ਵੱਡੀ ਖ਼ਬਰ ! ਕੈਬਨਿਟ ਮੰਤਰੀ ਦੇ ਕਾਫਲੇ ਨਾਲ ਵਾਪਰਿਆ ਸੜਕ ਹਾਦਸਾ, 4 ਪੁਲਿਸ ਮੁਲਾਜ਼ਮ ਜ਼ਖ਼ਮੀ
ਗੁਰਦਾਸਪੁਰ ਦੌਰੇ ’ਤੇ ਆਏ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਕਾਫ਼ਲੇ ਨਾਲ ਹਾਦਸਾ ਵਾਪਰਿਆ ਹੈ। ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਵੱਲ ਜਾਂਦਿਆਂ ਕਲਾਨੌਰ ਨੇੜੇ ਡੀਸੀ ਦਫ਼ਤਰ ਦੀ ਪਾਇਲਟ ਨਾਲ ਸਾਹਮਣਿਓਂ ਗਲਤ ਸਾਈਡ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ ।

ਗੁਰਦਾਸਪੁਰ ਦੌਰੇ ’ਤੇ ਆਏ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਕਾਫ਼ਲੇ ਨਾਲ ਹਾਦਸਾ ਵਾਪਰਿਆ ਹੈ। ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਵੱਲ ਜਾਂਦਿਆਂ ਕਲਾਨੌਰ ਨੇੜੇ ਡੀਸੀ ਦਫ਼ਤਰ ਦੀ ਪਾਇਲਟ ਨਾਲ ਸਾਹਮਣਿਓਂ ਗਲਤ ਸਾਈਡ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ । ਹਾਦਸੇ ਵਿੱਚ ਚਾਰ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ ਅਤੇ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ ਹੈ। ਇਸ ਹਾਦਸੇ ਤੋਂ ਬਾਅਦ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵਲੋਂ ਖੁਦ ਜਖਮੀਆਂ ਨੂੰ ਗੱਡੀਆਂ ਵਿੱਚ ਬਾਹਰ ਕੱਢਿਆ। ਕਾਫਲੇ ਵਿੱਚ ਮੌਜੂਦ ਐਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ।
ਜ਼ਿਕਰ ਕਰ ਦਈਏ ਕਿ ਇਹ ਹਾਦਸਾ ਗੁਰਦਾਸਪੁਰ ਦੇ ਕਲਾਨੌਰ-ਗੁਰਦਾਸਪੁਰ ਸੜਕ 'ਤੇ ਅੱਡਾ ਨਦਾਨਵਾਲੀ ਨੇੜੇ ਵਾਪਰਿਆ। ਹਾਦਸੇ ਸਮੇਂ ਮੰਤਰੀ ਵੀ ਕਾਫਲੇ ਵਿੱਚ ਮੌਜੂਦ ਸਨ। ਅਧਿਕਾਰੀਆਂ ਦੀ ਇੱਕ ਟੀਮ ਵੀ ਉਨ੍ਹਾਂ ਦੇ ਨਾਲ ਸੀ।
ਹਾਦਸੇ ਤੋਂ ਬਾਅਦ, ਮੰਤਰੀ ਨੇ ਤੁਰੰਤ ਆਪਣੇ ਕਾਫਲੇ ਨੂੰ ਰੋਕਿਆ ਅਤੇ ਉਨ੍ਹਾਂ ਦੀ ਟੀਮ ਨੇ 108 ਐਂਬੂਲੈਂਸ ਨੂੰ ਬੁਲਾਇਆ। ਜ਼ਖਮੀ ਮੁਲਾਜ਼ਮਾਂ ਅਤੇ ਕਾਰ ਡਰਾਈਵਰ ਨੂੰ ਤੁਰੰਤ ਕਲਾਨੌਰ ਦੇ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ। ਇਸ ਤੋਂ ਬਾਅਦ ਮੰਤਰੀ ਹਰਭਜਨ ਸਿੰਘ ਈਟੀਓ ਚਲੇ ਗਏ।
ਰਿਪੋਰਟਾਂ ਅਨੁਸਾਰ, ਮੰਤਰੀ ਹਰਭਜਨ ਸਿੰਘ ਈਟੀਓ ਅੱਜ ਹੜ੍ਹ ਪੀੜਤਾਂ ਨੂੰ ਚੈੱਕ ਵੰਡਣ ਲਈ ਦੀਨਾਨਗਰ ਜਾ ਰਹੇ ਸਨ। ਉਨ੍ਹਾਂ ਦੇ ਤਿੰਨ ਥਾਵਾਂ 'ਤੇ ਪ੍ਰੋਗਰਾਮ ਸਨ। ਪਹਿਲਾ ਪ੍ਰੋਗਰਾਮ ਪੂਰਾ ਕਰਨ ਤੋਂ ਬਾਅਦ, ਉਹ ਕਲਾਨੌਰ ਜਾ ਰਹੇ ਸਨ। ਰਸਤੇ ਵਿੱਚ, ਇੱਕ ਵਾਹਨ ਉਨ੍ਹਾਂ ਦੇ ਕਾਫਲੇ ਦੀ ਪਾਇਲਟ ਕਾਰ ਨਾਲ ਟਕਰਾ ਗਿਆ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















