Breaking News LIVE: ਕੋਰੋਨਾਵਾਇਰਸ ਦੀ ਦੂਜੀ ਲਹਿਰ ਨੂੰ ਬ੍ਰੇਕ, ਲਗਾਤਾਰ ਘਟ ਰਹੀ ਕੇਸਾਂ ਦੀ ਗਿਣਤੀ

Punjab Breaking News, 18 May 2021 LIVE Updates: ਕੋਰੋਨਾਵਾਇਰਸ ਨੂੰ ਹੁਣ ਥੋੜ੍ਹੀ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਨਵੇਂ ਮਾਮਲਿਆਂ ਵਿੱਚ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਪਿੱਛਲੇ 24 ਘੰਟੇ ਦੌਰਾਨ ਕੋਰੋਨਾ ਦੇ 2 ਲੱਖ 63 ਹਜ਼ਾਰ 533 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਕੱਲ੍ਹ 4329 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ।

ਏਬੀਪੀ ਸਾਂਝਾ Last Updated: 18 May 2021 11:16 AM
ਪ੍ਰਧਾਨ ਮੰਤਰੀ ਮੋਦੀ 9 ਰਾਜਾਂ ਦੇ 46 ਜ਼ਿਲ੍ਹਿਆਂ ਦੇ ਕਲੈਕਟਰਾਂ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਨਾਲ ਗੱਲ ਕਰਨਗੇ

ਪ੍ਰਧਾਨ ਮੰਤਰੀ ਮੋਦੀ 9 ਰਾਜਾਂ ਦੇ 46 ਜ਼ਿਲ੍ਹਿਆਂ ਦੇ ਕਲੈਕਟਰਾਂ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਨਾਲ ਗੱਲ ਕਰਨਗੇ।ਇਸ ਗੱਲਬਾਤ ਦੌਰਾਨ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਰਹਿਣਗੇ। ਪੀਐਮ ਵੀਡੀਓ ਕਾਨਫੰਰਸਿੰਗ ਰਾਹੀਂ ਕੋਰੋਨਾ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣਗੇ।

ਦੇਸ਼ ਵਿੱਚ ਕੀ ਨੇ ਕੋਰੋਨਾ ਦੇ ਤਾਜ਼ਾ ਅੰਕੜੇ

ਕੁੱਲ੍ਹ ਕੇਸ- 2 ਕਰੋੜ 52 ਲੱਖ 28 ਹਜ਼ਾਰ 996
ਕੁੱਲ੍ਹ ਡਿਸਚਾਰਜ- 2 ਕਰੋੜ 15 ਲੱਖ 96 ਹਜ਼ਾਰ 512
ਕੱਲ੍ਹ ਮੌਤਾਂ-2 ਲੱਖ 78 ਹਜ਼ਾਰ 719
ਕੁੱਲ੍ਹ ਐਕਟਿਵ ਕੇਸ-33 ਲੱਖ 53 ਹਜ਼ਾਰ 765
ਕੁੱਲ੍ਹ ਟੀਕਾਕਰਣ-18 ਕਰੋੜ 44 ਲੱਖ 53 ਹਜ਼ਾਰ 149

ਪਿਛੋਕੜ

Punjab Breaking News, 18 May 2021 LIVE Updates: ਕੋਰੋਨਾਵਾਇਰਸ ਨੂੰ ਹੁਣ ਥੋੜ੍ਹੀ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਨਵੇਂ ਮਾਮਲਿਆਂ ਵਿੱਚ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਪਿੱਛਲੇ 24 ਘੰਟੇ ਦੌਰਾਨ ਕੋਰੋਨਾ ਦੇ 2 ਲੱਖ 63 ਹਜ਼ਾਰ 533 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਕੱਲ੍ਹ 4329 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ।


 


ਰਾਹਤ ਦੀ ਗੱਲ ਇਹ ਹੈ ਕਿ ਕੱਲ੍ਹ ਚਾਰ ਲੱਖ 22 ਹਜ਼ਾਰ 436 ਲੋਕਾ ਸਿਹਤਯਾਬ ਵੀ ਹੋਏ ਹਨ। ਵੱਡੀ ਗੱਲ ਇਹ ਹੈ ਕਿ ਦੇਸ਼ ਵਿੱਚ 19 ਅਪਰੈਲ 2021 ਦੇ ਬਾਅਦ ਇੰਨੇ ਘੱਟ ਕੇਸ ਦਰਜ ਹੋਏ ਹਨ।19 ਅਪਰੈਲ 2021 ਨੂੰ ਦੇਸ਼ ਵਿੱਚ ਦੋ ਲੱਖ 59 ਹਜ਼ਾਰ ਨਵੇਂ ਕੇਸ ਦਰਜ ਹੋਏ ਸੀ।



