ਜਲੰਧਰ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ 'ਤੇ ਪਰਾਗਪੁਰ ਨੇੜੇ ਇੱਕ ਲੁਟੇਰਿਆਂ ਨੇ ਪੰਜਾਬ ਪੁਲਿਸ ਵਿੱਚ ਸਹਾਇਕ ਸਬ ਇੰਸਪੈਕਟਰ ਨੂੰ ਬੰਦੂਕ ਵਿਖਾ ਕੇ ਕਾਰ ਖੋਹ ਲਈ। ਸ਼ੁੱਕਰਵਾਰ ਰਾਤ ਕਰੀਬ 11 ਵਜੇ ਲੁਧਿਆਣਾ ਜੀ.ਆਰ.ਪੀ. ਥਾਣੇ ਵਿੱਚ ਤੈਨਾਤ ਏ.ਐਸ.ਆਈ. ਪਲਵਿੰਦਰ ਆਪਣੇ ਸਾਢੂ ਦੇ 13 ਸਾਲ ਦੇ ਮੁੰਡੇ ਨਾਲ ਜਲੰਧਰ ਸਥਿਤ ਅਰਬਨ ਅਸਟੇਟ ਜਾ ਰਿਹਾ ਸੀ। ਰਸਤੇ ਵਿੱਚ ਬੱਚੇ ਦੀ ਤਬੀਅਤ ਖਰਾਬ ਹੋਈ ਤਾਂ ਥੋੜ੍ਹੀ ਦੇਰ ਲਈ ਗੱਡੀ ਰੋਕੀ।
ਏ.ਐਸ.ਆਈ. ਨੇ ਦੱਸਿਆ- ਅਸੀਂ ਰੁਕੇ ਤਾਂ ਪਿੱਛੋਂ ਤਿੰਨ-ਚਾਰ ਮੁੰਡੇ ਕਾਲੇ ਰੰਗ ਦੀ ਕਾਰ ਵਿੱਚ ਆਏ ਅਤੇ ਬੰਦੂਕ ਅੱਗੇ ਕਰ ਦਿੱਤੀ। ਉਨ੍ਹਾਂ ਨੇ ਬੱਚੇ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਗੱਡੀ ਦੀ ਚਾਬੀ ਖੋਹ ਲਈ ਅਤੇ ਭੱਜ ਗਏ। ਵਾਰਦਾਤ ਵੇਲੇ ਏ.ਐਸ.ਆਈ. ਕੋਲ ਵੀ ਬੰਦੂਕ ਵੀ ਸੀ ਪਰ ਉਸ ਨੇ ਬੱਚੇ ਨੂੰ ਵੇਖਦੇ ਹੋਏ ਗੋਲੀ ਨਹੀਂ ਚਲਾਈ।
ਏਐਸਆਈ ਮੁਤਾਬਕ ਮੁੰਡਿਆਂ ਨੇ ਨਸ਼ਾ ਕੀਤਾ ਹੋਇਆ ਸੀ। ਏ.ਸੀ.ਪੀ. ਸਤਿੰਦਰ ਚੱਢਾ ਨੇ ਦੱਸਿਆ ਕਿ ਕਾਰ ਵਿੱਚ ਪਏ ਫ਼ੋਨ ਦੀ ਲੋਕੇਸ਼ਨ ਦੇ ਆਧਾਰ 'ਤੇ ਅਸੀਂ ਰੇਡ ਕਰ ਰਹੇ ਹਾਂ। ਜਲਦ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।