ਪੜਚੋਲ ਕਰੋ

ਕੈਪਟਨ ਦੇ ਪੁਰਖਾ ਪਿੰਡ ਦੇ ਕਿਸਾਨਾਂ 'ਚ ਹਾਹਾਕਾਰ

ਬਠਿੰਡਾ: ਕਿਸਾਨਾਂ ਦੀਆਂ ਹਰ ਮੁਸ਼ਕਲਾਂ ਨੂੰ ਹੱਲ ਕਰਨ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਿਰ ਕਿਸਾਨਾਂ ਦੇ ਨਿਸ਼ਾਨੇ 'ਤੇ ਹਨ। ਇਸ ਵਾਰ ਉਨ੍ਹਾਂ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੀ ਪੀਪਲੀ ਅਨਾਜ ਮੰਡੀ 'ਚ ਕਿਸਾਨ ਤੇ ਮਜ਼ਦੂਰ ਝੋਨੇ ਦੀ ਚੁਕਾਈ ਸਮੇਂ ਸਿਰ ਨਾ ਹੋਣ ਕਾਰਨ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ 'ਚ ਝੋਨੇ ਦੇ ਢੇਰ ਲੱਗੇ ਹੋਏ ਹਨ। ਨਾ ਬੋਲੀ ਲੱਗ ਰਹੀ ਹੈ ਤੇ ਨਾਲ ਹੀ ਅਦਾਇਗੀ ਹੋ ਰਹੀ ਹੈ। ਇੱਥੋਂ ਤੱਕ ਕਿ ਸੁੱਕੇ ਝੋਨੇ ਦੀ ਬੋਲੀ ਲਾ ਕੇ ਵੀ ਖਰੀਦਿਆ ਨਹੀਂ ਜਾ ਰਿਹਾ। ਉਲਟਾ ਕਾਟ ਦੇ ਨਾਮ ਤੋਂ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਸਾਡੇ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਤੇ ਸ਼ੈਲਰ ਮਾਲਕ ਉਨ੍ਹਾਂ ਤੋਂ 2.5 ਕਿਲੋ ਕਾਟ ਮੰਗ ਰਹੇ ਹਨ। ਜੇਕਰ ਕਾਟ ਦਿੰਦੇ ਹਾਂ ਤਾਂ ਝੋਨਾ ਚੁੱਕ ਲਿਆ ਜਾਵੇਗਾ ਨਹੀਂ ਤਾਂ ਪਤਾ ਨਹੀਂ ਕਿੰਨੇ ਹੋਰ ਦਿਨ ਮੰਡੀ 'ਚ ਰੁਲਣਾ ਪਵੇਗਾ। ਕਿਸਾਨਾਂ ਦਾ ਇਲਜ਼ਾਮ ਹੈ ਕਿ ਕਈ ਅਧਿਕਾਰੀ ਵੀ ਸ਼ੈਲਰ ਮਾਲਕਾਂ ਨਾਲ ਮਿਲੇ ਹੋਏ ਹਨ ਤੇ ਝੋਨਾ ਸੁੱਕਾ ਹੋਣ ਦੇ ਬਾਵਜੂਦ ਅਣਦੇਖਿਆ ਕੀਤਾ ਜਾ ਰਿਹਾ। ਕਿਸਾਨਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਕਿਸਾਨ ਨੇਤਾ ਸੁਰਮੁਖ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਲਈ ਲੜਾਈ ਲੜਦੇ ਰਹਿਣਗੇ ਤੇ ਕਾਟ ਦੇ ਨਾਮ 'ਤੇ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਣਗੇ। ਦੂਜੇ ਪਾਸੇ ਮੰਡੀ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਦਰਦ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀ 'ਚ ਸਾਡਾ ਸ਼ੋਸ਼ਣ ਹੋ ਰਿਹਾ ਹੈ ਕਿਉਂ ਕਿ ਉਹ ਦੋ ਮਹੀਨਿਆਂ ਤੋਂ ਮੰਡੀ 'ਚ ਰੋਜ਼ ਝੋਨਾ ਸੁਕਾ ਰਹੇ ਹਨ। ਨਾ ਹੀ ਉਨ੍ਹਾਂ ਨੂੰ ਮਜ਼ਦੂਰੀ ਦਿੱਤੀ ਜਾ ਰਹੀ ਹੈ ਤੇ ਨਾ ਹੀ ਉਨ੍ਹਾਂ ਨੂੰ ਸਹੂਲਤਾਂ ਮਿਲਦੀਆਂ ਹਨ। ਪੀਣ ਵਾਲੇ ਪਾਣੀ ਤੇ ਪਖਾਨੇ ਲਈ ਪ੍ਰੇਸ਼ਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ।

