ਪੜਚੋਲ ਕਰੋ

ਅਰਵਿੰਦ ਕੇਜਰੀਵਾਲ ਖ਼ਿਲਾਫ ਬਠਿੰਡਾ 'ਚ ਮਾਣਹਾਨੀ ਦਾ ਕੇਸ ਦਰਜ

ਉਨ੍ਹਾਂ ਦੀ ਪੰਜਾਬ ਫੇਰੀ ਮਗਰੋਂ ਉਨ੍ਹਾਂ 'ਤੇ ਅਪਰਾਧਿਕ ਮਾਮਲਾ ਦਰਜ ਹੋ ਗਿਆ ਹੈ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵੱਲੋਂ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕ੍ਰਿਮੀਨਲ ਕੇਸ ਦਾਇਰ ਕੀਤਾ ਗਿਆ ਹੈ।

ਬਠਿੰਡਾ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।ਉਨ੍ਹਾਂ ਦੀ ਪੰਜਾਬ ਫੇਰੀ ਮਗਰੋਂ ਉਨ੍ਹਾਂ 'ਤੇ ਅਪਰਾਧਿਕ ਮਾਮਲਾ ਦਰਜ ਹੋ ਗਿਆ ਹੈ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵੱਲੋਂ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕ੍ਰਿਮੀਨਲ ਕੇਸ ਦਾਇਰ ਕੀਤਾ ਗਿਆ ਹੈ।

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਸੋਮਵਾਰ ਨੂੰ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ‘ਜੋਜੋ’ ਦੇ ਨਾਂ ਨਾਲ ਮਸ਼ਹੂਰ ਜੈਜੀਤ ਸਿੰਘ ਜੌਹਲ ਨੇ ਇਹ ਕੇਸ ਬਠਿੰਡਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਆਪਣੇ ਵਕੀਲ ਰਾਹੀਂ ਦਾਇਰ ਕੀਤਾ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 29 ਅਕਤੂਬਰ ਨੂੰ ਬਠਿੰਡਾ ਵਿੱਚ ਵਪਾਰੀਆਂ ਨਾਲ ਮੀਟਿੰਗ ਦੌਰਾਨ ਜੈਜੀਤ ਜੌਹਲ ਬਾਰੇ ਕੁਝ ਟਿੱਪਣੀਆਂ ਕੀਤੀਆਂ ਸੀ। ਕੇਜਰੀਵਾਲ ਨੇ ਕਿਹਾ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇਕਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ 'ਜੋਜੋ ਟੈਕਸ' ਖਤਮ ਕਰ ਦੇਣਗੇ। ਜੈਜੀਤ ਸਿੰਘ ਜੌਹਲ ਨੇ ਉਸੇ ਦਿਨ ਐਲਾਨ ਕੀਤਾ ਸੀ ਕਿ ਉਹ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਨਗੇ।

ਕੇਜਰੀਵਾਲ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੂੰ ਗੁੰਮਰਾਹ ਕਰ ਰਿਹਾ 

ਸੋਮਵਾਰ ਨੂੰ ਆਪਣੇ ਵਕੀਲ ਸਮੇਤ ਬਠਿੰਡਾ ਅਦਾਲਤ ਵਿੱਚ ਪੁੱਜੇ ਜੈਜੀਤ ਸਿੰਘ ਜੌਹਲ ਨੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਸਿਆਸੀ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਬੇਤੁਕੀ ਬਿਆਨਬਾਜ਼ੀ ਕੀਤੀ ਹੈ। ਜੌਹਲ ਨੇ ਕਿਹਾ ਕਿ ਕੇਜਰੀਵਾਲ ਝੂਠੇ ਦੋਸ਼ਾਂ ਦੀ ਰਾਜਨੀਤੀ ਕਰਨ ਦੇ ਆਦੀ ਹਨ। ਕੇਜਰੀਵਾਲ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਆਗੂ ਅਰੁਣ ਜੇਤਲੀ ਅਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ 'ਤੇ ਵੀ ਦੋਸ਼ ਲਾਏ ਸਨ। ਜਦੋਂ ਦੋਵਾਂ ਆਗੂਆਂ ਨੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਤਾਂ ਕੇਜਰੀਵਾਲ ਨੇ ਅਦਾਲਤ ਵਿੱਚ ਦੋਵਾਂ ਤੋਂ ਮੁਆਫ਼ੀ ਮੰਗੀ।

ਜੌਹਲ ਨੇ ਕਿਹਾ ਕਿ ਹੁਣ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਆਪਣੇ ਅਕਸ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਤਹਿਤ ਮਨਘੜਤ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਝੂਠੇ ਇਲਜ਼ਾਮ ਲਾ ਕੇ ਮਾਣਹਾਨੀ ਦਾ ਕੇਸ ਹੋਣ 'ਤੇ ਮੁਆਫ਼ੀ ਮੰਗ ਕੇ ਆਪਣੇ ਆਪ ਨੂੰ ਖਹਿੜਾ ਛੁਡਾ ਲੈਂਦੇ ਹਨ, ਪਰ ਉਹ ਕੇਜਰੀਵਾਲ ਨੂੰ ਆਪਣੇ ਕੇਸ ਵਿੱਚ ਮੁਆਫ਼ ਨਹੀਂ ਕਰਨਗੇ।

