ਪੜਚੋਲ ਕਰੋ

ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਪੰਜਾਬ ਕੈਬਨਿਟ ਦਾ ਮੁਲਾਜ਼ਮਾਂ ਲਈ ਵੱਡਾ ਐਲਾਨ

ਪੰਜਾਬ ਸਰਕਾਰ ਨੇ ਸੋਮਵਾਰ ਨੂੰ ਨਵੀਂ ਪੈਨਸ਼ਨ ਸਕੀਮ ਵਿੱਚ ਆਪਣਾ ਹਿੱਸਾ ਵਧਾਉਣ ਦਾ ਫੈਸਲਾ ਕੀਤਾ ਹੈ। ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਮੁੱਖ ਤੌਰ ‘ਤੇ ਇਸ ਦੀ ਮੰਗ ਕਰ ਰਹੀਆਂ ਸੀ। ਭਾਰਤ ਸਰਕਾਰ ਦੇ ਫੈਸਲੇ ਅਨੁਸਾਰ ਇਹ 1 ਅਪ੍ਰੈਲ, 2019 ਤੋਂ ਪ੍ਰਭਾਵੀ ਹੋਏਗਾ।

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੋਮਵਾਰ ਨੂੰ ਨਵੀਂ ਪੈਨਸ਼ਨ ਸਕੀਮ ਵਿੱਚ ਆਪਣਾ ਹਿੱਸਾ ਵਧਾਉਣ ਦਾ ਫੈਸਲਾ ਕੀਤਾ ਹੈ। ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਮੁੱਖ ਤੌਰ ‘ਤੇ ਇਸ ਦੀ ਮੰਗ ਕਰ ਰਹੀਆਂ ਸੀ। ਭਾਰਤ ਸਰਕਾਰ ਦੇ ਫੈਸਲੇ ਅਨੁਸਾਰ ਇਹ 1 ਅਪ੍ਰੈਲ, 2019 ਤੋਂ ਪ੍ਰਭਾਵੀ ਹੋਏਗਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਵੀਂ ਪੈਨਸ਼ਨ ਸਕੀਮ ਤਹਿਤ ਮੁਲਾਜ਼ਮਾਂ ਲਈ ਸੂਬੇ ਦੇ ਮਾਸਿਕ ਮੈਚਿੰਗ ਯੋਗਦਾਨ ਨੂੰ ਮੁੱਢਲੀ ਤਨਖਾਹ + ਮਹਿੰਗਾਈ ਭੱਤੇ (ਡੀਏ) ਦੇ 10 ਫੀਸਦੀ ਤੋਂ ਵਧਾ ਕੇ 14 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਇਹ 31 ਜਨਵਰੀ, 2019 ਨੂੰ ਵਿੱਤ ਮੰਤਰਾਲੇ, ਵਿੱਤ ਸੇਵਾਵਾਂ ਵਿਭਾਗ, ਭਾਰਤ ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਕੂਲ ਹੈ।

ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰ ਨੇ ਪਹਿਲੀ ਜਨਵਰੀ 2004 ਨੂੰ ਜਾਂ ਇਸ ਤੋਂ ਬਾਅਦ ਭਰਤੀ ਕੀਤੇ ਗਏ ਤੇ ਨਵੀਂ ਪੈਨਸ਼ਨ ਸਕੀਮ ਅਧੀਨ ਆਉਣ ਵਾਲੇ ਸੂਬਾ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੂੰ ਡੈਥ-ਕਮ-ਰਿਟਾਇਰਮੈਂਟ ਗ੍ਰੈਚੂਟੀ ਦਾ ਲਾਭ ਦੇਣ ਲਈ ਵੀ ਸਹਿਮਤੀ ਜਤਾਈ ਹੈ।

