ਪੜਚੋਲ ਕਰੋ
Advertisement
ਸਿੱਧੂ ਨੂੰ ਲਾਂਭੇ ਕਰਨ ਲਈ ਕੈਪਟਨ ਨੇ ਸੱਦੀ ਬੈਠਕ, ਰਾਹੁਲ-ਜਾਖੜ ਦੇ ਅਸਤੀਫ਼ੇ ਨਕਾਰੇ
ਕੈਪਟਨ ਨੇ ਟਵੀਟ ਕਰ ਕੇ ਲਿਖਿਆ ਕਿ ਉਹ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਦਾ ਅਸਤੀਫ਼ਾ ਰੱਦ ਕਰਨ ਦੀ ਸਿਫਾਰਿਸ਼ ਵੀ ਕੇਂਦਰੀ ਹਾਈਕਮਾਨ ਨੂੰ ਭੇਜੀ ਹੈ। ਇਸ ਬੈਠਕ ਵਿੱਚ ਪਾਰਟੀ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਮੌਜੂਦ ਸੀ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਸ਼ੇਸ਼ ਬੈਠਕ ਸੱਦੀ, ਜਿਸ ਵਿੱਚ ਆਪਣੇ ਖ਼ਾਸ ਵਿਧਾਇਕਾਂ ਤੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸ਼ਾਮਲ ਕੀਤਾ। ਜਿੱਥੇ ਕੈਪਟਨ ਨੇ ਮੁੱਖ ਕਾਂਗਰਸੀ ਨੇਤਾਵਾਂ ਨਾਲ ਇੱਕਜੁੱਟਤਾ ਜ਼ਾਹਰ ਕੀਤੀ, ਉੱਥੇ ਹੀ ਆਪਣੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਲੱਗ-ਥਲੱਗ ਕਰ ਦਿੱਤਾ।
ਕੈਪਟਨ ਨੇ ਟਵੀਟ ਕਰ ਕੇ ਲਿਖਿਆ ਕਿ ਉਹ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਦਾ ਅਸਤੀਫ਼ਾ ਰੱਦ ਕਰਨ ਦੀ ਸਿਫਾਰਿਸ਼ ਵੀ ਕੇਂਦਰੀ ਹਾਈਕਮਾਨ ਨੂੰ ਭੇਜੀ ਹੈ। ਇਸ ਬੈਠਕ ਵਿੱਚ ਪਾਰਟੀ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਮੌਜੂਦ ਸੀ।Met Punjab MLAs & newly elected MPs a while ago, along with @AshaKumariINC & @sunilkjakhar. We’ve unanimously passed a resolution asking @RahulGandhi to stay on as @INCIndia president and continue to strengthen the party. We’ve full faith in his leadership. pic.twitter.com/LRLDlMhINK
— Capt.Amarinder Singh (@capt_amarinder) May 30, 2019
ਮੁੱਖ ਮੰਤਰੀ ਨੇ ਇਹ ਬੈਠਕ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਪ੍ਰੈਸ ਕਾਨਫ਼ਰੰਸ ਤੋਂ ਬਾਅਦ ਰੱਖੀ। ਇਸ ਦੌਰਾਨ ਨਵਜੋਤ ਸਿੱਧੂ ਨੇ ਜਿੱਥੇ ਆਪਣੇ ਸਟੈਂਡ 'ਤੇ ਦ੍ਰਿੜਤਾ ਪ੍ਰਗਟ ਕੀਤੀ, ਉੱਥੇ ਹੀ ਕੈਪਟਨ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਵੀ ਦਿੱਤਾ। ਕੈਪਟਨ ਨੇ ਸਿੱਧੂ ਨੂੰ ਨੁੱਕਰੇ ਲਾਉਣ ਲਈ ਕਾਂਗਰਸੀਆਂ ਨਾਲ ਬੈਠਕ ਤਾਂ ਜ਼ਰੂਰ ਕੀਤੀ, ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਮੂਲੀਅਤ ਰੱਦ ਕਰ ਦਿੱਤੀ। ਹੁਣ ਸਿੱਧੂ ਤੇ ਕੈਪਟਨ ਦੀ ਇਹ ਖਾਨਾਜੰਗੀ ਕੀ ਕੀ ਰੰਗ ਦਿਖਾਏਗੀ, ਇਹ ਦੇਖਣ ਵਾਲਾ ਹੋਵੇਗਾ।Joined all @INCPunjab MLAs & newly elected MPs in resolving to urge @INCIndia president @RahulGandhi to reject resignation of PPCC president @sunilkjakhar. We’ve also passed a resolution thanking all Punjab Congress workers for the party’s scintillating victory in the state. pic.twitter.com/g3qT12kNvB
— Capt.Amarinder Singh (@capt_amarinder) May 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement