ਪੜਚੋਲ ਕਰੋ

ਪੰਜਾਬ 'ਚ ਵਧੇਗਾ ਲੌਕਡਾਊਨ, ਪਰ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ, ਕੈਪਟਨ ਨੇ ਕੀਤਾ ਸਪਸ਼ਟ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਨਾਲ ਨਜਿੱਠਣ ਲਈ ਵਿਧਾਇਕਾਂ ਤੋਂ ਸੁਝਾਅ ਲਏ। ਵਿਧਾਇਕਾਂ ਨੇ ਸਹਿਮਤੀ ਜਤਾਈ ਕਿ ਸਿਰਫ਼ ਕੁਝ ਖੇਤਰਾਂ 'ਚ ਸੀਮਤ ਛੋਟ ਦੇ ਕੇ ਬਾਕੀ ਬੰਦਸ਼ਾਂ ਕੁਝ ਹੋਰ ਹਫ਼ਤਿਆਂ ਲਈ ਜਾਰੀ ਰੱਖੀਆਂ ਜਾਣ

ਰਮਨਦੀਪ ਕੌਰ ਦੀ ਰਿਪੋਰਟ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਅੰਦਰ ਅਜੇ ਲੌਕਡਾਊਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦੋ ਕੋਰੋਨਾ ਤੋਂ ਬਚਾਅ ਲਈ ਦੋ ਹਫਤੇ ਸਖਤੀ ਜ਼ਰੂਰੀ ਹੈ। ਉਂਝ ਕੈਪਟਨ ਨੇ ਕਿਹਾ ਕਿ ਸੇਵੇਰ 7 ਵਜੇ ਤੋਂ 11 ਵਜੇ ਤੱਕ ਢਿੱਲ ਮਿਲੇਗੀ।

ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵੱਖ-ਵੱਖ ਜਾਣਕਾਰੀ ਤੇ ਅਧਿਐਨ ਦੇ ਆਧਾਰ 'ਤੇ ਇਹ ਸੰਕੇਤ ਦਿੱਤੇ ਹਨ ਕਿ ਕੋਰੋਨਾ ਵਾਇਰਸ ਦਾ ਰੁਝਾਨ ਜੁਲਾਈ ਤਕ ਜਾਰੀ ਰਹੇਗਾ। ਲੌਕਡਾਊਨ ਇਸ ਮਹਾਮਾਰੀ ਨੂੰ ਰੋਕਣ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਦੋ ਹਫ਼ਤੇ ਲਈ ਲੌਕਡਾਊਨ ਹੋਰ ਵਧਾਇਆ ਜਾ ਸਕਦਾ ਹੈ। ਹਾਲਾਂਕਿ ਸਵੇਰ ਸੱਤ ਵਜੇ ਤੋਂ ਸਵੇਰ 11 ਵਜੇ ਤਕ ਕਰਫ਼ਿਊ 'ਚ ਰਾਹਤ ਦਿੱਤੀ ਜਾਵੇਗੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਨਾਲ ਨਜਿੱਠਣ ਲਈ ਵਿਧਾਇਕਾਂ ਤੋਂ ਸੁਝਾਅ ਲਏ। ਵਿਧਾਇਕਾਂ ਨੇ ਸਹਿਮਤੀ ਜਤਾਈ ਕਿ ਸਿਰਫ਼ ਕੁਝ ਖੇਤਰਾਂ 'ਚ ਸੀਮਤ ਛੋਟ ਦੇ ਕੇ ਬਾਕੀ ਬੰਦਸ਼ਾਂ ਕੁਝ ਹੋਰ ਹਫ਼ਤਿਆਂ ਲਈ ਜਾਰੀ ਰੱਖੀਆਂ ਜਾਣ। ਸੂਬਿਆਂ ਦੀਆਂ ਸਰਹੱਦਾਂ ਦੇ ਨਾਲ-ਨਾਲ ਜ਼ਿਲ੍ਹਿਆਂ ਤੇ ਪਿੰਡਾਂ ਦੀਆਂ ਸਰਹੱਦਾਂ ਵੀ ਸੀਲ ਕੀਤੀਆਂ ਜਾਣ।

ਸਾਵਧਾਨੀ ਵਰਤਦਿਆਂ ਕਿਸੇ ਵੀ ਕੋਰੋਨਾ ਮਰੀਜ਼ ਦਾ ਇਲਾਜ ਉਸ ਦੇ ਸਬੰਧਤ ਜ਼ਿਲ੍ਹੇ 'ਚ ਹੀ ਕਰਨ ਦੀ ਸਲਾਹ ਦਿੱਤੀ ਗਈ। ਸੁਨੀਲ ਜਾਖੜ ਨੇ ਪੇਂਡੂ ਖੇਤਰਾਂ 'ਚ ਸਥਿਤ ਉਦਯੋਗਾਂ ਨੂੰ ਰਾਤ ਦੇ ਸਮੇਂ ਚਲਾਉਣ ਦੀ ਆਗਿਆ ਦੇਣ ਦਾ ਸੁਝਾਅ ਪੇਸ਼ ਕੀਤਾ ਜਿਸ ਨਾਲ ਵਰਕਰਾਂ ਨੂੰ ਆਪਸ 'ਚ ਮਿਲਣ ਤੋਂ ਰੋਕਿਆ ਜਾ ਸਕੇ।

