Breaking News LIVE: ਦੇਸ਼ 'ਚ ਕੋਰੋਨਾ ਦੇ ਕੇਸ ਘਟਣੇ ਸ਼ੁਰੂ, ਮੌਤਾਂ ਦਾ ਸਿਲਸਿਲਾ ਜਾਰੀ, ਮਰਨ ਵਾਲਾ ਹਰ 13ਵਾਂ ਬੰਦਾ ਭਾਰਤੀ
Punjab Breaking News, 24 May 2021 LIVE Updates: ਦੇਸ਼ ਵਿੱਚ ਕੋਰੋਨਾ ਲਾਗ ਦੇ ਨਵੇਂ ਮਾਮਲਿਆਂ ਵਿੱਚ ਕਮੀ ਦੇਖੀ ਜਾ ਰਹੀ ਹੈ ਪਰ ਮੌਤ ਦੇ ਅੰਕੜਿਆਂ ਨੂੰ ਅਜੇ ਬ੍ਰੇਕ ਨਹੀਂ ਲੱਗ ਰਹੀ। ਕੋਰੋਨਾ ਨਾਲ ਮੌਤ ਦਾ ਅੰਕੜਾ ਤਿੰਨ ਲੱਖ ਦੇ ਪਾਰ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ ਵਿੱਚ 222,315 ਨਵੇਂ ਕੋਰੋਨਾ ਕੇਸ ਆਏ ਹਨ ਤੇ 4454 ਮਰੀਜ਼ਾਂ ਦੀ ਜਾਨ ਗਈ ਹੈ।
WHO ਦੀ ਟੀਮ ਕੋਰੋਨਾਵਾਇਰਸ ਦੇ ਤੱਥਾਂ ਦੀ ਜਾਂਚ ਲਈ ਵੂਹਾਨ ਦੀ ਲੈਬ ਗਈ ਸੀ। ਇਸ ਤੋਂ ਬਾਅਦ WHO ਨੇ ਕਿਹਾ ਕਿ ਇਹ ਪੁਸ਼ਟੀ ਨਹੀਂ ਹੋਈ ਕਿ ਕੋਰੋਨਾਵਾਇਰਸ ਵੂਹਾਨ ਦੀ ਲੈਬ ਤੋਂ ਫੈਲਿਆ ਸੀ। ਹੁਣ ਇਸ ਦੇ ਉਲਟ ਅਮਰੀਕੀ ਅਖ਼ਬਾਰ 'ਦ ਵਾਲ ਸਟਰੀਟ ਜਨਰਲ' ਵਿੱਚ ਇਹ ਖੁਫੀਆ ਰਿਪੋਰਟ ਛਪੀ ਹੈ। ਇਸ ਤੋਂ ਬਾਅਦ ਇੱਕ ਵਾਰ ਫਿਰ ਸਵਾਲ ਉੱਠ ਰਹੇ ਹਨ ਕਿ ਕੀ ਵੂਹਾਨ ਤੋਂ ਹੀ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ। ਖੁਫੀਆ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਦੁਨੀਆ ਵਿੱਚ ਵਾਇਰਸ ਫੈਲਣ ਤੋਂ ਪਹਿਲਾਂ ਵੂਹਾਨ ਦੀ ਲੈਬ ਵਿੱਚ ਖੋਜਕਰਤਾ ਬਿਮਾਰ ਪਏ ਸੀ।
