ਨਵੀਂ ਦਿੱਲੀ: ਜੇਕਰ ਬਿਜਲੀ ਮੰਤਰੀ ਆਪਣਾ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਉਹ ਇਸ ਵਿੱਚ ਕੋਈ ਮਦਦ ਨਹੀਂ ਕਰ ਸਕਦੇ। ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ, ਜੋ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਬਾਰੇ ਆਪਣੀ ਟਿੱਪਣੀ ਦੇ ਰਹੇ ਸਨ।
ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸਿੱਧੂ ਨੇ ਆਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜਿਆ ਤੇ ਸੋਮਵਾਰ ਨੂੰ ਇਸ ਦੀ ਇੱਕ ਕਾਪੀ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਵੀ ਪ੍ਰਾਪਤ ਕੀਤੀ ਗਈ। ਕੈਪਟਨ ਨੇ ਕਿਹਾ ਕਿ ਉਹ ਇੱਕ ਦੋ ਦਿਨਾਂ ਵਿੱਚ ਚੰਡੀਗੜ੍ਹ ਪਰਤ ਜਾਣਗੇ ਤੇ ਅਸਤੀਫ਼ੇ ਨੂੰ ਦੇਖਣਗੇ।
ਮੁੱਖ ਮੰਤਰੀ ਨੇ ਫਿਰ ਕਿਹਾ ਕਿ ਸੂਬੇ ਵਿੱਚ ਬਿਜਲੀ ਦੇ ਹਾਲਾਤ ਕਾਫੀ ਤਣਾਅਪੂਰਨ ਹਨ। ਝੋਨੇ ਦੀ ਲਵਾਈ ਦੌਰਾਨ ਜਦ ਪੰਜਾਬ 'ਚ 30% ਤਕ ਵੀ ਮਾਨਸੂਨ ਬਰਸਾਤ ਨਹੀਂ ਹੋਈ, ਇਹ ਹਾਲਾਤ ਸਾਡੇ ਲਈ ਬੇਹੱਦ ਚੁਣੌਤੀਪੂਰਨ ਹਨ।
ਕੈਪਟਨ ਨੇ ਕਿਹਾ ਕਿ ਉਹ ਹਰ ਰੋਜ਼ ਬਿਜਲੀ ਸਬੰਧੀ ਰਿਪੋਰਟ ਪ੍ਰਾਪਤ ਕਰਦੇ ਹਨ, ਜੋ ਕਿ ਬਿਜਲੀ ਮੰਤਰੀ ਦਾ ਕੰਮ ਹੈ। ਜੇਕਰ ਉਹ ਆਪਣਾ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਮੈਂ ਕੀ ਕਰ ਸਕਦਾਂ। ਹੁਣ ਦੇਖਣਾ ਹੋਵੇਗਾ ਕਿ ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਕੀ ਫੈਸਲਾ ਲੈਂਦੇ ਹਨ।
ਜੇ ਸਿੱਧੂ ਕੰਮ ਨੀਂ ਕਰਨਾ ਚਾਹੁੰਦਾ ਤਾਂ ਮੈਂ ਕੀ ਕਰਾਂ: ਕੈਪਟਨ
ਏਬੀਪੀ ਸਾਂਝਾ
Updated at:
15 Jul 2019 03:50 PM (IST)
ਕੈਪਟਨ ਨੇ ਕਿਹਾ ਕਿ ਉਹ ਹਰ ਰੋਜ਼ ਬਿਜਲੀ ਸਬੰਧੀ ਰਿਪੋਰਟ ਪ੍ਰਾਪਤ ਕਰਦੇ ਹਨ, ਜੋ ਕਿ ਬਿਜਲੀ ਮੰਤਰੀ ਦਾ ਕੰਮ ਹੈ। ਜੇਕਰ ਉਹ ਆਪਣਾ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਮੈਂ ਕੀ ਕਰ ਸਕਦਾਂ।
- - - - - - - - - Advertisement - - - - - - - - -