ਸੂਬਾ ਸਰਕਾਰ ਦੇ ਮੁਲਾਜ਼ਮਾਂ ਦੀ ਕੁੱਲ ਗਿਣਤੀ 3,53,074 ਹੈ, ਜਿਨ੍ਹਾਂ ਵਿਚੋਂ 1,52,646 ਨਵੀਂ ਪੈਨਸ਼ਨ ਸਕੀਮ (ਐਨਪੀਐਸ) ਅਧੀਨ ਆਉਂਦੇ ਹਨ। ਵਿੱਤੀ ਸਾਲ 2018-19 ਦੌਰਾਨ ਐਨਪੀਐਸ ਅਧੀਨ ਆਉਂਦੇ ਮੁਲਾਜ਼ਮਾਂ ਲਈ ਸੂਬਾ ਦੁਆਰਾ ਪਾਏ ਯੋਗਦਾਨ (ਮੁੱਢਲੀ ਤਨਖਾਹ + ਡੀਏ ਦਾ 10 ਫੀਸਦੀ) ਦੇ ਕਾਰਨ ਸਾਲਾਨਾ ਖਰਚਾ 585 ਕਰੋੜ ਰੁਪਏ ਸੀ ਜਦਕਿ ਵਿੱਤੀ ਸਾਲ 2019-20 ਦੌਰਾਨ ਇਸ ਦੇ 645 ਕਰੋੜ ਰੁਪਏ ਹੋਣ ਦੀ ਉਮੀਦ ਹੈ।

ਟਾਪ ਹੈਡਲਾਈਨ

Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ

Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ

Tarn Taran 'ਚ 2 ਸਕੇ ਭਰਾਵਾਂ ਦੀ ਮੌਤ, ਖਾਣਾ ਖਾਣ ਤੋਂ ਬਾਅਦ ਵਿਗੜੀ ਤਬੀਅਤ, ਇਲਾਜ ਦੌਰਾਨ ਤੋੜਿਆ ਦਮ

PM ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ- ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਈ ਬਿਲਡਿੰਗ; ਮੱਚਿਆ ਹੜਕੰਪ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
PF Balance : 50% ਕਰਮਚਾਰੀ ਸਿਰਫ਼ 10 ਤੋਂ 20 ਹਜ਼ਾਰ ਰੁਪਏ ਨਾਲ ਹੀ ਹੋ ਰਹੇ ਰਿਟਾਇਰ, EPFO ਨੇ ਦੱਸਿਆ PF ਖਾਤਿਆਂ ਦਾ ਸੱਚ

Sonam Wangchuk Hunger Strike: ਸੋਨਮ ਵਾਂਗਚੁਕ ਸੰਸਦ ਮੈਂਬਰ ਨਹੀਂ ਹੈ, ਤਾਂ ਉਹ ਸਿੱਖਿਆ ਮੰਤਰੀ ਕਿਵੇਂ ਬਣ ਸਕਦੀ ਹੈ? ਕੇਜਰੀਵਾਲ ਦੀ ਅਪੀਲ ਕਿੰਨੀ ਮਜ਼ਬੂਤ ​​ਹੈ?

Elderly Care Tips: ਕੀ ਤੁਸੀਂ ਆਪਣੇ ਮਾਪਿਆਂ ਲਈ ਦੇਖਭਾਲ ਕਰਨ ਵਾਲਾ ਚੁਣ ਰਹੇ ਹੋ? ਇਹਨਾਂ ਮਹੱਤਵਪੂਰਨ ਗੱਲਾਂ ਨੂੰ ਕਦੇ ਨਾ ਭੁੱਲੋ।
Elderly Care Tips: ਕੀ ਤੁਸੀਂ ਆਪਣੇ ਮਾਪਿਆਂ ਲਈ ਦੇਖਭਾਲ ਕਰਨ ਵਾਲਾ ਚੁਣ ਰਹੇ ਹੋ? ਇਹਨਾਂ ਮਹੱਤਵਪੂਰਨ ਗੱਲਾਂ ਨੂੰ ਕਦੇ ਨਾ ਭੁੱਲੋ।
Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Hot Tea in Summer: ਗਰਮੀਆਂ ਦੇ ਮੌਸਮ ਵਿੱਚ ਗਰਮ ਚਾਹ ਪਿਆਸ ਕਿਵੇਂ ਬੁਝਾਉਂਦੀ ਹੈ, ਇਸ ਪਿੱਛੇ ਕੀ ਵਿਗਿਆਨ ਹੈ?

Meta ਦੀ ਨਵੀਂ ਸੁਰੱਖਿਆ ਯੋਜਨਾ: ਜੇਕਰ ਬੱਚੇ ਚੈਟ ਵਿੱਚ ਜੋਖਮ ਵਿੱਚ ਹਨ ਤਾਂ AI ਮਾਪਿਆਂ ਨੂੰ ਸੁਚੇਤ ਕਰੇਗਾ।

IndiGo Flight Bomb Threat : ਬੈਂਗਲੁਰੂ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਦੀ ਫਲਾਈਟ ’ਚ ਮਿਲਿਆ ਧਮਕੀ ਭਰਿਆ ਨੋਟ 

Embed widget