ਹਾਲ ਹੀ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਸ 'ਚ ਇੱਕ ਕਬੂਤਰ 'ਤੇ ਐਫਆਈਆਰ ਦਰਜ ਕੀਤੀ ਗਈ। ਦੱਸ ਦਈਏ ਕਿ ਬੀਐਸਐਫ ਨੇ ਪੰਜਾਬ ਪੁਲਿਸ ਨੂੰ ਇੱਕ ਕਬੂਤਰ 'ਤੇ FIR ਦਰਜ ਕਰਨ ਦੇ ਹੁਕਮ ਦਿੱਤੇ। ਇਹ ਕਬੂਤਰ ਅਟਾਰੀ ਸਰਹੱਦ 'ਤੇ ਬੀਐਸਐਫ ਜਵਾਨ ਦੇ ਮੌਢੇ 'ਤੇ ਆਕੇ ਬੈਠ ਗਿਆ ਸੀ। ਜਿਸ ਤੋਂ ਬਾਅਦ ਬੀਐਸਐਫ ਨੂੰ ਲੱਗਿਆ ਕਿ ਇਹ ਕਬੂਤਰ ਸਰਹੱਦ ਪਾਰੋਂ ਆਇਆ ਹੈ।


ਇਹ ਸਮਝ ਕੇ ਹੀ ਬਾਰਡਰ ਸੁਰੱਖਿਆ ਬਲ ਨੇ ਪੰਜਾਬ ਪੁਲਿਸ ਨੂੰ ਕਬੂਤਰ ਖਿਲਾਫ ਐਫਆਈਆਰ ਦਾ ਫਰਮਾਨ ਜਾਰੀ ਕਰ ਦਿੱਤਾ। ਇਸ ਮਾਮਲਾ 17 ਅਪ੍ਰੈਲ ਦਿਨ ਸ਼ਨੀਵਾਰ ਸ਼ਾਮ ਛੇ ਵਜੇ ਦੀ ਹੈ। ਜਦੋਂ ਬੀਐਸਐਫ ਜਵਾਨ ਨੀਰਜ ਕੁਮਾਰ ਅਟਾਰੀ ਕੋਲ ਬੀਓਪੀ ਰੇਡਾਂਵਾਲਾ 'ਤੇ ਤਾਇਨਾਤ ਸੀ ਤਾਂ ਕਬੂਤਰ ਉਸ ਦੇ ਮੋਢੇ 'ਤੇ ਬੈਠ ਗਿਆ। ਜਿਸ ਦੇ ਪੰਜੇ ਨਾਲ ਇੱਕ ਕਾਗਜ਼ ਬੰਨਿਆ ਹੋਇਆ ਸੀ। ਜਿਸ 'ਤੇ ਇੱਕ ਮੈਬਾਇਲ ਨੰਬਰ ਲਿਖੀਆ ਸੀ।


ਇਸ ਤੋਂ ਬਾਅਦ 18 ਅਪ੍ਰੈਲ ਨੂੰ ਬੀਐਸਐਫ ਨੇ ਅਟਾਰੀ ਨੇੜੇ ਬਣੀ ਪੁਲਿਸ ਚੌਂਕੀ ਕਾਹਨਗੜ੍ਹ ਨੂੰ ਚਿੱਠੀ ਲਿੱਖ ਸ਼ਿਕਾਇਤ ਦਰਜ ਕਰਵਾਈ। ਨਾਲ ਹੀ ਐਫਆਈਆਰ ਦੀ ਕਾਪੀ ਮੰਗਵਾਈ। ਇਹ ਮਾਮਲਾ ਜਾਣ ਪੰਜਾਬ ਪੁਲਿਸ ਵੀ ਹੈਰਾਨ ਹੋ ਗਈ। ਹੁਣ ਸ਼ਿਕਾਇਤ BSF ਵਲੋਂ ਆਈ ਸੀ ਜਿਸ ਨੂੰ ਅਣਗੋਲਿਆ ਕਰਨਾ ਪੁਲਿਸ ਲਈ ਕੁਝ ਮੁਸ਼ਕਿਲ ਸੀ। ਜਿਸ ਕਰਕੇ ਮਾਮਲਾ ਉੱਚ ਅਧਿਕਾਰੀਆਂ ਕੋਲ ਪਹੁੰਚ ਗਿਆ।


ਜਿਸ ਮਗਰੋਂ 22 ਅਪ੍ਰੈਲ ਨੂੰ BSF ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਡੀਆਈਜੀ ਵਲੋਂ ਪੰਜਾਬ ਪੁਲਿਸ ਨੂੰ ਇੱਕ ਹੋਰ ਚਿੱਠੀ ਲਿੱਖ ਕੇ ਕਬੂਤਰ ਖਿਲਾਫ ਕੇਸ ਦਰਜ ਕਰਨ ਦੀ ਥਾਂ ਉਸ ਨੂੰ ਜੰਗਲਾਤ ਵਿਭਾਗ ਨੂੰ ਸੌਂਪਣ ਦੀ ਅਪੀਲ ਕੀਤੀ। ਨਾਲ ਹੀ BSF ਨੇ ਇਸ ਮਾਮਲੇ 'ਤੇ ਸਫਾਈ ਵੀ ਦੇਣੀ ਪਈ।


ਇਹ ਵੀ ਪੜ੍ਹੋ: Garry Sandhu ਦਾ ਪਹਿਲਾ ਹਿੰਦੀ ਗੀਤ ਤੇ ਉਹ ਵੀ ਹੋ ਗਿਆ ਲੀਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904