Breaking News LIVE: ਦੇਸ਼ 'ਚ ਕੋਰੋਨਾ ਹੋਇਆ ਬੇਕਾਬੂ, ਕਈ ਰਾਜਾਂ 'ਚ ਲੌਕਡਾਊਨ ਵਾਲੇ ਹਾਲਾਤ

Punjab Breaking News, 16 April 2021 LIVE Updates: ਦੇਸ਼ ਵਿੱਚ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਹਰ ਦਿਨ ਰਿਕਾਰਡ ਤੋੜ ਰਹੀ ਹੈ। ਸ਼ੁੱਕਰਵਾਰ ਨੂੰ ਦੇਸ਼ ਵਿੱਚ ਪਹਿਲੀ ਵਾਰ ਸਭ ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਗਏ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 217,353 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 1185 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ, 1,35,302 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 2,00,739 ਨਵੇਂ ਮਾਮਲੇ ਸਾਹਮਣੇ ਆਏ ਸੀ। ਇਸ ਦੇ ਨਾਲ ਹੀ ਪਿਛਲੇ ਸਾਲ 30 ਸਤੰਬਰ ਨੂੰ ਦੇਸ਼ ਵਿੱਚ ਗਿਆਰਾਂ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਏਬੀਪੀ ਸਾਂਝਾ Last Updated: 16 Apr 2021 08:55 AM
ਕੋਰੋਨਾ ਦਾ ਸਭ ਤੋਂ ਵੱਡਾ ਅਟੈਕ, 24 ਘੰਟਿਆਂ 'ਚ 217,353 ਨਵੇਂ ਕੇਸ, 1185 ਮੌਤਾਂ

ਦੇਸ਼ ਵਿੱਚ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਹਰ ਦਿਨ ਰਿਕਾਰਡ ਤੋੜ ਰਹੀ ਹੈ। ਸ਼ੁੱਕਰਵਾਰ ਨੂੰ ਦੇਸ਼ ਵਿੱਚ ਪਹਿਲੀ ਵਾਰ ਸਭ ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਗਏ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰਪਿਛਲੇ 24 ਘੰਟਿਆਂ ਵਿੱਚ 217,353 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 1185 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ, 1,35,302 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 2,00,739 ਨਵੇਂ ਮਾਮਲੇ ਸਾਹਮਣੇ ਆਏ ਸੀ। ਇਸ ਦੇ ਨਾਲ ਹੀ ਪਿਛਲੇ ਸਾਲ 30 ਸਤੰਬਰ ਨੂੰ ਦੇਸ਼ ਵਿੱਚ ਗਿਆਰਾਂ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਅੱਜ ਦੇਸ਼ ਦੀ ਕੋਰੋਨਾ ਦੀ ਸਥਿਤੀ

