- Home
-
ਖ਼ਬਰਾਂ
-
ਪੰਜਾਬ
Breaking News LIVE: ਪੂਰੇ ਪੰਜਾਬ ਵਿੱਚ ਪਾਬੰਦੀਆਂ ਦਾ ਐਲਾਨ, ਸਿਆਸੀ ਇਕੱਠਾਂ 'ਤੇ ਰੋਕ
Breaking News LIVE: ਪੂਰੇ ਪੰਜਾਬ ਵਿੱਚ ਪਾਬੰਦੀਆਂ ਦਾ ਐਲਾਨ, ਸਿਆਸੀ ਇਕੱਠਾਂ 'ਤੇ ਰੋਕ
Punjab Breaking News, 7 April 2021 LIVE Updates:ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਵਿੱਚ ਹੋਰ ਸਖਤੀ ਕੀਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਸਿਆਸੀ ਇਕੱਠ 'ਤੇ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਹਨ। ਉਲੰਘਣਾ ਕਰਨ ਵਾਲੇ ਖਿਲਾਫ ਡੀਐਮਏ ਤੇ ਮਹਾਂਮਾਰੀ ਐਕਟ ਤਹਿਤ ਮਾਮਲਾ ਦਰਜ ਹੋਵੇਗਾ।
ਏਬੀਪੀ ਸਾਂਝਾ
Last Updated:
07 Apr 2021 10:51 AM
30 ਅਪ੍ਰੈਲ ਤਕ ਰਾਜਨੀਤਕ ਰੈਲੀਆਂ 'ਤੇ ਪੂਰਨ ਤਰ੍ਹਾਂ ਪਾਬੰਦੀ ਲਾਉਣ ਦੇ ਆਦੇਸ਼
-30 ਅਪ੍ਰੈਲ ਤਕ ਰਾਜਨੀਤਕ ਰੈਲੀਆਂ 'ਤੇ ਪੂਰਨ ਤਰ੍ਹਾਂ ਪਾਬੰਦੀ ਲਾਉਣ ਦੇ ਆਦੇਸ਼।
-ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਡੀਐਮਏ ਤੇ ਮਹਾਂਮਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ।
-ਬੁੱਧਵਾਰ ਤੋਂ ਪੂਰੇ ਪੰਜਾਬ 'ਚ ਨਾਈਟ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਹੈ। ਨਾਈਟ ਕਰਫ਼ਿਊ ਰਾਤ 9 ਤੋਂ ਸਵੇਰੇ 5 ਵਜੇ ਤਕ ਜਾਰੀ ਰਹੇਗਾ। ਇਸ ਤੋਂ ਪਹਿਲਾਂ ਸੂਬੇ ਦੇ 12 ਜ਼ਿਲ੍ਹਿਆਂ 'ਚ ਨਾਈਕ ਕਰਫ਼ਿਊ ਲਾਇਆ ਗਿਆ ਸੀ।
-ਅੰਤਮ ਸੰਸਕਾਰ ਤੇ ਵਿਆਹ ਸਮਾਗਮਾਂ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਘਟਾ ਕੇ ਬੰਦ ਥਾਂ 'ਤੇ 50 ਤੇ ਖੁੱਲ੍ਹੀ ਥਾਂ 'ਤੇ 100 ਕਰ ਦਿੱਤੀ ਗਈ ਹੈ।
-ਦਫ਼ਤਰ 'ਚ ਹਾਜ਼ਰ ਸਾਰੇ ਸਰਕਾਰੀ ਕਰਮਚਾਰੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
-ਸਕੂਲ, ਕਾਲਜ ਤੇ ਹੋਰ ਵਿਦਿਅਕ ਸੰਸਥਾਵਾਂ ਨੂੰ 30 ਅਪ੍ਰੈਲ ਤਕ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
