ਪਠਾਨਕੋਟ : ਪੰਜਾਬ ਦੇ ਪਠਾਨਕੋਟ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਭੂਆ ਦੇ ਮੁੰਡੇ ਨੇ  ਆਪਣੀ ਨਾਬਾਲਗ ਭੈਣ ਨੂੰ ਹੋਟਲ 'ਚ ਲਿਜਾ ਕੇ ਦੋਸਤ ਦੇ ਹਵਾਲੇ ਕਰ ਦਿੱਤਾ। ਦੋਸਤ ਨੇ ਨਾਬਾਲਗ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਵੀਡੀਓ ਬਣਾਉਣ ਦੇ ਨਾਲ ਅਸ਼ਲੀਲ ਫੋਟੋਆਂ ਵੀ ਖਿੱਚੀਆਂ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਕਠੂਆ ਦੇ ਲਖਨਪੁਰ ਨਿਵਾਸੀ ਨੌਜਵਾਨ ਅਤੇ ਹਿਮਾਚਲ ਦੇ ਰਹਿਣ ਵਾਲੇ ਪੀੜਤਾਂ ਦੇ ਭੂਆ ਦੇ ਲੜਕੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਫਿਲਹਾਲ ਦੋਵੇਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇੱਕ ਪਿੰਡ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਪੁਲਿਸ  ਨੂੰ ਦੱਸਿਆ ਕਿ ਉਹ ਹਿਮਾਚਲ 'ਚ ਛੁੱਟੀਆਂ ਕੱਟਣ ਲਈ ਆਪਣੀ ਭੂਆ ਦੇ ਘਰ ਗਈ ਸੀ। 3 ਮਈ ਨੂੰ ਉਹ ਆਪਣੀ ਭੂਆ ਦੇ ਲੜਕੇ ਨਾਲ ਘਰ ਪਰਤ ਰਹੀ ਸੀ। ਇਸ ਦੌਰਾਨ ਉਸ ਦੀ ਭੂਆ ਦਾ ਲੜਕਾ ਉਸ ਨੂੰ ਇਕ ਹੋਟਲ ਵਿਚ ਲੈ ਗਿਆ। ਉੱਥੇ ਉਸ ਨੇ ਆਪਣੇ ਇੱਕ ਦੋਸਤ ਦੇ ਹਵਾਲੇ ਕਰ ਦਿੱਤਾ ਅਤੇ ਉੱਥੋਂ ਚਲਾ ਗਿਆ। ਇਕ ਹੋਰ ਨੌਜਵਾਨ ਨੇ ਉਸ ਨਾਲ ਹੋਟਲ ਦੇ ਕਮਰੇ ਵਿਚ ਬਲਾਤਕਾਰ ਕੀਤਾ ਅਤੇ ਫਿਰ ਉਸ ਨੂੰ ਦੁਨੇਰਾ ਵਿਚ ਛੱਡ ਕੇ ਚਲਾ ਗਿਆ।

ਕੁਝ ਦਿਨਾਂ ਬਾਅਦ ਉਕਤ ਨੌਜਵਾਨ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਸ ਨੇ ਉਸ ਦਿਨ ਦੀ ਫੋਟੋ ਅਤੇ ਅਸ਼ਲੀਲ ਵੀਡੀਓ ਬਣਾਈ ਹੈ। ਜੇਕਰ ਉਹ ਉਸ ਨੂੰ ਮਿਲਣ ਨਹੀਂ ਆਈ ਤਾਂ ਉਹ ਵੀਡੀਓ ਵਾਇਰਲ ਕਰ ਦੇਵੇਗਾ। ਪੀੜਤਾ ਨੇ ਦੱਸਿਆ ਕਿ ਉਹ 4 ਜੂਨ ਨੂੰ ਉਕਤ ਹੋਟਲ 'ਚ ਨੌਜਵਾਨ ਨੂੰ ਦੁਬਾਰਾ ਮਿਲੀ। ਉਸ ਨੇ ਦੁਬਾਰਾ ਬਲਾਤਕਾਰ ਕੀਤਾ। ਇਸ ਤੋਂ ਬਾਅਦ ਇਕ ਵਾਰ ਫਿਰ ਨੌਜਵਾਨ ਨੇ ਵੀਡੀਓ ਅਤੇ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਇਕ ਕੌਫੀ ਸੈਂਟਰ ਵਿਚ ਲਿਜਾ ਕੇ ਅਜਿਹਾ ਕਰਨ ਲਈ ਮਜਬੂਰ ਕੀਤਾ।

