ਹੁਸ਼ਿਆਰਪੁਰ: ਜ਼ਿਲ੍ਹੇ ਦੇ ਕਸਬੇ ਦਸੂਹਾ ਵਿੱਚ ਇੱਕ ਟਰੱਕ ਦੇ ਇਨੋਵਾ ਗੱਡੀ ਨੂੰ ਟੱਕਰ ਮਾਰੇ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਛੇ ਲੋਕ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਦੋ ਮਰਦ ਤੇ ਇੱਕ ਔਰਤ ਸ਼ਾਮਲ ਹੈ।

ਗੁਰਦਾਸਪੁਰ ਦੇ ਰਹਿਣ ਵਾਲੇ ਇਨੋਵਾ ਸਵਾਰ ਆਪਣੇ ਅਮਰੀਕਾ ਰਹਿੰਦੇ ਰਿਸ਼ਤੇਦਾਰ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਆ ਰਹੇ ਸਨ। ਦਸੂਹਾ ਪਹੁੰਚਣ 'ਤੇ ਉਨ੍ਹਾਂ ਦੀ ਗੱਡੀ ਦਾ ਅਗਲਾ ਟਾਇਰ ਪੈਂਚਰ ਹੋ ਗਿਆ। ਉਹ ਸੜਕ ਕੰਢੇ ਖੜ੍ਹ ਕੇ ਟਾਇਰ ਬਦਲ ਰਹੇ ਸੀ ਕਿ ਪਿੱਛੋਂ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਜ਼ਬਰਸਤ ਸੀ ਕਿ ਇਨੋਵਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਟਰੱਕ ਵੀ ਡਿਵਾਈਡਰ 'ਤੇ ਜਾ ਚੜ੍ਹਿਆ। ਪੁਲਿਸ ਨੇ ਟਰੱਕ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਟਰੱਕ ਚਾਲਕ ਸਮੇਤ ਛੇ ਫੱਟੜ ਵਿਅਕਤੀਆਂ ਦਾ ਜਲੰਧਰ ਵਿੱਚ ਇਲਾਜ ਕੀਤਾ ਜਾ ਰਿਹਾ ਹੈ।