-ਦੁਕਾਨਾਂ ਤੇ ਮਾਲਜ਼ ਲਈ ਵੀ ਆਦੇਸ਼ ਜਾਰੀ ਕੀਤੇ ਗਏ ਹਨ। ਕਿਸੇ ਵੀ ਦੁਕਾਨ 'ਚ ਇੱਕ ਸਮੇਂ 'ਚ ਸਿਰਫ਼ 10 ਲੋਕਾਂ ਦੇ ਇਕੱਤਰ ਹੋਣ ਦੀ ਮਨਜ਼ੂਰੀ ਦਿੱਤੀ ਹੈ। ਉੱਥੇ ਹੀ ਮਾਲ 'ਚ ਇੱਕ ਸਮੇਂ 'ਚ 100 ਤੋਂ ਵੱਧ ਲੋਕਾਂ ਨੂੰ ਐਂਟਰੀ ਨਹੀਂ ਮਿਲੇਗਾ।
ਨਾਈਟ ਕਰਫ਼ਿਊ ਪੂਰੇ ਪੰਜਾਬ ਵਿੱਚ
ਨਾਈਟ ਕਰਫ਼ਿਊ ਪੂਰੇ ਪ੍ਰਦੇਸ਼ ਵਿਚ ਲਾਉਣ ਸਮੇਤ 30 ਅਪ੍ਰੈਲ ਤੱਕ ਸਖ਼ਤੀਆਂ ਲਾਗੂ ਰਹਿਣਗੀਆਂ। ਖ਼ੁਸ਼ੀ ਤੇ ਗ਼ਮੀ ਮੌਕੇ ਹੋਣ ਵਾਲੇ ਇਕੱਠ ਬਾਹਰੀ ਤੌਰ 'ਤੇ 100 ਤੱਕ ਸੀਮਤ ਰਹਿਣਗੇ ਅੰਦਰੂਨੀ ਤੌਰ 'ਤੇ 50 ਲੋਕ ਇਕੱਠੇ ਹੋਣ ਸਕਣਗੇ। ਮਾਸਕ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਲਾਜ਼ਮੀ ਹੋਵੇਗਾ।
ਪੰਜਾਬ ਵਿੱਚ ਹੋਰ ਸਖਤੀ
ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਵਿੱਚ ਹੋਰ ਸਖਤੀ ਕੀਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਸਿਆਸੀ ਇਕੱਠ 'ਤੇ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਹਨ। ਉਲੰਘਣਾ ਕਰਨ ਵਾਲੇ ਖਿਲਾਫ ਡੀਐਮਏ ਤੇ ਮਹਾਂਮਾਰੀ ਐਕਟ ਤਹਿਤ ਮਾਮਲਾ ਦਰਜ ਹੋਵੇਗਾ।
ਹਰਿਆਣਾ -
ਹਰਿਆਣਾ -
-ਸਕੂਲ ਤੇ ਕਾਲਜ ਖੁੱਲ੍ਹੇ ਹਨ, ਹਾਲਾਂਕਿ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।
-ਜਨਤਕ ਸਮਾਗਮਾਂ ਅਤੇ ਵਿਆਹਾਂ 'ਚ ਖੁੱਲ੍ਹੀ ਥਾਂ 'ਤੇ 500 ਲੋਕਾਂ ਤੇ 200 ਲੋਕਾਂ ਨੂੰ ਬੰਦ ਥਾਂ 'ਤੇ ਸ਼ਾਮਲ ਹੋਣ ਦੀ ਮਨਜ਼ੂਰੀ ਹੈ।
ਚੰਡੀਗੜ੍ਹ -
ਚੰਡੀਗੜ੍ਹ -
-ਰਾਤ 11 ਵਜੇ ਤਕ ਰੈਸਟੋਰੈਂਟਾਂ ਅਤੇ ਪੱਬਾਂ ਨੂੰ ਬੰਦ ਕਰਨਾ ਪਵੇਗਾ। ਸਿਰਫ਼ 50 ਲੋਕਾਂ ਨੂੰ ਅੰਦਰ ਰਹਿਣ ਦੀ ਮਨਜ਼ੂਰੀ ਹੈ।
-ਸਕੂਲ-ਕਾਲਜ 10 ਅਪ੍ਰੈਲ ਤਕ ਬੰਦ ਹਨ।
ਦਿੱਲੀ -
ਦਿੱਲੀ -
-ਸਾਰੇ ਸਕੂਲ-ਕਾਲਜ ਬੰਦ ਰਹਿਣਗੇ। ਸਿਰਫ਼ ਜਿੱਥੇ ਪ੍ਰੈਕਟਿਕਲਸ ਚੱਲ ਰਹੇ ਹਨ, ਉਹ ਸਕੂਲ ਖੁੱਲ੍ਹੇ ਰਹਿਣਗੇ।
-ਜਨਤਕ ਸਮਾਗਮਾਂ ਤੇ ਵਿਆਹ 'ਚ ਖੁੱਲ੍ਹੀ ਥਾਂ 'ਚ 200 ਲੋਕ ਅਤੇ ਬੰਦ ਥਾਂ 'ਚ 100 ਲੋਕਾਂ ਦੇ ਸ਼ਾਮਲ ਹੋਣ ਮਨਜ਼ੂਰੀ ਹੈ।
