Breaking News LIVE: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਕੇਜਰੀਵਾਲ ਦਾ ਵੱਡਾ ਐਲਾਨ

Punjab Breaking News, 15 April 2021 LIVE Updates: ਕੋਰੋਨਾ ਦੀ ਬੇਕਾਬੂ ਰਫ਼ਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਦੁਨੀਆ ਵਿਚ ਹਰ ਦਿਨ ਸਭ ਤੋਂ ਵੱਧ ਕੇਸ ਭਾਰਤ ਆ ਰਹੇ ਹਨ। ਸੰਕਰਮਣ ਦੇ ਨਵੇਂ ਕੇਸਾਂ ਦੀ ਗਿਣਤੀ ਹੁਣ ਦੋ ਲੱਖ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 200739 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਤੇ 1038 ਵਿਅਕਤੀਆਂ ਦੀ ਮੌਤ ਹੋਈ ਹੈ। ਹਾਲਾਂਕਿ 93,528 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ।

ਏਬੀਪੀ ਸਾਂਝਾ Last Updated: 15 Apr 2021 09:12 AM
ਦਿੱਲੀ 'ਚ ਸਖਤੀ

ਕੋਵਿਡ-19 ਦੇ ਕੇਸ ਵਧਣ ਕਰਕੇ ਦਿੱਲੀ 'ਚ ਸਖ਼ਤੀ, ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਲਾਗੂ ਕੀਤਾ ਵੀਕੈਂਡ ਕਰਫਿਊ, ਜਿੰਮ, ਸਪਾ ਤੇ ਮਾਲ ਬੰਦ ਰਹਿਣਗੇ।

ਕੋਰੋਨਾ ਦਾ ਕਹਿਰ

ਬਰਨਾਲਾ -1, ਬਠਿੰਡਾ -3 ਫਾਜ਼ਿਲਕਾ -4, ਫਿਰੋਜ਼ਪੁਰ -1, ਗੁਰਦਾਸਪੁਰ -2, ਹੁਸ਼ਿਆਰਪੁਰ -4, ਜਲੰਧਰ -7, ਕਪੂਰਥਲਾ -3, ਲੁਧਿਆਣਾ -6, ਮੋਗਾ 2, ਐਸ.ਏ.ਐਸ.ਨਗਰ -3, ਮੁਕਤਸਰ -1, ਪਠਾਨਕੋਟ -2, ਪਟਿਆਲਾ -6, ਸੰਗਰੂਰ -2, ਐਸ ਬੀ ਐਸ ਨਗਰ -3 ਅਤੇ ਤਰਨ ਤਰਨ -2 ਲੋਕਾਂ ਦੀ ਮੌਤ ਹੋਈ ਹੈ।

ਪਿਛੋਕੜ

Punjab Breaking News, 15 April 2021 LIVE Updates: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ। ਬੁੱਧਵਾਰ ਸੂਬੇ 'ਚ 63 ਹੋਰ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਜਦਕਿ 3,329 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 28250 ਹੋ ਗਈ ਹੈ। ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 7,672 ਹੋ ਗਈ ਹੈ।



ਸੂਬੇ 'ਚ 374 ਮਰੀਜ਼ ਆਕਸੀਜਨ ਸਪੋਰਟ 'ਤੇ ਹਨ ਜਦਕਿ 51 ਮਰੀਜ਼ ਵੈਂਟੀਲੇਟਰ 'ਤੇ ਹਨ। ਰਾਹਤ ਦੀ ਗੱਲ ਇਹ ਹੈ ਕਿ 2,46,583 ਮਰੀਜ਼ ਸਿਹਤਯਾਬ ਵੀ ਚੁੱਕੇ ਹਨ। ਪਿਛਲੇ 24 ਘੰਟਿਆ ਦੌਰਾਨ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 11 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਬਰਨਾਲਾ -1, ਬਠਿੰਡਾ -3 ਫਾਜ਼ਿਲਕਾ -4, ਫਿਰੋਜ਼ਪੁਰ -1, ਗੁਰਦਾਸਪੁਰ -2, ਹੁਸ਼ਿਆਰਪੁਰ -4, ਜਲੰਧਰ -7, ਕਪੂਰਥਲਾ -3, ਲੁਧਿਆਣਾ -6, ਮੋਗਾ 2, ਐਸ.ਏ.ਐਸ.ਨਗਰ -3, ਮੁਕਤਸਰ -1, ਪਠਾਨਕੋਟ -2, ਪਟਿਆਲਾ -6, ਸੰਗਰੂਰ -2, ਐਸ ਬੀ ਐਸ ਨਗਰ -3 ਅਤੇ ਤਰਨ ਤਰਨ -2 ਲੋਕਾਂ ਦੀ ਮੌਤ ਹੋਈ ਹੈ।



