Breaking News LIVE: ਪੰਜਾਬ ਦੇ ਪਿੰਡਾਂ 'ਚ ਨਵੀਆਂ ਪਾਬੰਦੀਆਂ ਦਾ ਐਲਾਨ, ਸਰਕਾਰ ਵੱਲੋਂ ਸਖਤੀ ਦੇ ਹੁਕਮ

Punjab Breaking News, 17 May 2021 LIVE Updates: ਪੰਜਾਬ ’ਚ ਕੋਰੋਨਾਵਾਇਰਸ ਦੀ ਲਾਗ ਅੱਗੇ ਫੈਲਣ ਤੋਂ ਰੋਕਣ ਲਈ ਕੈਪਟਨ ਸਰਕਾਰ ਨੇ ਸ਼ਹਿਰਾਂ ’ਚ ਲਾਗੂ ਸਖ਼ਤ ਪਾਬੰਦੀਆਂ ਨੂੰ ਹੁਣ ਪਿੰਡਾਂ ’ਚ ਵੀ 31 ਮਈ ਤੱਕ ਸਖ਼ਤੀ ਨਾਲ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਕੋਵਿਡ ਨੂੰ ਲੈ ਕੇ ਐਤਵਾਰ ਨੂੰ ਹੋਈ ਸਮੀਖਿਆ ਮੀਟਿੰਗ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰੀ ਇਲਾਕਿਆਂ ’ਚ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਲਾਈਆਂ ਗਈਆਂ ਪਾਬੰਦੀਆਂ ਨੂੰ ਖ਼ਾਸ ਤੌਰ ਉੱਤੇ ਪਿੰਡਾਂ ’ਚ ਵੀ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਸਾਰੇ ਡਿਪਟੀ ਕਮਿਸ਼ਨਰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਤਾਜ਼ਾ ਹਾਲਾਤ ਦੀ ਸਮੀਖਿਆ ਕਰਕੇ ਕੋਈ ਹੋਰ ਪਾਬੰਦੀਆਂ ਲਾਉਣ ਲਈ ਵੀ ਅਧਿਕਾਰਤ ਹੋਣਗੇ।

ਏਬੀਪੀ ਸਾਂਝਾ Last Updated: 17 May 2021 12:20 PM
ਨਵੀਆਂ ਹਦਾਇਤਾਂ

ਹਦਾਇਤਾਂ ਮੁਤਾਬਕ ਹਰੇਕ ਪਿੰਡ ’ਚ ਫਲੂ ਵਰਗੀ ਬਿਮਾਰੀ ਤੇ ਸਾਹ ਲੈਣ ਦੀ ਤਕਲੀਫ਼ ਵਾਲੇ ਕੇਸਾਂ ਦੀ ਸਮੇਂ ਸਮੇਂ ਸਿਰ ਆਸ਼ਾ ਵਰਕਰਾਂ ਵੱਲੋਂ ਪਿੰਡ ਦੇ ਸਿਹਤ ਸੈਨੀਟਸ਼ਨ ਤੇ ਨਿਊਟ੍ਰੀਸ਼ਨ ਕਮੇਟੀ ਦੀ ਸਹਾਇਤਾ ਨਾਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਮਾਰ ਵਿਅਕਤੀਆਂ ਦਾ ਸਮੁਦਾਇਕ ਸਿਹਤ ਅਧਿਕਾਰੀ ਨਾਲ ਟੈਲੀਫੋਨ ’ਤੇ ਇਲਾਜ ਕੀਤਾ ਜਾਵੇ ਤੇ ਘੱਟ ਆਕਸੀਜਨ ਜਾਂ ਸਾਹ ’ਚ ਤਕਲੀਫ਼ ਵਾਲੇ ਗੰਭੀਰ ਮਰੀਜ਼ਾਂ ਨੂੰ ਵੱਡੇ ਕੇਂਦਰਾਂ ’ਚ ਭੇਜਿਆ ਜਾਣਾ ਚਾਹੀਦਾ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਰੈਪਿਡ ਐਂਟੀਜਨ ਟੈਸਟ ਕਿੱਟਾਂ ਉਪ ਕੇਂਦਰਾਂ ਜਾਂ ਸਿਹਤ ਤੇ ਵੈੱਲਨੈੱਸ ਸੈਂਟਰਾਂ ਤੇ ਮੁੱਢਲੇ ਸਿਹਤ ਕੇਂਦਰਾਂ ਸਮੇਤ ਸਾਰੇ ਜਨ-ਸਿਹਤ ਕੇਂਦਰਾਂ ’ਤੇ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਪਿੰਡਾਂ, ਸ਼ਹਿਰਾਂ ਨਾਲ ਲਗਦੇ ਕਸਬਿਆਂ ਤੇ ਆਦਿਵਾਸੀ ਇਲਾਕਿਆਂ ’ਚ ਕਰੋਨਾ ਦੀ ਲਾਗ ਫੈਲਣ ਮਗਰੋਂ ਸਿਹਤ ਮੰਤਰਾਲੇ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਸਥਾਨਕ ਪੱਧਰ ’ਤੇ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ।

ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 2.81 ਲੱਖ

 ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 2.81 ਲੱਖ
- ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 4,092
- ਪਿਛਲੇ 24 ਘੰਟਿਆਂ ਵਿੱਚ ਕੁੱਲ ਠੀਕ ਹੋਏ: 3.78 ਲੱਖ
- ਹੁਣ ਤੱਕ ਕੁੱਲ ਸੰਕਰਮਿਤ: 2.49 ਕਰੋੜ
- ਹੁਣ ਤੱਕ ਠੀਕ ਹੋਏ : 2.11 ਕਰੋੜ
- ਹੁਣ ਤੱਕ ਕੁੱਲ ਮੌਤ: 2.74 ਲੱਖ
- ਇਸ ਵੇਲੇ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਸੰਖਿਆ: 35.12 ਲੱਖ

ਪੰਜਾਬ ਚ ਕੋਰੋਨਾ

ਮਾਹਰਾਂ ਮੁਤਾਬਕ ਕੇਸਾਂ ਵਿੱਚ ਇਹ ਕਮੀ ਲੌਕਡਾਊਨ ਤੇ ਸਖ਼ਤੀ ਪਾਬੰਦੀਆਂ ਨਾਲ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨ ਬਹੁਤ ਮਹੱਤਵਪੂਰਨ ਹਨ ਜੇ ਇਹ ਗਿਰਾਵਟ ਬਣੀ ਰਹਿੰਦੀ ਹੈ ਤਾਂ ਹੌਲੀ-ਹੌਲੀ ਰੋਜ਼ਾਨਾ ਆਉਣ ਵਾਲੇ ਕੇਸ ਵੀ ਘੱਟ ਜਾਣਗੇ। ਇਸ ਵੇਲੇ ਸੂਬੇ ਦੀ ਵੱਡੀ ਚਿੰਤਾ ਦਿਹਾਤੀ ਪੰਜਾਬ ਹੈ, ਪਿੰਡਾਂ ਦੇ ਲੋਕ ਨਾ ਤਾਂ ਵੈਕਸੀਨ ਲਵਾ ਰਹੇ ਹਨ ਤੇ ਨਾ ਹੀ ਕੋਰੋਨਾ ਟੈਸਟ ਕਰਵਾ ਰਹੇ ਹਨ।

ਪੰਜਾਬ ਅੰਦਰ ਐਕਟਿਵ ਕੇਸ

ਪੰਜਾਬ ਅੰਦਰ 12 ਮਈ ਨੂੰ, ਐਕਟਿਵ ਕੇਸਾਂ ਦੀ ਗਿਣਤੀ 80,000 ਨੂੰ ਛੂਹ ਗਈ ਸੀ, ਜੋ ਰਾਜ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਐਕਟਿਵ ਕੇਸ 75,478 ਤੇ ਆ ਗਏ। ਜਨਵਰੀ ਵਿੱਚ, ਕੋਰੋਨਾ ਐਕਟਿਵ ਮਾਮਲਿਆਂ ਦੀ ਗਿਣਤੀ 2,000 ਤੇ ਆ ਗਈ ਸੀ ਪਰ ਫਰਵਰੀ ਵਿੱਚ ਦੂਜੀ ਲਹਿਰ ਦੀ ਸ਼ੁਰੂਆਤ ਨਾਲ, ਅਗਲੇ ਤਿੰਨ ਮਹੀਨਿਆਂ ਤਕ ਕੇਸਾਂ ਵਿੱਚ ਵਾਧਾ ਹੁੰਦਾ ਰਿਹਾ।

ਪਿਛੋਕੜ

Punjab Breaking News, 17 May 2021 LIVE Updates: ਘਾਤਕ ਕੋਰੋਨਾਵਾਇਰਸ ਦੇ ਕਹਿਰ ਵਿਚਾਲੇ ਪੰਜਾਬ ਲਈ ਹੁਣ ਕੁਝ ਰਾਹਤ ਦੀ ਖ਼ਬਰ ਹੈ। ਪਿਛਲੇ ਤਿੰਨ ਮਹੀਨਿਆਂ 'ਚ ਪਹਿਲੀ ਵਾਰ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਪਿਛਲੇ ਪੰਜ ਦਿਨਾਂ ਦੇ ਅੰਕੜੇ ਵੇਖੇ ਜਾਣ ਦਾ ਸੂਬੇ ਅੰਦਰ ਕੋਰੋਨਾ ਦੀ ਰਫ਼ਤਾਰ ਘਟਦੀ ਨਜ਼ਰ ਆ ਰਹੀ ਹੈ।

ਫਿਲਹਾਲ ਪੰਜਾਬ ਸਰਕਾਰ ਨੇ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਪਾਬੰਦੀਆਂ 31 ਮਈ ਤੱਕ ਵਧਾ ਦਿੱਤੀਆਂ ਹਨ। ਲੁਧਿਆਣਾ ਵਿੱਚ ਵੀ ਕੋਰੋਨਾ ਕਰਫਿਊ ਇੱਕ ਹੋਰ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ ਤਾਂ ਜੋ ਇਸ ਮਾਰੂ ਵਾਇਰਸ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।

