ਪੜਚੋਲ ਕਰੋ
Advertisement
ਕੈਪਟਨ ਦਾ 14 ਸਾਲਾ ਅਮਨਦੀਪ ਨੂੰ ਸਲਾਮ, ਜਿਸ ਨੇ ਬਲਦੀ ਵੈਨ 'ਚੋਂ ਬਚਾਈ 4 ਬੱਚਿਆਂ ਦੀ ਜਾਨ
ਬੀਤੇ ਦਿਨੀਂ ਸੰਗਰੂਰ ਦੇ ਲੌਂਗੋਵਾਲ 'ਚ ਇੱਕ ਸਕੂਲ ਵੈਨ ਵਿੱਚ ਲੱਗੀ ਅੱਗ ਦੇ ਹਾਦਸੇ ਤੋਂ ਬਾਅਦ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ 14 ਸਾਲਾ ਲੜਕੀ ਦੀ ਸ਼ਲਾਘਾ ਕੀਤੀ ਜਿਸ ਨੇ ਬਲਦੇ ਵਾਹਨ ਵਿੱਚੋਂ ਚਾਰ ਬੱਚਿਆਂ ਨੂੰ ਬਾਹਰ ਕੱਢਿਆ ਸੀ।
ਚੰਡੀਗੜ੍ਹ: ਬੀਤੇ ਦਿਨੀਂ ਸੰਗਰੂਰ ਦੇ ਲੌਂਗੋਵਾਲ 'ਚ ਇੱਕ ਸਕੂਲ ਵੈਨ ਵਿੱਚ ਲੱਗੀ ਅੱਗ ਦੇ ਹਾਦਸੇ ਤੋਂ ਬਾਅਦ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ 14 ਸਾਲਾ ਲੜਕੀ ਦੀ ਸ਼ਲਾਘਾ ਕੀਤੀ ਜਿਸ ਨੇ ਬਲਦੇ ਵਾਹਨ ਵਿੱਚੋਂ ਚਾਰ ਬੱਚਿਆਂ ਨੂੰ ਬਾਹਰ ਕੱਢਿਆ ਸੀ।
ਉਨ੍ਹਾਂ ਕਿਹਾ, “ਮੈਂ 14 ਸਾਲਾ ਅਮਨਦੀਪ ਕੌਰ ਦੀ ਅਸਾਧਾਰਨ ਬਹਾਦਰੀ ਤੇ ਵੀਰਤਾ ਨੂੰ ਸਲਾਮ ਕਰਦਾ ਹਾਂ ਜਿਸ ਨੇ ਕੱਲ੍ਹ ਸਕੂਲ ਦੀ ਬਲਦੀ ਵੈਨ ਵਿੱਚੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ 4 ਬੱਚਿਆਂ ਦੀ ਜਾਨ ਬਚਾਈ।” ਮੁੱਖ ਮੰਤਰੀ ਨੇ ਐਤਵਾਰ ਨੂੰ ਇੱਕ ਟਵੀਟ ਵਿੱਚ ਕਿਹਾ।
ਅਮਨਦੀਪ ਕੌਰ ਨੇ ਸੰਗਰੂਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਵੈਨ ਚਾਲਕ ਨੂੰ ਵਾਹਨ ਵਿੱਚੋਂ ਨਿਕਲ ਰਹੇ ਧੂੰਏਂ ਬਾਰੇ ਚੇਤਾਵਨੀ ਦਿੱਤੀ ਸੀ, ਜਿਸ ਨੇ ਪਿੰਡ ਵਾਸੀਆਂ ਅਨੁਸਾਰ ਕੌਰ ਦੀ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ। ਅਮਦੀਪ ਕੌਰ ਨੇ ਗੱਡੀ ਦੀ ਖਿੜਕੀ ਤੋੜ ਦਿੱਤੀ ਤੇ ਚਾਰ ਬੱਚਿਆਂ ਨੂੰ ਬਚਾਇਆ। ਪੁਲਿਸ ਨੇ ਸਕੂਲ ਦੇ ਡਰਾਈਵਰ ਤੇ ਉਸ ਦੇ ਮਾਲਕ-ਕਮ-ਪ੍ਰਿੰਸੀਪਲ ਦੇ ਖਿਲਾਫ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।I salute the extraordinary bravery & valour of 14 year old Amandeep Kaur who risked her life to put out the fire in the school van yesterday and also rescued 4 children from the van. I am so proud of you and I am looking forward to meeting you. pic.twitter.com/tOuGgqyK3N
— Capt.Amarinder Singh (@capt_amarinder) February 16, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਪੰਜਾਬ
ਸਿਹਤ
ਅਪਰਾਧ
Advertisement