ਪੜਚੋਲ ਕਰੋ

ਕੈਪਟਨ ਦੇ ਅਸਤੀਫ਼ੇ ਮਗਰੋਂ ਹਰਪਾਲ ਚੀਮਾ ਦਾ ਬਿਆਨ, ਅਲੀ ਬਾਬਾ ਬਦਲਣ ਨਾਲ ਬਾਕੀ ਚੋਰ ਦੁੱਧ ਧੋਤੇ ਨਹੀਂ ਹੋ ਜਾਣਗੇ

ਚੀਮਾ ਨੇ ਕਿਹਾ ਕਿ, ਕਾਂਗਰਸ ਭਾਵੇਂ ਜਿੰਨੇ ਮਰਜੀ ਚਿਹਰੇ ਕਿਉਂ ਨਾ ਬਦਲ ਲਵੇ, ਆਉਂਦੀਆਂ ਚੋਣਾ ਵਿੱਚ ਪੰਜਾਬ ਦੇ ਲੋਕ ਕਾਂਗਰਸ ਦਾ ਅਕਾਲੀ- ਭਾਜਪਾ ਨਾਲੋਂ ਵੀ ਬੁਰਾ ਹਸ਼ਰ ਕਰਨਗੇ।

ਚੰਡੀਗੜ੍ਹ: ਸੱਤਾਧਾਰੀ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਜਾਰੀ 'ਕੁਰਸੀ' ਦੀ ਲੜਾਈ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਰ 'ਤੇ ਤਲਖ਼ ਟਿੱਪਣੀ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਇਸ ਗ੍ਰਹਿ ਯੁੱਧ ਨੇ ਪੰਜਾਬ ਅਤੇ ਪੰਜਾਬੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਜਿਸ ਕਾਰਨ ਪੰਜਾਬ ਦੀ ਜਨਤਾ 'ਚ ਕਾਂਗਰਸ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਹੈ। 

ਚੀਮਾ ਨੇ ਕਿਹਾ ਕਿ, ਕਾਂਗਰਸ ਭਾਵੇਂ ਜਿੰਨੇ ਮਰਜੀ ਚਿਹਰੇ ਕਿਉਂ ਨਾ ਬਦਲ ਲਵੇ, ਆਉਂਦੀਆਂ ਚੋਣਾ ਵਿੱਚ ਪੰਜਾਬ ਦੇ ਲੋਕ ਕਾਂਗਰਸ ਦਾ ਅਕਾਲੀ- ਭਾਜਪਾ ਨਾਲੋਂ ਵੀ ਬੁਰਾ ਹਸ਼ਰ ਕਰਨਗੇ।

ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਦਿੱਤੇ ਗਏ ਅਸਤੀਫ਼ੇ ਅਤੇ ਨਵੇਂ ਮੁੱਖ ਮੰਤਰੀ ਦੀ ਚੋਣ ਬਾਰੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ, ''ਅਲੀ ਬਾਬਾ ਬਦਲੇ ਜਾਣ ਨਾਲ ਬਾਕੀ ਚੋਰ ਦੁੱਧ ਧੋਤੇ ਨਹੀਂ ਹੋ ਜਾਣਗੇ। ਸਾਢੇ ਚਾਰ ਸਾਲਾਂ ਤੋਂ ਜਾਰੀ ਮਾਫ਼ੀਆ ਰਾਜ ਦੇ ਹਮਾਮ ਵਿੱਚ ਸਭ ਕਾਂਗਰਸੀ ਨੰਗੇ ਹਨ।ਕਾਂਗਰਸ ਜਿਹੜਾ ਵੀ ਚਿਹਰੇ (ਮੁੱਖ ਮੰਤਰੀ) ਬਦਲ ਲਵੇ, ਪਰ ਆਪਣੀ ਝੂਠੀ, ਭ੍ਰਿਸ਼ਟਾਚਾਰੀ ਅਤੇ ਮੌਕਾ ਪ੍ਰਸਤੀ ਵਾਲੀ ਫ਼ਿਤਰਤ ਨਹੀਂ ਬਦਲ ਸਕਦੀ।''

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਕੈਪਟਨ ਅਤੇ ਉਸਦੇ ਵਿਧਾਇਕਾਂ ਤੇ ਵਜ਼ੀਰਾਂ ਨੇ ਪੰਜਾਬ ਦੀ ਖੁਸ਼ਹਾਲੀ ਬਾਰੇ ਕਦੇ ਨਹੀਂ ਸੋਚਿਆ, ਸਿਰਫ਼ ਆਪਣੀਆਂ ਤਿਜ਼ੌਰੀਆਂ ਭਰਨ 'ਤੇ ਲੱਗੇ ਰਹੇ। ਜੇਕਰ ਪੰਜਾਬ ਅਤੇ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਏਜੰਡੇ 'ਤੇ ਹੁੰਦੇ ਤਾਂ ਕਾਂਗਰਸ ਨੂੰ ਆਹ ਦਿਨ ਦੇਖਣ ਦੀ ਨੌਬਤ ਹੀ ਨਾ ਆਉਂਦੀ, ਕਿਉਂਕਿ ਲੜਾਈ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਦੀ ਨਹੀਂ, ਸਗੋਂ ਮਾਫੀਆ ਸਰਗਨੇ ਦੇ ਰੁਤਬੇ 'ਤੇ ਕਬਜ਼ਾ ਕਰਨ ਦੀ ਜੰਗ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਦੇ 10 ਸਾਲਾਂ ਮਾਫ਼ੀਆ ਰਾਜ ਤੋਂ ਦੁਖੀ ਹੋ ਕੇ ਲੋਕਾਂ ਨੇ ਬੜੀ ਉਮੀਦ ਨਾਲ ਕੈਪਟਨ ਅਤੇ ਕਾਂਗਰਸ ਉਤੇ ਜਿੰਨਾ ਜ਼ਿਆਦਾ ਵਿਸ਼ਵਾਸ਼ ਕੀਤਾ ਸੀ, ਇਨਾਂ ਸਾਢੇ ਚਾਰ ਸਾਲਾਂ 'ਚ ਓਨੀ ਹੀ ਜ਼ਿਆਦਾ ਨਿਰਾਸਤਾ ਮਿਲੀ ਲੋਕਾਂ ਨੂੰ ਮਿਲੀ। ਕਾਂਗਰਸੀ ਗ੍ਰਹਿਯੁੱਧ ਨੇ ਪੰਜਾਬ ਅਤੇ ਲੋਕਾਂ ਦੇ ਸਾਰੇ ਅਹਿਮ ਮੁੱਦੇ ਪਿੱਛੇ ਸੁੱਟ ਦਿੱਤੇ। ਇਹੋ ਵਜ੍ਹਾ ਹੈ ਕਿ ਅੱਜ ਲੋਕ ਕਾਂਗਰਸ ਨੂੰ ਬਾਦਲ-ਭਾਜਪਾ ਵਾਂਗ ਨਫ਼ਰਤ ਕਰਨ ਲੱਗੇ ਹਨ।

ਚੀਮਾ ਮੁਤਾਬਕ ਆਪਣੀਆਂ ਨਲਾਇਕੀਆਂ ਅਤੇ ਬਦਨੀਤੀਆਂ ਕਾਰਨ ਕਾਂਗਰਸ ਅੱਜ ਡੁੱਬ ਰਿਹਾ 'ਟਾਇਟੈਨਿਕ ਜ਼ਹਾਜ' ਬਣ ਗਿਆ ਹੈ, ਜਿਸ ਨੂੰ ਕੋਈ ਵੀ 'ਕਪਤਾਨ' ਹੁਣ ਹਮੇਸ਼ਾਂ ਲਈ ਡੁਬਣੋਂ ਨਹੀਂ ਬਚਾਅ ਸਕਦਾ।

ਟਾਪ ਹੈਡਲਾਈਨ

ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 ਨਵੇਂ ਅਧਿਕਾਰੀਆਂ ਦੀ ਹੋਈ ਤਾਇਨਾਤੀ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 ਨਵੇਂ ਅਧਿਕਾਰੀਆਂ ਦੀ ਹੋਈ ਤਾਇਨਾਤੀ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, 'ਭਾਜਪਾ' ਦਾ ਨਵਾਂ ਸੂਬਾ ਇੰਚਾਰਜ ਬਣਿਆ ਸੀਨੀਅਰ ਆਗੂ, ਜਾਣੋ ਭਾਜਪਾ ਸੰਗਠਨ 'ਚ ਹੋਰ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਪੰਜਾਬ ਸਿਆਸਤ ਤੋਂ ਵੱਡੀ ਖਬਰ, 'ਭਾਜਪਾ' ਦਾ ਨਵਾਂ ਸੂਬਾ ਇੰਚਾਰਜ ਬਣਿਆ ਸੀਨੀਅਰ ਆਗੂ, ਜਾਣੋ ਸੰਗਠਨ 'ਚ ਹੋਰ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਭਾਰਤ-ਪਾਕਿਸਤਾਨ ਸਰਹੱਦ ’ਤੇ Retreat Ceremony ਦਾ ਬਦਲਿਆ ਸਮਾਂ
ਭਾਰਤ-ਪਾਕਿਸਤਾਨ ਸਰਹੱਦ ’ਤੇ Retreat Ceremony ਦਾ ਬਦਲਿਆ ਸਮਾਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਲੁਧਿਆਣਾ 'ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ; ਸੜਕ ਵਿਚਾਲੇ ਮਾਰੀਆਂ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਲੁਧਿਆਣਾ 'ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ; ਸੜਕ ਵਿਚਾਲੇ ਮਾਰੀਆਂ ਗੋਲੀਆਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cloud Burst: ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Embed widget