ਪੜਚੋਲ ਕਰੋ

ਕੈਪਟਨ ਨੇ ਖੁਦ ਸੰਭਾਲਿਆ ਨਵਜੋਤ ਸਿੱਧੂ ਦਾ ਮਹਿਕਮਾ

ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਦਿੱਤੇ ਗਏ ਬਿਜਲੀ ਮਹਿਕਮੇ ਦੀ ਕਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਸੰਭਾਲ ਲਈ ਹੈ। ਉਨ੍ਹਾਂ ਨੇ ਅਫਸਰਾਂ ਨਾਲ ਬਾਕਾਇਦਾ ਮੀਟਿੰਗਾਂ ਕਰਕੇ ਕੰਮ ਚੁਸਤ-ਦਰੁਸਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਨਵਜੋਤ ਸਿੱਧੂ ਨੇ ਸਥਾਨਕ ਸਰਕਾਰਾਂ ਮਹਿਕਮਾ ਵਾਪਸ ਲਏ ਜਾਣ ਦੇ ਰੋਸ ਕਰਕੇ ਨਵਾਂ ਚਾਰਜ ਨਹੀਂ ਸੰਭਾਲਿਆ ਹੈ। ਇਸ ਕਰਕੇ ਬਿਜਲੀ ਮਹਿਕਮੇ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ।

ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਦਿੱਤੇ ਗਏ ਬਿਜਲੀ ਮਹਿਕਮੇ ਦੀ ਕਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਸੰਭਾਲ ਲਈ ਹੈ। ਉਨ੍ਹਾਂ ਨੇ ਅਫਸਰਾਂ ਨਾਲ ਬਾਕਾਇਦਾ ਮੀਟਿੰਗਾਂ ਕਰਕੇ ਕੰਮ ਚੁਸਤ-ਦਰੁਸਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਨਵਜੋਤ ਸਿੱਧੂ ਨੇ ਸਥਾਨਕ ਸਰਕਾਰਾਂ ਮਹਿਕਮਾ ਵਾਪਸ ਲਏ ਜਾਣ ਦੇ ਰੋਸ ਕਰਕੇ ਨਵਾਂ ਚਾਰਜ ਨਹੀਂ ਸੰਭਾਲਿਆ ਹੈ। ਇਸ ਕਰਕੇ ਬਿਜਲੀ ਮਹਿਕਮੇ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ। ਹਾਸਲ ਜਾਣਕਾਰੀ ਮੁਤਾਬਕ ਸਿੱਧੂ ਵੱਲੋਂ ਆਨਾਕਾਨੀ ਮਗਰੋਂ ਆਖਰ ਕੈਪਟਨ ਨੇ ਬਿਜਲੀ ਵਿਭਾਗ ਦੀ ਨਿਗਰਾਨੀ ਖ਼ੁਦ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਦੇ ਸਕੱਤਰ ਪੱਧਰ ਦੇ ਅਧਿਕਾਰੀਆਂ ਨਾਲ ਬੈਠਕਾਂ ਵੀ ਕੀਤੀਆਂ ਹਨ। ਸਿੱਧੂ ਕੋਲੋਂ ਛੇ ਜੂਨ ਨੂੰ ਸਥਾਨਕ ਸਰਕਾਰਾਂ ਵਿਭਾਗ ਖੋਹੇ ਜਾਣ ਮਗਰੋਂ ਉਨ੍ਹਾਂ ਨੂੰ ਬਿਜਲੀ ਵਿਭਾਗ ਸੌਂਪ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਅਜੇ ਤੱਕ ਨਵੇਂ ਮਹਿਕਮੇ ਦੀ ਕਮਾਨ ਨਹੀਂ ਸੰਭਾਲੀ ਸੀ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਦੇ ਸਕੱਤਰ ਪੱਧਰ ਦੇ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ ਤੇ ਵਿਭਾਗ ਦੀ ਪ੍ਰਗਤੀ ਰਿਪੋਰਟ ਹਾਸਲ ਕੀਤੀ ਤੇ ਕੁਝ ਜ਼ਰੂਰੀ ਫਾਈਲਾਂ ਨੂੰ ਅੱਗੇ ਤੋਰਨ ਦੀ ਪ੍ਰਵਾਨਗੀ ਵੀ ਦਿੱਤੀ। ਸਕੱਤਰ ਪੱਧਰ ਦੇ ਅਧਿਕਾਰੀ ਨੇ ਮੰਨਿਆ ਕਿ ਮੁੱਖ ਮੰਤਰੀ ਬਿਜਲੀ ਵਿਭਾਗ ਦੀ ਨਿਗਰਾਨੀ ਕਰ ਰਹੇ ਹਨ। ਉਧਰ, ਨਵਜੋਤ ਸਿੱਧੂ ਨੇ ਮੁੜ ਦਿੱਲੀ ਡੇਰੇ ਲਾਏ ਹਨ। ਮਾਮਲਾ ਹਾਈਕਮਾਨ ਦੇ ਵਿਚਾਰ ਅਧੀਨ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਵੱਡਾ ਮੰਤਰਾਲਾ ਜਾਂ ਫਿਰ ਪਾਰਟੀ ਸੰਗਠਨ 'ਚ ਵੱਡਾ ਅਹੁਦਾ ਚਾਹੁੰਦੇ ਹਨ। ਹਾਈਕਮਾਨ ਵੀ ਸਿੱਧੂ ਨੂੰ ਪਾਰਟੀ ਸੰਗਠਨ ਵਿੱਚ ਚੰਗੀ ਪੁਜ਼ੀਸ਼ਨ ਦੇ ਕੇ ਮਾਮਲਾ ਹੱਲ ਕਰਨਾ ਚਾਹੁੰਦੀ ਹੈ।

