ਪੜਚੋਲ ਕਰੋ

ਡੀਜੀਪੀ ਦਿਨਕਰ ਗੁਪਤਾ ਨੂੰ ਲੱਗ ਸਕਦਾ ਝਟਕਾ!

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (ਕੈਟ) ਨੇ ਬੁੱਧਵਾਰ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜੇਕਰ ਇਹ ਫੈਸਲਾ ਡੀਜੀਪੀ ਦਿਨਕਰ ਗੁਪਤਾ ਦੇ ਖਿਲਾਫ ਆਉਂਦਾ ਹੈ ਕਿ ਇਸ ਨਾਲ ਕੈਪਟਨ ਸਰਕਾਰ ਨੂੰ ਵੀ ਵੱਡਾ ਝਟਕਾ ਲੱਗੇਗਾ।

ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (ਕੈਟ) ਨੇ ਬੁੱਧਵਾਰ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜੇਕਰ ਇਹ ਫੈਸਲਾ ਡੀਜੀਪੀ ਦਿਨਕਰ ਗੁਪਤਾ ਦੇ ਖਿਲਾਫ ਆਉਂਦਾ ਹੈ ਕਿ ਇਸ ਨਾਲ ਕੈਪਟਨ ਸਰਕਾਰ ਨੂੰ ਵੀ ਵੱਡਾ ਝਟਕਾ ਲੱਗੇਗਾ। ਦੱਸ ਦਈਏ ਕਿ ਇਸ ਮਾਮਲੇ ਦੀ ਸੁਣਵਾਈ ਕਰਨ ਲਈ ਨਵੀਂ ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਟ੍ਰਿਬਿਊਨਲ ਦੇ ਚੇਅਰਮੈਨ ਐਲ ਨਰਸਿਮਹਾ ਰੈਡੀ ਤੇ ਐਮ ਜਮੇਸ਼ਮ ਚੰਡੀਗੜ੍ਹ ਆਏ ਸੀ। ਵਕੀਲਾਂ ਦੀ ਬਹਿਸ ਤੋਂ ਬਾਅਦ ਸੁਣਵਾਈ ਨੂੰ ਅੰਤਿਮ ਰੂਪ ਦਿੰਦਿਆਂ ਟ੍ਰਿਬਿਊਨਲ ਨੇ ਫ਼ੈਸਲਾ ਰਾਖਵਾਂ ਰੱਖ ਲਿਆ। ਦਰਅਸਲ ਇਸ ਨਿਯੁਕਤੀ ਨੂੰ ਚੁਣੌਤੀ 1985 ਬੈਚ ਦੇ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫ਼ਾ ਅਤੇ 1986 ਬੈਚ ਦੇ ਅਧਿਕਾਰੀ ਸਿਧਾਰਥ ਚਟੋਪਾਧਿਆਏ ਨੇ ਦਿੱਤੀ ਸੀ। ਇਨ੍ਹਾਂ ਦੋਹਾਂ ਅਧਿਕਾਰੀਆਂ ਨੇ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਵੱਲੋਂ ਤਿਆਰ ਕੀਤੇ ਗਏ ਪੈਨਲ ’ਤੇ ਇਤਰਾਜ਼ ਦਾਇਰ ਕੀਤਾ ਸੀ। ਇਨ੍ਹਾਂ ਦੋਹਾਂ ਪੁਲਿਸ ਅਧਿਕਾਰੀਆਂ ਨੇ ਆਪਣੀ ਅਪੀਲ ਵਿੱਚ ਕਿਹਾ ਸੀ ਕਿ ਯੂਪੀਐਸਸੀ ਨੇ ਪੈਨਲ ਤਿਆਰ ਕਰਦੇ ਸਮੇਂ ਯੋਗਤਾ ਤੇ ਮੈਰਿਟ ਨੂੰ ਨਜ਼ਰਅੰਦਾਜ਼ ਕੀਤਾ ਹੈ। ਯੂਪੀਐਸਸੀ ਵੱਲੋਂ ਡੀਜੀਪੀ ਦੇ ਪੈਨਲ ਲਈ 1987 ਬੈਚ ਦੇ ਤਿੰਨ ਪੁਲਿਸ ਅਧਿਕਾਰੀਆਂ ਦਿਨਕਰ ਗੁਪਤਾ, ਮਿਥਲੇਸ਼ ਤਿਵਾੜੀ ਤੇ ਵਿਰੇਸ਼ ਕੁਮਾਰ ਭਾਵੜਾ ਦੀ ਚੋਣ ਕੀਤੀ ਗਈ ਸੀ। ਕੈਪਟਨ ਸਰਕਾਰ ਵੱਲੋਂ ਗੁਪਤਾ ਨੂੰ ਡੀਜੀਪੀ ਵਜੋਂ ਨਿਯੁਕਤ ਕਰ ਦਿੱਤਾ ਗਿਆ ਸੀ। ਇਨ੍ਹਾਂ ਦੋਹਾਂ ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਦਿਨਕਰ ਗੁਪਤਾ ਦੀ ਨਿਯੁਕਤੀ ਡੀਜੀਪੀ ਰੈਂਕ ਦੇ ਚਾਰ ਪੁਲਿਸ ਅਧਿਕਾਰੀਆਂ ਦੀ ਸੀਨੀਆਰਤਾ ਨੂੰ ਨਜ਼ਰਅੰਦਾਜ਼ ਕਰ ਕੇ ਕੀਤੀ ਗਈ ਹੈ। ਦੋਹਾਂ ਪੁਲਿਸ ਅਧਿਕਾਰੀਆਂ ਨੂੰ ਕੈਟ ਵਿੱਚ ਕੇਸ ਦਾਇਰ ਕੀਤਿਆਂ ਤਾਂ ਕਈ ਮਹੀਨੇ ਬੀਤ ਚੁੱਕੇ ਸਨ ਪਰ ਮਾਮਲਾ ਤਰੀਕਾਂ ਤੋਂ ਅੱਗੇ ਨਹੀਂ ਸੀ ਵਧ ਰਿਹਾ। ਕੈਟ ਵੱਲੋਂ ਸੁਣਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਮੁਹੰਮਦ ਮੁਸਤਫ਼ਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਸੁਣਵਾਈ ਮੁਕੰਮਲ ਕਰਨ ਦੀ ਮੰਗ ਕੀਤੀ ਸੀ। ਹਾਈਕੋਰਟ ਦੇ ਰੁਖ਼ ਤੋਂ ਬਾਅਦ ਬੁੱਧਵਾਰ ਨੂੰ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ਦੇ ਚੇਅਰਮੈਨ ਤੇ ਇੱਕ ਮੈਂਬਰ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਆਏ ਤੇ ਇਸ ਮਾਮਲੇ ਦੀ ਸੁਣਵਾਈ ਮੁਕੰਮਲ ਹੋਈ।

