ਪੜਚੋਲ ਕਰੋ

ਟਰੂਡੋ ਤੇ ਕੈਪਟਨ ਵਿਚਾਲੇ ਦੁਵੱਲੇ ਸਬੰਧਾਂ ਬਾਰੇ ਕੀ ਹੋਈ ਗੱਲਬਾਤ!

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲ ਪੰਜਾਬ ਦੇ ਕੁੱਝ ਮੁੱਦੇ ਉਠਾਏ ਹਨ। ਉਨ੍ਹਾਂ ਨੇ ਉਚੇਰੀ ਸਿੱਖਿਆ, ਵਿਗਿਆਨਕ ਖੋਜ ਤੇ ਤਕਨਾਲੋਜੀ, ਨਵੀਨਤਾ ਤੇ ਸਟਾਰਟ ਅੱਪ ਦੇ ਨਾਲ-ਨਾਲ ਹੁਨਰ ਵਿਕਾਸ ਵਰਗੇ ਕੁਝ ਖੇਤਰਾਂ ਦਾ ਵਰਨਣ ਕੀਤਾ। ਉਨ੍ਹਾਂ ਨੇ ਟਰੂਡੋ ਨੂੰ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਕੈਨੇਡਾ ਸਹਿਯੋਗ ਕਰ ਸਕਦਾ ਹੈ ਤੇ ਪੰਜਾਬ ਦੇ ਲੋਕ ਕੈਨੇਡਾ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਕੈਨੇਡਾ ਵਿੱਚ ਵੱਡੀ ਗਿਣਤੀ ਪੰਜਾਬੀ ਭਾਈਚਾਰਾ ਰਹਿ ਰਿਹਾ ਹੈ ਤੇ ਕੁਝ ਪੰਜਾਬੀ ਤਾਂ ਟਰੂਡੋ ਦੀ ਕੈਬਨਿਟ ਦਾ ਵੀ ਹਿੱਸਾ ਹਨ। ਇਸ ਕਰਕੇ ਭਾਰਤ ਤੇ ਕੈਨੇਡਾ ਦਰਮਿਆਨ ਦੋਸਤਾਨਾ ਰਿਸ਼ਤੇ ਲਗਾਤਾਰ ਗੂੜੇ ਹੁੰਦੇ ਜਾ ਰਹੇ ਹਨ। ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਦੇ ਵੱਖ-ਵੱਖ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਸਹਿਯੋਗ ਦੀ ਮਹੱਤਤਾ 'ਤੇ ਸਹਿਮਤੀ ਜ਼ਾਹਰ ਕੀਤੀ ਹੈ। ਮੁੱਖ ਮੰਤਰੀ ਨੇ ਆਰਥਿਕ ਸਹਿਯੋਗ ਨਾਲ ਸਬੰਧਤ ਵੱਖ-ਵੱਖ ਅਹਿਮ ਕਾਰਜ ਖੇਤਰਾਂ ਵਿੱਚ ਕੈਨੇਡਾ ਨਾਲ ਜੁੜਨ ਪ੍ਰਤੀ ਪੰਜਾਬੀਆਂ ਦੀ ਦਿਲਚਸਪੀ ਦਾ ਵੀ ਪ੍ਰਗਟਾਵਾ ਕੀਤਾ। ਇਸ ਵੇਲੇ ਦੋਵਾਂ ਦਰਮਿਆਨ ਤਜਾਰਤੀ ਸਬੰਧ ਬਹੁਤ ਘੱਟ ਹੋਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਕੈਨੇਡਾ ਦੇ ਕਾਰੋਬਾਰੀ ਨਿਵੇਸ਼ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਦੋਵਾਂ ਲੀਡਰਾਂ ਨੇ ਕੈਨੇਡਾ ਤੇ ਭਾਰਤ ਦੀ ਤਰੱਕੀ ਦੇ ਹਿੱਤ ਵਿੱਚ ਸਾਂਝੇ ਪ੍ਰਾਜੈਕਟਾਂ ਰਾਹੀਂ ਦੁਵੱਲੇ ਸਹਿਯੋਗ 'ਤੇ ਸਹਿਮਤੀ ਜ਼ਾਹਰ ਕੀਤੀ। ਉਚੇਰੀ ਸਿੱਖਿਆ ਦੇ ਖੇਤਰ ਵਿੱਚ ਮੁੱਖ ਮੰਤਰੀ ਨੇ ਯੂਨੀਵਰਸਿਟੀਆਂ ਤੇ ਹੋਰ ਸਿੱਖਿਆ ਸੰਸਥਾਵਾਂ ਨਾਲ ਸਮਝੌਤੇ ਸਹੀਬੰਦ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ ਪ੍ਰੋਗਰਾਮ ਸ਼ੁਰੂ ਕਰਨ ਦੀ ਵੀ ਮੰਗ ਕੀਤੀ। ਸਸਕੈਚਵੈਨ ਯੂਨੀਵਰਸਿਟੀ ਨਾਲ ਕੀਤੇ ਸਮਝੌਤੇ 