Breaking News LIVE: ਕੋਰੋਨਾ ਦੇ ਕਹਿਰ 'ਚ ਭਾਰਤ ਲਈ ਵੱਡੀ ਰਾਹਤ ਦੀ ਖਬਰ, ਹੁਣ ਹੋਏਗਾ ਕੋਰੋਨਾ ਦਾ ਨਾਸ
Punjab Breaking News, 13 April 2021 LIVE Updates: ਕੋਰੋਨਾ ਦੇ ਕਹਿਰ ਵਿੱਚ ਰਾਹਤ ਦੀ ਖਬਰ ਆਈ ਹੈ। ਭਾਰਤ ਨੇ ਰੂਸ ਵਿਚ ਕੋਵਿਡ-19 ਦੇ ਵਿਰੁੱਧ ਤਿਆਰ ਕੀਤੇ ਟੀਕੇ ਸਪੁਤਨਿਕ-v ਨੂੰ ਐਮਰਜੈਂਸੀ ਵਰਤੋਂ ਲਈ ਸ਼ਰਤ ਨਾਲ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਨਸ਼ੀਲੀਆਂ ਦਵਾਈਆਂ ਦੇ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਦੀ ਸਬਜੈਕਟ ਐਕਸਪਰਟ ਕਮੇਟੀ (ਐਸਈਸੀ) ਨੇ ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ ਵਧ ਰਹੇ ਮਾਮਲਿਆਂ ਦੇ ਵਿਚਕਾਰ ਇਸ ਟੀਕੇ ਦੀ ਵਰਤੋਂ ਸਬੰਧੀ ਇਹ ਫੈਸਲਾ ਲਿਆ ਹੈ।
ਗੁਆਂਢੀ ਸੂਬੇ ਪੰਜਾਬ ਦੇ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਸੂਬੇ 'ਚ ਪ੍ਰੇਸ਼ਾਨੀਆਂ ਵੱਧ ਗਈਆਂ ਹਨ। ਅਜਿਹੇ 'ਚ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਪਹਿਲਾਂ ਹੀ 21 ਅਪ੍ਰੈਲ ਤਕ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਚੁੱਕੀ ਹੈ। ਸਰਕਾਰ ਨੇ ਮੈਰਿਜ ਹਾਲ (ਇਨਡੋਰ) 'ਚ ਹੋਣ ਵਾਲੇ ਵਿਆਹ ਸਮਾਗਮਾਂ 'ਚ 50 ਤੋਂ ਵੱਧ ਲੋਕਾਂ ਅਤੇ ਖੁੱਲੀਆਂ ਥਾਂਵਾਂ 'ਤੇ ਹੋਣ ਵਾਲੇ ਸਮਾਗਮਾਂ 'ਚ 200 ਤੋਂ ਵੱਧ ਲੋਕਾਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਅੰਤਮ ਸੰਸਕਾਰ 'ਚ ਸਿਰਫ਼ 50 ਲੋਕ ਹੀ ਸ਼ਾਮਲ ਹੋ ਸਕਣਗੇ।
ਦੇਸ਼ ’ਚ ਹੁਣ ਤਕ ਕੋਰੋਨਾ ਦੇ ਕੁਲ 1,36,89,453 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 12,64,698 ਐਕਟਿਵ ਕੇਸ ਹਨ, ਮਤਲਬ ਉਨ੍ਹਾਂ ਦਾ ਹਸਪਤਾਲ ਜਾਂ ਘਰ ’ਚ ਇਲਾਜ ਚੱਲ ਰਿਹਾ ਹੈ। ਕੋਰੋਨਾ ਕਾਰਨ 1,71,058 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕੁਲ 1,22,53,697 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।
ਕੋਰੋਨਾ ਦੇ ਕਹਿਰ ਵਿੱਚ ਰਾਹਤ ਦੀ ਖਬਰ ਆਈ ਹੈ। ਭਾਰਤ ਨੇ ਰੂਸ ਵਿਚ ਕੋਵਿਡ-19 ਦੇ ਵਿਰੁੱਧ ਤਿਆਰ ਕੀਤੇ ਟੀਕੇ ਸਪੁਤਨਿਕ-v ਨੂੰ ਐਮਰਜੈਂਸੀ ਵਰਤੋਂ ਲਈ ਸ਼ਰਤ ਨਾਲ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਨਸ਼ੀਲੀਆਂ ਦਵਾਈਆਂ ਦੇ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਦੀ ਸਬਜੈਕਟ ਐਕਸਪਰਟ ਕਮੇਟੀ (ਐਸਈਸੀ) ਨੇ ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ ਵਧ ਰਹੇ ਮਾਮਲਿਆਂ ਦੇ ਵਿਚਕਾਰ ਇਸ ਟੀਕੇ ਦੀ ਵਰਤੋਂ ਸਬੰਧੀ ਇਹ ਫੈਸਲਾ ਲਿਆ ਹੈ।