ਟਾਪ ਹੈਡਲਾਈਨ

Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਅਚਾਨਕ ਮੱਚਿਆ ਭਾਂਬੜ, ਪੈ ਗਿਆ ਚੀਕ-ਚਿਹਾੜਾ; ਮਹਿਲਾ ਸਣੇ 2...
Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਅਚਾਨਕ ਮੱਚਿਆ ਭਾਂਬੜ, ਪੈ ਗਿਆ ਚੀਕ-ਚਿਹਾੜਾ; ਮਹਿਲਾ ਸਣੇ 2...
ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
Punjab News: ਅਲਰਟ 'ਤੇ ਪੰਜਾਬ ਪੁਲਿਸ, ਮਾਨਸਾ ਅਦਾਲਤ ਅਤੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਨ੍ਹਾਂ ਇਲਾਕਿਆਂ ਦੇ ਸਕੂਲਾਂ ’ਚ ਹੋਈ ਛੁੱਟੀ, ਵਧਾਈ ਗਈ ਸੁਰੱਖਿਆ...
ਅਲਰਟ 'ਤੇ ਪੰਜਾਬ ਪੁਲਿਸ, ਮਾਨਸਾ ਅਦਾਲਤ ਅਤੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਨ੍ਹਾਂ ਇਲਾਕਿਆਂ ਦੇ ਸਕੂਲਾਂ ’ਚ ਹੋਈ ਛੁੱਟੀ, ਵਧਾਈ ਗਈ ਸੁਰੱਖਿਆ...
ਕਰਤਾਰਪੁਰ ਕੋਰੀਡੋਰ ਖੋਲ੍ਹਣ ਨੂੰ ਲੈਕੇ ਜੀਰੋ ਲਾਈਨ 'ਤੇ ਅਰਦਾਸ, ਭਾਰਤ-ਪਾਕਿ ਸਿੱਖ ਸੰਗਤ ਕਰੇਗੀ ਅਰਦਾਸ, ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਪਹੁੰਚਣਗੇ
ਕਰਤਾਰਪੁਰ ਕੋਰੀਡੋਰ ਖੋਲ੍ਹਣ ਨੂੰ ਲੈਕੇ ਜੀਰੋ ਲਾਈਨ 'ਤੇ ਅਰਦਾਸ, ਭਾਰਤ-ਪਾਕਿ ਸਿੱਖ ਸੰਗਤ ਕਰੇਗੀ ਅਰਦਾਸ, ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਪਹੁੰਚਣਗੇ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Afsana Khan: ਸੰਗੀਤ ਜਗਤ 'ਚ ਮੱਚੀ ਤਰਥੱਲੀ, ਪੈਸਿਆਂ ਲਈ ਮੂਸੇਵਾਲਾ ਨੂੰ ਭੁੱਲੀ ਅਫਸਾਨਾ, ਗਾਇਕਾ ਦੇ ਦੋਸਤ ਵੱਲੋਂ ਹੈਰਾਨੀਜਨਕ ਖੁਲਾਸੇ, ਬੋਲਿਆ- ਵਿਰੋਧੀਆਂ ਨਾਲ ਕਰ ਰਹੀ ਕੌਲੈਬ, ਭਰਾ ਕਹਿ ਕੇ...
ਸੰਗੀਤ ਜਗਤ 'ਚ ਮੱਚੀ ਤਰਥੱਲੀ, ਪੈਸਿਆਂ ਲਈ ਮੂਸੇਵਾਲਾ ਨੂੰ ਭੁੱਲੀ ਅਫਸਾਨਾ, ਗਾਇਕਾ ਦੇ ਦੋਸਤ ਵੱਲੋਂ ਹੈਰਾਨੀਜਨਕ ਖੁਲਾਸੇ, ਬੋਲਿਆ- ਵਿਰੋਧੀਆਂ ਨਾਲ ਕਰ ਰਹੀ ਕੌਲੈਬ, ਭਰਾ ਕਹਿ ਕੇ...