ਵੇਖੇ ਦੇਸ਼ ਵਿੱਚ ਕੀ ਨੇ ਕੋਰੋਨਾ ਦੇ ਤਾਜ਼ਾ ਅੰਕੜੇ।
ਕੁੱਲ੍ਹ ਕੇਸ- 2 ਕਰੋੜ 52 ਲੱਖ 28 ਹਜ਼ਾਰ 996
ਕੁੱਲ੍ਹ ਡਿਸਚਾਰਜ- 2 ਕਰੋੜ 15 ਲੱਖ 96 ਹਜ਼ਾਰ 512
ਕੱਲ੍ਹ ਮੌਤਾਂ-2 ਲੱਖ 78 ਹਜ਼ਾਰ 719
ਕੁੱਲ੍ਹ ਐਕਟਿਵ ਕੇਸ-33 ਲੱਖ 53 ਹਜ਼ਾਰ 765
ਕੁੱਲ੍ਹ ਟੀਕਾਕਰਣ-18 ਕਰੋੜ 44 ਲੱਖ 53 ਹਜ਼ਾਰ 149


ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ 9 ਰਾਜਾਂ ਦੇ 46 ਜ਼ਿਲ੍ਹਿਆਂ ਦੇ ਕਲੈਕਟਰਾਂ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਨਾਲ ਗੱਲ ਕਰਨਗੇ।ਇਸ ਗੱਲਬਾਤ ਦੌਰਾਨ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਰਹਿਣਗੇ। ਪੀਐਮ ਵੀਡੀਓ ਕਾਨਫੰਰਸਿੰਗ ਰਾਹੀਂ ਕੋਰੋਨਾ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣਗੇ।



ਅੱਜ ਸੰਵਾਦ ਵਿੱਚ ਤਾਮਿਲਨਾਡੂ, ਕਰਨਾਟਕ, ਅਸਾਮ, ਗੋਆ, ਹਿਮਾਚਲ ਪ੍ਰਦੇਸ਼, ਦਿੱਲੀ, ਬਿਹਾਰ,ਮੱਧ ਪ੍ਰਦੇਸ਼,  ਉੱਤਰਾਖੰਡ, ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਇਹ ਮੀਟਿੰਗ ਸਵੇਰੇ 11 ਵਜੇ ਹੋਵੇਗੀ। ਇਸ ਦੇ ਨਾਲ ਹੀ, 20 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ 10 ਰਾਜਾਂ ਦੇ 54 ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਗੱਲਬਾਤ ਕਰਨਗੇ।


 


ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ ਤੇ ਚਰਚਾ


 


ਜ਼ਿਲ੍ਹਾਵਾਰ ਕੋਰੋਨਾ ਦੀ ਕੀ ਸਥਿਤੀ ਹੈ ਤੇ ਇਸ ਦੀ ਰੋਕਥਾਮ ਕਿਵੇਂ ਹੋਵੇ ਇਸ ਤੇ ਪ੍ਰਧਾਨ ਮੰਤਰੀ ਮੋਦੀ ਵਿਸਥਾਰ ਨਾਲ ਚਰਚਾ ਕਰਨਗੇ। ਮੰਗਲਵਾਰ ਤਾਮਿਲਨਾਡੂ, ਪੰਜਾਬ, ਦਿੱਲੀ, ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ 46 ਜ਼ਿਲ੍ਹਾ ਅਧਿਕਾਰੀ ਤੇ ਮੁੱਖ ਮੰਤਰੀ ਮੌਜੂਦ ਰਹਿਣਗੇ।


 


ਇਸ ਤੋਂ ਬਾਅਦ 20 ਮਈ ਯਾਨੀ ਬੁੱਧਵਾਰ ਨੂੰ ਪੱਛਮੀ ਬੰਗਾਲ ਸਮੇਤ ਉੱਤਰ ਪ੍ਰਦੇਸ਼, ਛੱਤੀਸਗੜ੍ਹ, ਪੁੱਦੁਚੇਰੀ, ਰਾਜਸਥਾਨ, ਮਹਾਰਾਸ਼ਟਰ, ਝਾਰਕੰਡ, ਓੜੀਸਾ, ਕੇਰਲ ਤੇ ਹਰਿਆਣਾ ਦੇ ਜ਼ਿਲ੍ਹਾ ਅਧਿਕਾਰੀ ਸ਼ਾਮਲ ਰਹਿਣਗੇ।


 


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਦੇਸ਼ ਭਰ ਦੇ ਡਾਕਟਰਾਂ ਤੋਂ ਕੋਵਿਡ-19 ਤੇ ਉਨ੍ਹਾਂ ਦੇ ਸੁਝਾਅ ਲਏ ਤੇ ਤਜ਼ਰਬੇ ਸੁਣੇ। ਪੀਐਮ ਮੋਦੀ ਨੇ ਕੋਵਿਡ ਕੇਅਰ 'ਚ ਲੱਗੇ ਡਾਕਟਰਾਂ ਦੇ ਸਮੂਹ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ। ਇਸ ਦੌਰਾਨ ਜੰਮੂ-ਕਸ਼ਮੀਰ, ਨੌਰਥ ਈਸਟ ਸਮੇਤ ਦੇਸ਼ ਭਰ ਦੇ ਡਾਕਟਰ ਮੌਜੂਦ ਸਨ। ਡਾਕਟਰਾਂ ਨੇ ਇਸ ਖਤਰਨਾਕ ਮਹਾਮਾਰੀ ਨਾਲ ਨਜਿੱਠਣ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ ਤੇ ਸੁਝਾਅ ਦਿੱਤੇ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.