ਪੰਜਾਬ ਅੰਦਰ 12 ਮਈ ਨੂੰ, ਐਕਟਿਵ ਕੇਸਾਂ ਦੀ ਗਿਣਤੀ 80,000 ਨੂੰ ਛੂਹ ਗਈ ਸੀ, ਜੋ ਰਾਜ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਐਕਟਿਵ ਕੇਸ 75,478 ਤੇ ਆ ਗਏ। ਜਨਵਰੀ ਵਿੱਚ, ਕੋਰੋਨਾ ਐਕਟਿਵ ਮਾਮਲਿਆਂ ਦੀ ਗਿਣਤੀ 2,000 ਤੇ ਆ ਗਈ ਸੀ ਪਰ ਫਰਵਰੀ ਵਿੱਚ ਦੂਜੀ ਲਹਿਰ ਦੀ ਸ਼ੁਰੂਆਤ ਨਾਲ, ਅਗਲੇ ਤਿੰਨ ਮਹੀਨਿਆਂ ਤਕ ਕੇਸਾਂ ਵਿੱਚ ਵਾਧਾ ਹੁੰਦਾ ਰਿਹਾ।

ਜੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਲੁਧਿਆਣਾ 12,832 ਐਕਟਿਵ ਕੇਸਾਂ ਨਾਲ ਚੋਟੀ 'ਤੇ ਹੈ, ਇਸ ਤੋਂ ਬਾਅਦ ਐਸਏਐਸ ਨਗਰ (ਮੁਹਾਲੀ) 10,110 ਕੇਸਾਂ ਨਾਲ ਦੂਜੇ ਨੰਬਰ ਤੇ, ਬਠਿੰਡਾ (7,262) ਕੇਸਾਂ ਨਾਲ ਤੀਜੇ ਨੰਬਰ ਤੇ, ਜਲੰਧਰ (5,474) ਕੇਸਾਂ ਨਾਲ ਚੌਥੇ ਨੰਬਰ ਤੇ ਅਤੇ ਅੰਮ੍ਰਿਤਸਰ (5,448) ਐਕਟਿਵ ਕੇਸਾਂ ਨਾਲ ਪੰਜਵੇਂ ਨੰਬਰ ਤੇ ਹੈ। ਬਰਨਾਲਾ, ਐਸਬੀਐਸ ਨਗਰ ਤੇ ਫਤਿਹਗੜ੍ਹ ਸਾਹਿਬ ਵਿਖੇ ਕ੍ਰਮਵਾਰ 549, 831 ਤੇ 849 ਐਕਟਿਵ ਕੇਸ ਹਨ।

ਮਾਹਰਾਂ ਮੁਤਾਬਕ ਕੇਸਾਂ ਵਿੱਚ ਇਹ ਕਮੀ ਲੌਕਡਾਊਨ ਤੇ ਸਖ਼ਤੀ ਪਾਬੰਦੀਆਂ ਨਾਲ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨ ਬਹੁਤ ਮਹੱਤਵਪੂਰਨ ਹਨ ਜੇ ਇਹ ਗਿਰਾਵਟ ਬਣੀ ਰਹਿੰਦੀ ਹੈ ਤਾਂ ਹੌਲੀ-ਹੌਲੀ ਰੋਜ਼ਾਨਾ ਆਉਣ ਵਾਲੇ ਕੇਸ ਵੀ ਘੱਟ ਜਾਣਗੇ। ਇਸ ਵੇਲੇ ਸੂਬੇ ਦੀ ਵੱਡੀ ਚਿੰਤਾ ਦਿਹਾਤੀ ਪੰਜਾਬ ਹੈ, ਪਿੰਡਾਂ ਦੇ ਲੋਕ ਨਾ ਤਾਂ ਵੈਕਸੀਨ ਲਵਾ ਰਹੇ ਹਨ ਤੇ ਨਾ ਹੀ ਕੋਰੋਨਾ ਟੈਸਟ ਕਰਵਾ ਰਹੇ ਹਨ।

ਰਾਜ ਦੇ ਅੰਕੜਿਆਂ ਅਨੁਸਾਰ ਸ਼ਹਿਰੀ ਖੇਤਰਾਂ ਨਾਲੋਂ ਪਿੰਡਾਂ ਵਿੱਚ ਮੌਤ ਦਰ ਵਧੇਰੇ ਹੈ। ਦੂਜੀ ਲਹਿਰ ਦੌਰਾਨ ਕੋਵਿਡ ਕਾਰਨ ਹੋਈ 11,000 ਤੋਂ ਵੱਧ ਮੌਤਾਂ ਵਿੱਚੋਂ 58 ਫੀਸਦੀ ਮੌਤਾਂ ਪੇਂਡੂ ਇਲਾਕਿਆਂ ਵਿੱਚ ਦਰਜ ਕੀਤੀਆਂ ਗਈਆਂ ਹਨ ਜਦੋਂਕਿ ਉੱਥੇ 30% ਦੇ ਕਰੀਬ ਕੇਸ ਸਾਹਮਣੇ ਆਏ ਹਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.