Breaking News LIVE: ਕੋਰੋਨਾ ਦਾ ਕਦੋਂ ਹੋਏਗਾ ਖਾਤਮਾ! ਵਿਗਿਨੀਆਂ ਨੇ ਦੱਸੀ ਅਸਲ ਤਾਰੀਖ
Punjab Breaking News, 9 April 2021 LIVE Updates: ਕੋਵਿਡ-19 ਬਾਰੇ ਖੋਜ ਕਰ ਰਹੇ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਸ ਕੋਰੋਨਾ ਵਾਇਰਸ ਦੀ ਲਾਗ ਆਉਂਦੀ 15 ਤੋਂ 20 ਅਪ੍ਰੈਲ ਤੱਕ ਸਿਖ਼ਰ ’ਤੇ ਹੋਵੇਗੀ ਤੇ ਮਈ ਮਹੀਨੇ ਦੇ ਅੰਤ ਤੱਕ ਇਹ ਤੇਜ਼ੀ ਨਾਲ ਘਟੇਗੀ। ਜੇ ਵਿਗਿਆਨੀਆਂ ਦੀ ਮੰਨੀਏ, ਤਾਂ ਆਉਣ ਵਾਲਾ ਇੱਕ-ਡੇਢ ਹਫ਼ਤਾ ਕੋਰੋਨਾ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵਧ ਸਕਦੇ ਹਨ।
ਕੋਰੋਨਾ ਦੀ ਦੂਜੀ ਲਹਿਰ ਘਾਤਕ ਹੁੰਦੀ ਜਾ ਰਹੀ ਹੈ। ਭਾਰਤ ਵਿੱਚ ਕੋਵਿਡ-19 ਦੇ ਨਵੇਂ 1,31,968 ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 1,30,60,542 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਵਾਇਰਸ ਕਾਰਨ 780 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,67,642 ਹੋ ਗਈ। ਇਨ੍ਹਾਂ ਮਰਨ ਵਾਲਿਆਂ ਵਿੱਚ 56 ਵਿਅਕਤੀ ਪੰਜਾਬ ਦੇ ਹਨ ਤੇ ਹੁਣ ਤੱਕ ਰਾਜ ਵਿੱਚ ਕਰੋਨਾ ਕਾਰਨ 7334 ਲੋਕਾਂ ਦੀ ਜਾਨ ਜਾ ਚੁੱਕੀ ਹੈ।
· ਭੀੜ ਵਾਲੇ ਸੀਨਜ਼ ਤੇ ਵੱਡੀ ਗਿਣਤੀ ’ਚ ਵਿਅਕਤੀਆਂ ਦੇ ਡਾਂਸ ਵਾਲੇ ਗੀਤਾਂ ਦੀ ਸ਼ੂਟਿੰਗ ਦੀ ਇਜਾਜ਼ਤ ਨਹੀਂ ਹੋਵੇਗੀ।
· ਸ਼ੂਟਿੰਗ ਦੇ ਸੈੱਟਸ ਉੱਤੇ ਪ੍ਰੋਡਕਸ਼ਨ ਤੇ ਪੋਸਟ–ਪ੍ਰੋਡਕਸ਼ਨ ਨਾਲ ਜੁੜੇ ਸਾਰੇ ਦਫ਼ਤਰਾਂ ’ਚ ਲੋਕਾਂ ਲਈ ਲਗਾਤਾਰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
· FWICE ਨੇ ਸੈੱਟਸ ਤੇ ਪ੍ਰੋਡਕਸ਼ਨ ਨਾਲ ਜੁੜੀਆਂ ਥਾਵਾਂ ਉੱਤੇ ਗਾਈਡਲਾਈਨਜ਼ ਦੀ ਪਾਲਣਾ ਕਰਵਾਉਣ ਤੇ ਨਿਗਰਾਨੀ ਰੱਖਣ ਲਈ ਇੱਕ ਮੌਨੀਟਰਿੰਗ ਟੀਮ ਦਾ ਗਠਨ ਕੀਤਾ ਹੈ।
· ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਪ੍ਰੋਡਕਸ਼ਨ ਯੂਨਿਟ ਉੱਤੇ FWICE ਵੱਲੋਂ ਦੰਡਾਤਮਕ ਕਾਰਵਾਈ ਕੀਤੀ ਜਾਵੇਗੀ।
ਦੇਸ਼ ਦੇ ਕਈ ਸੂਬਿਆਂ 'ਚ ਵੈਕਸੀਨ ਦੀ ਕਮੀ ਹੋ ਰਹੀ ਹੈ। ਸੂਬਾ ਸਰਕਾਰਾਂ ਲਗਾਤਾਰ ਕੇਂਦਰ ਤੋਂ ਵੈਕਸੀਨ ਦੀ ਮੰਗ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖੇਤਰ ਵਾਰਾਣਸੀ 'ਚ ਕੋਵਿਡ ਵੈਕਸੀਨ ਦੀ ਕਮੀ ਦੇ ਚੱਲਦਿਆਂ ਕਰੀਬ 60 ਫੀਸਦ ਸਰਕਾਰੀ ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਗਏ ਹਨ। ਵਾਰਾਣਸੀ 'ਚ 66 ਸਰਕਾਰੀ ਟੀਕਾਕਰਨ ਕੇਂਦਰਾਂ 'ਚੋਂ ਸਿਰਫ 25 'ਤੇ ਹੀ ਟੀਕਾਕਰਨ ਹੋ ਰਿਹਾ ਹੈ।
ਮੁੰਬਈ ਦੇ 25 ਹਸਪਤਾਲਾਂ 'ਚ ਟੀਕੇ ਦੀ ਖੁਰਾਕ ਨਹੀਂ ਦਿੱਤੀ ਜਾ ਸਕੀ ਹੈ। ਬੀਐਮਸੀ ਨੇ ਦਾਅਵਾ ਕੀਤਾ ਕਿ ਵੀਰਵਾਰ ਟੀਕੇ ਦੀ ਕਮੀ ਕਾਰਨ ਮੁੰਬਈ ਦੇ 25 ਨਿੱਜੀ ਹਸਪਤਾਲਾਂ 'ਚ ਲੋਕਾਂ ਨੂੰ ਟੀਕੇ ਦੀ ਖੁਰਾਕ ਨਹੀਂ ਦਿੱਤੀ ਜਾ ਸਕੀ।
ਦੇਸ਼ ਵਿੱਚ ਅਜੇ ਲੌਕਡਾਊਨ ਨਹੀਂ ਲੱਗੇਗਾ। ਇਹ ਦਾਅਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਮੁੱਖ ਮੰਤਰੀਆਂ ਨਾਲ ਕੋਰੋਨਾਵਾਇਰਸ ਦੇ ਜਾਇਜ਼ੇ ਲਈ ਕੀਤੀ ਮੀਟਿੰਗ ਵਿੱਚ ਕਿਹਾ ਕਿ ਅਜੇ ਲੌਕਡਾਉਨ ਲਾਉਣ ਦੇ ਹਾਲਤ ਨਹੀਂ ਬਣੇ। ਇਸ ਲਈ ਸੂਬਾ ਸਰਕਾਰਾਂ ਢੁਕਵੇਂ ਕਦਮ ਉਠਾਉਣ। ਪੂਰਨ ਲੌਕਡਾਉਨ ਵਾਲੀ ਹਲਾਤ ਨਹੀਂ ਹੈ।
ਪਿਛੋਕੜ
Punjab Breaking News, 9 April 2021 LIVE Updates: ਦੇਸ਼ 'ਚ ਹਰ ਦਿਨ ਸਵਾ ਲੱਖ ਤੋਂ ਜ਼ਿਆਦਾ ਕੋਰੋਨਾ ਕੇਸ ਵਧ ਰਹੇ ਹਨ। ਕੋਰੋਨਾ ਮਹਾਮਾਰੀ ਖਿਲਾਫ ਵੈਕਸੀਨੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਅਪ੍ਰੈਲ 'ਚ ਇੱਕ ਦਿਨ 'ਚ ਵੈਕਸੀਨ ਦੀ ਡੋਜ਼ ਦੇਣ ਦਾ ਅੰਕੜਾ 36 ਲੱਖ ਤਕ ਪਹੁੰਚ ਗਿਆ ਹੈ।
