ਗੁਰਦਾਸਪੁਰ: ਬੀਤੇ ਦਿਨੀਂ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਵਾਰਡ ਨੰਬਰ 2 ਦੀਆਂ ਨਗਰ ਕੌਂਸਲ ਉਪ ਚੋਣਾਂ ਹੋਈਆਂ ਸੀ। ਇਸ ਦੌਰਾਨ ਅਕਾਲੀ-ਭਾਜਪਾ ਵਰਕਰਾਂ ਤੇ ਪੁਲਿਸ ਪ੍ਰਸਾਸ਼ਨ ਵਿਚਾਲੇ ਟਕਰਾਅ ਹੋਇਆ ਸੀ। ਪੁਲਿਸ ਵੱਲੋਂ ਅਕਾਲੀਦਲ-ਬੀਜੇਪੀ ਦੇ 50 ਸਮਰੱਥਕਾਂ ‘ਤੇ ਥਾਣੇਦਾਰ ਦੀ ਵਰਦੀ ਪਾੜਨ ਤੇ ਪੱਗ ਉਛਾਲਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਕਾਲੀ ਦਲ-ਬੀਜੇਪੀ ਦੇ ਸਮਰੱਥਕਾਂ ਨੇ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕੀਤੀ। ਇਸ ‘ਚ ਏਐਸਆਈ ਬਲਵਿੰਦਰ ਸਿੰਘ ਦੀ ਵਰਦੀ ਪਾੜੀ ਗਈ ਤੇ ਉਸ ਦੀ ਪੱਗ ਦੀ ਬੇਅਦਬੀ ਕੀਤੀ ਗਈ। ਏਐਸਆਈ ਬਲਵਿੰਦਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ‘ਚ ਅਕਾਲੀ-ਭਾਜਪਾ ਗਠਜੋੜ ਦੇ 50 ਲੋਕਾਂ ਦਾ ਨਾਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਚੋਣਾਂ ‘ਚ ਕਾਂਗਰਸ 'ਤੇ ਧੱਕੇਸ਼ਾਹੀ ਦਾ ਇਲਜ਼ਾਮ ਲਾਉਂਦਿਆਂ ਅਕਾਲੀ-ਭਾਜਪਾ ਸਮਰੱਥਕਾਂ ਨੇ ਰੋਸ ਜ਼ਾਹਿਰ ਕੀਤਾ ਸੀ। ਇਸ ਨੂੰ ਲੈ ਕੇ ਸਥਿਤੀ ਤਨਾਅਪੂਰਨ ਹੋ ਗਈ ਤੇ ਪੁਲਿਸ ਨੂੰ ਮਾਹੌਲ ਨੂੰ ਦੇਖਦੇ ਹੋਏ ਲਾਠੀਚਾਰਜ ਕਰਨਾ ਪਿਆ।
ਥਾਣੇਦਾਰ ਦੀ ਵਰਦੀ ਪਾੜਨ ਤੇ ਪੱਗ ਉਛਾਲਣ 'ਤੇ 50 ਅਕਾਲੀਆਂ ਖਿਲਾਫ ਕੇਸ ਦਰਜ
ਏਬੀਪੀ ਸਾਂਝਾ
Updated at:
24 Jun 2019 06:15 PM (IST)
ਬੀਤੇ ਦਿਨੀਂ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਵਾਰਡ ਨੰਬਰ 2 ਦੀਆਂ ਨਗਰ ਕੌਂਸਲ ਉਪ ਚੋਣਾਂ ਹੋਈਆਂ ਸੀ। ਇਸ ਦੌਰਾਨ ਅਕਾਲੀ-ਭਾਜਪਾ ਵਰਕਰਾਂ ਤੇ ਪੁਲਿਸ ਪ੍ਰਸਾਸ਼ਨ ਵਿਚਾਲੇ ਟਕਰਾਅ ਹੋਇਆ ਸੀ। ਪੁਲਿਸ ਵੱਲੋਂ ਅਕਾਲੀਦਲ-ਬੀਜੇਪੀ ਦੇ 50 ਸਮਰੱਥਕਾਂ ‘ਤੇ ਥਾਣੇਦਾਰ ਦੀ ਵਰਦੀ ਪਾੜਨ ਤੇ ਪੱਗ ਉਛਾਲਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
- - - - - - - - - Advertisement - - - - - - - - -