'ਤੇ ਅਮਲ ਨਾ ਹੋਣ 'ਤੇ ਵੀ ਉਨ੍ਹਾਂ ਨੇ ਅਫਸੋਸ ਜ਼ਾਹਰ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਦਾਲਾਂ, ਮੱਕੀ ਤੇ ਪਸ਼ੂਧਨ ਦੇ ਖੇਤਰਾਂ ਵਿੱਚ ਵਿਗਿਆਨਕ ਖੋਜ ਤੇ ਤਕਨਾਲੋਜੀ ਦੇ ਰੂਪ ਵਿੱਚ ਆਪਸੀ ਸਹਿਯੋਗ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਹੁਨਰ ਵਿਕਾਸ ਵਿੱਚ ਨਿਵੇਸ਼ ਦਾ ਸੱਦਾ ਦਿੰਦਿਆਂ ਸੁਝਾਅ ਦਿੱਤਾ ਕਿ ਕੈਨੇਡਾ ਵੱਲੋਂ ਪੰਜਾਬ ਦੀ ਹੁਨਰ ਵਿਕਾਸ ਯੂਨੀਵਰਸਿਟੀ 'ਚ ਆਪਣੇ ਕਾਰੋਬਾਰ ਜਾਂ ਯੂਨੀਵਰਸਿਟੀ ਰਾਹੀਂ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ 'ਤੇ ਵਿਚਾਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਿੱਖਿਅਤ ਪੰਜਾਬੀ ਨੌਜਵਾਨਾਂ ਦੇ ਕੈਨੇਡਾ ਵਿੱਚ ਆਵਾਸ ਨੂੰ ਹੁਲਾਰਾ ਦੇਣ ਲਈ ਸਹਾਇਤਾ ਦੇ ਸਕਦਾ ਹੈ। ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ 'ਜੜਾਂ ਨਾਲ ਜੁੜੋ' ਪ੍ਰੋਗਰਾਮ ਦਾ ਜ਼ਿਕਰ ਵੀ ਕੀਤਾ ਜਿਸ ਨਾਲ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਪੰਜਾਬ ਦੀ ਝਲਕ ਪਾਉਣ ਦਾ ਮੌਕਾ ਹਾਸਲ ਹੋਵੇਗਾ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਸਰਕਾਰ ਵੱਲੋਂ ਇਸ ਪ੍ਰੋਗਰਾਮ ਦਾ ਸਮਰਥਨ ਕਰਨ ਦੀ ਅਪੀਲ ਕੀਤੀ।

ਟਾਪ ਹੈਡਲਾਈਨ

Moga 'ਚ ਖਾਣਾ ਠੰਢਾ ਹੋਣ 'ਤੇ ਪਿਤਾ ਦਾ ਕਤਲ, ਪੁੱਤ ਨੇ ਲੋਹੇ ਦੀ ਰਾਡ ਨਾਲ ਕੀਤਾ ਹਮਲਾ, ਇਲਾਜ ਦੌਰਾਨ ਤੋੜਿਆ ਦਮ 
Moga 'ਚ ਖਾਣਾ ਠੰਢਾ ਹੋਣ 'ਤੇ ਪਿਤਾ ਦਾ ਕਤਲ, ਪੁੱਤ ਨੇ ਲੋਹੇ ਦੀ ਰਾਡ ਨਾਲ ਕੀਤਾ ਹਮਲਾ, ਇਲਾਜ ਦੌਰਾਨ ਤੋੜਿਆ ਦਮ 
Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...
Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...
Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ
Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ
Punjab News: ਪੰਜਾਬ ਪੁਲਿਸ 'ਚ ਮੱਚਿਆ ਹੜਕੰਪ, SI ਹੈਰੋਇਨ ਸਣੇ ਗ੍ਰਿਫ਼ਤਾਰ: CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ...