Facebook-Instagram Down, ਯੂਜ਼ਰਸ ਹੋਏ ਪਰੇਸ਼ਾਨ
Facebook-Instagram Down, ਯੂਜ਼ਰਸ ਹੋਏ ਪਰੇਸ਼ਾਨ
ਦਿੱਲੀ 'ਚ ਸਾਬਕਾ ਉੱਪਰਾਸ਼ਟਰਪਤੀ ਜਗਦੀਪ ਧਨਖੜ ਨੂੰ SIR ਦਾ ਨੋਟਿਸ
ਦਿੱਲੀ 'ਚ ਸਾਬਕਾ ਉੱਪਰਾਸ਼ਟਰਪਤੀ ਜਗਦੀਪ ਧਨਖੜ ਨੂੰ SIR ਦਾ ਨੋਟਿਸ
28 ਸਤੰਬਰ ਤੋਂ ਹੜਤਾਲ 'ਤੇ ਜਾ ਰਹੇ ਬੈਂਕ ਮੁਲਾਜ਼ਮ, SBI ਨੇ ਜਾਰੀ ਕੀਤੀ ਐਡਵਾਈਜ਼ਰੀ
28 ਸਤੰਬਰ ਤੋਂ ਹੜਤਾਲ 'ਤੇ ਜਾ ਰਹੇ ਬੈਂਕ ਮੁਲਾਜ਼ਮ, SBI ਨੇ ਜਾਰੀ ਕੀਤੀ ਐਡਵਾਈਜ਼ਰੀ
ਕਾਂਗਰਸ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਇਸ ਵਿਧਾਇਕ ਨੇ ਦਿੱਤੀ ਅਸਤੀਫੇ ਦੀ ਚੇਤਾਵਨੀ
ਕਾਂਗਰਸ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਇਸ ਵਿਧਾਇਕ ਨੇ ਦਿੱਤੀ ਅਸਤੀਫੇ ਦੀ ਚੇਤਾਵਨੀ
ਪੰਜਾਬ 'ਚ ਅੱਜ ਡ੍ਰਾਈ ਰਹੇਗਾ ਮੌਸਮ, 3 ਦਿਨਾਂ 'ਚ ਹੋ ਸਕਦੀ ਮਾਨਸੂਨ ਦੀ ਵਿਦਾਈ; ਸਵੇਰੇ-ਸ਼ਾਮ ਵਧੇਗੀ ਠੰਡ
ਪੰਜਾਬ 'ਚ ਅੱਜ ਡ੍ਰਾਈ ਰਹੇਗਾ ਮੌਸਮ, 3 ਦਿਨਾਂ 'ਚ ਹੋ ਸਕਦੀ ਮਾਨਸੂਨ ਦੀ ਵਿਦਾਈ; ਸਵੇਰੇ-ਸ਼ਾਮ ਵਧੇਗੀ ਠੰਡ
ਹਰਿਆਣਾ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 IPS ਅਤੇ 39 HPS ਅਧਿਕਾਰੀਆਂ ਦੇ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਹਰਿਆਣਾ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 IPS ਅਤੇ 39 HPS ਅਧਿਕਾਰੀਆਂ ਦੇ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਅੱਜ ਦੇ ਲਈ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਕਿੰਨੀਆਂ ਬਦਲ ਗਈਆਂ ਕੀਮਤਾਂ?
ਅੱਜ ਦੇ ਲਈ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਕਿੰਨੀਆਂ ਬਦਲ ਗਈਆਂ ਕੀਮਤਾਂ?
Embed widget