ਪੜਚੋਲ ਕਰੋ

ਗੁਰੂ ਨਗਰੀ ਨੂੰ ਮਿਲੀ ਮੈਟਰੋ ਬੱਸ ਸੇਵਾ, ਵਿਦਿਆਰਥੀਆਂ ਨੂੰ ਝੂਟੇ ਮੁਫ਼ਤ ਤੇ ਬਜ਼ੁਰਗਾਂ ਨੂੰ ਵੱਡੀ ਛੋਟ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਮੈਟਰੋ ਬੱਸ ਸੇਵਾ ਦੀ ਸ਼ੁਰੂਆਤ ਹੋ ਚੁੱਕੀ ਹੈ, ਜੋ ਸ਼ਹਿਰ ਵਿੱਚ ਤੇਜ਼ ਤੇ ਕਫਾਇਤੀ ਆਵਾਜਾਈ ਦਾ ਸਾਧਨ ਹੋਵੇਗਾ। ਇਸ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ ਦਾ ਪੰਧ ਵੀ ਆਮ ਸੜਕ ਤੋਂ ਵੱਖਰਾ ਹੋਵੇਗਾ, ਜਿਸ ਕਾਰਨ ਇਹ ਤੇਜ਼ ਤੇ ਰੁਕਾਵਟ ਰਹਿਤ ਸੇਵਾ ਸਾਬਤ ਹੋ ਸਕਦੀ ਹੈ। ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਆਪਣੇ ਸਾਥੀਆਂ ਓ.ਪੀ. ਸੋਨੀ ਤੇ ਸੰਸਦ ਮੈਂਬਰ ਗੁਰਜੀਤ ਔਜਲਾ ਨਾਲ ਇਸ ਬੱਸ ਸੇਵਾ ਦਾ ਉਦਘਾਟਨ ਕੀਤਾ। ਸਿੱਧੂ ਨੇ ਦੱਸਿਆ ਕਿ ਬੀਆਰਟੀਐਸ ਦੇਸ਼ ਵਿੱਚ ਆਪਣੀ ਕਿਸਮ ਦੀ 13ਵੀਂ ਯੋਜਨਾ ਹੈ। ਅੰਮ੍ਰਿਤਸਰ ਦੇ 31 ਕਿਲੋਮੀਟਰ ਤਕ ਇਹ ਮੈਟਰੋ ਬੱਸ ਸੇਵਾ ਚਲਾਈ ਜਾਵੇਗੀ, ਜਿਸ ਵਿੱਚ 47 ਬੱਸ ਅੱਡੇ ਬਣਾਏ ਗਏ ਹਨ। 93 ਏਸੀ ਬੱਸਾਂ ਚਲਾਈਆਂ ਜਾਣਗੀਆਂ ਜੋ ਹਰ ਚਾਰ-ਚਾਰ ਮਿੰਟ ਬਾਅਦ ਚੱਲਣਗੀਆਂ। ਸਿੱਧੂ ਨੇ ਦੱਸਿਆ ਕਿ ਬੀਆਰਟੀਐਸ ਪ੍ਰਾਜੈਕਟ ਦੀ ਕੁੱਲ ਲਾਗਤ 545 ਕਰੋੜ ਆਈ ਹੈ ਤੇ ਕੈਪਟਨ ਸਰਕਾਰ ਦੇ ਵਾਅਦੇ ਮੁਤਾਬਕ ਪਹਿਲੇ ਤਿੰਨ ਮਹੀਨੇ ਲਈ ਇਹ ਸੇਵਾ ਮੁਫ਼ਤ ਰਹੇਗੀ ਪਰ ਸਕੂਲੀ ਵਿਦਿਆਰਥੀਆਂ ਇਸ ਬੱਸ ਵਿੱਚ ਸਫ਼ਰ ਹਮੇਸ਼ਾ ਲਈ ਮੁਫ਼ਤ ਰਹੇਗਾ। ਉਨ੍ਹਾਂ ਦੱਸਿਆ ਕਿ ਬੱਸ ਦਾ ਘੱਟੋ-ਘੱਟ ਕਿਰਾਇਆ ਪੰਜ ਰੁਪਏ ਹੋਵੇਗਾ, ਜਿਸ ਵਿੱਚ ਤਿੰਨ ਕਿਲੋਮੀਟਰਰ ਤਕ ਦਾ ਸਫ਼ਰ ਕੀਤਾ ਜਾ ਸਕੇਗਾ। ਪੂਰੇ ਦਿਨ ਦੇ ਪਾਸ ਦੀ ਸੁਵਿਧਾ 25 ਰੁਪਏ ਵਿੱਚ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਕਾਲਜ ਦੇ ਵਿਦਿਆਰਥੀਆਂ ਨੂੰ 66%, ਬਜ਼ੁਰਗਾਂ ਨੂੰ 50% ਤੇ ਸਰੀਰਕ ਤੌਰ 'ਤੇ ਅਸਮਰਥ ਵਿਅਕਤੀਆਂ ਨੂੰ ਵੀ ਵਿਸ਼ੇਸ਼ ਛੋਟ ਮਿਲੇਗੀ। ਬੀਆਰਟੀਐਸ ਨੂੰ ਪਹਿਲਾਂ ਅਕਾਲੀ ਸਰਕਾਰ ਵੇਲੇ ਵੀ ਸ਼ੁਰੂ ਕੀਤਾ ਗਿਆ ਸੀ, ਪਰ ਇਹ ਪ੍ਰਾਜੈਕਟ ਬਹੁਤਾ ਸਮਾਂ ਨਹੀਂ ਸੀ ਚੱਲੀ। ਸਿੱਧੂ ਨੇ ਅੱਜ ਆਪਣੇ ਸੰਬੋਧਨ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਪੁਰਾਣੀ ਬੀਆਰਟੀਐਸ ਯੋਜਨਾ 'ਤੇ ਵੀ ਸਵਾਲ ਚੁੱਕੇ। ਕੈਬਨਿਟ ਮੰਤਰੀ ਨੇ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਯੋਜਨਾ 'ਤੇ ਵੀ ਤੰਜ਼ ਕੱਸੇ ਤੇ ਆਪਣੀ ਸਰਕਾਰ ਵੱਲੋਂ ਸ਼ੁਰੂ ਕੀਤੀ ਮੈਟਰੋ ਬੱਸ ਸੇਵਾ ਦੀ ਸ਼ਲਾਘਾ ਕੀਤੀ।

