Breaking News LIVE: ਕੋਰੋਨਾ ਦੇ ਭਾਰਤੀ ਵੈਰੀਅੰਟ ਦਾ ਦੁਨੀਆ ਦੇ 44 ਮੁਲਕਾਂ 'ਤੇ ਹਮਲਾ, WHO ਦੀ ਚੇਤਾਵਨੀ

Punjab Breaking News, 12 May 2021 LIVE Updates: ਭਾਰਤ ਵਿੱਚ ਵਧ ਰਹੇ ਕੋਰੋਨਾ ਸੰਕਰਮ ਦੇ ਮਾਮਲਿਆਂ ਵਿੱਚ ਵਿਸ਼ਵ ਸਿਹਤ ਸੰਗਠਨ (World Health Organization) ਨੇ ਬੁੱਧਵਾਰ ਨੂੰ ਦੱਸਿਆ ਕਿ ਭਾਰਤ ਦੇ ਕੋਰੋਨਾ ਵਿਸਫੋਟ ਪਿੱਛੇ ਕੋਵਿਡ-19 ਦਾ ਇਕ ਵੈਰੀਏਂਟ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਕੋਵਿਡ-19 ਦਾ B.1.617 ਵੈਰੀਏਂਟ ਸਭ ਤੋਂ ਪਹਿਲਾਂ ਅਕਤੂਬਰ ਵਿੱਚ ਭਾਰਤ ਵਿੱਚ ਮਿਲਿਆ ਸੀ। GISAID ਓਪਨ-ਐਕਸੈਸ ਡੇਟਾਬੇਸ ਉੱਤੇ ਅਪਲੋਡ ਕੀਤੇ ਗਏ ਸੀਕੁਐਂਸ ਤੋਂ ਪਤਾ ਲੱਗਦਾ ਹੈ ਕਿ ਇਹ ਛੇ WHO ਖੇਤਰਾਂ ਦੇ 44 ਦੇਸ਼ਾਂ ਵਿੱਚ ਮਿਲਿਆ ਹੈ। ਇਹ ਵੈਰੀਐਂਟ ਹੋਰ ਪੰਜ ਦੇਸ਼ਾਂ ਦੀ ਰਿਪੋਰਟ ਵਿੱਚ ਵੀ ਸਾਹਮਣੇ ਆਇਆ ਹੈ।

ਏਬੀਪੀ ਸਾਂਝਾ Last Updated: 12 May 2021 12:50 PM
ਪੰਜਾਬ ਨੂੰ ਗੁਜਰਾਤ ਤੋਂ ਮਿਲੇਗੀ 20 ਮੀਟਰਿਕ ਟਨ ਵਾਧੂ ਆਕਸੀਜਨ, ਕੇਂਦਰ ਨੇ ਦਿੱਤੇ ਨਿਰਦੇਸ਼

ਆਕਸੀਜਨ ਸਪਲਾਈ ਲਈ ਪੰਜਾਬ ਕੋਵਿਡ ਕੰਟਰੋਲ ਰੂਮ ਦੇ ਇੰਚਾਰਜ ਰਾਹੁਲ ਤਿਵਾੜੀ ਨੇ ਕਿਹਾ, “ਇਸ ਵਕਤ ਸਾਨੂੰ ਗੁਜਰਾਤ ਤੋਂ 20 ਮੀਟ੍ਰਿਕ ਟਨ ਆਕਸੀਜਨ ਲੈਣ ਲਈ ਪੰਜ ਟੈਂਕਰਾਂ ਦੀ ਜ਼ਰੂਰਤ ਹੈ ਪਰ ਸਾਡੇ ਕੋਲ ਸਿਰਫ ਦੋ ਟੈਂਕਰ ਹਨ। ਇਸ ਦਾ ਮਤਲਬ ਹੈ ਕਿ ਅਸੀ ਸਿਰਫ ਦੋ ਦਿਨਾਂ ਦਾ ਹੀ ਕੋਟਾ ਲੈ ਸਕਾਂਗੇ ਅਤੇ ਤਿੰਨ ਦਿਨਾਂ ਲਈ ਆਪਣਾ ਕੋਟਾ ਵਧਾਉਣ ਦੇ ਯੋਗ ਨਹੀਂ ਹੋਵਾਂਗੇ। ਦੱਸ ਦਈਏ ਕਿ ਗੁਜਰਾਤ ਤੋਂ ਆਕਸੀਜਨ ਟੈਂਕਰ ਆਉਣ ਵਿਚ ਘੱਟੋ ਘੱਟ ਪੰਜ ਦਿਨ ਲੱਗ ਸਕਦੇ ਹਨ।

