Breaking News LIVE: ਕੋਰੋਨਾ ਦੇ ਕਹਿਰ 'ਚ ਰਾਹਤ ਦੀ ਖਬਰ, ਨਵੇਂ ਕੇਸ ਘਟਣ ਦੇ ਨਾਲ ਹੀ ਰਿਕਵਰੀ ਦਰ ਵੀ ਵਧੀ

Punjab Breaking News, 20 May 2021 LIVE Updates: ਦੇਸ਼ 'ਚ ਕੋਰੋਨਾ ਕੇਸਾਂ ਦਾ ਇਜ਼ਾਫਾ ਜਾਰੀ ਹੈ। ਬੀਤੇ 24 ਘੰਟਿਆਂ 'ਚ 2 ਲੱਖ, 76 ਹਜ਼ਾਰ, 59 ਨਵੇਂ ਇਨਫੈਕਟਡ ਲੋਕਾਂ ਦੀ ਪਛਾਣ ਹੋਈ। ਇਸ ਦੌਰਾਨ ਤਿੰਨ ਲੱਖ, 68 ਹਜ਼ਾਰ, 788 ਲੋਕ ਠੀਕ ਹੋਏ ਜਦਕਿ 3,876 ਲੋਕਾਂ ਦੀ ਮੌਤ ਹੋ ਗਈ। ਇਹ ਲਗਾਤਾਰ 7ਵਾਂ ਦਿਨ ਸੀ ਜਦੋਂ ਨਵੇਂ ਮਰੀਜ਼ਾਂ ਤੋਂ ਜ਼ਿਆਦਾ ਰਿਕਵਰ ਹੋਣ ਵਾਲੇ ਸਨ। ਬੁੱਧਵਾਰ ਐਕਟਿਵ ਕੇਸਾਂ ਦੀ ਗਿਣਤੀ 'ਚ 96, 647 ਦੀ ਕਮੀ ਹੋਈ। ਹੁਣ 31 ਲੱਖ, 25 ਹਜ਼ਾਰ, 140 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 11 ਦਿਨ ਪਹਿਲਾਂ 9 ਮਈ ਨੂੰ ਇਹ ਅੰਕੜਾ 37.41 ਲੱਖ ਦੇ ਪੀਕ 'ਤੇ ਪਹੁੰਚ ਗਿਆ ਸੀ।

ਏਬੀਪੀ ਸਾਂਝਾ Last Updated: 20 May 2021 10:22 AM
ਬਠਿੰਡਾ ਏਮਜ਼ 'ਚ ਬਚੀ ਸਿਰਫ ਇੱਕ ਦਿਨ ਦੀ ਆਕਸਜੀਨ, 702 ਮਰੀਜ਼ ਗੰਭੀਰ

ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ 'ਤੇ ਚਿੰਤਾ ਜ਼ਾਹਰ ਕਰਦਿਆਂ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਆਕਸੀਜਨ ਦੀ ਕੀਮਤ ਦੇ ਮੁੱਦੇ ਨੂੰ ਲੈ ਕੇ ਏਮਜ਼ ਤੇ ਸਪਲਾਇਰਸ ਵਿਚਾਲੇ ਚੱਲ ਰਹੇ ਤਕਰਾਰ ਬਾਰੇ ਪੰਜਾਬ ਦੇ ਸਿਹਤ ਸੈਕਟਰੀ ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਹੈ।

19 ਸੂਬਿਆਂ 'ਚ ਲੌਕਡਾਊਨ ਵਰਗੀਆਂ ਪਾਬੰਦੀਆਂ

ਦੇਸ਼ ਦੇ 19 ਸੂਬਿਆਂ 'ਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ 'ਚ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੁਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਜਿਹੀਆਂ ਹੀ ਪਾਬੰਦੀਆਂ ਲਾਈਆਂ ਗਈਆਂ ਹਨ।