ਇਸ ਤੋਂ ਇਲਾਵਾ ਲੁਧਿਆਣਾ 'ਚ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਲੜਕੀ ਨੂੰ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਦਿੱਤੀ। ਜਦੋਂ ਮੁਲਜ਼ਮ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਪੀੜਤਾ ਨੇ ਸਾਰੀ ਗੱਲ ਪਰਿਵਾਰਕ ਮੈਂਬਰਾਂ ਨੂੰ ਦੱਸੀ। ਇਸ ਤੋਂ ਬਾਅਦ ਸ਼ਿਕਾਇਤ ਸ਼ਿਮਲਾਪੁਰੀ ਥਾਣੇ ਨੂੰ ਦਿੱਤੀ ਗਈ। ਪੁਲੀਸ ਨੇ ਕੁਲਜੀਤ ਸਿੰਘ ਉਰਫ਼ ਕਰਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਪਹਿਚਾਣ ਕੁਲਜੀਤ ਸਿੰਘ ਨਾਲ 2021 ਵਿੱਚ ਹੋਈ ਸੀ। ਦੋਸ਼ੀ ਨੇ ਉਸ ਨੂੰ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਪੀੜਤਾ ਅਨੁਸਾਰ ਉਹ ਵੀ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਉਸ ਨਾਲ ਸਬੰਧ ਬਣਾਉਂਦਾ ਰਿਹਾ।


ਨਾਬਾਲਗ ਨਾਲ ਰੇਪ ਕਰਨ 'ਤੇ ਮਾਮਲਾ ਦਰਜ


ਦੂਜੇ ਪਾਸੇ ਲੁਧਿਆਣਾ ਦੇ ਜਗਰਾਉਂ 'ਚ 10 ਸਾਲਾ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਨਾਬਾਲਗ ਦੀ ਮਾਂ ਮੁਤਾਬਕ ਉਸਦੀ ਲੜਕੀ ਪੰਜਵੀਂ ਜਮਾਤ 'ਚ ਪੜ੍ਹਦੀ ਹੈ, ਇਸ ਲਈ 10 ਮਈ 2022 ਨੂੰ ਕਿਸੇ ਨੇ ਉਸ ਨੂੰ ਬੇਹੋਸ਼ੀ ਦਾ ਟੀਕਾ ਲਗਾ ਕੇ ਉਸ ਨਾਲ ਕੁਕਰਮ ਕੀਤਾ ਸੀ। ਇਸ ਤੋਂ ਬਾਅਦ 16 ਮਈ 2022 ਤੋਂ 31 ਮਈ 2022 ਦਰਮਿਆਨ ਵੀ ਕੁਕਰਮ ਕੀਤਾ। ਉਸ ਨੂੰ ਬੁਖਾਰ ਹੋਣ 'ਤੇ ਪਤਾ ਲੱਗਾ। ਦਵਾਈਆਂ ਲੈਣ ਤੋਂ ਬਾਅਦ ਵੀ ਕੋਈ ਫਰਕ ਨਹੀਂ ਪਿਆ ਤਾਂ ਸਰਕਾਰੀ ਹਸਪਤਾਲ 'ਚ ਜਾਂਚ ਕਰਵਾਈ ਗਈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨਾਲ ਬਲਾਤਕਾਰ ਹੋਇਆ ਹੈ।