ਪੰਜਾਬ ਵਿੱਚ ਹੁਣ ਤੱਕ 6,44,0181 ਸੈਂਪਲ ਲਏ ਗਏ ਹਨ। ਬੁੱਧਵਾਰ 32,242 ਨਮੂਨੇ ਲਏ ਗਏ। ਪੰਜਾਬ ਵਿੱਚ ਕੁੱਲ੍ਹ ਪੌਜ਼ੇਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 2,82,505 ਹੈ। ਇਕ ਵਾਰ ਕੋਰੋਨਾ ਦੀ ਰਫਤਾਰ ਮੱਠੀ ਪੈ ਗਈ ਸੀ ਤੇ ਲੋਕਾਂ ਨੇ ਸੁਖ ਦਾ ਸਾਹ ਲਿਆ ਸੀ ਕਿ ਹੁਣ ਇਸ ਮਹਾਮਾਰੀ ਤੋਂ ਛੁਟਕਾਰਾ ਮਿਲ ਜਾਵੇਗਾ। ਪਰ ਫਰਵਰੀ-ਮਾਰਚ ਆਉਂਦਿਆਂ ਹੀ ਕੋਰੋਨਾ ਨੇ ਮੁੜ ਪੈਰ ਪਸਾਰ ਲਏ।



ਕੋਰੋਨਾ ਵਾਇਰਸ ਦੇ ਰੋਜ਼ਾਨਾ ਵਧ ਰਹੇ ਕੇਸਾਂ ਨੇ ਸਰਕਾਰਾਂ ਨੂੰਫਿਕਰ 'ਚ ਪਾ ਦਿੱਤਾ ਹੈ। ਅਜਿਹੇ 'ਚ ਲੋਕਾਂ 'ਚ ਇਹ ਵੀ ਸਹਿਮ ਹੈ ਕਿ ਕਿਤੇ ਪਹਿਲਾਂ ਵਾਂਗ ਮੁੜ ਤੋਂ ਲੌਕਡਾਊਨ ਨਾ ਲੱਗ ਜਾਵੇ। ਹਾਲਾਂਕਿ ਕੇਂਦਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਦੇਸ਼ 'ਚ ਪੂਰਨ ਲੌਕਡਾਊਨ ਨਹੀਂ ਲੱਗੇਗਾ।



ਪੰਜਾਬ ਦੀ ਗੱਲ ਕਰੀਏ ਤਾਂ ਸੂਬੇ 'ਚ ਨਾਈਟ ਕਰਫਿਊ ਜਾਰੀ ਹੈ। ਰਾਤ 9 ਵਜੇ ਤੋਂ ਸਵੇਰ 5 ਵਜੇ ਤਕ ਨਾਈਟ ਕਰਫਿਊ ਹੈ। ਮਾਸਕ ਪਾਉਣਾ ਲਾਜ਼ਮੀ ਹੈ। ਪਰ ਜਦੋਂ ਤੁਸੀਂ ਬਜ਼ਾਰਾਂ 'ਚ ਨਿੱਕਲਦੇ ਹੋ ਤਾਂ ਪੰਜਾਬ ਸਰਕਾਰ ਦੀ ਇਹ ਸਖਤੀ ਕਿਤੇ ਨਜ਼ਰ ਨਹੀਂ ਆਉਂਦੀ। 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.