ਇਸ ਦਰਮਿਆਨ ਜਾਣਕਾਰੀ ਮਿਲੀ ਹੈ ਕਿ ਭਾਰਤ ਕੋਲ ਵੈਕਸੀਨ ਦਾ ਸਟੌਕ ਸਿਰਫ 5.5 ਦਿਨਾਂ ਦਾ ਬਚਿਆ ਹੈ। ਯਾਨੀ ਲਗਪਗ ਇੱਕ ਹਫਤੇ ਲਈ ਹੀ ਸੂਬਿਆਂ ਨੂੰ ਵੈਕਸੀਨ ਦੀ ਸਪਲਾਈ ਕੀਤੀ ਜਾ ਸਕਦੀ ਹੈ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਭਾਰਤ ਕੋਲ ਵੈਕਸੀਨ ਦਾ ਟੋਟਲ ਸਟੌਕ ਕਰੀਬ 19.6 ਮਿਲੀਅਨ ਯਾਨੀ ਇਕ ਕਰੋੜ 96 ਲੱਖ ਡੋਜ਼ ਬਚੀ ਹੈ। ਜੇਕਰ ਹਰ ਦਿਨ 36 ਲੱਖ ਡੋਜ਼ ਦਿੱਤੀ ਜਾਵੇ ਤਾਂ ਇਹ ਸਟੌਕ ਅਗਲੇ 5.5 ਦਿਨਾਂ ਤਕ ਹੀ ਚੱਲ ਸਕੇਗਾ।
ਹਾਲਾਂਕਿ ਚੰਗੀ ਗੱਲ ਇਹ ਹੈ ਕਿ ਅਗਲੇ ਇਕ ਹਫਤੇ ਤਕ ਵੈਕਸੀਨ ਦੀ ਨਵੀਂ ਖੇਪ ਪ੍ਰਾਪਤ ਹੋਣ ਵਾਲੀ ਹੈ। ਜੇਕਰ ਵੈਕਸੀਨੇਸ਼ਨ ਦੀ ਸਪੀਡ ਨੂੰ ਅੱਗੇ ਵਧਾਇਆ ਗਿਆ ਤਾਂ ਕਈ ਸੂਬਿਆਂ 'ਚ ਵੈਕਸੀਨ ਦੀ ਕਮੀ ਹੋ ਸਕਦੀ ਹੈ। ਅਜੇ ਫਿਲਹਾਲ ਭਾਰਤ 'ਚ 45 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ।
ਦੇਸ਼ ਦੇ ਕਈ ਸੂਬਿਆਂ 'ਚ ਵੈਕਸੀਨ ਦੀ ਕਮੀ ਹੋ ਰਹੀ ਹੈ। ਸੂਬਾ ਸਰਕਾਰਾਂ ਲਗਾਤਾਰ ਕੇਂਦਰ ਤੋਂ ਵੈਕਸੀਨ ਦੀ ਮੰਗ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖੇਤਰ ਵਾਰਾਣਸੀ 'ਚ ਕੋਵਿਡ ਵੈਕਸੀਨ ਦੀ ਕਮੀ ਦੇ ਚੱਲਦਿਆਂ ਕਰੀਬ 60 ਫੀਸਦ ਸਰਕਾਰੀ ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਗਏ ਹਨ। ਵਾਰਾਣਸੀ 'ਚ 66 ਸਰਕਾਰੀ ਟੀਕਾਕਰਨ ਕੇਂਦਰਾਂ 'ਚੋਂ ਸਿਰਫ 25 'ਤੇ ਹੀ ਟੀਕਾਕਰਨ ਹੋ ਰਿਹਾ ਹੈ।
ਮੁੰਬਈ ਦੇ 25 ਹਸਪਤਾਲਾਂ 'ਚ ਟੀਕੇ ਦੀ ਖੁਰਾਕ ਨਹੀਂ ਦਿੱਤੀ ਜਾ ਸਕੀ ਹੈ। ਬੀਐਮਸੀ ਨੇ ਦਾਅਵਾ ਕੀਤਾ ਕਿ ਵੀਰਵਾਰ ਟੀਕੇ ਦੀ ਕਮੀ ਕਾਰਨ ਮੁੰਬਈ ਦੇ 25 ਨਿੱਜੀ ਹਸਪਤਾਲਾਂ 'ਚ ਲੋਕਾਂ ਨੂੰ ਟੀਕੇ ਦੀ ਖੁਰਾਕ ਨਹੀਂ ਦਿੱਤੀ ਜਾ ਸਕੀ।
- - - - - - - - - Advertisement - - - - - - - - -