ਪੰਜਾਬ ਵਿੱਚ ਸਖਤੀ
ਪੰਜਾਬ -
-ਸੂਬੇ ਦੇ 11 ਜ਼ਿਲ੍ਹਿਆਂ 'ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਨਾਈਟ ਕਰਫ਼ਿਊ ਲਾਗੂ ਹੈ।
-ਬੈਠ ਕੇ ਖਾਣ ਲਈ ਰੈਸਟੋਰੈਂਟ ਅਤੇ ਪੱਬ ਬੰਦ ਕਰ ਦਿੱਤੇ ਗਏ ਹਨ। ਹਾਲਾਂਕਿ ਖਾਣਾ ਪੈਕ ਕਰਵਾਉਣ ਦੀ ਸਹੂਲਤ ਜਾਰੀ ਰਹੇਗੀ।
-ਸਕੂਲ-ਕਾਲਜ ਵੀ ਅਗਲੇ ਹੁਕਮਾਂ ਤਕ ਬੰਦ ਹਨ।
ਮਹਾਰਾਸ਼ਟਰ ਵਿੱਚ ਪਾਬੰਦੀਆਂ
ਮਹਾਰਾਸ਼ਟਰ -
-ਪੂਰੇ ਸੂਬੇ 'ਚ ਵੀਕੈਂਡ 'ਤੇ ਲੌਕਡਾਊਨ ਰਹੇਗਾ। ਨਾਲ ਹੀ ਰਾਤ 8 ਵਜੇ ਤੋਂ ਸਵੇਰੇ 7 ਵਜੇ ਤਕ ਨਾਈਟ ਕਰਫ਼ਿਊ ਲਾਗੂ ਰਹੇਗਾ।
-ਬੈਠ ਕੇ ਖਾਣ ਲਈ ਰੈਸਟੋਰੈਂਟ ਅਤੇ ਪੱਬ ਬੰਦ ਕਰ ਦਿੱਤੇ ਗਏ ਹਨ। ਹਾਲਾਂਕਿ ਖਾਣਾ ਪੈਕ ਕਰਵਾਉਣ ਦੀ ਸਹੂਲਤ ਜਾਰੀ ਰਹੇਗੀ।
-ਸਕੂਲ-ਕਾਲਜ ਬੰਦ।
-ਜਨਤਕ ਪ੍ਰੋਗਰਾਮਾਂ 'ਤੇ ਪਾਬੰਦੀ।
-ਵਿਆਹ ਸਮਾਗਮ 'ਚ ਸਿਰਫ਼ 50 ਲੋਕ ਸ਼ਾਮਲ ਹੋ ਸਕਦੇ ਹਨ।
ਕੋਰੋਨਾ ਦਾ ਕਹਿਰ
ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ ਮਹਾਰਾਸ਼ਟਰ, ਪੰਜਾਬ ਤੇ ਛੱਤੀਸਗੜ੍ਹ ਵਰਗੇ ਸੂਬਿਆਂ 'ਚ ਹਾਲਾਤ ਗੰਭੀਰ ਚਿੰਤਾ ਦਾ ਵਿਸ਼ਾ ਹਨ। ਮਹਾਰਾਸ਼ਟਰ 'ਚ ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ, ਜਦਕਿ ਪੰਜਾਬ ਤੇ ਛੱਤੀਸਗੜ੍ਹ ਜਿਹੇ ਸੂਬਿਆਂ 'ਚ ਲਾਗ ਦੇ ਅਨੁਪਾਤ 'ਚ ਕੋਰੋਨਾ ਮਰੀਜ਼ਾਂ ਦੀ ਮੌਤ ਦੇ ਮਾਮਲੇ ਚਿੰਤਾ ਵਧਾ ਰਹੇ ਹਨ।
ਕੋਰੋਨਾ ਮਾਮਲਿਆਂ ਦੇ ਸਭ ਤੋਂ ਵੱਧ 10 ਜ਼ਿਲ੍ਹਿਆਂ 'ਚੋਂ 7 ਮਹਾਰਾਸ਼ਟਰ ਦੇ
ਛੱਤੀਸਗੜ੍ਹ ਵਰਗੇ ਛੋਟੇ ਸੂਬੇ 'ਚ ਵੀ ਕੋਰੋਨਾ ਬਾਰੇ ਸਥਿਤੀ ਚਿੰਤਾਜਨਕ ਹੁੰਦੀ ਜਾ ਰਹੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਛੱਤੀਸਗੜ੍ਹ ਦਾ ਦੁਰਗ ਜ਼ਿਲ੍ਹਾ ਐਕਟਿਵ ਮਰੀਜ਼ਾਂ ਦੀ ਗਿਣਤੀ ਦੇ ਲਿਹਾਜ਼ ਨਾਲ ਦੇਸ਼ ਦੇ 10 ਸਭ ਤੋਂ ਵੱਧ ਸੰਕਰਮਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ ਹੈ। ਸਭ ਤੋਂ ਵੱਧ ਸੰਕਰਮਿਤ 10 ਜ਼ਿਲ੍ਹਿਆਂ 'ਚੋਂ 7 ਮਹਾਰਾਸ਼ਟਰ ਦੇ ਹਨ।
