ਪੜਚੋਲ ਕਰੋ
Advertisement
ਕੈਪਟਨ ਦਾ ਰਾਜੇ ਨੂੰ ਥਾਪੜਾ! ਬੇਸ਼ੱਕ ਹਾਰੇ, ਪਰ ਬਾਦਲਾਂ ਨੂੰ ਦਿੱਤੀ ਸਖ਼ਤ ਟੱਕਰ
ਕੈਪਟਨ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਬਠਿੰਡਾ ਤੋਂ ਸੀਟ ਨਹੀਂ ਮਿਲੀ ਪਰ ਰਾਜਾ ਵੜਿੰਗ ਨੇ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਸਖ਼ਤ ਦਿੱਤੀ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਚੋਣਾਂ ਵਿੱਚ ਚੰਗਾ ਕੰਮ ਕਰਨ ਲਈ ਥਾਪੜਾ ਦਿੱਤਾ ਹੈ। ਕੈਪਟਨ ਨੇ ਟਵਿੱਟਰ 'ਤੇ ਰਾਜਾ ਵੜਿੰਗ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਰਾਜਾ ਵੜਿੰਗ ਦੇ ਕੰਮ ਦੀ ਤਾਰੀਫ ਕੀਤੀ।
ਕੈਪਟਨ ਨੇ ਲਿਖਿਆ ਕਿ ਭਾਵੇਂ ਉਨ੍ਹਾਂ ਨੂੰ ਬਠਿੰਡਾ ਤੋਂ ਸੀਟ ਨਹੀਂ ਮਿਲੀ ਪਰ ਰਾਜਾ ਵੜਿੰਗ ਨੇ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਸਖ਼ਤ ਟੱਕਰ ਦਿੱਤੀ। ਇਸ ਮੁਲਾਕਾਤ ਦੌਰਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਉਨ੍ਹਾਂ ਨਾਲ ਮੌਜੂਦ ਸਨ। ਕੈਪਟਨ ਨੇ ਰਾਜਾ ਵੜਿੰਗ ਨਾਲ ਮਿਲ ਕੇ ਖ਼ੁਸ਼ੀ ਜ਼ਾਹਰ ਕੀਤੀ।
ਦੱਸ ਦੇਈਏ ਅਮਰਿੰਦਰ ਰਾਜਾ ਵੜਿੰਗ, ਹਰਸਿਮਰਤ ਕੌਰ ਬਾਦਲ ਤੋਂ ਮਹਿਜ਼ 21,772 ਵੋਟਾਂ ਦੇ ਫਰਕ ਨਾਲ ਚੋਣ ਹਾਰੇ ਸਨ। ਰਾਜਾ ਵੜਿੰਗ ਨੂੰ 4,71,052 ਵੋਟਾਂ ਮਿਲੀਆਂ ਸਨ ਜਦਕਿ ਹਰਸਿਮਰਤ ਕੌਰ ਬਾਦਲ ਨੂੰ 4,92,824 ਵੋਟਾਂ ਮਿਲੀਆਂ ਸਨ।
Great job in #Bathinda, Amarinder Singh Raja Warring. We might have missed the seat but your aggressive campaign and the tough fight you gave the #Badals @Akali_Dal_ was commendable. Was a pleasure meeting you @RajaBrar_INC & your wife @AmritaWarring today. @INCPunjab @INCIndia pic.twitter.com/ruaLC7ksBK
— Capt.Amarinder Singh (@capt_amarinder) May 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement