Breaking News LIVE: ਕੋਰੋਨਾ ਦੇ ਕਹਿਰ 'ਚ ਵੱਡਾ ਖੁਲਾਸਾ, ਮੌਤਾਂ ਦੀ ਸਹੀ ਗਿਣਤੀ ਨਹੀਂ ਦੱਸ ਰਹੀ ਸਰਕਾਰ
Punjab Breaking News, 9 May 2021 LIVE Updates: ਕੋਰੋਨਾ ਦੇ ਕਹਿਰ ਵਿੱਚ ਮੋਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਨਜ਼ਰ ਆ ਰਹੀ ਹੈ। ਹੁਣ ਨਵਾਂ ਖੁਲਾਸਾ ਹੋਇਆ ਹੈ ਕਿ ਸਰਕਾਰ ਕੋਰੋਨਾ ਨਾਲ ਮੌਤਾਂ ਦਾ ਅਸਲ ਅੰਕੜਾ ਛੁਪਾ ਰਹੀ ਹੈ। ਇਹ ਚਰਚਾ ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਦਾਅਵੇ ਨਾਲ ਛਿੜੀ ਹੈ। ਐਸੋਸੀਏਸ਼ਨ ਨੇ ਮੋਦੀ ਸਰਕਾਰ ਨੂੰ ਪੱਤਰ ਲਿਖ ਕੇ ਸਵਾਲ ਕੀਤਾ ਹੈ ਕਿ ਮੌਤਾਂ ਦੀ ਗਿਣਤੀ ਬਾਰੇ ਅਸਲੀਅਤ ਕਿਉਂ ਛੁਪਾਈ ਜਾ ਰਹੀ ਹੈ? ਆਈਐਮਏ ਨੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਾਗਣ ਦਾ ਮਸ਼ਵਰਾ ਦਿੱਤਾ ਹੈ।
ਐਸੋਸੀਏਸ਼ਨ ਨੇ ਕੋਵਿਡ ਅੰਕੜੇ ਛੁਪਾਉਣ ਬਾਰੇ ਸਵਾਲ ਕੀਤਾ, ‘‘ਅਸੀਂ ਕਰੋਨਾ ਦੀ ਪਹਿਲੀ ਲਹਿਰ ਦੌਰਾਨ 756 ਤੇ ਦੂਜੀ ਲਹਿਰ ਦੌਰਾਨ 146 ਡਾਕਟਰ ਗੁਆ ਚੁੱਕੇ ਹਾਂ। ਛੋਟੇ ਹਸਪਤਾਲਾਂ ਵਿੱਚ ਸੈਂਕੜੇ ਮੌਤਾਂ ਹੋ ਰਹੀਆਂ ਹਨ ਤੇ ਸ਼ਮਸ਼ਾਨਘਾਟ ਭਰੇ ਪਏ ਹਨ। ਸੀਟੀ ਸਕੈਨ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਵਜੂਦ ਇਸ ਨੂੰ ਕੇਸਾਂ ਵਿੱਚ ਗਿਣਿਆ ਨਹੀਂ ਜਾਂਦਾ। ਸਾਡੇ ਕੋਲੋਂ ਮੌਤਾਂ ਦੀ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ? ਜੇਕਰ ਲੋਕ ਮੌਤਾਂ ਦੀ ਅਸਲ ਗਿਣਤੀ ਬਾਰੇ ਜਾਣਗੇ ਤਾਂ ਹੀ ਜਾਗਣਗੇ।’’
ਪਿਛੋਕੜ
Punjab Breaking News, 9 May 2021 LIVE Updates: ਪੰਜਾਬ ਵਿੱਚ ਕੋਰੋਨਾਵਾਇਰਸ ਦਾ ਵੱਡਾ ਵਿਸਫੋਟ ਹੋਇਆ ਹੈ। ਸੂਬੇ ਵਿੱਚ ਪਹਿਲੀ ਵਾਰ ਨਵੇਂ ਕੇਸਾਂ ਦਾ ਅੰਕੜਾ ਨੌਂ ਹਜ਼ਾਰ ਨੂੰ ਟੱਪਿਆ ਹੈ। ਸ਼ਨੀਵਾਰ ਨੂੰ 9100 ਨਵੇਂ ਪੌਜ਼ੇਟਿਵ ਕੇਸ ਆਏ ਤੇ 171 ਲੋਕਾਂ ਦੀ ਮੌਤ ਹੋਈ ਹੈ। ਕਰੋਨਾ ਕਾਰਨ ਹੁਣ ਤੱਕ ਸੂਬੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 10315 ਹੋ ਗਈ ਹੈ।
ਸਿਹਤ ਵਿਭਾਗ ਅਨੁਸਾਰ ਸੂਬੇ ਵਿੱਚ ਸ਼ਨੀਵਾਰ ਨੂੰ 9100 ਨਵੇਂ ਪਾਜ਼ੇਟਿਵ ਕੇਸ ਆਏ ਹਨ ਜਦਕਿ 6647 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹੁਣ ਰਾਜ ਵਿੱਚ 71,948 ਐਕਟਿਵ ਕੇਸ ਹਨ। 9086 ਮਰੀਜ਼ਾਂ ਦਾ ਆਕਸੀਜਨ ਰਾਹੀਂ ਤੇ 288 ਦਾ ਵੈਂਟੀਲੇਟਰ ਰਾਹੀਂ ਇਲਾਜ ਹੋ ਰਿਹਾ ਹੈ।
ਸਿਹਤ ਵਿਭਾਗ ਅਨੁਸਾਰ ਸ਼ਨੀਵਾਰ ਲੁਧਿਆਣਾ ’ਚ 19, ਬਠਿੰਡਾ ਤੇ ਮੁਕਤਸਰ ’ਚ 17-17, ਅੰਮ੍ਰਿਤਸਰ ਤੇ ਪਟਿਆਲਾ ’ਚ 13-13, ਜਲੰਧਰ ਤੇ ਸੰਗਰੂਰ ’ਚ 11-11, ਮੁਹਾਲੀ ਤੇ ਪਠਾਨਕੋਟ ’ਚ 10-10, ਫਾਜ਼ਿਲਕਾ ’ਚ 9, ਹੁਸ਼ਿਆਰਪੁਰ ਤੇ ਤਰਨ ਤਾਰਨ ’ਚ 7-7, ਗੁਰਦਾਸਪੁਰ ’ਚ 5, ਕਪੂਰਥਲਾ ਤੇ ਰੂਪਨਗਰ ’ਚ 4-4, ਫ਼ਿਰੋਜ਼ਪੁਰ, ਨਵਾਂ ਸ਼ਹਿਰ, ਫ਼ਤਹਿਗੜ੍ਹ ਸਾਹਿਬ ਤੇ ਮਾਨਸਾ ’ਚ 3-3 ਤੇ ਬਰਨਾਲਾ ਤੇ ਫ਼ਰੀਦਕੋਟ ’ਚ 1-1 ਮਰੀਜ਼ ਦੀ ਮੌਤ ਹੋਈ ਹੈ।
ਹਸਪਤਾਲ 'ਚ ਭਰਤੀ ਲਈ ਹੁਣ ਕੋਰੋਨਾ ਪੌਜ਼ੇਟਿਵ ਰਿਪੋਰਟ ਦੀ ਨਹੀਂ ਲੋੜ
ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਹਰ ਰੋਜ਼ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ।
ਕੋਵਿਡ ਸਿਹਤ ਸਹੂਲਤ ਜਾਂ ਹਸਪਤਾਲ 'ਚ ਐਡਮਿਟ ਹੋਣ ਲਈ ਹੁਣ ਕੋਵਿਡ ਪੌਜ਼ੇਟਿਵ ਰਿਪੋਰਟ ਲਾਜ਼ਮੀ ਨਹੀਂ ਹੈ। ਇਹ ਫੈਸਲਾ ਉਨ੍ਹਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ ਜਿਨ੍ਹਾਂ 'ਚ ਲੱਛਣ ਹਨ ਪਰ ਰਿਪੋਰਟ ਨਹੀਂ ਆਈ ਜਾਂ ਆਰਟੀਪੀਸੀਆਰ 'ਚ ਨੈਗੇਟਿਵ ਹੈ, ਪਰ ਸਿਟੀ ਸਕੈਨ 'ਚ ਇਨਫੈਕਸ਼ਨ ਮਿਲਦੀ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਮਰੀਜ਼ਾਂ ਦੇ ਹਸਪਤਾਲ ਵਿੱਚ ਭਰਤੀ ਕਰਨ ਲਈ ਕੌਮੀ ਨੀਤੀ ਨੂੰ ਬਦਲ ਦਿੱਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਇਨ੍ਹਾਂ ਨਵੇਂ ਦਿਸ਼ਾ ਨਿਰਦੇਸ਼ਾਂ ਨੂੰ ਸ਼ਾਮਲ ਕਰਨ ਲਈ ਜ਼ਰੂਰੀ ਆਦੇਸ਼ ਜਾਰੀ ਕਰਨ।
- - - - - - - - - Advertisement - - - - - - - - -