ਦੇਸ਼ ’ਚ ਕੋਰੋਨਾ ਕਾਰਣ ਮੌਤ ਦਰ 1.13 ਫ਼ੀਸਦੀ ਹੈ, ਜਦ ਕਿ ਸਿਹਤਯਾਬੀ ਦਰ 88 ਫ਼ੀ ਸਦੀ ਤੋਂ ਵੱਧ ਹੈ। ਐਕਟਿਵ ਕੇਸ ਘਟ ਕੇ 11 ਫ਼ੀ ਸਦੀ ਤੋਂ ਘਟ ਗਏ ਹਨ। ਕੋਰੋਨਾ ਦੇ ਐਕਟਿਵ ਕੇਸਾਂ ਦੇ ਮਾਮਲੇ ’ਚ ਭਾਰਤ ਦਾ ਦੂਜਾ ਸਥਾਨ ਹੈ।
ਦੁਨੀਆ ਵਿੱਚ ਕੋਰੋਨਾ ਹੁਣ ਤੱਕ ਲਗਭਗ 35 ਲੱਖ ਲੋਕਾਂ ਦੀਆਂ ਜਾਨਾਂ ਲੈ ਚੁੱਕਾ ਹੈ। ਇਨ੍ਹਾਂ ਵਿੱਚ ਤਿੰਨ ਲੱਖ ਭਾਰਤੀ ਸ਼ਾਮਲ ਹਨ। ਇਸ ਹਿਸਾਬ ਨਾਲ ਦੁਨੀਆ ’ਚ ਕੋਰੋਨਾ ਕਾਰਣ ਮਰਨ ਵਾਲਾ ਹਰੇਕ 13ਵਾਂ ਵਿਅਕਤੀ ਇੱਕ ਭਾਰਤੀ ਸੀ। ਬ੍ਰਾਜ਼ੀਲ ਤੇ ਅਮਰੀਕਾ ਤੋਂ ਬਾਅਦ ਕੋਰੋਨਾ ਨਾਲ ਭਾਰਤ ’ਚ ਸਭ ਤੋਂ ਵੱਧ ਜਾਨਾਂ ਗਈਆਂ ਹਨ। ਅਮਰੀਕਾ ’ਚ ਹੁਣ ਤੱਕ ਲਗਭਗ ਛੇ ਲੱਖ ਅਤੇ ਬ੍ਰਾਜ਼ੀਲ ਵਿੱਚ ਸਾਢੇ ਚਾਰ ਲੱਖ ਵਿਅਕਤੀ ਕੋਰੋਨਾ ਦੀ ਬਲੀ ਚੜ੍ਹ ਚੁੱਕੇ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਭਾਰਤ ’ਚ ਦੁਨੀਆ ਦੀ 17 ਫ਼ੀਸਦੀ ਆਬਾਦੀ ਰਹਿੰਦੀ ਹੈ।
-ਕੁੱਲ ਕੋਰੋਨਾ ਕੇਸ - 2 ਕਰੋੜ 67 ਲੱਖ 52 ਹਜ਼ਾਰ 447
-ਕੁੱਲ ਡਿਸਚਾਰਜ - 2 ਕਰੋੜ 37 ਲੱਖ 28 ਹਜ਼ਾਰ
-ਕੁੱਲ ਐਕਟਿਵ ਕੇਸ - 27 ਲੱਖ 20 ਹਜ਼ਾਰ 716
-ਕੁੱਲ ਮੌਤ - 3 ਲੱਖ 3 ਹਜ਼ਾਰ 720
ਭੁਚੋ ਮੰਡੀ ਸਥਿਤ ਆਦੇਸ਼ ਹਸਪਤਾਲ ਵਿੱਚ 5 ਵਿੱਚੋਂ 4 ਮਰੀਜ਼ਾਂ ਦੀ ਸਰਜਰੀ ਹੋ ਚੁੱਕੀ ਹੈ, ਜਦਕਿ ਇੱਕ ਮਰੀਜ਼ ਵਾਪਸ ਘਰ ਚਲਾ ਗਿਆ। ਲੁਧਿਆਣਾ ਵਿੱਚ ਹੁਣ ਤਕ 33, ਬਠਿੰਡਾ 25, ਅੰਮ੍ਰਿਤਸਰ 17, ਜਲੰਧਰ 18, ਪਟਿਆਲਾ 14, ਮੁਕਤਸਰ 2 ਤੇ ਮੋਗਾ 1 ਵਿੱਚ ਇੱਕ ਕੇਸ ਮਿਲ ਚੁੱਕਿਆ ਹੈ। ਹੁਣ ਤਕ ਕੁੱਲ੍ਹ 110 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਜਲੰਧਰ ਵਿੱਚ ਬਲੈਕ ਫੰਗਸ ਦੇ 4 ਤੇ ਬਠਿੰਡਾ ਵਿੱਚ 5 ਮਾਮਲੇ ਸਾਹਮਣੇ ਆਏ ਹਨ। ਜਲੰਧਰ ਵਿੱਚ 11 ਵਿੱਚੋਂ 9 ਸ਼ੁਗਰ ਦੇ ਮਰੀਜ਼ਾਂ ਵਿੱਚ ਵ੍ਹਾਈਟ ਫੰਗਸ ਦੇ ਲੱਛਣ ਮਿਲੇ ਹਨ। ਬਠਿੰਡਾ ਦੇ ਮਾਮਲਿਆਂ ਵਿੱਚ 3 ਮਹਿਲਾਵਾਂ ਤੇ 2 ਪੁਰਸ਼ ਮਰੀਜ਼ ਸ਼ਾਮਲ ਹਨ।
ਪਿਛੋਕੜ
Punjab Breaking News, 24 May 2021 LIVE Updates: ਪੰਜਾਬ ਵਿੱਚ ਕੋਰੋਨਾਵਾਇਰਸ ਮਗਰੋਂ ਬਲੈਕ ਫੰਗਸ ਆਪਣਾ ਕਹਿਰ ਵਰ੍ਹਾ ਰਿਹਾ ਹੈ। ਸੂਬੇ ਵਿੱਚ ਬਲੈਕ ਫੰਗਸ ਦੇ ਨਾਲ ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੁਧਿਆਣਾ ਵਿੱਚ ਬਲੈਕ ਫੰਗਸ ਨਾਲ 5 ਮੌਤਾਂ ਦੀ ਪੁਸ਼ਟੀ ਹੋਈ ਹੈ। ਇਸ ਵਿੱਚ ਚਾਰ ਮਾਮਲੇ ਪੁਰਾਣੇ ਹਨ। ਜਦਕਿ ਇੱਕ ਮੌਤ ਐਤਵਾਰ ਨੂੰ ਹੋਈ ਹੈ।
ਜਲੰਧਰ ਵਿੱਚ ਬਲੈਕ ਫੰਗਸ ਦੇ 4 ਤੇ ਬਠਿੰਡਾ ਵਿੱਚ 5 ਮਾਮਲੇ ਸਾਹਮਣੇ ਆਏ ਹਨ। ਜਲੰਧਰ ਵਿੱਚ 11 ਵਿੱਚੋਂ 9 ਸ਼ੁਗਰ ਦੇ ਮਰੀਜ਼ਾਂ ਵਿੱਚ ਵ੍ਹਾਈਟ ਫੰਗਸ ਦੇ ਲੱਛਣ ਮਿਲੇ ਹਨ। ਬਠਿੰਡਾ ਦੇ ਮਾਮਲਿਆਂ ਵਿੱਚ 3 ਮਹਿਲਾਵਾਂ ਤੇ 2 ਪੁਰਸ਼ ਮਰੀਜ਼ ਸ਼ਾਮਲ ਹਨ।
ਭੁਚੋ ਮੰਡੀ ਸਥਿਤ ਆਦੇਸ਼ ਹਸਪਤਾਲ ਵਿੱਚ 5 ਵਿੱਚੋਂ 4 ਮਰੀਜ਼ਾਂ ਦੀ ਸਰਜਰੀ ਹੋ ਚੁੱਕੀ ਹੈ, ਜਦਕਿ ਇੱਕ ਮਰੀਜ਼ ਵਾਪਸ ਘਰ ਚਲਾ ਗਿਆ। ਲੁਧਿਆਣਾ ਵਿੱਚ ਹੁਣ ਤਕ 33, ਬਠਿੰਡਾ 25, ਅੰਮ੍ਰਿਤਸਰ 17, ਜਲੰਧਰ 18, ਪਟਿਆਲਾ 