ਟਾਪ ਹੈਡਲਾਈਨ

Punjab News: ਪੰਜਾਬ ਕਾਂਗਰਸ 'ਚ ਸਿਆਸੀ ਘਮਸਾਣ, ਹਾਈਕਮਾਂਡ ਵੱਲੋਂ ਨਹੀਂ ਮਿਲਿਆ ਟਾਈਮ, ਚੰਨੀ ਧੜੇ ਨੇ ਤੀਜੀ ਮੀਟਿੰਗ ਕੀਤੀ: MLA ਰਾਣਾ ਦੇ ਘਰ ਰੰਧਾਵਾ ਸਣੇ ਕਈ ਆਗੂ...
Punjab News: ਪੰਜਾਬ ਕਾਂਗਰਸ 'ਚ ਸਿਆਸੀ ਘਮਸਾਣ, ਹਾਈਕਮਾਂਡ ਵੱਲੋਂ ਨਹੀਂ ਮਿਲਿਆ ਟਾਈਮ, ਚੰਨੀ ਧੜੇ ਨੇ ਤੀਜੀ ਮੀਟਿੰਗ ਕੀਤੀ: MLA ਰਾਣਾ ਦੇ ਘਰ ਰੰਧਾਵਾ ਸਣੇ ਕਈ ਆਗੂ...
ਦਿਲਜੀਤ ਦੋਸਾਂਝ ਦੀ ''ਸਤਲੁਜ'' ਨੇ ਖੁਲਵਾ'ਤੇ ਪੁਰਾਣੇ ਮਾਮਲੇ! ਖਾਲੜਾ ਕਤਲਕਾਂਡ ਦੇ ਦੋਸ਼ੀ ਸਾਬਕਾ DSP ਨੂੰ ਲੱਭਣ ਦੇ ਹੁਕਮ ਜਾਰੀ
ਦਿਲਜੀਤ ਦੋਸਾਂਝ ਦੀ ''ਸਤਲੁਜ'' ਨੇ ਖੁਲਵਾ'ਤੇ ਪੁਰਾਣੇ ਮਾਮਲੇ! ਖਾਲੜਾ ਕਤਲਕਾਂਡ ਦੇ ਦੋਸ਼ੀ ਸਾਬਕਾ DSP ਨੂੰ ਲੱਭਣ ਦੇ ਹੁਕਮ ਜਾਰੀ
ਮੁਹਾਲੀ 'ਚ ਨਿਹੰਗ ਜਸਦੀਪ ਸਣੇ 10 'ਤੇ FIR, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕੁੱਟਮਾਰ ਦਾ ਮਾਮਲਾ, ਕਿਹਾ ਸੀ- ਦੋਆਬੀ ਦਾ ਬੰਦਾ...
ਮੁਹਾਲੀ 'ਚ ਨਿਹੰਗ ਜਸਦੀਪ ਸਣੇ 10 'ਤੇ FIR, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕੁੱਟਮਾਰ ਦਾ ਮਾਮਲਾ, ਕਿਹਾ ਸੀ- ਦੋਆਬੀ ਦਾ ਬੰਦਾ...
ਪੰਜਾਬ ਕਾਂਗਰਸ 'ਚ ਕਾਟੋਕਲੇਸ਼, ਹਾਈਕਮਾਨ ਦਾ ਚੰਨੀ ਤੋਂ ਕਿਨਾਰਾ, ਖੜਗੇ-ਰਾਹੁਲ ਅਤੇ ਪ੍ਰਿਅੰਕਾ ਨੇ ਨਹੀਂ ਦਿੱਤਾ ਮਿਲਣ ਦਾ ਟਾਈਮ
ਪੰਜਾਬ ਕਾਂਗਰਸ 'ਚ ਕਾਟੋਕਲੇਸ਼, ਹਾਈਕਮਾਨ ਦਾ ਚੰਨੀ ਤੋਂ ਕਿਨਾਰਾ, ਖੜਗੇ-ਰਾਹੁਲ ਅਤੇ ਪ੍ਰਿਅੰਕਾ ਨੇ ਨਹੀਂ ਦਿੱਤਾ ਮਿਲਣ ਦਾ ਟਾਈਮ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Singer Death: ਸੰਗੀਤ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ! ਪਿੱਛੇ 6 ਸਾਲ ਦੀ ਧੀ ਨੂੰ ਛੱਡ ਗਈ...
ਸੰਗੀਤ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ! ਪਿੱਛੇ 6 ਸਾਲ ਦੀ ਧੀ ਨੂੰ ਛੱਡ ਗਈ...
