ਪੜਚੋਲ ਕਰੋ
Advertisement
ਚੋਰਾਂ ਦੇ ਹੌਸਲੇ ਬੁਲੰਦ, ਦਿਨ-ਦਿਹਾੜੇ ਘਰ ਅੰਦਰੋਂ ਬੁਲਟ ਚੋਰੀ, ਵਾਰਦਾਤ CCTV 'ਚ ਕੈਦ
ਕਾਦੀਆਂ ਦੇ ਰਜਾਦਾ ਰੋਡ 'ਤੇ ਸਥਿਤ ਕੋਠੀ ਅੰਦਰੋਂ ਦਿਨ ਦਿਹਾੜੇ ਬੁਲਟ ਮੋਟਰਸਾਈਕਲ ਚੋਰੀ ਹੋ ਗਿਆ। ਇਹ ਸਾਰਾ ਮਾਮਲਾ ਸੀਸੀਟੀਵੀ 'ਚ ਕੈਦ ਹੋ ਗਿਆ।
ਗੁਰਦਾਸਪੁਰ: ਕਾਦੀਆਂ ਦੇ ਰਜਾਦਾ ਰੋਡ 'ਤੇ ਸਥਿਤ ਕੋਠੀ ਅੰਦਰੋਂ ਦਿਨ ਦਿਹਾੜੇ ਬੁਲਟ ਮੋਟਰਸਾਈਕਲ ਚੋਰੀ ਹੋ ਗਿਆ। ਇਹ ਸਾਰਾ ਮਾਮਲਾ ਸੀਸੀਟੀਵੀ 'ਚ ਕੈਦ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਕਰ ਰਹੀ ਹੈ।
ਸੀਸੀਟੀਵੀ ਮੁਤਾਬਕ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਆਉਂਦੇ ਹਨ ਤੇ ਬੜੇ ਆਰਾਮ ਨਾਲ ਇੱਕ ਘਰ ਦਾ ਗੇਟ ਖੋਲ੍ਹਕੇ ਅੰਦਰ ਚਲੇ ਜਾਂਦੇ ਹਨ। ਉਹ ਬੁਲਟ ਮੋਟਰਸਾਈਕਲ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਇਸ 'ਤੇ ਮੋਟਰਸਾਈਕਲ ਮਾਲਕ ਜਤਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਚੋਰੀ ਦੀ ਰਿਪੋਰਟ ਥਾਣਾ ਕਾਦੀਆਂ 'ਚ ਕਰ ਦਿੱਤੀ ਗਈ ਹੈ।
ਮੋਟਰਸਾਈਕ ਮਾਲਕ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਉਧਰ, ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ਾਤਿਰ ਚੋਰਾਂ ਨੂੰ ਤੁਰੰਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪੰਜਾਬ
ਲਾਈਫਸਟਾਈਲ
Advertisement