ਟਾਪ ਹੈਡਲਾਈਨ

Punjab Congress Crisis : ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ,ਰਾਜਾ ਵਡਿੰਗ ਹੀ ਰਹਿਣਗੇ ਪ੍ਰਧਾਨ :  ਭੁਪੇਸ਼ ਬਘੇਲ
Punjab Congress Crisis : ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ,ਰਾਜਾ ਵਡਿੰਗ ਹੀ ਰਹਿਣਗੇ ਪ੍ਰਧਾਨ :  ਭੁਪੇਸ਼ ਬਘੇਲ
‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ 'ਚ ਦਿਖਾਉਣ ਦਾ ਫ਼ੈਸਲਾ 
‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ 'ਚ ਦਿਖਾਉਣ ਦਾ ਫ਼ੈਸਲਾ 
CM ਮਾਨ ਦਾ ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਵੱਡਾ ਐਲਾਨ, ਵੋਟਰ ਸੂਚੀ 'ਚ ਨਾਮ ਨਾ ਹੋਇਆ ਤਾਂ ਨਹੀਂ ਮਿਲੇਗਾ ਸਕੀਮ ਦਾ ਲਾਭ
CM ਮਾਨ ਦਾ ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਵੱਡਾ ਐਲਾਨ, ਵੋਟਰ ਸੂਚੀ 'ਚ ਨਾਮ ਨਾ ਹੋਇਆ ਤਾਂ ਨਹੀਂ ਮਿਲੇਗਾ ਸਕੀਮ ਦਾ ਲਾਭ
FBI ਦੀ ਰਡਾਰ ’ਤੇ ਪੰਜਾਬ ਪੁਲੀਸ ਦਾ SHO ਗੁਰਿੰਦਰਜੀਤ ਸਿੰਘ ਨਾਗਰਾ , ਕੀਤਾ ਲਾਈਨ ਹਾਜ਼ਰ ,ਜਾਣੋ ਪੂਰਾ ਮਾਮਲਾ 
FBI ਦੀ ਰਡਾਰ ’ਤੇ ਪੰਜਾਬ ਪੁਲੀਸ ਦਾ SHO ਗੁਰਿੰਦਰਜੀਤ ਸਿੰਘ ਨਾਗਰਾ , ਕੀਤਾ ਲਾਈਨ ਹਾਜ਼ਰ ,ਜਾਣੋ ਪੂਰਾ ਮਾਮਲਾ 

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਰਾਜਾ ਵੜਿੰਗ ਹੀ ਰਹਿਣਗੇ ਪਾਰਟੀ ਦੇ ਪ੍ਰਧਾਨ! ਪੰਜਾਬ ਕਾਂਗਰਸ ਇੰਚਾਰਜ ਦਾ ਵੱਡਾ ਬਿਆਨ, ਹਾਲੇ ਵੀ ਅੜਿਆ ਚੰਨੀ ਧੜਾ; ਮੀਟਿੰਗਾਂ ਦਾ ਲਗਾਤਾਰ ਬਾਈਕਾਟ
ਰਾਜਾ ਵੜਿੰਗ ਹੀ ਰਹਿਣਗੇ ਪਾਰਟੀ ਦੇ ਪ੍ਰਧਾਨ! ਪੰਜਾਬ ਕਾਂਗਰਸ ਇੰਚਾਰਜ ਦਾ ਵੱਡਾ ਬਿਆਨ, ਹਾਲੇ ਵੀ ਅੜਿਆ ਚੰਨੀ ਧੜਾ; ਮੀਟਿੰਗਾਂ ਦਾ ਲਗਾਤਾਰ ਬਾਈਕਾਟ
ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ
ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ
Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ
Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ
ਪੰਜਾਬ-ਚੰਡੀਗੜ੍ਹ 'ਚ 48 ਘੰਟੇ ਭਾਰੀ ਮੀਂਹ ਦੀ ਚੇਤਾਵਨੀ, ਅੱਜ ਮੁਹਾਲੀ ਸਣੇ 6 ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 48 ਘੰਟੇ ਭਾਰੀ ਮੀਂਹ ਦੀ ਚੇਤਾਵਨੀ, ਅੱਜ ਮੁਹਾਲੀ ਸਣੇ 6 ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
Gold- Silver Price Today: ਸੋਨਾ ਹੋਇਆ ਹੋਰ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ; ਜਾਣੋ ਆਪਣੇ ਸ਼ਹਿਰ 'ਚ ਸੋਨੇ ਦੇ ਰੇਟ
Gold- Silver Price Today: ਸੋਨਾ ਹੋਇਆ ਹੋਰ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ; ਜਾਣੋ ਆਪਣੇ ਸ਼ਹਿਰ 'ਚ ਸੋਨੇ ਦੇ ਰੇਟ
ਲੁਧਿਆਣਾ 'ਚ AAP ਆਗੂ 'ਤੇ FIR, ਘਟਨਾ ਤੋਂ 18 ਦਿਨ ਬਾਅਦ ਪੁਲਿਸ ਨੇ ਲਿਆ ਐਕਸ਼ਨ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ AAP ਆਗੂ 'ਤੇ FIR, ਘਟਨਾ ਤੋਂ 18 ਦਿਨ ਬਾਅਦ ਪੁਲਿਸ ਨੇ ਲਿਆ ਐਕਸ਼ਨ; ਜਾਣੋ ਪੂਰਾ ਮਾਮਲਾ
ਪੰਜਾਬ ਤੋਂ ਵੱਡੀ ਖ਼ਬਰ! 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ASI ਗ੍ਰਿਫਤਾਰ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ASI ਗ੍ਰਿਫਤਾਰ; ਮੱਚਿਆ ਹੜਕੰਪ
Embed widget