Breaking News LIVE: ਕੋਰੋਨਾ ਤੋਂ ਬਾਅਦ ਨਵੀਂ ਮੁਸੀਬਤ, 14 ਸੂਬਿਆਂ 'ਚ ਖਤਰੇ ਦੀ ਘੰਟੀ

Punjab Breaking News, 23 May 2021 LIVE Updates: ਕੋਰੋਨਾ ਦੀ ਲਾਗ ਦੇ ਮਹਾਂਮਾਰੀ ਨਾਲ ਜੂਝ ਰਿਹਾ ਭਾਰਤ ਹੁਣ ਮਯੂਕਰ ਮਾਈਕੋਸਿਸ ਯਾਨੀ ਬਲੈਕ ਫੰਗਸ ਨੇ ਹਮਲਾ ਕਰ ਦਿੱਤਾ ਹੈ। ਪਿਛਲੇ ਦਿਨਾਂ ਵਿੱਚ ਇਸ ਬਿਮਾਰੀ ਨੇ ਹਜ਼ਾਰਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਹੁਣ ਤੱਕ 14 ਸੂਬਿਆਂ ਹਰਿਆਣਾ, ਗੁਜਰਾਤ, ਯੂਪੀ ਅਤੇ ਪੰਜਾਬ ਬਿਮਾਰੀ ਨੂੰ ਮਹਾਂਮਾਰੀ ਦੱਸ ਚੁੱਕੇ ਹਨ।

ਏਬੀਪੀ ਸਾਂਝਾ Last Updated: 23 May 2021 09:31 AM
11 ਰਾਜਾਂ ਨੇ ਬਲੈਕ ਫੰਗਸ ਮਹਾਂਮਾਰੀ ਨੂੰ ਐਲਾਨਿਆ

ਇੱਕ ਪਾਸੇ ਕੋਰੋਨਾ ਅਤੇ ਦੂਜੇ ਪਾਸੇ ਮਯੂਕੋਰਮਾਈਕੋਸਿਸ ਭਾਵ ‘ਬਲੈਕ ਫ਼ੰਗਸ’।  11 ਰਾਜਾਂ ਨੇ ਹੁਣ ਤੱਕ ‘ਬਲੈਕ ਫ਼ੰਗਸ’ ਨੂੰ ਮਹਾਂਮਾਰੀ ਦੀ ਘੋਸ਼ਣਾ ਕੀਤੀ ਹੈ. ਇਹ ਰਾਜ ਹਨ- ਗੁਜਰਾਤ, ਤੇਲੰਗਾਨਾ, ਰਾਜਸਥਾਨ, ਪੰਜਾਬ, ਹਰਿਆਣਾ, ਯੂ ਪੀ, ਓਡੀਸ਼ਾ, ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਉਤਰਾਖੰਡ।

ਕੁੱਲ ਕੇਸ- ਦੋ ਕਰੋੜ 65 ਲੱਖ 30 ਹਜ਼ਾਰ 132

ਕੁੱਲ ਕੇਸ- ਦੋ ਕਰੋੜ 65 ਲੱਖ 30 ਹਜ਼ਾਰ 132
• ਕੁੱਲ ਡਿਸਚਾਰਜ - 2 ਕਰੋੜ 34 ਲੱਖ 25 ਹਜ਼ਾਰ 467
• ਕੁੱਲ ਮੌਤਾਂ - 2 ਲੱਖ 99 ਹਜ਼ਾਰ 266
• ਕੁੱਲ ਐਕਟਿਵ ਕੇਸ - 28 ਲੱਖ 5 ਹਜ਼ਾਰ 399
• ਕੁੱਲ ਟੀਕਾਕਰਨ - 19 ਕਰੋੜ 50 ਲੱਖ 4 ਹਜ਼ਾਰ 184