ਪੌਜ਼ੀਟੀਵਿਟੀ ਮੁਹਿੰਮ

ਪੌਜ਼ੀਟੀਵਿਟੀ ਮੁਹਿੰਮ ਦੇ ਸਿਲਸਿਲੇ 'ਚ ਕੇਂਦਰ ਦੇ ਅਧਿਕਾਰੀਆਂ, ਜਿਨ੍ਹਾਂ 'ਚ ਕੁੱਝ ਸੰਯੁਕਤ ਸਕੱਤਰ ਰੈਂਕ ਦੇ ਵੀ ਸ਼ਾਮਲ ਸਨ, ਉਨ੍ਹਾਂ ਲਈ ਪਿਛਲੇ ਹਫ਼ਤੇ ਇੱਕ ਵਰਕਸ਼ਾਪ ਰੱਖੀ ਗਈ ਸੀ। ਇਸ ਦਾ ਉਦੇਸ਼ ਇਹੀ ਸੀ ਕਿ ਕੋਰੋਨਾ ਸੰਕਟ 'ਚ ਹੋ ਰਹੀ ਬਦਨਾਮੀ ਵਿਚਕਾਰ ਸਰਕਾਰ ਦੇ ਸਕਾਰਾਤਮਕ ਕੰਮਾਂ ਨੂੰ ਬਿਹਤਰ ਤਰੀਕੇ ਨਾਲ ਲੋਕਾਂ ਤਕ ਪਹੁੰਚਾਇਆ ਜਾ ਸਕੇ।

ਮਰਨ ਵਾਲਿਆਂ ਦੀ ਗਿਣਤੀ ਵੀ ਚਿੰਤਾ ਦਾ ਵਿਸ਼ਾ

ਮਰਨ ਵਾਲਿਆਂ ਦੀ ਗਿਣਤੀ ਵੀ ਚਿੰਤਾ ਦਾ ਵਿਸ਼ਾ ਹੈ। ਪਿਛਲੇ 24 ਘੰਟਿਆਂ ਵਿੱਚ, 4,198 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਅੰਕੜਾ ਤੀਜੀ ਵਾਰ 4 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਸ ਤੋਂ ਪਹਿਲਾਂ, 7 ਮਈ ਨੂੰ 4,233 ਲੋਕਾਂ ਅਤੇ 8 ਮਈ ਨੂੰ 4,092 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਪਿਛਲੇ ਦੋ ਦਿਨਾਂ 'ਚ ਐਕਟਿਵ ਕੇਸਾਂ 'ਚ ਵੀ ਲਗਭਗ 42 ਹਜ਼ਾਰ ਦੀ ਕਮੀ ਆਈ ਹੈ। 9 ਮਈ ਨੂੰ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ 37.41 ਲੱਖ ਸੀ। ਹੁਣ ਇਹ ਅੰਕੜਾ ਘਟ ਕੇ 36.99 ਲੱਖ ਹੋ ਗਿਆ ਹੈ।

ਦੇਸ਼ 'ਚ ਲਗਾਤਾਰ ਦੂਜੇ ਦਿਨ ਨਵੇਂ ਕੋਰੋਨਾ ਕੇਸਾਂ ਤੋਂ ਜ਼ਿਆਦਾ ਮਰੀਜ਼ ਠੀਕ ਹੋਏ ਹਨ

ਦੇਸ਼ 'ਚ ਲਗਾਤਾਰ ਦੂਜੇ ਦਿਨ ਨਵੇਂ ਕੋਰੋਨਾ ਕੇਸਾਂ ਤੋਂ ਜ਼ਿਆਦਾ ਮਰੀਜ਼ ਠੀਕ ਹੋਏ ਹਨ।  ਮੰਗਲਵਾਰ ਨੂੰ 3 ਲੱਖ 48 ਹਜ਼ਾਰ 389 ਸੰਕਰਮਿਤ ਵਿਅਕਤੀਆਂ ਸਾਹਮਣੇ ਆਏ ਹਨ ਤੇ 3 ਲੱਖ 55 ਹਜ਼ਾਰ 256 ਵਿਅਕਤੀ ਠੀਕ ਹੋਏ। ਇਸ ਤੋਂ ਪਹਿਲਾਂ ਸੋਮਵਾਰ ਨੂੰ 3 ਲੱਖ 29 ਹਜ਼ਾਰ 491 ਕੇਸ ਮਿਲੇ ਸੀ ਤੇ 3 ਲੱਖ 55 ਹਜ਼ਾਰ 930 ਮਰੀਜ਼ ਠੀਕ ਹੋਏ।