Earthquake: ਭੂਚਾਲ ਦੇ ਲਗਾਤਾਰ 4 ਝਟਕਿਆਂ ਨਾਲ ਕੰਬੀ ਧਰਤੀ, ਲੋਕਾ 'ਚ ਪੈ ਗਿਆ ਚੀਕ-ਚਿਹਾੜਾ; 4.6 ਅਤੇ 3.6 ਸਣੇ 3.9, 4.01 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਲਗਾਤਾਰ 4 ਝਟਕਿਆਂ ਨਾਲ ਕੰਬੀ ਧਰਤੀ, ਲੋਕਾ 'ਚ ਪੈ ਗਿਆ ਚੀਕ-ਚਿਹਾੜਾ; 4.6 ਅਤੇ 3.6 ਸਣੇ 3.9, 4.01 ਤੀਬਰਤਾ ਨਾਲ ਜ਼ਬਰਦਸਤ...
ਅੰਮ੍ਰਿਤਸਰ 'ਚ ਚੱਲੀਆਂ ਤਾੜਤਾੜ ਗੋਲੀਆਂ, 15 ਤੋਂ ਵੱਧ ਚੱਲੇ ਫਾਇਰ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਅੰਮ੍ਰਿਤਸਰ 'ਚ ਚੱਲੀਆਂ ਤਾੜਤਾੜ ਗੋਲੀਆਂ, 15 ਤੋਂ ਵੱਧ ਚੱਲੇ ਫਾਇਰ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ 'ਚ 8 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ 8 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਕਾਂਗਰਸ 'ਚ ਕਾਟੋਕਲੇਸ਼, ਹਾਈਕਮਾਨ ਦਾ ਚੰਨੀ ਤੋਂ ਕਿਨਾਰਾ, ਖੜਗੇ-ਰਾਹੁਲ ਅਤੇ ਪ੍ਰਿਅੰਕਾ ਨੇ ਨਹੀਂ ਦਿੱਤਾ ਮਿਲਣ ਦਾ ਟਾਈਮ
ਪੰਜਾਬ ਕਾਂਗਰਸ 'ਚ ਕਾਟੋਕਲੇਸ਼, ਹਾਈਕਮਾਨ ਦਾ ਚੰਨੀ ਤੋਂ ਕਿਨਾਰਾ, ਖੜਗੇ-ਰਾਹੁਲ ਅਤੇ ਪ੍ਰਿਅੰਕਾ ਨੇ ਨਹੀਂ ਦਿੱਤਾ ਮਿਲਣ ਦਾ ਟਾਈਮ
ਮੁਹਾਲੀ 'ਚ ਨਿਹੰਗ ਜਸਦੀਪ ਸਣੇ 10 'ਤੇ FIR, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕੁੱਟਮਾਰ ਦਾ ਮਾਮਲਾ, ਕਿਹਾ ਸੀ- ਦੋਆਬੀ ਦਾ ਬੰਦਾ...
ਮੁਹਾਲੀ 'ਚ ਨਿਹੰਗ ਜਸਦੀਪ ਸਣੇ 10 'ਤੇ FIR, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕੁੱਟਮਾਰ ਦਾ ਮਾਮਲਾ, ਕਿਹਾ ਸੀ- ਦੋਆਬੀ ਦਾ ਬੰਦਾ...
ਅਮਰੀਕਾ ਨੇ ਈਰਾਨ ਨੂੰ ਕੀਤਾ ਧੂੰਆਂ-ਧੂੰਆਂ, ਉਡਾ ਦਿੱਤੇ ਰੇਲਵੇ ਬ੍ਰਿਜ; ਟਰੰਪ ਨੇ ਕਿਹਾ- ਇਹ ਬਦਲਾ...
ਅਮਰੀਕਾ ਨੇ ਈਰਾਨ ਨੂੰ ਕੀਤਾ ਧੂੰਆਂ-ਧੂੰਆਂ, ਉਡਾ ਦਿੱਤੇ ਰੇਲਵੇ ਬ੍ਰਿਜ; ਟਰੰਪ ਨੇ ਕਿਹਾ- ਇਹ ਬਦਲਾ...
ਇਸ ਸੂਬੇ ਦੇ ਕਿਸਾਨਾਂ ਲਈ ਵੱਡਾ ਮੌਕਾ, ਦਾਲ ਮਿੱਲ ਖੋਲ੍ਹਣ 'ਤੇ ਸਰਕਾਰ ਦੇਵੇਗੀ 25 ਲੱਖ ਦੀ ਸਬਸਿਡੀ
ਇਸ ਸੂਬੇ ਦੇ ਕਿਸਾਨਾਂ ਲਈ ਵੱਡਾ ਮੌਕਾ, ਦਾਲ ਮਿੱਲ ਖੋਲ੍ਹਣ 'ਤੇ ਸਰਕਾਰ ਦੇਵੇਗੀ 25 ਲੱਖ ਦੀ ਸਬਸਿਡੀ
Embed widget