ਮਿਸ਼ਨ ਫਤਿਹ 2.0 ਨੂੰ ਕਾਮਯਾਬ ਕਰਨ ਦੇ ਨਿਰਦੇਸ਼, ਸਿਹਤ ਵਿਭਾਗ ਨੂੰ ਦਿੱਤੇ ਇਹ ਹੁਕਮ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਸ਼ੁਰੂ ਕੀਤੇ ਮਿਸ਼ਨ ਫਤਿਹ 2.0 ਨੂੰ ਪੂਰਨ ਕਾਮਯਾਬ ਕਰਨ 'ਤੇ ਜ਼ੋਰ ਦਿੰਦਿਆਂ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਸਿਹਤ ਵਿਭਾਗ ਸਮੇਤ ਹੋਰ ਸਾਰੇ ਵਿਭਾਗਾਂ ਦੇ ਨਾਲ-ਨਾਲ ਜ਼ਿਲ੍ਹਾਂ ਅਧਿਕਾਰੀਆਂ ਨੂੰ ਟੈਸਟਿੰਗ, ਟਰੇਸਿੰਗ, ਇਲਾਜ ਅਤੇ ਟੀਕਾਕਰਨ ਮੁਹਿੰਮ ਨੂੰ ਹਰੇਕ ਪਿੰਡ ਦੇ ਹਰੇਕ ਘਰ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ `ਕੋਰੋਨਾ ਮੁਕਤ ਪਿੰਡ ਮੁਹਿੰਮ` ਦੀ ਕਾਮਯਾਬੀ ਲਈ ਸਾਨੂੰ ਉਹ ਸਾਰੇ ਕਦਮ ਚੁੱਕਣੇ ਪੈਣਗੇ ਜਿਸ ਨਾਲ ਪੰਜਾਬ ਦੇ ਪਿੰਡ ਕੋਰੋਨਾ ਮੁਕਤ ਕੀਤੇ ਜਾ ਸਕਣ।

ਸੋਨੀਆ ਗਾਂਧੀ ਨੇ ਕੀਤੀ ਪੀਐਨ ਨੂੰ ਅਪੀਲ

ਦੇਸ਼ ਵਿੱਚ ਬਲੈਕ ਫੰਗਸ ਮਾਮਲਿਆਂ ਵਿੱਚ ਵੱਧ ਰਹੇ ਵਾਧੇ ਅਤੇ ਕਥਿਤ ਤੌਰ 'ਤੇ ਜ਼ਰੂਰੀ ਦਵਾਈਆਂ ਦੀ ਘਾਟ ‘ਤੇ ਚਿੰਤਾ ਜ਼ਾਹਰ ਕਰਦਿਆਂ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਦੇ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਤੁਰੰਤ ਕਦਮ ਚੁੱਕਣ।

ਇਨ੍ਹਾਂ ਸੂਬਿਆਂ ਨੇ ਐਲਾਨੀ ਮਹਾਂਮਾਰੀ

ਕੋਰੋਨਾ ਦੇ ਮਰੀਜ਼ਾਂ ਵਿੱਚ ਬਲੈਕ ਫੰਗਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਇਸ ਨੂੰ ਹਰਿਆਣਾ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕਰਨਾਟਕ, ਯੂਪੀ, ਪੰਜਾਬ, ਗੁਜਰਾਤ, ਤਾਮਿਲਨਾਡੂ, ਰਾਜਸਥਾਨ, ਓਡੀਸ਼ਾ, ਬਿਹਾਰ, ਚੰਡੀਗੜ੍ਹ, ਉਤਰਾਖੰਡ, ਤੇਲੰਗਾਨਾ ਨੇ ਮਹਾਮਾਰੀ ਐਲਾਨ ਦਿੱਤਾ ਹੈ।

ਕਿੰਨੇ ਕੇਸ ਕਿਸ ਰਾਜ ਵਿੱਚ

ਬਲੈਕ ਫੰਗਸ ਦੇ ਸਭ ਤੋਂ ਵੱਧ ਮਾਮਲੇ ਗੁਜਰਾਤ ਵਿੱਚ ਹਨ। ਇੱਥੇ 2281 ਵਿਅਕਤੀ ਬਲੈਕ ਫੰਗਸ ਨਾਲ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ਵਿਚ 2000, ਆਂਧਰਾ ਪ੍ਰਦੇਸ਼ ਵਿਚ 910, ਮੱਧ ਪ੍ਰਦੇਸ਼ ਵਿਚ 720, ਰਾਜਸਥਾਨ ਵਿਚ 700, ਕਰਨਾਟਕ ਵਿਚ 500, ਦਿੱਲੀ ਵਿਚ 197, ਉੱਤਰ ਪ੍ਰਦੇਸ਼ ਵਿਚ 124, ਤੇਲੰਗਾਨਾ ਵਿਚ 350, ਹਰਿਆਣਾ ਵਿਚ 250, ਪੱਛਮੀ ਬੰਗਾਲ ਵਿਚ 6 ਅਤੇ 56 ਕੇਸ ਦਰਜ ਕੀਤੇ ਗਏ ਹਨ। ਅੱਜ ਪੱਛਮੀ ਬੰਗਾਲ ਦੇ ਕੋਲਕਾਤਾ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਇੱਕ 32 ਸਾਲਾ ਔਰਤ ਦੀ ਬਲੈਕ ਫੰਗਸ ਕਾਰਨ ਮੌਤ ਹੋ ਗਈ।

ਪਿਛੋਕੜ

Punjab Breaking News, 23 May 2021 LIVE Updates: ਕੋਰੋਨਾ ਦੀ ਲਾਗ ਦੇ ਮਹਾਂਮਾਰੀ ਨਾਲ ਜੂਝ ਰਿਹਾ ਭਾਰਤ ਹੁਣ ਮਯੂਕਰ ਮਾਈਕੋਸਿਸ ਯਾਨੀ ਬਲੈਕ ਫੰਗਸ ਨੇ ਹਮਲਾ ਕਰ ਦਿੱਤਾ ਹੈ। ਪਿਛਲੇ ਦਿਨਾਂ ਵਿੱਚ ਇਸ ਬਿਮਾਰੀ ਨੇ ਹਜ਼ਾਰਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਹੁਣ ਤੱਕ 14 ਸੂਬਿਆਂ ਹਰਿਆਣਾ, ਗੁਜਰਾਤ, ਯੂਪੀ ਅਤੇ ਪੰਜਾਬ ਬਿਮਾਰੀ ਨੂੰ ਮਹਾਂਮਾਰੀ ਦੱਸ ਚੁੱਕੇ ਹਨ।

ਕਿੰਨੇ ਕੇਸ ਕਿਸ ਰਾਜ ਵਿੱਚ

ਬਲੈਕ ਫੰਗਸ ਦੇ ਸਭ ਤੋਂ ਵੱਧ ਮਾਮਲੇ ਗੁਜਰਾਤ ਵਿੱਚ ਹਨ। ਇੱਥੇ 2281 ਵਿਅਕਤੀ ਬਲੈਕ ਫੰਗਸ ਨਾਲ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ਵਿਚ 2000, ਆਂਧਰਾ ਪ੍ਰਦੇਸ਼ ਵਿਚ 910, ਮੱਧ ਪ੍ਰਦੇਸ਼ ਵਿਚ 720, ਰਾਜਸਥਾਨ ਵਿਚ 700, ਕਰਨਾਟਕ ਵਿਚ 500, ਦਿੱਲੀ ਵਿਚ 197, ਉੱਤਰ ਪ੍ਰਦੇਸ਼ ਵਿਚ 124, ਤੇਲੰਗਾਨਾ ਵਿਚ 350, ਹਰਿਆਣਾ ਵਿਚ 250, ਪੱਛਮੀ ਬੰਗਾਲ ਵਿਚ 6 ਅਤੇ 56 ਕੇਸ ਦਰਜ ਕੀਤੇ ਗਏ ਹਨ। ਅੱਜ ਪੱਛਮੀ ਬੰਗਾਲ ਦੇ ਕੋਲਕਾਤਾ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਇੱਕ 32 ਸਾਲਾ ਔਰਤ ਦੀ ਬਲੈਕ ਫੰਗਸ ਕਾਰਨ ਮੌਤ ਹੋ ਗਈ।

ਇਨ੍ਹਾਂ ਸੂਬਿਆਂ ਨੇ ਐਲਾਨੀ ਮਹਾਂਮਾਰੀ

ਕੋਰੋਨਾ ਦੇ ਮਰੀਜ਼ਾਂ ਵਿੱਚ ਬਲੈਕ ਫੰਗਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਇਸ ਨੂੰ ਹਰਿਆਣਾ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕਰਨਾਟਕ, ਯੂਪੀ, ਪੰਜਾਬ, ਗੁਜਰਾਤ, ਤਾਮਿਲਨਾਡੂ, ਰਾਜਸਥਾਨ, ਓਡੀਸ਼ਾ, ਬਿਹਾਰ, ਚੰਡੀਗੜ੍ਹ, ਉਤਰਾਖੰਡ, ਤੇਲੰਗਾਨਾ ਨੇ ਮਹਾਮਾਰੀ ਐਲਾਨ ਦਿੱਤਾ ਹੈ।

ਮਹਾਂਮਾਰੀ ਦੇ ਐਲਾਨ ਮਗਰੋਂ ਕਰਨੀ ਪੈਂਦੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ

ਦੱਸ ਦੇਈਏ ਕਿ ਉਹ ਸੂਬੇ ਜੋ ਬਿਮਾਰੀ ਨੂੰ ਮਹਾਂਮਾਰੀ ਐਲਾਨਦੇ ਹਨ, ਫਿਰ ਉਨ੍ਹਾਂ ਨੂੰ ਕੇਸ, ਇਲਾਜ, ਦਵਾਈ ਅਤੇ ਬਿਮਾਰੀ ਕਾਰਨ ਹੋਈਆਂ ਮੌਤਾਂ ਦਾ ਲੇਖਾ-ਜੋਖਾ ਰੱਖਣਾ ਪੈਂਦਾ ਹੈ। ਨਾਲ ਹੀ ਸਾਰੇ ਕੇਸਾਂ ਦੀ ਰਿਪੋਰਟ ਮੁੱਖ ਮੈਡੀਕਲ ਅਫਸਰ ਨੂੰ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੁੰਦੀ ਹੈ।

ਸੋਨੀਆ ਗਾਂਧੀ ਨੇ ਕੀਤੀ ਪੀਐਨ ਨੂੰ ਅਪੀਲ

ਦੇਸ਼ ਵਿੱਚ ਬਲੈਕ ਫੰਗਸ ਮਾਮਲਿਆਂ ਵਿੱਚ ਵੱਧ ਰਹੇ ਵਾਧੇ ਅਤੇ ਕਥਿਤ ਤੌਰ 'ਤੇ ਜ਼ਰੂਰੀ ਦਵਾਈਆਂ ਦੀ ਘਾਟ ‘ਤੇ ਚਿੰਤਾ ਜ਼ਾਹਰ ਕਰਦਿਆਂ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਦੇ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਤੁਰੰਤ ਕਦਮ ਚੁੱਕਣ।

ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ, "ਐਮਫੋਟੇਰੀਸਿਨ-ਬੀ ਇਸ ਬਿਮਾਰੀ ਦੇ ਇਲਾਜ ਲਈ ਜ਼ਰੂਰੀ ਦਵਾਈ ਹੈ। ਹਾਲਾਂਕਿ, ਅਜਿਹੀਆਂ ਖ਼ਬਰਾਂ ਹਨ ਕਿ ਬਾਜ਼ਾਰ ਵਿੱਚ ਇਸ ਦਵਾਈ ਦੀ ਭਾਰੀ ਘਾਟ ਹੈ। ਇਸ ਤੋਂ ਇਲਾਵਾ ਇਹ ਬਿਮਾਰੀ ਆਯੁਸ਼ਮਾਨ ਭਾਰਤ ਅਤੇ ਹੋਰ ਕਈ ਬੀਮਾ ਅਧੀਨ ਨਹੀਂ ਆਉਂਦੀ।” ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਬਲੈਕ ਫੰਗਸ ਤੋਂ ਪ੍ਰਭਾਵਿਤ ਵੱਡੀ ਗਿਣਤੀ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਤੁਰੰਤ ਕਦਮ ਚੁੱਕਣ।

ਕੇਂਦਰ ਨੇ ਦਵਾਈ ਲਈ 5 ਹੋਰ ਕੰਪਨੀਆਂ ਨੂੰ ਦਿੱਤਾ ਲਾਇਸੈਂਸ

ਬਿਮਾਰੀ 'ਚ ਵਾਧੇ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪੰਜ ਹੋਰ ਕੰਪਨੀਆਂ ਨੂੰ 'ਐਮਫੋਟੇਰੀਸਿਨ-ਬੀ' ਦਵਾਈ ਤਿਆਰ ਕਰਨ ਦਾ ਲਾਇਸੈਂਸ ਦਿੱਤਾ ਗਿਆ ਹੈ, ਜੋ ਕਿ ਬਲੈਕ ਫੰਗਸ ਤੋਂ ਹੋਣ ਵਾਲੀ ਬਿਮਾਰੀ, ਮਯੂਕਰਾਮਾਈਕੋਸਿਸ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇਹ ਜੁਲਾਈ ਤੋਂ ਹਰ ਮਹੀਨੇ 111,000 ਸ਼ੀਸ਼ੀਆਂ ਦੀ ਦਵਾਈ ਦਾ ਉਤਪਾਦਨ ਸ਼ੁਰੂ ਕਰਨਗੇ।

ਕੇਂਦਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਸਪਤਾਲਾਂ ਵਿਚ ਫੰਗਲ ਦੇ ਕੇਸਾਂ 'ਚ ਵਾਧੇ ਨੂੰ ਰੋਕਣ ਲਈ ਇਲਾਜ ਅਤੇ ਸਫਾਈ ਦੀ ਸਮੀਖਿਆ ਕਰਨ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.