14, ਮੁਕਤਸਰ 2 ਤੇ ਮੋਗਾ 1 ਵਿੱਚ ਇੱਕ ਕੇਸ ਮਿਲ ਚੁੱਕਿਆ ਹੈ। ਹੁਣ ਤਕ ਕੁੱਲ੍ਹ 110 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਮਾਹਿਰਾਂ ਮੁਤਾਬਕ ਇਹ ਇਕ ਅਜਿਹੀ ਇਨਫੈਕਸ਼ਨ ਹੈ ਜੋ ਕੋਰੋਨਾ ਤੋਂ ਪਹਿਲਾਂ ਵੀ ਮੌਜੂਦ ਸੀ। ਨੀਤੀ ਆਯੋਗ ਦੇ ਮੈਂਬਰ ਵੀਕੇ ਪੌਲ ਨੇ ਕਿਹਾ ਬਲੈਕ ਫੰਗਸ ਸ਼ੂਗਰ ਦੇ ਮਰੀਜ਼ਾਂ ਲਈ ਘਾਤਕ ਸਾਬਿਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੇਕਾਬੂ ਸ਼ੂਗਰ ਤੇ ਕੁਝ ਹੋਰ ਬਿਮਾਰੀਆਂ ਦੇ ਸੁਮੇਲ ਤੋਂ ਬਾਅਦ ਬਲੈਕ ਫੰਗਸ ਹੋਣ ਦਾ ਖਤਰਾ ਰਹਿੰਦਾ ਹੈ।
ਏਮਜ਼ ਦੇ ਡਾਕਟਰਾਂ ਮੁਤਾਬਕ ਸ਼ੂਗਰ, ਕੋਲਡ ਆਕਸੀਜਨ, ਬਿਨਾਂ ਧੋਤੇ ਮਾਸਕ ਪਹਿਣਨਾ ਆਦਿ ਬਲੈਕ ਫੰਗਸ ਦੇ ਕੇਸਾਂ 'ਚ ਵਾਧੇ ਦੇ ਕਾਰਨ ਹਨ। ਏਮਜ਼ ਦੇ ਡਾਕਟਰ ਨਿਖਿਲ ਟੰਡਨ ਮੁਤਾਬਕ ਤੰਦਰੁਸਤ ਲੋਕਾਂ ਨੂੰ ਇਸ ਲਾਗ ਬਾਰੇ ਚਿੰਤਤ ਹੋਣ ਦੀ ਲੋੜ ਨਹੀਂ। ਸਿਰਫ ਘੱਟ ਇਮਿਊਨਿਟੀ ਵਾਲਿਆਂ ਲਈ ਇਹ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਇਮਿਊਨਿਟੀ ਨੂੰ ਪਹਿਲੀ ਲਹਿਰ ਦੇ ਮੁਕਾਬਲੇ ਜ਼ਿਆਦਾ ਢਾਹ ਲਾਈ ਹੋਵੇ। ਇਸ ਤੋਂ ਇਲਾਵਾ ਇਸ ਵੇਵ 'ਚ ਸਟੀਰੌਇਡਸ ਦੀ ਵਰਤੋਂ ਵੀ ਜ਼ਿਆਦਾ ਹੋਈ ਹੈ। ਪਰ ਫਿਰ ਵੀ ਸੰਪੂਰਨ ਜਾਂਚ ਤੋਂ ਬਿਨਾਂ ਯਕੀਨੀ ਤੌਰ 'ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ।
- - - - - - - - - Advertisement - - - - - - - - -