ਪਿਛੋਕੜ
Punjab Breaking News, 13 April 2021 LIVE Updates: ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਪੰਜਾ ਸਾਹਿਬ ਨਹੀਂ ਪਹੁੰਚ ਸਕਿਆ। ਇਹ ਜੱਥਾ ਪਾਕਿਸਤਾਨ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਕਾਰਨ ਅਟਾਰੀ ਸਰਹੱਦ 'ਤੇ ਫਸਿਆ ਹੋਇਆ ਹੈ ਤੇ ਅੱਗੇ ਨਹੀਂ ਵਧ ਸਕਿਆ। ਹਸਨ ਅਬਦਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਾ ਹੋਣ ਕਾਰਨ ਇਨ੍ਹਾਂ ਸ਼ਰਧਾਲੂਆਂ ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਲਿਆਂਦਾ ਗਿਆ।
ਉਧਰ ਭਾਰਤੀ ਹਾਈ ਕਮਿਸ਼ਨ ਲਗਾਤਾਰ ਇਨ੍ਹਾਂ ਸ਼ਰਧਾਲੂਆਂ ਦੇ ਸੰਪਰਕ ਵਿੱਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਨੂੰ ਇਨ੍ਹਾਂ ਸ਼ਰਧਾਲੂਆਂ ਲਈ ਵਧੀਆ ਪ੍ਰਬੰਧ ਕਰਨ ਲਈ ਕਿਹਾ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਸ਼ਰਧਾਲੂਆਂ ਨੇ ਪੰਜ ਸਾਹਿਬ ਪਹੁੰਚਣਾ ਸੀ, ਪਰ ਉਹ ਰਸਤੇ ਬੰਦ ਹੋਣ ਕਾਰਨ ਉੱਥੇ ਨਹੀਂ ਜਾ ਸਕੇ। ਭਾਰਤੀ ਹਾਈ ਕਮਿਸ਼ਨ ਸ਼ਰਧਾਲੂਆਂ ਦੇ ਸੰਪਰਕ ਵਿੱਚ ਹੈ। ਸੂਤਰਾਂ ਨੇ ਦੱਸਿਆ ਹੈ ਕਿ ਤਹਿਰੀਕ-ਏ-ਲੈਬਿਕ ਪਾਕਿਸਤਾਨ ਦੇ ਕਾਰਕੁਨ ਵਿਰੋਧ ਕਰ ਰਹੇ ਹਨ, ਇਸ ਕਰਕੇ ਸ਼ਰਧਾਲੂਆਂ ਦੀ ਆਵਾਜਾਈ ਸੰਭਵ ਨਹੀਂ।
ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤੀ ਸਿੱਖਾਂ ਦਾ ਇਹ ਜੱਥਾ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਦੇ ਵੱਖ-ਵੱਖ ਸਿੱਖ ਤੀਰਥ ਕੇਂਦਰਾਂ ਦਾ ਦੌਰਾ ਕਰੇਗਾ। ਇਨ੍ਹਾਂ ਸਾਰੇ ਯਾਤਰੀਆਂ ਦੀ ਪਾਕਿਸਤਾਨ ਜਾਣ ਤੋਂ ਪਹਿਲਾਂ ਕੋਰੋਨਾ ਜਾਂਚ ਕੀਤੀ ਗਈ ਸੀ। ਜਾਂਚ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਦਰਸ਼ਨਾਂ ਲਈ ਭੇਜਿਆ ਗਿਆ ਸੀ।
ਦੱਸ ਦੇਈਏ ਕਿ ਪਾਕਿਸਤਾਨ ਦੀ ਪੁਲਿਸ ਨੇ ਟੀਐਲਪੀ ਦੇ ਵੱਡੇ ਨੇਤਾ ਨੂੰ ਗ੍ਰਿਫਤਾਰ ਕੀਤਾ ਹੈ। ਸਮਰਥਕ ਆਪਣੇ ਨੇਤਾ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਸ ਕਾਰਨ ਬਹੁਤ ਸਾਰੀਆਂ ਸੜਕਾਂ ਬੰਦ ਹਨ।
- - - - - - - - - Advertisement - - - - - - - - -