ਵੱਖ-ਵੱਖ ਵਿਧਾਇਕਾਂ ਨੇ ਟੈਸਟਿੰਗ ਸੁਵਿਧਾਵਾਂ, ਵੈਂਟੀਲੇਟਰ, ਰਾਸ਼ਨ ਕਿੱਟਾਂ ਦੀ ਕਮੀ ਦੇ ਮੁੱਦੇ ਚੁੱਕੇ। ਪਠਾਨਕੋਟ ਤੋਂ ਵਿਧਾਇਕ ਅਮਿਤ ਵਿਜ ਤੇ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ ਸੈਂਪਲਾਂ ਦਾ ਮਾਮਲਾ ਚੁੱਕਿਆ। ਉਨ੍ਹਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਾਉਣ ਲਈ ਵੀ ਕਿਹਾ ਕਿਉਂਕਿ ਸਾਰੇ ਬੱਚੇ ਆਨਲਾਈਨ ਕਲਾਸਾਂ ਦਾ ਹਿੱਸਾ ਨਹੀਂ ਬਣ ਸਕਦੇ। ਕਈ ਬੱਚਿਆਂ ਕੋਲ ਸਮਾਰਟਫੋਨ ਨਹੀਂ ਹਨ। ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਟੈਸਟਿੰਗ ਸੁਵਿਧਾ ਜ਼ਿਲ੍ਹਾ ਪੱਧਰ 'ਤੇ ਹੋਣੀ ਚਾਹੀਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇਸਜ਼ ਯੂਨੀਵਰਸਿਟੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਟੈਸਟਿੰਗ ਲਈ ਮਨਜੂਰੀ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਟਾਪ ਹੈਡਲਾਈਨ

Barnala 'ਚ ਬਾਈਕ ਨੂੰ ਟੱਕਰ ਮਾਰ ਦਰੱਖਤ ਨਾਲ ਟਕਰਾਈ ਕਾਰ, ਦੋਵਾਂ ਵਾਹਨਾਂ ਦੇ ਚਾਲਕਾਂ ਦੀ ਮੌਤ, 3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ  
Barnala 'ਚ ਬਾਈਕ ਨੂੰ ਟੱਕਰ ਮਾਰ ਦਰੱਖਤ ਨਾਲ ਟਕਰਾਈ ਕਾਰ, ਦੋਵਾਂ ਵਾਹਨਾਂ ਦੇ ਚਾਲਕਾਂ ਦੀ ਮੌਤ, 3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ  
ਦੇਹਰਾਦੂਨ ਬਾਰਡਰ 'ਤੇ 200 ਨਿਹੰਗ ਡੱਟੇ, SSP ਨੂੰ ਅਲਟੀਮੇਟਮ; ਸਾਥੀਆਂ ਦੀ ਰਿਹਾਈ ਨਾ ਹੋਈ ਤਾਂ ਕਰਨਗੇ ਕੂਚ
ਦੇਹਰਾਦੂਨ ਬਾਰਡਰ 'ਤੇ 200 ਨਿਹੰਗ ਡੱਟੇ, SSP ਨੂੰ ਅਲਟੀਮੇਟਮ; ਸਾਥੀਆਂ ਦੀ ਰਿਹਾਈ ਨਾ ਹੋਈ ਤਾਂ ਕਰਨਗੇ ਕੂਚ
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Punjab 'ਚ 3 ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਹੁਣ ਮੌਕੇ 'ਤੇ ਨਹੀਂ ਕੱਟੇਗਾ ਚਲਾਨ, ਜਾਣਾ ਪਵੇਗਾ ਅਦਾਲਤ
Punjab 'ਚ 3 ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਹੁਣ ਮੌਕੇ 'ਤੇ ਨਹੀਂ ਕੱਟੇਗਾ ਚਲਾਨ, ਜਾਣਾ ਪਵੇਗਾ ਅਦਾਲਤ
Ram Mandir ਚੜ੍ਹਾਵਾ ਚੋਰੀ ਮਾਮਲਾ : ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਨੇ ਦਿੱਤਾ ਅਸਤੀਫ਼ਾ
Ram Mandir ਚੜ੍ਹਾਵਾ ਚੋਰੀ ਮਾਮਲਾ : ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਨੇ ਦਿੱਤਾ ਅਸਤੀਫ਼ਾ
ਇਸ ਦੇਸ਼ 'ਚ ਅਜਾਨ 'ਤੇ ਲੱਗੇਗਾ ਬੈਨ! ਸਰਕਾਰ ਨੇ ਕਿਹਾ- ਛੱਤਾਂ 'ਤੇ ਨਹੀਂ ਗੂੰਜਣੀ ਚਾਹੀਦੀ ਅਵਾਜ਼...
ਇਸ ਦੇਸ਼ 'ਚ ਅਜਾਨ 'ਤੇ ਲੱਗੇਗਾ ਬੈਨ! ਸਰਕਾਰ ਨੇ ਕਿਹਾ- ਛੱਤਾਂ 'ਤੇ ਨਹੀਂ ਗੂੰਜਣੀ ਚਾਹੀਦੀ ਅਵਾਜ਼...
Embed widget