੌਜੂਦਾ ਸਮੇਂ ਰੋਜ਼ਾਨਾ ਮਾਮਲੇ 4.12 ਲੱਖ ਹੋ ਗਏ ਹਨ। ਇਸ ਦਾ ਮਤਲਬ ਹੈ ਕਿ ਮਾਹਰਾਂ ਨੇ ਦੂਜੀ ਲਹਿਰ ਦੇ ਸਿਖਰ ਨੂੰ 3.43 ਗੁਣਾ ਘੱਟ ਸਮਝਿਆ।

ਇਸ ਬਾਰੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ. ਵਿਜੇ ਰਾਘਵਨ ਨੇ ਸਵੀਕਾਰ ਕੀਤਾ ਸੀ। ਰਾਸ਼ਟਰੀ ਸੁਪਰ ਮਾਡਲਿੰਗ ਕਮੇਟੀ ਨੇ ਪਿਛਲੇ ਸਾਲ 18 ਅਕਤੂਬਰ ਨੂੰ (ਜਦੋਂ ਸਤੰਬਰ ਦੇ ਅੱਧ 'ਚ ਕੋਰੋਨਾ ਪੀਕ 'ਚ ਰੋਜ਼ਾਨਾ ਦੇ ਮਾਮਲੇ 97,000 ਸਨ) ਕਿਹਾ ਸੀ ਕਿ ਜੇ ਹਰ ਕੋਈ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦਾ ਤਾਂ 2021 ਦੇ ਸ਼ੁਰੂ 'ਚ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ।

ਉੱਥੇ ਹੀ ਪ੍ਰਮੁੱਖ ਟੀਕਾ ਮਾਹਰ ਗਗਨਦੀਪ ਕੰਗ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਮੌਜੂਦਾ ਵਾਧਾ ਮਈ ਦੇ ਅੱਧ ਤੋਂ ਅੰਤ ਤਕ ਹੇਠਾਂ ਆ ਸਕਦਾ ਹੈ। ਕੰਗ ਨੇ ਕਿਹਾ ਕਿ ਕੋਰੋਨਾ ਦੇ ਮਾਮਲਿਆਂ 'ਚ ਇੱਕ ਜਾਂ ਦੋ ਹੋਰ ਉਛਾਲ ਆ ਸਕਦੇ ਹਨ, ਪਰ ਸ਼ਾਇਦ ਇਹ ਮੌਜੂਦਾ ਸਮੇਂ ਜਿੰਨਾ ਮਾੜਾ ਨਹੀਂ ਹੋਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਇਹ ਵਾਇਰਸ ਉਨ੍ਹਾਂ ਖੇਤਰਾਂ 'ਚ ਜਾ ਰਿਹਾ ਹੈ, ਜਿਥੇ ਇਹ ਪਿਛਲੇ ਸਾਲ ਨਹੀਂ ਪਹੁੰਚਿਆ ਸੀ। ਇਸ ਦਾ ਮਤਲਬ ਹੈ ਕਿ ਇਸ ਵਾਰ ਕੋਰੋਨਾ ਮੱਧ ਵਰਗ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਪੇਂਡੂ ਖੇਤਰਾਂ 'ਚ ਆਪਣੇ ਪੈਰ ਪਸਾਰ ਰਿਹਾ ਹੈ, ਪਰ ਵਾਇਰਸ ਦੇ ਜਾਰੀ ਰਹਿਣ ਦੀ ਸੰਭਾਵਨਾ ਘੱਟ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਟੀਕਾ ਲਵਾਉਣ ਦੀ ਅਪੀਲ ਕੀਤੀ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.