ਕੁਲ ਕੋਰੋਨਾ ਕੇਸ ਇੱਕ ਕਰੋੜ 42 ਲੱਖ 91 ਹਜ਼ਾਰ 917


ਕੁੱਲ ਡਿਸਚਾਰਜ ਇੱਕ ਕਰੋੜ 25 ਲੱਖ 47 ਹਜ਼ਾਰ 866


ਕੁੱਲ ਐਕਟਿਵ ਕੇਸ- 15 ਲੱਖ 69 ਹਜ਼ਾਰ 743


ਕੁੱਲ ਮੌਤ - 1 ਲੱਖ 74 ਹਜ਼ਾਰ 308


ਕੁੱਲ ਟੀਕਾਕਰਨ - 11 ਕਰੋੜ 72 ਲੱਖ 23 ਹਜ਼ਾਰ 509 ਖੁਰਾਕ ਦਿੱਤੀ ਗਈ

ਕੁੰਭ ਦੇ ਮੇਲੇ 'ਚ ਕੋਰੋਨਾ ਵਿਸਫੋਟ

ਕੁੰਭ ਮੇਲੇ ਵਿੱਚ ਇੰਨੇ ਕੇਸ ਸਾਹਮਣੇ ਆਉਣ ਮਗਰੋਂ ਵਿਸ਼ਵ ਦੇ ਇਸ ਸਭ ਤੋਂ ਵੱਡੇ ਧਾਰਮਿਕ ਇਕੱਠ ਬਾਰੇ ਜਤਾਇਆ ਖੌ਼ਫ਼ ਸੱਚ ਸਾਬਤ ਹੋਣ ਲੱਗਾ ਹੈ ਕਿ ਦੇਸ਼ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਵਧਦੀ ਗਿਣਤੀ ਵਿੱਚ ਕੁੰਭ ਮੇਲਾ ਘਾਤਕ ਹੋ ਸਕਦਾ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਨਾਲ ਸਬੰਧਤ ਮਹਾ ਨਿਰਵਾਣੀ ਅਖਾੜੇ ਦੇ ਮੁਖੀ ਦੀ ਕਰੋਨਾ ਕਰ ਕੇ ਮੌਤ ਹੋ ਗਈ ਹੈ।

ਦੇਸ਼ ਭਰ ਦੀਆਂ 3,693 ਯਾਦਗਾਰਾਂ 15 ਮਈ ਤਕ ਬੰਦ

ਹਾਲਾਂਕਿ ਕਿਸੇ ਵੀ ਯਾਦਗਾਰ ਵਿਚ ਜੇਕਰ ਕਿਤੇ ਪੂਜਾ ਅਰਚਨਾ ਹੁੰਦੀ ਹੈ ਤਾਂ ਉਹ ਜਾਰੀ ਰਹੇਗੀ। ਦੱਸ ਦੇਈਏ ਕਿ ਦੇਸ਼ ਵਿਚ ਏਐੱਸਆਈ ਤਹਿਤ 3,693 ਯਾਦਗਾਰਾਂ ਆਉਂਦੀਆਂ ਹਨ ਜਿਨ੍ਹਾਂ ਵਿਚੋਂ 174 ਸਿਰਫ਼ ਦਿੱਲੀ 'ਚ ਹਨ। ਦੇਸ਼ ਭਰ 'ਚ 143 ਯਾਦਗਾਰਾਂ 'ਚ ਟਿਕਟ ਲਗਦੀ ਹੈ। ਇਨ੍ਹਾਂ ਵਿਚ ਦਿੱਲੀ 'ਚ ਟਿਕਟ ਵਾਲੀਆਂ 11 ਯਾਦਗਾਰਾਂ ਸ਼ਾਮਲ ਹਨ। ਕੇਂਦਰੀ ਸੰਸਕ੍ਰਿਤੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੋਰੋਨਾ ਇਨਫੈਕਸ਼ਨ ਦੀ ਰਫ਼ਤਾਰ ਜਿਸ ਤਰ੍ਹਾਂ ਨਾਲ ਤੇਜ਼ ਹੋਈ ਹੈ, ਅਜਿਹੇ ਵਿਚ ਸੁਰੱਖਿਆ ਕਾਰਨਾਂ ਕਾਰਨ ਸੈਲਾਨੀਆਂ ਦੀ ਆਵਾਜਾਈ ਨਾਲ ਜੁੜੇ ਇਨ੍ਹਾਂ ਸਥਾਨਾਂ ਨੂੰ ਤੁਰੰਤ ਬੰਦ ਕਰਨਾ ਜ਼ਰੂਰੀ ਹੋ ਗਿਆ ਸੀ। 

ਪਿਛੋਕੜ

Punjab Breaking News, 16 April 2021 LIVE Updates: ਕੋਰੋਨਾ ਵਾਇਰਸ ਦੇ ਕੇਸਾਂ 'ਚ ਦੇਸ਼ ਭਰ 'ਚ ਵੱਡੇ ਪੱਧਰ 'ਤੇ ਇਜ਼ਾਫਾ ਹੋ ਰਿਹਾ ਹੈ ਜਿਸ ਤੋਂ ਬਾਅਦ ਸਰਕਾਰ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਮੁੜ ਤੋਂ ਤਾਲਾਬੰਦੀ ਸ਼ੁਰੂ ਹੋ ਗਈ ਹੈ। ਕੇਂਦਰੀ ਸੰਸਕ੍ਰਿਤੀ ਮੰਤਰਾਲੇ ਨੇ ਇਸ ਨਾਲ ਜੁੜਿਆ ਵੱਡਾ ਫ਼ੈਸਲਾ ਲਿਆ।