ਕੇਜਰੀਵਾਲ ਸਿਆਸੀ ਲਾਹਾ ਲੈਣ ਦਾ ਇਰਾਦਾ ਰੱਖਦੇ

ਜੌਹਲ ਨੇ ਅਦਾਲਤ ਨੂੰ ਦੱਸਿਆ ਕਿ 'ਆਪ' ਨੇਤਾ ਅਰਵਿੰਦ ਕੇਜਰੀਵਾਲ ਸਿਆਸੀ ਲਾਹਾ ਲੈਣ ਲਈ ਚੋਣਾਂ ਤੋਂ ਪਹਿਲਾਂ ਅਜਿਹੇ ਦੋਸ਼ ਲਗਾਉਂਦੇ ਹਨ ਅਤੇ ਬਾਅਦ 'ਚ ਮੁਆਫੀ ਮੰਗਦੇ ਹਨ। ਜੌਹਲ ਨੇ ਕਿਹਾ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਹੀ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਚਿਹਰੇ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

‘AAP’ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ,  94 ਵਿੱਚੋਂ 88 ਵਿਧਾਇਕਾਂ ਨੇ ਕੀਤੀ ਹੱਕ ‘ਚ ਵੋਟਿੰਗ ,ਜਾਣੋ ਬਾਕੀ 6 ਕਿੱਥੇ ਹਨ ? 
‘AAP’ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ,  94 ਵਿੱਚੋਂ 88 ਵਿਧਾਇਕਾਂ ਨੇ ਕੀਤੀ ਹੱਕ ‘ਚ ਵੋਟਿੰਗ ,ਜਾਣੋ ਬਾਕੀ 6 ਕਿੱਥੇ ਹਨ ? 
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
CM ਭਗਵੰਤ ਮਾਨ ਨੇ ਵਿਧਾਨ ਸਭਾ 'ਚ ਪੇਸ਼ ਕੀਤਾ ਵਿਸ਼ਵਾਸ ਮਤਾ , ਬਜਾਵਾ ਨੇ CM ਸਮੇਤ MLAs ਦਾ ਡੋਪ ਟੈਸਟ ਕਰਵਾਉਣ ਦੀ ਕੀਤੀ ਮੰਗ, ਸਪੀਕਰ ਨੇ ਕੀਤਾ ਇਨਕਾਰ
CM ਭਗਵੰਤ ਮਾਨ ਨੇ ਵਿਧਾਨ ਸਭਾ 'ਚ ਪੇਸ਼ ਕੀਤਾ ਵਿਸ਼ਵਾਸ ਮਤਾ , ਬਜਾਵਾ ਨੇ CM ਸਮੇਤ MLAs ਦਾ ਡੋਪ ਟੈਸਟ ਕਰਵਾਉਣ ਦੀ ਕੀਤੀ ਮੰਗ, ਸਪੀਕਰ ਨੇ ਕੀਤਾ ਇਨਕਾਰ
Punjab Police ਦਾ ਵੱਡਾ ਕਾਰਨਾਮਾ , ਕਤਲ ਕੇਸ ਦੇ ਚਲਾਨ 'ਚ ‘ਮ੍ਰਿਤਕ ਗਵਾਹ’ ਦਾ ਬਿਆਨ ਸ਼ਾਮਲ, ਹਾਈ ਕੋਰਟ ਵੱਲੋਂ ਜਾਂਚ ਦੇ ਹੁਕਮ 
Punjab Police ਦਾ ਵੱਡਾ ਕਾਰਨਾਮਾ , ਕਤਲ ਕੇਸ ਦੇ ਚਲਾਨ 'ਚ ‘ਮ੍ਰਿਤਕ ਗਵਾਹ’ ਦਾ ਬਿਆਨ ਸ਼ਾਮਲ, ਹਾਈ ਕੋਰਟ ਵੱਲੋਂ ਜਾਂਚ ਦੇ ਹੁਕਮ 