ਟਾਪ ਹੈਡਲਾਈਨ

Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Punjab News: ਕਾਂਗਰਸ 'ਚ ਹਲਚਲ ਤੇਜ਼, ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆਉਣਗੇ, ਮਾਲਵਾ-ਮਾਝਾ ਅਤੇ ਦੋਆਬਾ ਦਾ ਕਰਨਗੇ ਦੌਰਾ; ਚੋਣਾਂ ਦੀ ਖਿੱਚੀ ਤਿਆਰੀ...
ਕਾਂਗਰਸ 'ਚ ਹਲਚਲ ਤੇਜ਼, ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆਉਣਗੇ, ਮਾਲਵਾ-ਮਾਝਾ ਅਤੇ ਦੋਆਬਾ ਦਾ ਕਰਨਗੇ ਦੌਰਾ; ਚੋਣਾਂ ਦੀ ਖਿੱਚੀ ਤਿਆਰੀ...
Punjab Police  ਦੇ 2 ਅਧਿਕਾਰੀ ਮੁਅੱਤਲ, ਡਿਊਟੀ 'ਚ ਲਾਪਰਵਾਹੀ ਪਈ ਭਾਰੀ
Punjab Police  ਦੇ 2 ਅਧਿਕਾਰੀ ਮੁਅੱਤਲ, ਡਿਊਟੀ 'ਚ ਲਾਪਰਵਾਹੀ ਪਈ ਭਾਰੀ
Punjab News: ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋਵੇਂ ਕਿਡਨੀਆਂ 'ਚ ਪੱਥਰੀ, ਬਠਿੰਡਾ ਹਸਪਤਾਲ 'ਚ ਹੋਈ ਜਾਂਚ; ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ...
ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋਵੇਂ ਕਿਡਨੀਆਂ 'ਚ ਪੱਥਰੀ, ਬਠਿੰਡਾ ਹਸਪਤਾਲ 'ਚ ਹੋਈ ਜਾਂਚ; ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ...

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
School Holiday: ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Embed widget