ਇਸ ਤਹਿਤ ਤਾਜ ਮਹਿਲ ਸਮੇਤ ਏਐੱਸਆਈ ਨਾਲ ਜੁੜੀਆਂ ਦੇਸ਼ ਭਰ ਦੀਆਂ 3,600 ਤੋਂ ਜ਼ਿਆਦਾ ਯਾਦਗਾਰਾਂ ਨੂੰ ਫ਼ੌਰੀ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਜੂਦ ਕਰੀਬ 50 ਰਾਸ਼ਟਰੀ ਮਿਊਜ਼ੀਅਮਾਂ ਨੂੰ ਵੀ ਸੈਲਾਨੀਆਂ ਦੀ ਆਵਾਜਾਈ ਲਈ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਫ਼ਿਲਹਾਲ ਇਹ ਸਾਰੀਆਂ ਥਾਵਾਂ 15 ਮਈ ਤਕ ਬੰਦ ਰਹਿਣਗੀਆਂ।

ਕੋਰੋਨਾ ਦੀ ਰਫਤਾਰ ਇਕਦਮ ਕਾਫੀ ਤੇਜ਼ ਹੋ ਗਈ। ਜਿਸ ਕਾਰਨ ਕੋਰੋਨਾ ਦਾ ਪਸਾਰ ਰੋਕਣ ਲਈ ਅਜਿਹਾ ਕਦਮ ਚੁੱਕੇ ਗਏ ਹਨ। ਹਾਲਾਂਕਿ ਕਿਸੇ ਵੀ ਯਾਦਗਾਰ ਵਿਚ ਜੇਕਰ ਕਿਤੇ ਪੂਜਾ ਅਰਚਨਾ ਹੁੰਦੀ ਹੈ ਤਾਂ ਉਹ ਜਾਰੀ ਰਹੇਗੀ। ਦੱਸ ਦੇਈਏ ਕਿ ਦੇਸ਼ ਵਿਚ ਏਐੱਸਆਈ ਤਹਿਤ 3,693 ਯਾਦਗਾਰਾਂ ਆਉਂਦੀਆਂ ਹਨ ਜਿਨ੍ਹਾਂ ਵਿਚੋਂ 174 ਸਿਰਫ਼ ਦਿੱਲੀ 'ਚ ਹਨ।

ਦੇਸ਼ ਭਰ 'ਚ 143 ਯਾਦਗਾਰਾਂ 'ਚ ਟਿਕਟ ਲਗਦੀ ਹੈ। ਇਨ੍ਹਾਂ ਵਿਚ ਦਿੱਲੀ 'ਚ ਟਿਕਟ ਵਾਲੀਆਂ 11 ਯਾਦਗਾਰਾਂ ਸ਼ਾਮਲ ਹਨ। ਕੇਂਦਰੀ ਸੰਸਕ੍ਰਿਤੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਕੋਰੋਨਾ ਇਨਫੈਕਸ਼ਨ ਦੀ ਰਫ਼ਤਾਰ ਜਿਸ ਤਰ੍ਹਾਂ ਨਾਲ ਤੇਜ਼ ਹੋਈ ਹੈ, ਅਜਿਹੇ ਵਿਚ ਸੁਰੱਖਿਆ ਕਾਰਨਾਂ ਕਾਰਨ ਸੈਲਾਨੀਆਂ ਦੀ ਆਵਾਜਾਈ ਨਾਲ ਜੁੜੇ ਇਨ੍ਹਾਂ ਸਥਾਨਾਂ ਨੂੰ ਤੁਰੰਤ ਬੰਦ ਕਰਨਾ ਜ਼ਰੂਰੀ ਹੋ ਗਿਆ ਸੀ।

ਸਰਕਾਰ ਇਸ ਵਾਰ ਕੋਰੋਨਾ ਕਾਰਨ ਪੂਰਨ ਲੌਕਡਾਊਨ ਦੇ ਹੱਕ 'ਚ ਨਹੀਂ ਹੈ। ਇਸ ਲਈ ਲੋੜੀਂਦੀਆਂ ਥਾਵਾਂ 'ਤੇ ਇਸ ਤਰ੍ਹਾਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਤਾਂ ਜੋ ਪੂਰੀ ਅਰਥ-ਵਿਵਸਤਾ ਪ੍ਰਭਾਵਿਤ ਹੋਣੋ ਬਚ ਸਕੇ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.