ਪੰਜਾਬ ਪੁਲਿਸ 'ਚ ਮੱਚਿਆ ਹੜਕੰਪ, SI ਹੈਰੋਇਨ ਸਣੇ ਗ੍ਰਿਫ਼ਤਾਰ: CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
2000 ਰੁਪਏ ਦੇ ਨੋਟ ਬਾਰੇ RBI ਦਾ ਵੱਡਾ ਅਪਡੇਟ, ਹੁਣੇ-ਹੁਣੇ ਦਿੱਤੀ ਇਹ ਜਾਣਕਾਰੀ, ਤੁਰੰਤ ਪੜ੍ਹੋ ਇਹ ਖ਼ਬਰ
2000 ਰੁਪਏ ਦੇ ਨੋਟ ਬਾਰੇ RBI ਦਾ ਵੱਡਾ ਅਪਡੇਟ, ਹੁਣੇ-ਹੁਣੇ ਦਿੱਤੀ ਇਹ ਜਾਣਕਾਰੀ, ਤੁਰੰਤ ਪੜ੍ਹੋ ਇਹ ਖ਼ਬਰ
Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ
Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ
ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।
ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।
ਪੰਜਾਬ 'ਚ ਵੱਡੀ ਵਾਰਦਾਤ! ਇੱਕ ਹੀ ਪਰਿਵਾਰ ਦੇ 4 ਜੀਆਂ ਨੇ ਖਾਧਾ ਜ਼ਹਿਰ, ਪਿਓ-ਧੀ ਦੀ ਮੌਤ, ਮਾਂ-ਪੁੱਤ ਦਾ ਚੱਲ ਰਿਹਾ ਇਲਾਜ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! ਇੱਕ ਹੀ ਪਰਿਵਾਰ ਦੇ 4 ਜੀਆਂ ਨੇ ਖਾਧਾ ਜ਼ਹਿਰ, ਪਿਓ-ਧੀ ਦੀ ਮੌਤ, ਮਾਂ-ਪੁੱਤ ਦਾ ਚੱਲ ਰਿਹਾ ਇਲਾਜ; ਮੱਚੀ ਸਨਸਨੀ
Ferozepur : ਪੰਜਾਬੀ ਨੌਜਵਾਨ ਦੀ ਲੰਡਨ 'ਚ ਸ਼ੱਕੀ ਹਾਲਾਤਾਂ 'ਚ ਮੌਤ, 5 ਸਾਲਾਂ ਬਾਅਦ ਆਉਣਾ ਸੀ ਘਰ, ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ
Ferozepur : ਪੰਜਾਬੀ ਨੌਜਵਾਨ ਦੀ ਲੰਡਨ 'ਚ ਸ਼ੱਕੀ ਹਾਲਾਤਾਂ 'ਚ ਮੌਤ, 5 ਸਾਲਾਂ ਬਾਅਦ ਆਉਣਾ ਸੀ ਘਰ, ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ
Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...
Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...
ਜਾਇਦਾਦ ਅਤੇ ਨੌਕਰੀ ਦੀ ਲਾਲਚ 'ਚ ਧੀ ਬਣੀ ਕਾਤਲ! ਜੈਪੁਰ 'ਚ ਮਾਂ ਦਾ ਕੀਤਾ ਕਤਲ
ਜਾਇਦਾਦ ਅਤੇ ਨੌਕਰੀ ਦੀ ਲਾਲਚ 'ਚ ਧੀ ਬਣੀ ਕਾਤਲ! ਜੈਪੁਰ 'ਚ ਮਾਂ ਦਾ ਕੀਤਾ ਕਤਲ
Patiala 'ਚ ਤਸਕਰਾਂ ਦਾ ਪਿੱਛਾ ਕਰਦੀ ਪੁਲਿਸ ਨਾਲ ਵਾਪਰਿਆ ਹਾਦਸਾ, ਨਾਭਾ ਦੇ SHO ਗੰਭੀਰ ਜ਼ਖ਼ਮੀ, ਤਸਕਰ ਗੱਡੀ ਛੱਡ ਕੇ ਫਰਾਰ
Patiala 'ਚ ਤਸਕਰਾਂ ਦਾ ਪਿੱਛਾ ਕਰਦੀ ਪੁਲਿਸ ਨਾਲ ਵਾਪਰਿਆ ਹਾਦਸਾ, ਨਾਭਾ ਦੇ SHO ਗੰਭੀਰ ਜ਼ਖ਼ਮੀ, ਤਸਕਰ ਗੱਡੀ ਛੱਡ ਕੇ ਫਰਾਰ
Embed widget