ਭਾਰਤ 'ਚ ਕੋਰੋਨਾ ਕੇਸਾਂ ਦੀ ਸਥਿਤੀ

ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ : 2 ਲੱਖ, 76 ਹਜ਼ਾਰ
ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ : 3 ਲੱਖ, 68 ਹਜ਼ਾਰ
ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ : 3,876
ਹੁਣ ਤਕ ਕੁੱਲ ਕੋਰੋਨਾ ਮਰੀਜ਼ਾਂ ਦਾ ਅੰਕੜਾ: 2 ਕਰੋੜ, 57 ਲੱਖ
ਹੁਣ ਤਕ ਠੀਕ ਹੋਏ : 2 ਕਰੋੜ, 23 ਲੱਖ
ਹੁਣ ਤਕ ਕੁੱਲ ਮੌਤਾਂ : ਦੋ ਕਰੋੜ, 87 ਲੱਖ
ਐਕਟਿਵ ਮਰੀਜ਼ਾਂ ਦਾ ਅੰਕੜਾ : 31 ਲੱਖ, 25 ਹਜ਼ਾਰ

ਪਿਛੋਕੜ

Punjab Breaking News, 20 May 2021 LIVE Updates: ਦੇਸ਼ 'ਚ ਕੋਰੋਨਾ ਕੇਸਾਂ ਦਾ ਇਜ਼ਾਫਾ ਜਾਰੀ ਹੈ। ਬੀਤੇ 24 ਘੰਟਿਆਂ 'ਚ 2 ਲੱਖ, 76 ਹਜ਼ਾਰ, 59 ਨਵੇਂ ਇਨਫੈਕਟਡ ਲੋਕਾਂ ਦੀ ਪਛਾਣ ਹੋਈ। ਇਸ ਦੌਰਾਨ ਤਿੰਨ ਲੱਖ, 68 ਹਜ਼ਾਰ, 788 ਲੋਕ ਠੀਕ ਹੋਏ ਜਦਕਿ 3,876 ਲੋਕਾਂ ਦੀ ਮੌਤ ਹੋ ਗਈ। ਇਹ ਲਗਾਤਾਰ 7ਵਾਂ ਦਿਨ ਸੀ ਜਦੋਂ ਨਵੇਂ ਮਰੀਜ਼ਾਂ ਤੋਂ ਜ਼ਿਆਦਾ ਰਿਕਵਰ ਹੋਣ ਵਾਲੇ ਸਨ। ਬੁੱਧਵਾਰ ਐਕਟਿਵ ਕੇਸਾਂ ਦੀ ਗਿਣਤੀ 'ਚ 96, 647 ਦੀ ਕਮੀ ਹੋਈ। ਹੁਣ 31 ਲੱਖ, 25 ਹਜ਼ਾਰ, 140 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 11 ਦਿਨ ਪਹਿਲਾਂ 9 ਮਈ ਨੂੰ ਇਹ ਅੰਕੜਾ 37.41 ਲੱਖ ਦੇ ਪੀਕ 'ਤੇ ਪਹੁੰਚ ਗਿਆ ਸੀ।

ਭਾਰਤ 'ਚ ਕੋਰੋਨਾ ਕੇਸਾਂ ਦੀ ਸਥਿਤੀ
ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ : 2 ਲੱਖ, 76 ਹਜ਼ਾਰ
ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ : 3 ਲੱਖ, 68 ਹਜ਼ਾਰ
ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ : 3,876
ਹੁਣ ਤਕ ਕੁੱਲ ਕੋਰੋਨਾ ਮਰੀਜ਼ਾਂ ਦਾ ਅੰਕੜਾ: 2 ਕਰੋੜ, 57 ਲੱਖ
ਹੁਣ ਤਕ ਠੀਕ ਹੋਏ : 2 ਕਰੋੜ, 23 ਲੱਖ
ਹੁਣ ਤਕ ਕੁੱਲ ਮੌਤਾਂ : ਦੋ ਕਰੋੜ, 87 ਲੱਖ
ਐਕਟਿਵ ਮਰੀਜ਼ਾਂ ਦਾ ਅੰਕੜਾ : 31 ਲੱਖ, 25 ਹਜ਼ਾਰ

19 ਸੂਬਿਆਂ 'ਚ ਲੌਕਡਾਊਨ ਵਰਗੀਆਂ ਪਾਬੰਦੀਆਂ
ਦੇਸ਼ ਦੇ 19 ਸੂਬਿਆਂ 'ਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ 'ਚ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੁਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਜਿਹੀਆਂ ਹੀ ਪਾਬੰਦੀਆਂ ਲਾਈਆਂ ਗਈਆਂ ਹਨ।

13 ਸ਼ੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਅੰਸ਼ਿਕ ਲੌਕਡਾਊਨ
ਦੇਸ਼ ਦੇ 13 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਅੱਧੇ ਤੌਰ 'ਤੇ ਲੌਕਡਾਊਨ ਹੈ। ਯਾਨੀ ਇੱਥੇ ਪਾਬੰਦੀਆਂ ਤਾਂ ਹਨ ਪਰ ਛੋਟ ਵੀ ਹੈ। ਇਨ੍ਹਾਂ 'ਚ ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਮ, ਮੇਘਾਲਿਆ, ਨਾਗਾਲੈਂਡ, ਅਸਮ, ਮਣੀਪੁਰ, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਤੇ ਗੁਜਰਾਤ ਸ਼ਾਮਲ ਹਨ।

ਕੋਰੋਨਾ ਦੀ ਦੂਜੀ ਲਹਿਰ ਨੇ ਨੌਜਵਾਨਾਂ ਨੂੰ ਬਣਾਇਆ ਨਿਸ਼ਾਨਾ, ਇਨ੍ਹਾਂ ਸੂਬਿਆਂ 'ਚ ਵੱਡੀ ਗਿਣਤੀ 'ਚ ਮੌਤਾਂ

Coronavirus Death: ਦੇਸ਼ ਪਿਛਲੇ ਦੋ ਮਹੀਨਿਆਂ ਤੋਂ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਲਹਿਰ ਨੇ ਜ਼ਿਆਦਾਤਰ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਦੂਸਰੀ ਲਹਿਰ ਦੇ ਦੌਰਾਨ ਮਹਾਰਾਸ਼ਟਰ ਤੇ ਕਰਨਾਟਕ ਵਿੱਚ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਦੱਸਿਆ ਗਿਆ ਸੀ ਕਿ ਕੋਰੋਨਾ ਦੇ ਸਭ ਤੋਂ ਪ੍ਰਭਾਵਤ 11 ਰਾਜਾਂ ਵਿੱਚ ਨੌਜਵਾਨ ਕੋਰੋਨਾ ਦੀ ਚਪੇਟ 'ਚ ਆਏ ਹਨ।

ਮਹਾਰਾਸ਼ਟਰ ਵਿੱਚ, ਦੂਜੀ ਲਹਿਰ ਦੌਰਾਨ ਸੰਕਰਮਣ ਦੇ ਮਾਮਲੇ ਨੌਜਵਾਨਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਪਹਿਲੀ ਲਹਿਰ ਦੇ ਮੁਕਾਬਲੇ, 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਇਸ ਲਹਿਰ ਵਿੱਚ ਸੰਕਰਮਿਤ ਹੋ ਰਹੇ ਹਨ। ਰਾਜ ਸਰਕਾਰ ਦੇ ਅੰਕੜਿਆਂ ਅਨੁਸਾਰ ਇਸ ਸਾਲ ਜਨਵਰੀ ਤੋਂ 9 ਮਈ ਦਰਮਿਆਨ 30 ਸਾਲ ਤੋਂ ਘੱਟ ਉਮਰ ਦੇ 651 ਲੋਕਾਂ ਦੀ ਮੌਤ ਹੋ ਗਈ। ਜਦਕਿ ਪਿਛਲੇ ਸਾਲ ਮਾਰਚ ਅਤੇ ਦਸੰਬਰ ਦੇ ਵਿਚਕਾਰ, 10 ਰਾਜਾਂ ਵਿੱਚ 30 ਸਾਲ ਤੋਂ ਘੱਟ ਉਮਰ ਦੇ 1117 ਵਿਅਕਤੀਆਂ ਦੀ ਮੌਤ ਹੋ ਗਈ ਸੀ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.