ਵੀਡੀਓਜ਼

1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ
ਮਜ਼ਦੂਰਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ 15% ਵਾਧੇ ਦਾ ਐਲਾਨ
ਗੁਰੂ ਮਹਾਰਾਜ ਨੇ ਸਾਡੇ ਤੋਂ ਕਾਨੂੰਨ ਬਣਾਉਣ ਦੀ ਸੇਵਾ ਲਈ : CM
ਸੈਸ਼ਨ ਤੋਂ ਗਾਇਬ BJP , ਲੋਕਾਂ ਨੇ ਪਾਈਆਂ ਲਾਹਨਤਾਂ : ਅਮਨ ਅਰੋੜਾ
ਚੀਮਾ ਦਾ ਸਿੱਧਾ ਹਮਲਾ — ‘ਕਾਂਗਰਸ ਨੇ ਪੰਜਾਬ ‘ਚ ਕੀਤਾ ਵੱਡਾ ਘਪਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
Punjab News : ਨੌਜਵਾਨਾਂ ਨੇ ਫੌਜੀ ਕੈਂਟ ਨੇੜੇ ਲਗਾਇਆ ਜਾਸੂਸੀ ਕੈਮਰਾ , ਪਾਕਿਸਤਾਨ ਨੂੰ ਭੇਜਦੇ ਸੀ ਲਾਈਵ ਵੀਡੀਓ , 25 ਹਜ਼ਾਰ ਵਾਰ ਦੇਖੀ ਗਈ ਲਾਈਵ ਫੁਟੇਜ
Punjab News : ਨੌਜਵਾਨਾਂ ਨੇ ਫੌਜੀ ਕੈਂਟ ਨੇੜੇ ਲਗਾਇਆ ਜਾਸੂਸੀ ਕੈਮਰਾ , ਪਾਕਿਸਤਾਨ ਨੂੰ ਭੇਜਦੇ ਸੀ ਲਾਈਵ ਵੀਡੀਓ , 25 ਹਜ਼ਾਰ ਵਾਰ ਦੇਖੀ ਗਈ ਲਾਈਵ ਫੁਟੇਜ
Mumbai Watermelon Case : ਤਰਬੂਜ ਖਾਣ ਨਾਲ 4 ਲੋਕਾਂ ਦੀ ਮੌਤ ਮਾਮਲੇ 'ਚ ਵੱਡਾ ਖੁਲਾਸਾ ! ਜ਼ਹਿਰ ਦਿੱਤੇ ਜਾਣ ਦੀ ਆਸ਼ੰਕਾ 
Mumbai Watermelon Case : ਤਰਬੂਜ ਖਾਣ ਨਾਲ 4 ਲੋਕਾਂ ਦੀ ਮੌਤ ਮਾਮਲੇ 'ਚ ਵੱਡਾ ਖੁਲਾਸਾ ! ਜ਼ਹਿਰ ਦਿੱਤੇ ਜਾਣ ਦੀ ਆਸ਼ੰਕਾ 
Pathankot News : ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਤਨੀ ਬੋਲੀ -ਜ਼ਹਿਰ ਮਿਲਾਇਆ ,ਮੂੰਹ 'ਚੋਂ ਝੱਗ ਨਿਕਲੀ 
Pathankot News : ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਤਨੀ ਬੋਲੀ -ਜ਼ਹਿਰ ਮਿਲਾਇਆ ,ਮੂੰਹ 'ਚੋਂ ਝੱਗ ਨਿਕਲੀ 
ਵੱਡੀ ਵਾਰਦਾਤ! ਲੁਧਿਆਣਾ 'ਚ ਢਾਬੇ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਮੱਚੀ ਹਫੜਾ-ਦਫੜੀ
ਵੱਡੀ ਵਾਰਦਾਤ! ਲੁਧਿਆਣਾ 'ਚ ਢਾਬੇ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਮੱਚੀ ਹਫੜਾ-ਦਫੜੀ
Punjab ਦੇ ਇਸ ਜ਼ਿਲ੍ਹੇ 'ਚ ਰਾਤ 9 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਲੱਗੀਆਂ ਪਾਬੰਦੀਆਂ, ਐਡਵਾਈਜ਼ਰੀ ਜਾਰੀ
Punjab ਦੇ ਇਸ ਜ਼ਿਲ੍ਹੇ 'ਚ ਰਾਤ 9 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਲੱਗੀਆਂ ਪਾਬੰਦੀਆਂ, ਐਡਵਾਈਜ਼ਰੀ ਜਾਰੀ
ਅਟਾਰੀ-ਵਾਹਗਾ ਸਰਹੱਦ 'ਤੇ ਬਦਲਿਆ Retreat Ceremony ਦਾ ਸਮਾਂ, ਜਾਣੋ
ਅਟਾਰੀ-ਵਾਹਗਾ ਸਰਹੱਦ 'ਤੇ ਬਦਲਿਆ Retreat Ceremony ਦਾ ਸਮਾਂ, ਜਾਣੋ
ਗੈਂਗਸਟਰ ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਗੋਪੀ ਦਾ ਕਤਲ, ਗੱਡੀ 'ਚ ਬੈਠੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਚੀਕ ਚੀਹਾੜਾ
ਗੈਂਗਸਟਰ ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਗੋਪੀ ਦਾ ਕਤਲ, ਗੱਡੀ 'ਚ ਬੈਠੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਚੀਕ ਚੀਹਾੜਾ
Embed widget