ਪਿਛੋਕੜ

Punjab Breaking News, 12 May 2021 LIVE Updates: ਦੇਸ਼ 'ਚ ਲਗਾਤਾਰ ਦੂਜੇ ਦਿਨ ਨਵੇਂ ਕੋਰੋਨਾ ਕੇਸਾਂ ਤੋਂ ਜ਼ਿਆਦਾ ਮਰੀਜ਼ ਠੀਕ ਹੋਏ ਹਨ।  ਮੰਗਲਵਾਰ ਨੂੰ 3 ਲੱਖ 48 ਹਜ਼ਾਰ 389 ਸੰਕਰਮਿਤ ਵਿਅਕਤੀਆਂ ਸਾਹਮਣੇ ਆਏ ਹਨ ਤੇ 3 ਲੱਖ 55 ਹਜ਼ਾਰ 256 ਵਿਅਕਤੀ ਠੀਕ ਹੋਏ। ਇਸ ਤੋਂ ਪਹਿਲਾਂ ਸੋਮਵਾਰ ਨੂੰ 3 ਲੱਖ 29 ਹਜ਼ਾਰ 491 ਕੇਸ ਮਿਲੇ ਸੀ ਤੇ 3 ਲੱਖ 55 ਹਜ਼ਾਰ 930 ਮਰੀਜ਼ ਠੀਕ ਹੋਏ।



ਮਰਨ ਵਾਲਿਆਂ ਦੀ ਗਿਣਤੀ ਵੀ ਚਿੰਤਾ ਦਾ ਵਿਸ਼ਾ ਹੈ। ਪਿਛਲੇ 24 ਘੰਟਿਆਂ ਵਿੱਚ, 4,198 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਅੰਕੜਾ ਤੀਜੀ ਵਾਰ 4 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਸ ਤੋਂ ਪਹਿਲਾਂ, 7 ਮਈ ਨੂੰ 4,233 ਲੋਕਾਂ ਅਤੇ 8 ਮਈ ਨੂੰ 4,092 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਪਿਛਲੇ ਦੋ ਦਿਨਾਂ 'ਚ ਐਕਟਿਵ ਕੇਸਾਂ 'ਚ ਵੀ ਲਗਭਗ 42 ਹਜ਼ਾਰ ਦੀ ਕਮੀ ਆਈ ਹੈ। 9 ਮਈ ਨੂੰ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ 37.41 ਲੱਖ ਸੀ। ਹੁਣ ਇਹ ਅੰਕੜਾ ਘਟ ਕੇ 36.99 ਲੱਖ ਹੋ ਗਿਆ ਹੈ।



ਦੇਸ਼ 'ਚ ਕੋਰੋਨਾ ਦੀ ਸਥਿਤੀ:
ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ: 3.48 ਲੱਖ
ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 4,198
ਪਿਛਲੇ 24 ਘੰਟਿਆਂ ਵਿੱਚ ਕੁੱਲ ਰਿਕਵਰੀ: 3.55 ਲੱਖ
ਹੁਣ ਤੱਕ ਕੁੱਲ ਸੰਕਰਮਿਤ: 2.33 ਕਰੋੜ
ਹੁਣ ਤੱਕ ਠੀਕ ਹੋਏ: 1.93 ਕਰੋੜ
ਹੁਣ ਤੱਕ ਕੁੱਲ ਮੌਤ: 2.54 ਲੱਖ


 


ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ: 36.99 ਲੱਖ
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 200 ਨੂੰ ਪਾਰ ਕਰ ਗਈ। 21 ਜ਼ਿਲ੍ਹਿਆਂ ਵਿੱਚ 217 ਦੀ ਮੌਤ ਹੋ ਗਈ। 324 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 24 ਘੰਟਿਆਂ 'ਚ ਸੰਕਰਮਣ ਦੇ 8,668 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ 10918 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ ਹੁਣ ਤੱਕ 78,68,067 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 4,59,268 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਦੱਸੀ ਗਈ ਹੈ।



ਚੰਗੀ ਗੱਲ ਇਹ ਹੈ ਕਿ 3,71,494 ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ 76,856 ਤੱਕ ਪਹੁੰਚ ਗਈ ਹੈ। ਆਕਸੀਜਨ ਸਪੋਰਟ 'ਤੇ 9,652 ਸੰਕਰਮਿਤ ਲੋਕਾਂ ਨੂੰ ਰੱਖਿਆ ਗਿਆ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.