ਅਗਲੇ 4 ਹਫ਼ਤੇ ਬਹੁਤ ਨਾਜ਼ੁਕ
ਡਾ. ਪੌਲ ਨੇ ਕਿਹਾ ਕਿ ਅਗਲੇ 4 ਹਫ਼ਤੇ ਇਸ ਬਿਮਾਰੀ ਦੇ ਲਿਹਾਜ਼ ਨਾਲ ਬਹੁਤ ਨਾਜ਼ੁਕ ਹਨ। ਅਜਿਹੀ ਸਥਿਤੀ 'ਚ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਕਾਬੂ ਕਰਨ 'ਚ ਆਮ ਲੋਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਦੇਸ਼ ਦੀ ਆਬਾਦੀ ਦੇ ਲਿਹਾਜ਼ ਨਾਲ ਕਾਬੂ ਤੋਂ ਬਾਹਰ ਨਹੀਂ ਕਿਹਾ ਜਾ ਸਕਦਾ, ਪਰ ਜੇ ਲਾਗ ਇਸੇ ਤਰ੍ਹਾਂ ਫੈਲਦੀ ਰਹੀ ਤਾਂ ਦੇਸ਼ ਨੂੰ ਗੰਭੀਰ ਨੁਕਸਾਨ ਹੋਵੇਗਾ। ਬਿਮਾਰੀ ਨਾਲ ਨਜਿੱਠਣ ਦੇ ਤਰੀਕੇ ਉਹੀ ਹਨ, ਜੋ ਪਹਿਲੀ ਲਹਿਰ 'ਚ ਸਨ।
ਦੂਜੀ ਲਹਿਰ ਵੱਧ ਖ਼ਤਰਨਾਕ
ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀਕੇ ਪੌਲ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਕੋਰੋਨਾ ਲਾਗ ਦੀ ਦੂਜੀ ਲਹਿਰ 'ਚ ਇਹ ਮਹਾਂਮਾਰੀ ਪਹਿਲੀ ਲਹਿਰ ਨਾਲੋਂ ਤੇਜ਼ੀ ਨਾਲ ਫੈਲ ਰਹੀ ਹੈ। ਕੁਝ ਸੂਬਿਆਂ 'ਚ ਹਾਲਾਤ ਕਾਫ਼ੀ ਖ਼ਰਾਬ ਹਨ, ਕੁਝ 'ਚ ਘੱਟ ਮਾਮਲੇ ਹਨ, ਪਰ ਇਸ ਬਿਮਾਰੀ ਨੇ ਪੂਰੇ ਦੇਸ਼ 'ਚ ਦਹਿਸ਼ਤ ਮਚਾ ਦਿੱਤੀ ਹੈ।
ਪਿਛੋਕੜ
Punjab Breaking News, 7 April 2021 LIVE Updates: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਪੂਰੇ ਦੇਸ਼ 'ਚ ਡਰ ਤੇ ਸਹਿਮ ਦਾ ਮਾਹੌਲ ਹੈ। ਰੋਜ਼ਾਨਾ ਨਵੇਂ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਵਿਚਕਾਰ ਨੀਤੀ ਕਮਿਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਕੋਰੋਨਾ ਲਾਗ ਦੇ ਮੱਦੇਨਜ਼ਰ ਅਗਲੇ 4 ਹਫ਼ਤੇ ਬਹੁਤ ਨਾਜ਼ੁਕ ਹਨ।
ਪਿਛਲੇ 24 ਘੰਟੇ 'ਚ ਭਾਰਤ ਵਿੱਚ ਕੋਰੋਨਾ ਲਾਗ ਦੇ 97,000 ਨਵੇਂ ਮਾਮਲੇ ਸਾਹਮਣੇ ਆਏ ਹਨ। ਲਗਾਤਾਰ ਵੱਧ ਰਹੇ ਲਾਗ ਦੇ ਮਾਮਲਿਆਂ 'ਚ ਭਾਰਤ ਹੁਣ ਅਮਰੀਕਾ ਤੋਂ ਬਾਅਦ ਦੁਨੀਆ ਦਾ ਦੂਜਾ ਦੇਸ਼ ਬਣ ਗਿਆ ਹੈ। ਅਮਰੀਕਾ 'ਚ ਰੋਜ਼ਾਨਾ 1 ਲੱਖ ਤੋਂ ਵੱਧ ਲਾਗ ਦੇ ਕੇਸ ਸਾਹਮਣੇ ਆ ਰਹੇ ਹਨ।