Punjab News: ਹਰਿਆਣਾ ਦੇ ਅੰਬਾਲਾ 'ਚ ਵਿਆਹ ਦੇ ਚੌਥੇ ਦਿਨ ਹੀ ਨਵ-ਵਿਆਹੀ ਦੁਲਹਨ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਲਾੜੀ ਨੇ ਭੱਜਣ ਤੋਂ ਪਹਿਲਾਂ ਪੂਰੀ ਯੋਜਨਾ ਬਣਾ ਲਈ ਸੀ। ਇੰਨਾ ਹੀ ਨਹੀਂ ਲਾੜੀ ਉਸ ਦੇ ਲੱਖਾਂ ਰੁਪਏ ਦੇ ਗਹਿਣੇ ਅਤੇ 85 ਹਜ਼ਾਰ ਦੀ ਨਕਦੀ ਵੀ ਲੈ ਗਈ। 15 ਫਰਵਰੀ ਨੂੰ ਲਾੜੀ ਦਾ ਵਿਆਹ ਪੰਜਾਬ ਦੇ ਪਿੰਡ ਰਾਜਾਪੁਰ ਦੇ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ। ਪਤੀ ਨੇ ਮਹੇਸ਼ ਨਗਰ ਥਾਣੇ ਵਿੱਚ ਸ਼ਿਕਾਇਤ ਦੇ ਕੇ ਪਤਨੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪਤੀ ਨੇ ਕਿਹਾ, ਹੁਣ ਉਹ (ਪਤਨੀ) ਉਸ ਦੀ ਜ਼ਿੰਦਗੀ ਖਰਾਬ ਕਰਕੇ ਛੱਡ ਗਈ ਹੈ।
ਨੌਜਵਾਨ ਨੇ ਦੱਸਿਆ ਕਿ 15 ਫਰਵਰੀ ਨੂੰ ਉਸ ਦਾ ਵਿਆਹ ਪਿੰਡ ਕਰਧਨ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਉਹ ਐਤਵਾਰ ਸਵੇਰੇ 10 ਵਜੇ ਪਿੰਡ ਕੜਧਨ ਪਹੁੰਚਿਆ ਸੀ। ਉਹ ਇੱਥੋਂ ਚੱਕਰ ਲਗਾ ਕੇ ਵਾਪਸ ਆਪਣੇ ਪਿੰਡ ਰਾਜਾਪੁਰ ਜਾ ਰਹੇ ਸਨ। ਜਦੋਂ ਉਹ ਪ੍ਰਭੂ ਪ੍ਰੇਮ ਪੁਰਮ (ਮਹੇਸ਼ ਨਗਰ) ਕੋਲ ਪਹੁੰਚਿਆ ਤਾਂ ਇੱਥੇ ਉਸ ਦੀ ਪਤਨੀ ਨੇ ਕਾਰ ਰੋਕ ਕੇ ਕਿਹਾ ਕਿ ਉਸ ਨੇ ਪੈਸੇ ਦੇਣ ਲਈ ਬਿਊਟੀ ਪਾਰਲਰ ਜਾਣਾ ਹੈ।
ਨੌਜਵਾਨ ਨੇ ਦੱਸਿਆ ਕਿ ਉਸ ਦੀ ਭਰਜਾਈ ਵੀ ਆਪਣੀ ਪਤਨੀ ਨਾਲ ਗਈ ਹੋਈ ਸੀ ਪਰ ਇੱਥੇ ਇਕ ਨੌਜਵਾਨ ਪਹਿਲਾਂ ਹੀ ਬਾਈਕ 'ਤੇ ਖੜ੍ਹਾ ਸੀ। ਉਸ ਦੀ ਪਤਨੀ ਉਸ ਨੌਜਵਾਨ ਨਾਲ ਬਾਈਕ 'ਤੇ ਬੈਠ ਕੇ ਫਰਾਰ ਹੋ ਗਈ। ਉਸਦੀ ਭਰਜਾਈ ਵੀ ਹੈਰਾਨ ਸੀ। ਉਸ ਨੇ ਇਸ ਦੀ ਸੂਚਨਾ ਆਪਣੇ ਸਹੁਰੇ ਨੂੰ ਦਿੱਤੀ। ਨੌਜਵਾਨ ਨੇ ਦੱਸਿਆ ਕਿ ਉਸ ਦੀ ਪਤਨੀ ਘਰੋਂ ਸਾਰੇ ਗਹਿਣੇ ਅਤੇ 85 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਈ। ਗਹਿਣਿਆਂ ਵਿੱਚ ਕੰਨਾਂ ਦੀਆਂ ਵਾਲੀਆਂ, ਮੱਥੇ ਦਾ ਟਿੱਕਾ, ਹਾਰ, ਕੋਕਾ, ਝੰਝਰਾਂ ਤੇ ਮੁੰਦਰੀਆਂ ਸ਼ਾਮਲ ਸਨ। ਮਹੇਸ਼ ਨਗਰ ਥਾਣਾ ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