ਪੜਚੋਲ ਕਰੋ
Advertisement
ਪੰਜਾਬ ਦੇ ਲੋਕ ਸਭਾ ਉਮੀਦਵਾਰ ਅਗਲੇ ਹਫ਼ਤੇ ਐਲਾਨੇਗੀ ਕਾਂਗਰਸ, ਵਿਰੋਧੀਆਂ ਦੇ ਖੰਭ ਕੁਤਰਨ ਦੀ ਚੇਤਾਵਨੀ
ਪਠਾਨਕੋਟ: ਲੋਕ ਸਭਾ ਚੋਣਾਂ 2019 ਲਈ ਉੱਤਰ ਪ੍ਰਦੇਸ਼ ਤੇ ਗੁਜਰਾਤ ਦੀਆਂ 15 ਸੀਟਾਂ ਲਈ ਬੀਤੇ ਕੱਲ੍ਹ ਉਮੀਦਵਾਰ ਐਲਾਨਣ ਵਾਲੀ ਕਾਂਗਰਸ, ਅਗਲੇ ਹਫ਼ਤੇ ਪੰਜਾਬ ਦੀਆਂ ਸੀਟਾਂ ਦੀ ਸੂਚੀ ਜਾਰੀ ਕਰ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸੁਨੀਲ ਜਾਖੜ ਦੀ ਟਿਕਟ ਪੱਕੀ ਕੀਤੀ ਤੇ ਵਿਰੋਧੀਆਂ ਨਾਲ ਸਖ਼ਤੀ ਵਰਤਣ ਦੀ ਚੇਤਾਵਨੀ ਵੀ ਦਿੱਤੀ।
ਇੱਥੇ ਸ਼ਾਹਪੁਰ ਕੰਢੀ ਬੰਨ੍ਹ ਦੇ ਉਸਾਰੀ ਕਾਰਜ ਸ਼ੁਰੂ ਕਰਵਾਉਣ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਬਾਰੇ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਤਕ ਉਮੀਦਵਾਰਾਂ ਦੇ ਐਲਾਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਵਿਰੋਧ ਕਰਨ ਵਾਲਿਆਂ ਦੀ ਪਾਰਟੀ ਤੋਂ ਛੁੱਟੀ ਹੋਵੇਗੀ। ਜ਼ਰੂਰ ਪੜ੍ਹੋ- ਕਾਂਗਰਸ ਨੇ ਜਾਰੀ ਕੀਤੀ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਕੈਪਟਨ ਨੇ ਸੁਨੀਲ ਜਾਖੜ ਦੀ ਉਮੀਦਵਾਰੀ 'ਤੇ ਵੀ ਮੋਹਰ ਲਾ ਦਿੱਤੀ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਹੀ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ, ਕਿਉਂਕਿ ਉਸ ਸੀਟ ਲਈ ਉਨ੍ਹਾਂ ਤੋਂ ਵੱਡਾ ਦਾਅਵੇਦਾਰ ਮੌਜੂਦ ਨਹੀਂ ਹੈ। ਨਸ਼ਿਆਂ ਦੇ ਮਾਮਲੇ 'ਤੇ ਪੁੱਛੇ ਸਵਾਲਾਂ 'ਤੇ ਕੈਪਟਨ ਨੇ ਕਿਹਾ ਕਿ ਮੰਦਭਾਗਾ ਕਿ ਹਾਲੇ ਵੀ ਪੰਜਾਬ 'ਚ ਨਸ਼ੇ ਹਨ। ਉਨ੍ਹਾਂ ਕਿਹਾ ਕਿ ਅਸੀਂ ਨਸ਼ਾ ਤਸਕਰਾਂ ਨੂੰ ਕੰਟਰੋਲ ਕਰ ਰਹੇ ਹਾਂ ਤੇ ਅੱਗੇ ਵੀ ਇਹ ਕੋਸ਼ਿਸ਼ ਜਾਰੀ ਰਹੇਗੀ। ਸਬੰਧਤ ਖ਼ਬਰ- 'ਮਿਸ਼ਨ 2019' ਲਈ ਸੁਖਬੀਰ ਬਾਦਲ ਦਾ ਟਕਸਾਲੀ ਦਾਅ, ਮੈਦਾਨ 'ਚ ਡਟਣਗੀਆਂ 13 ਵੱਡੀਆਂ ਤੋਪਾਂPunjab CM @capt_amarinder rededicates to the people of the state the historic Shahpur Kandi Dam Project, which @Akali_Dal_ apathy had led to staying on the backburner for several years till he got it revived after resolving all issues with J&K in 2018 pic.twitter.com/jNej1pA4eF
— RaveenMediaAdvPunCM (@RT_MediaAdvPbCM) March 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement